ਫੱਗੂਵਾਲਾ
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਆਬਾਦੀ | ਖੇਤਰ | ਨਜਦੀਕ | ਥਾਣਾ |
---|---|---|---|---|---|---|
ਸੰਗਰੂਰ | ਪਟਿਆਲਾ-ਸੰਗਰੂਰ-ਬਰਨਾਲਾ ਮੁੱਖ ਸੜਕ | ਭਵਾਨੀਗੜ੍ਹ |
ਫੱਗੂਵਾਲਾ Phaguwala | |
---|---|
ਪਿੰਡ | |
ਦੇਸ਼ | India |
ਪ੍ਰਾਂਤ | ਪੰਜਾਬ, ਭਾਰਤ |
ਜ਼ਿਲ੍ਹਾ | ਸੰਗਰੂਰ |
ਆਬਾਦੀ (2011) | |
• ਕੁੱਲ | 3,465[1] |
ਭਾਸ਼ਾ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 158026 |
ਫੱਗੂਵਾਲਾ ਜ਼ਿਲ੍ਹਾ ਸੰਗਰੂਰ ਦੀ ਸਬ ਤਹਿਸੀਲ ਭਵਾਨੀਗੜ੍ਹ ਦਾ ਪ੍ਰਸਿੱਧ ਪਿੰਡ ਹੈ। ਇਹ ਪਿੰਡ ਪਟਿਆਲਾ-ਸੰਗਰੂਰ-ਬਰਨਾਲਾ ਮੁੱਖ ਸੜਕ ਦੇ ਕਿਨਾਰੇ ’ਤੇ ਭਵਾਨੀਗੜ੍ਹ ਤੋਂ ਪੰਜ ਕਿਲੋਮੀਟਰ ਦੂਰੀ ਉੱਪਰ ਹੈ। ਇਹ ਪਿੰਡ ਘੁਮਾਣ ਗੋਤ ਦਾ ਹੈ। ਇਸ ਦੇ ਨੇੜੇ ਬਾਰਾਂ ਪਿੰਡ ਘੁਮਾਣ ਗੋਤ ਦੇ ਹਨ। ਖੇਤੀਬਾੜੀ ਪੱਖੋਂ ਇਹ ਪਿੰਡ ਇਲਾਕੇ ਵਿੱਚ ਮੂਹਰਲੀ ਕਤਾਰ ’ਚ ਗਿਣਿਆ ਜਾਂਦਾ ਹੈ। ਘੁਮਾਣ ਗੋਤ ਨਾਲ ਸਬੰਧਤ ਲੋਕਾਂ ਦਾ ਪਿੰਡ ਹੈ।[2]
ਇਤਿਹਾਸਕ ਗੁਰਦੁਆਰਾ
[ਸੋਧੋ]ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ-ਸੁਨਾਮ-ਮਾਨਸਾ ਸੜਕ ’ਤੇ ਭਵਾਨੀਗੜ੍ਹ ਤੋਂ ਪੰਜ ਕਿਲੋਮੀਟਰ ਦੀ ਵਿੱਥ ’ਤੇ ਸੁਸ਼ੋਭਿਤ ਹੈ। ਗੁਰੂ ਤੇਗ ਬਹਾਦਰ ਜੀ ਇਸ ਅਸਥਾਨ ’ਤੇ ਭਵਾਨੀਗੜ੍ਹ ਤੋਂ ਚੱਲ ਕੇ ਆਏ ਸਨ। ਗੁਰੂ ਜੀ ਇੱਥੇ ਦੋ ਦਿਨ ਠਹਿਰੇ ਸਨ। ਫੇਰ ਘਰਾਚੋਂ-ਨਾਗਰਾ ਹੁੰਦੇ ਹੋਏ ਟੱਲ ਘਨੋੜ ਵੱਲ ਚਲੇ ਗਏ ਸਨ।
ਵਿਦਿਅਕ ਸੰਸਥਾਵਾਂ
[ਸੋਧੋ]ਇਸ ਪਿੰਡ ਵਿੱਚ ਸਰਕਾਰ ਦੁਆਰਾ ਸੰਚਾਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਐਲੀਮੈਟਰੀ ਸਕੂਲ ਹਨ ਜੋ ਹਰ ਪੱਖ ਤੋਂ ਵਿਦਿਆਰਥੀ ਦਾ ਵਿਕਾਸ ਕਰਦੇ ਹਨ। ਪਿੰਡ ਵਿੱਚ ਪੰਜਾਬ ਐਂਡ ਸਿੰਧ ਬੈਂਕ ਹੈ।
ਪਤਵੰਤੇ ਸੱਜਣ
[ਸੋਧੋ]ਜਥੇਦਾਰ ਜੰਗੀਰ ਸਿੰਘ ਫੱਗੂਵਾਲਾ ਬਹੁਤ ਨਿਧੜਕ ਜਥੇਦਾਰ ਅਤੇ ਐਮ. ਐਲ. ਏ. ਹੋਏ ਹਨ। ਉਨ੍ਹਾਂ ਨੇ ਪਰਜਾ ਮੰਡਲ ਲਹਿਰ ਦੌਰਾਨ ਜੇਲ੍ਹਾਂ ਕੱਟੀਆਂ ਅਤੇ ਬਹੁਤ ਤਸੀਹੇ ਝੱਲੇ। ਆਪ ਨੇ ਮਾਲਵਾ ਅਕਾਲੀ ਦਲ ਦੀ ਨੀਂਹ ਰੱਖੀ ਜਿਸ ਦੇ ਆਪ ਪ੍ਰਧਾਨ ਸਨ।[3] ਪਿੰਡ ਦੇ ਬਸਨੀਕ ਰਣਧੀਰ ਸਿੰਘ ਫੱਗੂਵਾਲਾ ਪੇਸ਼ੇ ਤੋਂ ਨਾਮਬਰ ਪੱਤਰਕਾਰ ਅਤੇ ਫੋਟੋਗ੍ਰਾਫਰ ਹਨ।[4]
ਹਵਾਲੇ
[ਸੋਧੋ]- ↑ "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.
- ↑ https://www.facebook.com/PindPhaguwala
- ↑ http://punjabitribuneonline.com/category/ਹਫਤਾਵਾਰੀ/ਸੱਥ/page/9/
- ↑ "ਲੀਡਰਾਂ ਦਾ ਪਿੰਡ ਫੱਗੂਵਾਲਾ". ਪੰਜਾਬੀ ਟ੍ਰਿਬਿਊਨ. 1 ਜਨਵਰੀ 2014. Retrieved 4 ਮਾਰਚ 2016.