ਨੈਲਸਨ ਮੰਡੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੈਲਸਨ ਮੰਡੇਲਾ
Nelson Mandela on his 90th birthday in Johannesburg, South Africa, in May 2008.
ਨੈਲਸਨ ਮੰਡੇਲਾ, ਮਈ 2008 ਵਿੱਚ
ਦੱਖਣ ਅਫਰੀਕਾ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
10 ਮਈ 1994 – 14 ਜੂਨ 1999
ਉਪਥਾਬੋ ਮਬੇਕੀ
ਐਫ਼ ਡਬਲਿਊ ਡੇ ਕਲਾਰਕ
ਤੋਂ ਪਹਿਲਾਂਐਫ਼ ਡਬਲਿਊ ਡੇ ਕਲਾਰਕ
ਤੋਂ ਬਾਅਦਥਾਬੋ ਮਬੇਕੀ
ਨਿੱਜੀ ਜਾਣਕਾਰੀ
ਜਨਮ
ਰੋਲੀਹਲਾਹਲਾ ਮੰਡੇਲਾ

(1918-07-18)18 ਜੁਲਾਈ 1918
ਮਵੇਜੋ, ਦੱਖਣ ਅਫਰੀਕਾ
ਮੌਤ5 ਦਸੰਬਰ 2013(2013-12-05) (ਉਮਰ 95)
ਕੌਮੀਅਤਦੱਖਣ ਅਫਰੀਕੀ
ਸਿਆਸੀ ਪਾਰਟੀਅਫਰੀਕੀ ਨੈਸ਼ਨਲ ਕਾਂਗਰਸ
ਜੀਵਨ ਸਾਥੀਏਵੈਲਿਨ ਮੇਸ (1944–1957)
ਵਿੰਨੀ ਮੈਡਿਕੀਜੇਲਾ (1957–1996)
ਗ੍ਰਾਸਾ ਮੈਕਲ (1998–ਵਰਤਮਾਨ)
ਰਿਹਾਇਸ਼ਹਫਟਨ ਐਸਟੇਟ, ਜੋਹਾਨਨਜਬਰਗ, ਗੌਟੈਂਗ, ਦੱਖਣ ਅਫਰੀਕਾ
ਅਲਮਾ ਮਾਤਰਫੋਰਟ ਹੇਅਰ ਯੂਨੀਵਰਸਿਟੀ
ਯੂਨੀਵਰਸਿਟੀ ਆਫ਼ ਲੰਦਨ ਐਕਸਟਰਨਲ ਸਿਸਟਮ
ਯੂਨੀਵਰਸਿਟੀ ਆਫ਼ ਸਾਊਥ ਅਫਰੀਕਾ
ਯੂਨੀਵਰਸਿਟੀ ਆਫ਼ ਦ ਵਿਟਵਾਟਰਜਰੈਂਡ
ਦਸਤਖ਼ਤSignature of Nelson Mandela
ਵੈੱਬਸਾਈਟwww.nelsonmandela.org

ਨੈਲਸਨ ਰੋਲੀਹਲਾਹਲਾ ਮੰਡੇਲਾ (18 ਜੁਲਾਈ 1918 - 5 ਦਸੰਬਰ 2013) ਇੱਕ ਦੱਖਣ ਅਫਰੀਕੀ ਸਿਆਸਤਦਾਨ ਹੈ ਜੋ 1994 ਤੋਂ 1999 ਤੱਕ ਦੱਖਣ ਅਫਰੀਕਾ ਦਾ ਪੂਰਨ ਲੋਕਰਾਜ ਦੀ ਸਥਾਪਤੀ ਦੇ ਬਾਅਦ ਪਹਿਲਾ ਰਾਸ਼ਟਰਪਤੀ ਸੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਦੱਖਣ ਅਫਰੀਕਾ ਵਿੱਚ ਚੱਲ ਰਹੇ ਅਪਾਰਥੀਡ-ਵਿਰੋਧੀ ਜੁਝਾਰੂ ਆਗੂ ਅਤੇ ਅਫਰੀਕੀ ਨੈਸ਼ਨਲ ਕਾਂਗਰਸ ਦੇ ਹਥਿਆਰਬੰਦ ਵਿੰਗ ਉਮਖੋਂਤੋ ਸਿਜਵੇ ਦੇ ਬਾਨੀਆਂ ਵਿੱਚੋਂ ਇੱਕ ਸੀ। ਉਹਨਾਂ ਨੇ ਆਪਣੀ ਜਿੰਦਗੀ ਦੇ 27 ਸਾਲ ਰਾਬੇਨ ਟਾਪੂ ਉੱਤੇ ਜੇਲ੍ਹ ਵਿੱਚ ਰੰਗਭੇਦ ਨੀਤੀ ਦੇ ਖਿਲਾਫ ਲੜਦੇ ਹੋਏ ਬਿਤਾਏ। ਦੱਖਣ ਅਫਰੀਕਾ ਅਤੇ ਸਮੁੱਚੇ ਸੰਸਾਰ ਵਿੱਚ ਰੰਗਭੇਦ ਨੀਤੀ ਦਾ ਵਿਰੋਧ ਕਰਦੇ ਹੋਏ ਜਿੱਥੇ ਸ਼੍ਰੀ ਮੰਡੇਲਾ ਪੂਰੀ ਦੁਨੀਆ ਵਿੱਚ ਆਜ਼ਾਦੀ ਅਤੇ ਸਮਾਨਤਾ ਦੇ ਪ੍ਰਤੀਕ ਬਣ ਗਏ ਸਨ ਉਥੇ ਰੰਗਭੇਦ ਦੀ ਨੀਤੀ ਉੱਤੇ ਚਲਣ ਵਾਲੀ ਸਰਕਾਰਾਂ ਸ਼੍ਰੀ ਮੰਡੇਲਾ ਨੂੰ ਕਮਿਊਨਿਸਟ ਅਤੇ ਆਤੰਕਵਾਦੀ ਦੱਸਦੀਆਂ ਸਨ ਅਤੇ ਅਫਰੀਕਨ ਨੈਸ਼ਨਲ ਕਾਂਗਰਸ ਨੂੰ ਅਜਿਹੇ ਲੋਕਾਂ ਦੀ ਪਨਾਹਗਾਹ। ਗਾਂਧੀ, ਕਿੰਗ, ਮੰਡੇਲਾ - ਜੰਗ ਤੋਂ ਦੇ ਬਾਅਦ ਦੀ ਦੁਨੀਆ ਵਿੱਚ ਉਹ ਹਸਤੀਆਂ ਹਨ ਜੋ ਲੋਕ ਚੇਤਨਾ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਜਿੰਦਾ ਰਹਿਣਗੀਆਂ।[1]

ਨੈਲਸਨ ਮੰਡੇਲਾ ਨੂੰ 1993 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਮੁਢਲਾ ਜੀਵਨ[ਸੋਧੋ]

ਬਚਪਨ[ਸੋਧੋ]

ਨੈਲਸਨ ਰੋਲੀਹਲਾਹਲਾ ਮੰਡੇਲਾ ਦਾ ਜਨਮ ਮਬਾਸਾ ਨਦੀ ਦੇ ਕੰਡੇ ਈਸਟਰਨ ਕੇਪ ਆਫ ਸਾਊਥ ਅਫਰੀਕਾ ਦੇ ਇੱਕ ਛੋਟੇ ਜਿਹੇ ਪਿੰਡ ਮਵੇਜੋ ਵਿੱਚ 18 ਜੁਲਾਈ 1918 ਨੂੰ ਹੋਇਆ ਸੀ।[2] ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਨਾਮ ਦਿੱਤਾ ਰੋਲੀਹਲਾਹਲਾ ਮਤਲਬ ਰੁੱਖਾਂ ਦੀਆਂ ਡਾਲੀਆਂ ਨੂੰ ਤੋੜਨ ਵਾਲਾ ਜਾਂ ਫਿਰ ਪਿਆਰਾ ਖਰੂਦੀ ਬੱਚਾ।[2] ਬਾਅਦ ਵਿੱਚ ਉਹਨਾਂ ਨੂੰ ਉਸਦੇ ਕਬੀਲੇ ਦੇ ਨਾਮ, ਮਾਦੀਬਾ ਨਾਲ ਸੱਦਿਆ ਜਾਣ ਲੱਗਾ।[3] ਨੈਲਸਨ ਦੇ ਪਿਤਾ ਗਾਡਲਾ ਹੈਨਰੀ ਪਿੰਡ ਦੇ ਪ੍ਰਧਾਨ ਸਨ। ਉਹਨਾਂ ਦਾ ਪਰਿਵਾਰ ਪਰੰਪਰਾ ਤੋਂ ਹੀ ਪਿੰਡ ਦਾ ਪ੍ਰਧਾਨ ਪਰਿਵਾਰ ਸੀ। ਘਰ ਦਾ ਕੋਈ ਮੁੰਡਾ ਹੀ ਇਸ ਪਦ ਉੱਤੇ ਸ਼ੋਭਨੀਕ ਹੁੰਦਾ ਸੀ। ਨੈਲਸਨ ਦੇ ਪਰਿਵਾਰ ਦਾ ਸੰਬੰਧ ਖੇਤਰ ਦੇ ਸ਼ਾਹੀ ਪਰਿਵਾਰ ਨਾਲ ਸੀ। ਅਠਾਰਵੀਂ ਸਦੀ ਵਿੱਚ ਇਹ ਇਸ ਖੇਤਰ ਦਾ ਪ੍ਰਮੁੱਖ ਸ਼ਾਸਕ ਪਰਿਵਾਰ ਰਿਹਾ ਸੀ, ਜਦੋਂ ਤੱਕ ਕਿ ਯੂਰਪ ਨੇ ਇਸ ਖੇਤਰ ਉੱਤੇ ਅਧਿਕਾਰ ਨਹੀਂ ਕਰ ਲਿਆ। ਉਸਦਾ ਦਾਦਾ ਮੰਡੇਲਾ ਇਸ ਖੇਤਰ ਦਾ ਰਾਜਾ ਹੁੰਦਾ ਸੀ। ਇਸੇ ਕਰਕੇ ਰੋਲੀਹਲਾਹਲਾ ਦੇ ਨਾਮ ਨਾਲ ਮੰਡੇਲਾ ਜੁੜਿਆ।[4] ਉਸਦੇ ਪਿਤਾ ਗਾਡਲਾ ਹੈਨਰੀ ਨੂੰ 1915 ਵਿੱਚ ਰਾਜੇ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਜਦੋਂ ਉਸ ਤੋਂ ਪਹਿਲੇ ਸਲਾਹਕਾਰ ਨੂੰ ਗੋਰੇ ਮੈਜਿਸਰੇਟ ਨੇ ਭ੍ਰਿਸ਼ਟਾਚਾਰ ਦਾ ਦੋਸ਼ੀ ਠਹਿਰਾ ਦਿੱਤਾ ਸੀ।[5] 1926, ਵਿੱਚ ਗਾਡਲਾ ਨੂੰ ਵੀ ਭ੍ਰਿਸ਼ਟਾਚਾਰ ਦਾ ਦੋਸ਼ੀ ਠਹਿਰਾ ਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਪਰ ਨੈਲਸਨ ਨੂੰ ਪਤਾ ਲੱਗਿਆ ਕਿ ਉਸ ਦੇ ਪਿਤਾ ਨੂੰ ਗੋਰੇ ਮੈਜਿਸਰੇਟ ਦੀਆਂ ਨਾਵਾਜਬ ਮੰਗਾਂ ਦਾ ਵਿਰੋਧ ਕਰਨ ਕਰਕੇ ਆਪਣੀ ਨੌਕਰੀ ਗੁਆਉਣੀ ਪਈ।[6] ਗਾਡਲਾ ਦੀਆਂ ਚਾਰ ਪਤਨੀਆਂ ਸਨ, ਜਿਹਨਾਂ ਤੋਂ ਚਾਰ ਪੁੱਤਰ ਅਤੇ ਨੌਂ ਧੀਆਂ ਹੋਈਆਂ। ਉਹ ਅਲੱਗ ਅਲੱਗ ਪਿੰਡਾਂ ਵਿੱਚ ਰਹਿੰਦੀਆਂ ਸਨ। ਨੈਲਸਨ ਦੀ ਮਾਂ, ਫੈਨੀ ਗਾਡਲਾ ਦੀ ਤੀਜੀ ਪਤਨੀ ਸੀ।[7]

"ਮੇਰੇ ਪਰਿਵਾਰ ਵਿੱਚੋਂ ਕੋਈ ਕਦੇ ਸਕੂਲ ਨਹੀਂ ਸੀ ਗਿਆ [...] ਮੇਰੇ ਸਕੂਲ ਵਿੱਚ ਪਹਿਲੇ ਦਿਨ ਮੇਰੀ ਅਧਿਆਪਕਾ ਮਿਸ ਮਦਿੰਗੇਨ ਨੇ ਸਾਨੂੰ ਹਰੇਕ ਨੂੰ ਅੰਗਰੇਜ਼ੀ ਨਾਮ ਦਿੱਤਾ। ਉਨ੍ਹੀਂ ਦਿਨੀਂ ਅਫਰੀਕੀਆਂ ਵਿੱਚ ਇਹ ਰਿਵਾਜ਼ ਸੀ ਅਤੇ ਬੇਸ਼ਕ ਸਾਡੀ ਵਿਦਿਆ ਪ੍ਰਤੀ ਬਰਤਾਨਵੀ ਵਿਤਕਰੇ ਕਰਕੇ ਸੀ। ਉਸ ਦਿਨ, ਮਿਸ ਮਦਿੰਗੇਨ ਨੇ ਮੈਨੂੰ ਦੱਸਿਆ ਕਿ ਨਵਾਂ ਨਾਂ ਨੈਲਸਨ ਸੀ। ਖਾਸ ਇਹੀ ਨਾਂ ਕਿਉਂ ਮੈਨੂੰ ਕੋਈ ਇਲਮ ਨਹੀਂ।"

— ਮੰਡੇਲਾ, 1994.[8]

ਬਾਅਦ ਨੂੰ ਉਸਨੇ ਦੱਸਿਆ ਕਿ ਉਸਦੇ ਆਰੰਭਿਕ ਜੀਵਨ ਤੇ "ਰੀਤਪੂਜਾ, ਅਨੁਸ਼ਠਾਨ ਅਤੇ ਟੈਬੂਆਂ" ਦਾ ਬੋਲਬਾਲਾ ਸੀ,[9] ਮੰਡੇਲਾ ਆਪਣੀਆਂ ਦੋ ਭੈਣਾਂ ਦੇ ਨਾਲ, ਕੁਨੂੰ ਪਿੰਡ ਦੇ ਇੱਕ ਡੇਰੇ ਵਿੱਚ ਆਪਣੀ ਮਾਂ ਕੋਲ ਪਲਿਆ। ਉਹ ਇੱਕ ਪਾਲੀ ਮੁੰਡੇ ਵਜੋਂ ਬਹੁਤਾ ਸਮਾਂ ਆਪਣੇ ਬੇਲੀਆਂ ਨਾਲ ਘਰੋਂ ਬਾਹਰ ਬਿਤਾਉਂਦਾ।[10] ਉਹਦੇ ਮਾਂ ਪਿਉ ਦੋਨੋਂ ਹੀ ਅਨਪੜ੍ਹ ਸਨ, ਪਰ ਪੱਕੇ ਕ੍ਰਿਸ਼ਚੀਅਨ ਹੋਣ ਕਰਕੇ, ਉਸਦੀ ਮਾਂ ਨੇ ਲਗਪਗ ਸੱਤ ਸਾਲ ਦੀ ਉਮਰ ਚ ਉਸਨੂੰ ਮੈਥੋਡਿਸਟ ਸਕੂਲ ਵਿੱਚ ਪੜ੍ਹਨੇ ਪਾਇਆ। ਮੈਥੋਡਿਜ਼ਮ ਵਿੱਚ ਪ੍ਰਵੇਸ਼ ਕਾਰਨ ਹੀ ਉਸਦਾ ਨਾਮ ਨੈਲਸਨ ਰੱਖਿਆ ਗਿਆ ਸੀ।[11] ਜਦੋਂ ਮੰਡੇਲਾ ਲਗਪਗ ਨੌਂ ਸਾਲ ਦਾ ਸੀ, ਉਸਦਾ ਪਿਉ ਉਹਨਾਂ ਕੋਲ ਕੁਨੂ ਆਕੇ ਰਹਿਣ ਲੱਗ ਪਿਆ, ਅਤੇ ਉਥੇ ਹੀ ਕਿਸੇ ਬਿਮਾਰੀ ਨਾਲ ਮਰ ਗਿਆ। ਮੰਡੇਲਾ ਦਾ ਖਿਆਲ ਸੀ ਕਿ ਇਹ ਕੋਈ ਫੇਫੜਿਆਂ ਦਾ ਰੋਗ ਸੀ।[12] ਆਪਣੀ ਨਿਰਲੇਪਤਾ ਨੂੰ ਮਹਿਸੂਸ ਕਰਦਿਆਂ, ਉਸਦਾ ਕਹਿਣਾ ਸੀ ਕਿ ਉਸਨੂੰ ਆਪਣੇ ਪਿਤਾ ਦੀ ਮਾਣਮੱਤੀ ਤਬੀਅਤ ਅਤੇ ਇਨਸਾਫ਼ ਲਈ ਸਿਰੜੀ ਅਹਿਸਾਸ ਵਿਰਸੇ ਵਿੱਚ ਮਿਲੇ ਸਨ।[13] ਉਸਦੀ ਮਾਂ ਉਸਨੂੰ ਗਰੇਟ ਪੈਲੇਸ ਲੈ ਗਈ ਅਤੇ ਥੇਨਬੂ ਰੀਜੇਂਟ, ਚੀਫ਼ ਜੋਨਗਿਨਤਾਬਾ ਦੀ ਕਾਨੂੰਨੀ ਹਿਫਾਜ਼ਤ ਦੇ ਤਹਿਤ ਉਸਦੇ ਸਪੁਰਦ ਕਰ ਦਿੱਤਾ ਗਿਆ। ਭਾਵੇਂ ਉਹ ਆਪਣੀ ਮਾਂ ਨੂੰ ਕਈ ਸਾਲਾਂ ਤੱਕ ਨਾ ਮਿਲ ਸਕਿਆ, ਮੰਡੇਲਾ ਅਨੁਸਾਰ ਜੋਨਗਿਨਤਾਬਾ ਅਤੇ ਉਸਦੀ ਪਤਨੀ ਨੇ ਉਸ ਨਾਲ ਆਪਣੇ ਸਕੇ ਪੁੱਤਰ (ਜਸਟਿਸ) ਅਤੇ ਧੀ (ਨੋਮਾਫੂ) ਵਾਂਗ ਹੀ ਸਲੂਕ ਕੀਤਾ।[14] ਮੰਡੇਲਾ ਆਪਣੇ ਅਭਿਭਾਵਕਾਂ ਦੇ ਨਾਲ ਹਰ ਐਤਵਾਰ ਨੂੰ ਗਿਰਜਾ ਘਰ ਸੇਵਾ ਵਿੱਚ ਭਾਗ ਲਿਆ ਕਰਦਾ ਸੀ ਅਤੇ ਈਸਾਈ ਧਰਮ ਉਸ ਦੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ।[15] ਅੰਗਰੇਜ਼ੀ, ਖੋਸਾ, ਇਤਹਾਸ ਅਤੇ ਭੂਗੋਲ ਦੀ ਪੜ੍ਹਾਈ ਉਸਨੇ ਅਗਲੇ ਮਹਲ ਵਿੱਚ ਸਥਿਤ ਇੱਕ ਮੇਥੋਡਿਸਟ ਮਿਸ਼ਨ ਸਕੂਲ ਵਿੱਚ ਕੀਤੀ।[16] ਉਥੇ ਆਉਣ ਵਾਲੇ ਵੱਡੀਆਂ ਦੀ ਕਹਾਣੀਆਂ ਨੂੰ ਸੁਣਕੇ ਅਤੇ ਚੀਫ਼ ਜੋਈ ਦੇ ਸਾਮਰਾਜ-ਵਿਰੋਧੀ ਭਾਸ਼ਣ ਸੁਣ ਕੇ ਉਸਨੂੰ ਅਫਰੀਕੀ ਦੇ ਇਤਹਾਸ ਨਾਲ ਪਿਆਰ ਹੋ ਗਿਆ।[17] ਪਰ ਅਜੇ ਤੱਕ ਉਹ ਯੂਰਪੀ ਬਸਤੀਵਾਦੀਆਂ ਨੂੰ ਜਾਲਮ ਨਹੀਂ ਸੀ ਸਮਝਦਾ।[18] 16 ਸਾਲ ਦਾ ਹੋਇਆ ਤਾਂ ਉਹ, ਜਸਟਿਸ ਅਤੇ ਹੋਰ ਕਈ ਮੁੰਡੇ ਖ਼ਤਨਾ ਦੀ ਰਸਮ ਲਈ ਤਿਹਾਲ੍ਹਾੜਾ ਦੀ ਯਾਤਰਾ ਲਈ ਗਏ। ਇਹ ਮੁੰਡਪੁਣੇ ਦੀ ਸਮਾਪਤੀ ਅਤੇ ਆਦਮੀ ਬਣਨ ਦਾ ਐਲਾਨ ਕਰਨ ਦੀ ਰਸਮ ਹੁੰਦੀ ਹੈ। ਰਸਮ ਤੋਂ ਬਾਅਦ ਉਸਨੂੰ "ਡਾਲੀਬੁੰਗਾ" ਨਾਮ ਦਿੱਤਾ ਗਿਆ।[19]

ਸਿਆਸੀ ਜੱਦੋਜਹਿਦ[ਸੋਧੋ]

1941 ਵਿੱਚ ਮੰਡੇਲਾ ਜੋਹਾਨਜਬਰਗ ਚਲੇ ਗਏ ਜਿੱਥੇ ਇਹਨਾਂ ਦੀ ਮੁਲਾਕਾਤ ਵਾਲਟਰ ਸਿਸੁਲੂ ਅਤੇ ਵਾਲਟਰ ਅਲਬਰਟਾਈਨ ਨਾਲ ਹੋਈ। ਉਹਨਾਂ ਦੋਨਾਂ ਨੇ ਮੰਡੇਲਾ ਨੂੰ ਰਾਜਨੀਤਕ ਤੌਰ 'ਤੇ ਬਹੁਤ ਪ੍ਰਭਾਵਿਤ ਕੀਤਾ। ਰੋਜੀ-ਰੋਟੀ ਲਈ ਉਹ ਇੱਕ ਕਾਨੂੰਨੀ ਫਰਮ ਵਿੱਚ ਕਲਰਕ ਬਣ ਗਏ ਪਰ ਹੌਲੀ-ਹੌਲੀ ਉਹਨਾਂ ਦੀ ਸਰਗਰਮੀ ਰਾਜਨੀਤੀ ਵਿੱਚ ਵੱਧਦੀ ਚਲੀ ਗਈ। ਰੰਗ ਦੇ ਆਧਾਰ ਤੇ ਹੋਣ ਵਾਲੇ ਭੇਦਭਾਵ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਰਾਜਨੀਤੀ ਵਿੱਚ ਕਦਮ ਰੱਖਿਆ। 1944 ਵਿੱਚ ਉਹ ਅਫਰੀਕਨ ਨੈਸ਼ਨਲ ਕਾਂਗਰਸ (ਏ.ਐਨ.ਸੀ.) ਵਿੱਚ ਸ਼ਾਮਿਲ ਹੋ ਗਏ ਜਿਸ ਨੇ ਰੰਗਭੇਦ ਦੇ ਵਿਰੁੱਧ ਅੰਦੋਲਨ ਚਲਾ ਰੱਖਿਆ ਸੀ। ਉਸ ਸਾਲ ਉਹਨਾਂ ਨੇ ਆਪਣੇ ਦੋਸਤਾਂ ਅਤੇ ਸਾਥੀਆਂ ਦੇ ਨਾਲ ਮਿਲ ਕੇ ਅਫਰੀਕਨ ਨੈਸ਼ਨਲ ਕਾਂਗਰਸ ਯੂਥ ਲੀਗ ਦੀ ਸਥਾਪਨਾ ਕੀਤੀ। 1947 ਵਿੱਚ ਉਹ ਲੀਗ ਦੇ ਸਕੱਤਰ ਚੁਣੇ ਗਏ। 1961 ਵਿੱਚ ਮੰਡੇਲਾ ਅਤੇ ਉਹਨਾਂ ਦੇ ਕੁੱਝ ਦੋਸਤਾਂ ਦੇ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਚਲਿਆ ਪਰ ਉਸ ਵਿੱਚ ਉਨ੍ਹਾਂ ਨੂੰ ਨਿਰਦੋਸ਼ ਮੰਨਿਆ ਗਿਆ।

5 ਅਗਸਤ 1962 ਨੂੰ ਉਹਨਾਂ ਨੂੰ ਮਜਦੂਰਾਂ ਨੂੰ ਹੜਤਾਲ ਲਈ ਉਕਸਾਉਣ ਅਤੇ ਬਿਨਾਂ ਆਗਿਆ ਦੇਸ਼ ਛੱਡਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਹਨਾਂ ਤੇ ਮੁਕੱਦਮਾ ਚਲਿਆ ਅਤੇ 12 ਜੁਲਾਈ 1964 ਨੂੰ ਉਹਨਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਭੁਗਤਣ ਲਈ ਉਹਨਾਂ ਨੂੰ ਰਾਬਿਨ ਟਾਪੂ ਦੀ ਜੇਲ੍ਹ ਵਿੱਚ ਭੇਜਿਆ ਗਿਆ ਪਰ ਇਸ ਨਾਲ ਵੀ ਉਹਨਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਉਹਨਾਂ ਨੇ ਜੇਲ੍ਹ ਵਿੱਚ ਵੀ ਰੰਗ-ਭੇਦ ਦੀ ਨੀਤੀ ਦੇ ਵਿਰੁੱਧ ਕੈਦੀਆਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਜੀਵਨ ਦੇ 27 ਸਾਲ ਜੇਲ੍ਹ ਵਿੱਚ ਗੁਜ਼ਾਰਨ ਦੇ ਬਾਅਦ ਅਖੀਰ 11 ਫਰਵਰੀ 1990 ਨੂੰ ਉਹਨਾਂ ਦੀ ਰਿਹਾਈ ਹੋਈ। ਰਿਹਾਈ ਦੇ ਬਾਅਦ ਸਮਝੌਤੇ ਅਤੇ ਸ਼ਾਂਤੀ ਦੀ ਨੀਤੀ ਦੁਆਰਾ ਉਹਨਾਂ ਨੇ ਇੱਕ ਲੋਕਤੰਤਰੀ ਅਤੇ ਬਹੁ-ਜਾਤੀ ਅਫਰੀਕਾ ਦੀ ਨੀਂਹ ਰੱਖੀ।

1994 ਵਿੱਚ ਦੱਖਣੀ ਅਫਰੀਕਾ ਵਿੱਚ ਰੰਗਭੇਦ ਰਹਿਤ ਚੋਣ ਹੋਏ। ਅਫਰੀਕਨ ਨੈਸ਼ਨਲ ਕਾਂਗਰਸ ਨੇ 62 ਫ਼ੀਸਦੀ ਮਤ ਪ੍ਰਾਪਤ ਕੀਤੇ ਅਤੇ ਬਹੁਮਤ ਦੇ ਨਾਲ ਉਸਦੀ ਸਰਕਾਰ ਬਣੀ। 10 ਮਈ 1994 ਨੂੰ ਮੰਡੇਲਾ ਆਪਣੇ ਦੇਸ਼ ਦੇ ਸਭ ਤੋਂ ਪਹਿਲੇ ਕਾਲੇ ਰੰਗ ਦੇ ਰਾਸ਼ਟਰਪਤੀ ਬਣੇ। ਦੱਖਣੀ ਅਫਰੀਕਾ ਦੇ ਨਵੇਂ ਸੰਵਿਧਾਨ ਨੂੰ ਮਈ 1996 ਵਿੱਚ ਸੰਸਦ ਤੋਂ ਸਹਿਮਤੀ ਮਿਲੀ ਜਿਸਦੇ ਅੰਤਰਗਤ ਰਾਜਨੀਤਕ ਅਤੇ ਪ੍ਰਬੰਧਕੀ ਅਧਿਕਾਰਾਂ ਦੀ ਜਾਂਚ ਲਈ ਕਈ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ। 1997 ਵਿੱਚ ਉਹ ਸਰਗਰਮ ਰਾਜਨੀਤੀ ਵੱਲੋਂ ਵੱਖ ਹੋ ਗਏ ਅਤੇ ਦੋ ਸਾਲ ਬਾਅਦ ਉਹਨਾਂ ਨੇ 1999 ਵਿੱਚ ਕਾਂਗਰਸ ਪ੍ਰਧਾਨ ਦਾ ਪਦ ਵੀ ਛੱਡ ਦਿੱਤਾ।

ਹਵਾਲੇ[ਸੋਧੋ]

  1. Washington Post: Mandela moved the world to reconciliation
  2. 2.0 2.1 Mandela 1994, p. 3; Sampson 2011, p. 3; Smith 2010, p. 17.
  3. Mandela 1994, p. 4; Smith 2010, p. 16.
  4. Guiloineau & Rowe 2002, p. 26; Mafela 2008.
  5. Smith 2010, p. 19.
  6. Mandela 1994, pp. 8–9; Sampson 2011, p. 4; Smith 2010, pp. 21–22.
  7. Mandela 1994, pp. 7–8; Sampson 2011, p. 4; Smith 2010, pp. 16, 23–24.
  8. Mandela 1994, p. 19.
  9. Mandela 1994, p. 15.
  10. Mandela 1994, p. 12; Smith 2010, pp. 23–24.
  11. Mandela 1994, pp. 18–19; Sampson 2011, pp. 5,7; Smith 2010, p. 24.
  12. Mandela 1994, pp. 20; Sampson 2011, p. 7; Smith 2010, p. 25.
  13. Mandela 1994, pp. 8, 20.
  14. Mandela 1994, pp. 22–25; Sampson 2011, pp. 7–9; Smith 2010, pp. 26–27.
  15. Mandela 1994, pp. 27–29.
  16. Mandela 1994, p. 25; Smith 2010, p. 27.
  17. Mandela 1994, pp. 31–34; Smith 2010, p. 18.
  18. Mandela 1994, p. 43.
  19. Mandela 1994, pp. 36–42; Sampson 2011, p. 14; Smith 2010, pp. 29–31.