ਸਮੱਗਰੀ 'ਤੇ ਜਾਓ

ਐਨੋਡੌਂਸ਼ੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੰਤ ਚਿਕਿਤਸਾ ਵਿੱਚ ਐਨੋਡੌਂਸ਼ੀਆ ਨੂੰ ਐਨੋਡੌਂਸ਼ੀਆ ਵੇਰਾ ਵੀ ਕਿਹਾ ਜਾਂਦਾ ਹੈ। ਇਹ ਇੱਕ ਦੁਰਲਭ ਅਨੁਵੰਸ਼ਿਕ ਵਿਕਾਰ ਹੈ ਜਿਸਦੀ ਪਛਾਣ ਸਾਰੇ ਹੀ ਦੁੱਧ ਵਾਲੇ ਅਤੇ ਪੱਕੇ ਦੰਦਾਂ ਦੀ ਗੈਰ-ਮੌਜੂਦਗੀ ਤੋਂ ਹੁੰਦੀ ਹੈ। ਇਹ ਚਮੜੀ ਅਤੇ ਤਾਂਤ੍ਰਿਕਾ ਲੱਛਣਾਂ ਦੇ ਸਮੂਹ ਨਾਲ ਜੁੜਿਆ ਹੋਇਆ ਹੈ ਅਤੇ ਇਸਨੂੰ ਐਕਟੋਡਰਮਲ ਡਿਸਪਲੇਸ਼ੀਆ ਵੀ ਕਹਿੰਦੇ ਹਨ। ਐਨੋਡੌਂਸ਼ੀਆ ਆਮ ਤੌਰ 'ਤੇ ਇਸੇ ਲੱਛਣ ਦਾ ਇੱਕ ਭਾਗ ਹੁੰਦਾ ਹੈ ਅਤੇ ਸ਼ਾਇਦ ਹੀ ਕਦੀ ਇੱਕ ਅਲੱਗ ਹੋਂਦ ਦੇ ਤੌਰ 'ਤੇ ਨਜ਼ਰ ਆਉਂਦਾ ਹੈ। ਜਨਮਜਾਤ ਤੌਰ 'ਤੇ ਦੰਦਾਂ ਦੀ ਕਮੀ ਹਾਈਪੋਡੌਂਸ਼ੀਆ ਦੀ ਤਰ੍ਹਾਂ ਵੀ ਹੋ ਸਕਦੀ ਹੈ ਜਿਸ ਵਿੱਚ ਇੱਕ ਜਾਂ ਦੋ ਪਕੇ ਦੰਦ ਘੱਟ ਹੁੰਦੇ ਹਨ ਜਾਂ ਓਲੀਗੋਡੌਂਸ਼ੀਆ ਦੀ ਤਰ੍ਹਾਂ ਵੀ ਹੋ ਸਕਦੀ ਹੈ ਜਿਸ ਵਿੱਚ ਛੇ ਜਾਂ ਵਧ ਦੰਦਾਂ ਦੀ ਕਮੀ ਹੁੰਦੀ ਹੈ। ਇੱਕ ਪੱਕੇ ਦੰਦ ਦੀ ਕਮੀ ਸਭ ਤੋਂ ਆਮ ਤੌਰ 'ਤੇ ਪਾਏ ਜਾਣ ਵਾਲੇ ਹਲਾਤ ਹੁੰਦੇ ਹਨ। ਦੰਦਾਂ ਦੀ ਕਮੀ ਦੇ ਕਾਰਨ ਕੂਚਣ ਸ਼ਕਤੀ ਦੀ ਨਪੁੰਨਸਕਤਾ, ਭਾਸ਼ਨ ਵਿੱਚ ਕਮਜ਼ੋਰੀ, ਸੁਹਜ ਸਮੱਸਿਆ ਅਤੇ ਮੂੰਹ ਬੰਦ ਹੋਣ ਵਿੱਚ ਮੁਸ਼ਕਿਲ ਵਰਗੀਆਂ ਤਕਲੀਫਾਂ ਹੋ ਸਕਦੀਆਂ ਹਨ।

ਇਲਾਜ

[ਸੋਧੋ]

ਅਜਿਹੇ ਹਾਲਤਾਂ ਦਾ ਇਲਾਜ ਦੰਦਾਂ ਦੇ ਪ੍ਰੋਸਥੈਟਿਕ ਪ੍ਰਤੀਸਥਾਪਨ ਨਾਲ ਤਬਦੀਲੀ ਕਰ ਕੇ ਜਾਂ ਬਨਾਵਟੀ ਦੰਦ ਲਗਾ ਕੇ ਕੀਤਾ ਜਾ ਸਕਦਾ ਹੈ।