ਸਮੱਗਰੀ 'ਤੇ ਜਾਓ

ਏ ਪੈਸੇਜ ਟੂ ਇੰਡੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏ ਪੈਸੇਜ ਟੂ ਇੰਡੀਆ
ਤਸਵੀਰ:Bookcover a passage to india.jpg
ਲੇਖਕਈ.ਐਮ.ਫੋਰਸਟਰ
ਮੂਲ ਸਿਰਲੇਖA Passage to India
ਦੇਸ਼ਇੰਗਲੈਂਡ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਨ ਦੀ ਮਿਤੀ
1924
ਆਈ.ਐਸ.ਬੀ.ਐਨ.978-0-14-144116-0
ਓ.ਸੀ.ਐਲ.ਸੀ.59352597

ਏ ਪੈਸੇਜ ਟੂ ਇੰਡੀਆ (A Passage to India) (1924) ਬ੍ਰਿਟਿਸ਼ ਰਾਜ ਅਤੇ 1920ਵਿਆਂ ਵਿੱਚ ਭਾਰਤੀ ਅਜ਼ਾਦੀ ਅੰਦੋਲਨ ਦੀ ਪਿੱਠਭੂਮੀ ਵਿੱਚ ਅੰਗਰੇਜ਼ੀ ਲੇਖਕ ਈ ਐਮ ਫੋਰਸਟਰ ਦਾ ਲਿਖਿਆ ਇੱਕ ਨਾਵਲ ਹੈ। ਇਹ ਆਧੁਨਿਕ ਲਾਇਬ੍ਰੇਰੀ ਦੁਆਰਾ ਅੰਗਰੇਜ਼ੀ ਸਾਹਿਤ ਦੀਆਂ 100 ਮਹਾਨ ਰਚਨਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਚੁਣਿਆ ਗਿਆ ਹੈ ਅਤੇ ਇਸਨੇ ਗਲਪ ਲਈ 1924 ਜੇਮਸ ਟੈਟ ਬਲੈਕ ਮੇਮੋਰੀਅਲ ਇਨਾਮ ਜਿੱਤਿਆ ਸੀ। ਟਾਈਮ ਪਤ੍ਰਿਕਾ ਨੇ 1923 ਤੋਂ 2005 ਤੱਕ ਅੰਗਰੇਜ਼ੀ ਭਾਸ਼ਾ ਦੇ 100 ਸਭ ਤੋਂ ਉੱਤਮ ਨਾਵਲਾਂ ਦੀ ਆਪਣੀ ਸੂਚੀ ਵਿੱਚ ਸ਼ਾਮਿਲ ਕੀਤਾ ਸੀ।[1] ਨਾਵਲ ਭਾਰਤ ਵਿੱਚ ਫੋਰਸਟਰ ਦੇ ਅਨੁਭਵਾਂ ਉੱਤੇ ਆਧਾਰਿਤ ਹੈ। ਈ ਐਮ ਨੇ ਫੋਰਸਟਰ ਨੇ ''ਘਾਹ ਦੀਆਂ ਪੱਤੀਆਂ'' ਵਿੱਚ ਇਸ ਹੀ ਨਾਮ ਦੀ ਵਾਲਟ ਵਿਟਮੈਨ ਦੀ ਇੱਕ ਕਵਿਤਾ ਤੋਂ ਇਸ ਕਿਤਾਬ ਦਾ ਸਿਰਲੇਖ ਉਧਾਰ ਲਿਆ।

ਹਵਾਲੇ

[ਸੋਧੋ]
  1. "All Time 100 Novels". Time. 16 October 2005. Archived from the original on 25 ਅਪ੍ਰੈਲ 2010. Retrieved 5 ਜੂਨ 2013. {{cite news}}: Check date values in: |archivedate= (help); Unknown parameter |deadurl= ignored (|url-status= suggested) (help)