ਰੇਨਬੋ ਨੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੇਨਬੋ ਨੇਸ਼ਨ ਆਰਕਬਿਸ਼ਪ ਡੇਸਮੰਡ ਟੂਟੂ ਦਾ ਘੜਿਆ ਸ਼ਬਦ ਹੈ

ਰੇਨਬੋ ਨੇਸ਼ਨ, 1994 ਵਿੱਚ ਦੱਖਣੀ ਅਫਰੀਕਾ ਦੀਆਂ ਪਹਿਲੀਆਂ ਪੂਰੀ ਤਰ੍ਹਾਂ ਲੋਕਤੰਤਰਿਕ ਚੋਣਾ ਦੇ ਬਾਅਦ ਦੱਖਣ ਅਫਰੀਕਾ ਵਿੱਚ ਰੰਗਭੇਦ ਦੇ ਬਾਅਦ ਦੇ ਦੌਰ ਦਾ ਵਰਣਨ ਕਰਨ ਲਈ ਆਰਕਬਿਸ਼ਪ ਡੇਸਮੰਡ ਟੂਟੂ ਦਾ ਘੜਿਆ ਸ਼ਬਦ ਹੈ।

ਕਾਰਜਭਾਰ ਸੰਭਾਲਣ ਦੇ ਆਪਣੇ ਪਹਿਲੇ ਮਹੀਨੇ ਦੌਰਾਨ ਰਾਸ਼ਟਰਪਤੀ ਨੈਲਸਨ ਮੰਡੇਲਾ ਨੇ ਇਸ ਵਾਕੰਸ਼ ਦੀ ਹੋਰ ਵਿਆਖਿਆ ਕੀਤੀ ਜਦੋਂ ਉਨ੍ਹਾਂ ਨੇ ਭਾਸ਼ਣ ਦੌਰਾਨ ਇਹ ਘੋਸ਼ਣਾ ਕਰ ਕੀਤੀ: ਪ੍ਰਿਟੋਰੀਆ ਦੇ ਪ੍ਰਸਿੱਧ ਜਾਕ੍ਰਾਂਦਾ ਦਰਖਤ ਅਤੇ ਟਾਸਵਾਲਲ ਦੇ ਛੂਈ ਮੂਈ ਦੇ ਪੌਦੇ ਦੇ ਵਾਂਗ ਸਾਡੇ ਵਿੱਚੋਂ ਹਰ ਇੱਕ ਇਸ ਖੂਬਸੂਰਤ ਦੇਸ਼ ਦੀ ਮਿੱਟੀ ਨਾਲ ਨੇੜਿਉਂ ਜੁੜਿਆ ਹੋਇਆ ਹੈ - ਆਪਣੇ ਆਪ ਨਾਲ ਅਤੇ ਦੁਨੀਆਂ ਦੇ ਨਾਲ ਸ਼ਾਂਤੀ ਰਹਿੰਦਾ ਇੱਕ ਰੇਨਬੋ ਨੇਸ਼ਨ (ਸਤਰੰਗੀ ਪੀਂਘ ਰਾਸ਼ਟਰ)।