ਲਾ ਕੌਨਸੈਪਸੀਓਨ ਗਿਰਜਾਘਰ
28°27′52″N 16°14′56″W / 28.46444°N 16.24889°W
ਇਗਲਿਆਸ ਦੇ ਲਾ ਕੋਨਸੇਪਸਿਓਂ | |
---|---|
ਸਥਿਤੀ | ਸਾਂਤਾ ਕਰੂਜ਼ ਦੇ ਤੇਨੇਰੀਫ਼ , ਤੇਨੇਰੀਫ਼ |
ਦੇਸ਼ | ਸਪੇਨ |
ਸੰਪਰਦਾਇ | ਰੋਮਨ ਕੈਥੋਲਿਕ |
Architecture | |
Style | ਬਾਰੋਕ, ਤਸਕਨ |
ਇਗਲਿਆਸ ਦੇ ਲਾ ਕੋਨਸੇਪਸਿਓਂ (ਸਪੇਨੀ ਭਾਸ਼ਾ:Church of the Immaculate Conception) ਇੱਕ ਕੈਥੋਲਿਕ ਗਿਰਜਾਘਰ ਹੈ। ਇਹ ਸਾਂਤਾ ਕਰੂਜ਼ ਦੇ ਤੇਨੇਰੀਫ਼ ਵਿੱਚ ਸਥਿਤ ਹੈ। ਕੇਨਰੀ ਦੀਪਸਮੂਹ ਦਾ ਇਹ ਇੱਕੋ ਇੱਕ ਗਿਰਜਾਘਰ ਹੈ ਜਿਸਦੇ ਪੰਜ ਧੁਰੇ ਹਨ। ਇਹ ਗਿਰਜਾਘਰ ਇਥੋਂ ਦੀ ਪਹਿਲੀ ਚੈਪਲ ਤੇ ਬਣਾਇਆ ਗਇਆ[1]। ਇਹ ਸਪੇਨੀ ਜੇਤੂਆਂ ਨੇ ਇੱਥੇ ਪਹੁੰਚਣ ਤੋਂ ਬਾਅਦ ਇਹ ਬਣਾਈ ਅਤੇ ਬਾਅਦ ਵਿੱਚ ਸ਼ਹਿਰ ਦੀ ਉਸਾਰੀ ਕੀਤੀ ਗਈ। ਇਹ ਇੱਥੋਂ ਦਾ ਮੁੱਖ ਗਿਰਜਾਘਰ ਹੈ ਜਿਸ ਕਰ ਕੇ ਇਸਨੂੰ ਸਾਂਤਾ ਕਰੂਜ਼ ਦਾ ਗਿਰਜਾਘਰ (Cathedral of Santa Cruz) ਕਿਹਾ ਜਾਂਦਾ ਹੈ। ਪਰ ਹੁਣ ਇਹ ਮੁੱਖ ਗਿਰਜਾਘਰ ਨਹੀਂ ਹੈ ਹੁਣ ਲਾ ਲਗੁਨਾ ਦਾ ਵੱਡਾ ਗਿਰਜਾਘਰ ਇਥੋਂ ਦਾ ਮੁੱਖ ਗਿਰਜਾਘਾਰ ਹੈ। ਇਗਲਿਆਸ ਦੇ ਲਾ ਕੋਨਸੇਪਸਿਓਂ ਗਿਰਜਾਘਰ ਵਿਰਜਿਨ ਮੇਰੀ ਨੂੰ ਸਮਰਪਿਤ ਹੈ। ਇਹ ਬਾਰੋਕ ਅਤੇ ਤਸਕਨ ਸ਼ੈਲੀ ਵਿੱਚ ਬਣੀ ਹੋਈ ਹੈ। ਇਸ ਦਾ ਘੰਟੀ ਟਾਵਰ ਵੀ ਇਸ ਦਾ ਹਿੱਸਾ ਹੈ। ਇਹ ਜਗ੍ਹਾ ਕੁਲਤੂਰਲ ਇੰਤਰੇਸ ਘੋਸ਼ਿਤ ਕੀਤੀ ਗਈ ਹੈ।
ਗੈਲਰੀ
[ਸੋਧੋ]ਬਾਹਰੀ ਲਿੰਕ
[ਸੋਧੋ]- Iglesia Matriz de la Concepción de Santa Cruz de Tenerife
- Church of La Concepción in Santa Cruz
- Santa Cruz de Tenerife in the Official Web Page of Tenerife Tourism Archived 2012-03-04 at the Wayback Machine.