ਜਿਆਕੋਮੋ ਮਾਤਿਓਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਿਆਕੋਮੋ ਮਾਤਿਓਤੀ
ਜਿਆਕੋਮੋ ਮਾਤਿਓਤੀ ਦਾ ਮਕਬਰਾ, ਫ਼ਰਾਤਾ ਪੋਲੇਸਾਈਨ, ਰੋਵੀਗੋ

ਜਿਆਕੋਮੋ ਮਾਤਿਓਤੀ (ਇਤਾਲਵੀ ਉਚਾਰਨ: [ˈdʒakomo matteˈɔtti]; 22 ਮਈ 1885 – 10 ਜੂਨ 1924) ਇੱਕ ਇਤਾਲਵੀ ਸੋਸਲਿਸਟ ਸਿਆਸਤਦਾਨ ਸੀ। 30 ਮਈ 1924 ਨੂੰ ਉਸਨੇ ਇਟਲੀ ਦੀ ਸੰਸਦ ਵਿੱਚ ਫਾਸ਼ਿਸ਼ਟ ਪਾਰਟੀ ਦੇ ਖਿਲਾਫ਼ ਤਕਰੀਰ ਕੀਤੀ ਸੀ ਕਿ ਉਸ ਪਾਰਟੀ ਨੇ ਹਾਲੀਆ ਚੋਣਾਂ ਵਿੱਚ ਫਰਾਡ ਕੀਤਾ ਸੀ। ਇਸ ਦੇ ਗਿਆਰਾਂ ਦਿਨ ਬਾਅਦ ਉਸਨੂੰ ਅਗਵਾ ਕਰ ਲਿਆ ਗਿਆ ਅਤੇ ਮਾਰ ਦਿੱਤਾ ਗਿਆ ਸੀ।

ਸਿਆਸੀ ਕੈਰੀਅਰ[ਸੋਧੋ]

ਮਾਤਿਓਤੀ ਵੇਨੇਤੋ ਦੇ ਰੋਵੀਗੋ ਪ੍ਰਾਂਤ ਅੰਦਰ ਫ਼ਰਾਤਾ ਪੋਲੇਸਾਈਨ ਦੇ ਇੱਕ ਅਮੀਰ ਪਰਿਵਾਰ ਵਿੱਚ ਉਸ ਦਾ ਜਨਮ ਹੋਇਆ ਸੀ। ਉਸ ਨੇ ਬੋਲੋਗਨਾ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਉਹ ਨਾਸਤਿਕ ਸੀ[1] ਅਤੇ ਸ਼ੁਰੂਆਤੀ ਜੀਵਨ ਤੋਂ ਸਮਾਜਵਾਦੀ ਲਹਿਰ ਵਿੱਚ ਅਤੇ ਇਤਾਲਵੀ ਸੋਸ਼ਲਿਸਟ ਪਾਰਟੀ ਦਾ ਸਰਗਰਮ ਕਾਰਕੁੰਨ ਬਣ ਗਿਆ ਸੀ। ਉਸਨੇ ਪਹਿਲੇ ਵਿਸ਼ਵ ਯੁੱਧ ਵਿੱਚ ਇਟਲੀ ਦੇ ਦਾਖਲੇ ਦਾ ਵਿਰੋਧ ਕੀਤਾ ਸੀ ਤੇ ਇਸ ਕਾਰਨ ਉਸਨੂੰ ਜੰਗ ਦੇ ਦੌਰਾਨ ਸਿਸਲੀ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ।

ਹਵਾਲੇ[ਸੋਧੋ]

  1. Antonio G. Casanova, Matteotti. Una vita per il socialismo, Bombiani, Milan, 1974, p. 90.