ਵਾਲਟ ਵਿਟਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਾਲਟ ਵਿਟਮੈਨ

ਵਾਲਟ ਵਿਟਮੈਨ (ਅੰਗਰੇਜੀ: Walt Whitman, 31 ਮਈ 1819 – 26 ਮਾਰਚ 1892) ਇੱਕ ਅਮਰੀਕੀ ਕਵੀ, ਨਿਬੰਧਕਾਰ ਅਤੇ ਪੱਤਰਕਾਰ ਸੀ।[1] ਉਹ ਅੰਤਰਗਿਆਨਵਾਦ (transcendentalism) ਤੋਂ ਯਥਾਰਥਵਾਦ (realism) ਦੇ ਵੱਲ ਤਬਦੀਲੀ ਦੇ ਅੰਤਰਾਲ ਦਾ ਪ੍ਰਤੀਨਿਧ ਸੀ ਅਤੇ ਦੋਨੋਂ ਰੁਝਾਨ ਉਹਦੀਆਂ ਰਚਨਾਵਾਂ ਵਿੱਚ ਸਾਕਾਰ ਹੋਏ ਹਨ। ਉਹ ਅਮਰੀਕਾ ਦੇ ਸਿਰਮੌਰ ਕਵੀਆਂ ਵਿੱਚ ਸ਼ਾਮਲ ਹੈ ਅਤੇ ਉਸਨੂੰ ਖੁੱਲ੍ਹੀ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ।[2] 1855 ਵਿੱਚ ਜਦੋਂ 'ਘਾਹ ਦੀਆਂ ਪੱਤੀਆਂ' ਪਹਿਲੀ ਵਾਰ ਇੱਕ ਦਰਜਨ ਕਵਿਤਾਵਾਂ ਦੇ ਸੰਗ੍ਰਹਿ ਵਜੋਂ ਪ੍ਰਕਾਸ਼ਿਤ ਹੋਈ ਤਾਂ ਐਮਰਸਨ ਨੇ ਇਸ ਨੂੰ “ਅੱਜ ਤੱਕ ਅਮਰੀਕਾ ਦਾ ਪੈਦਾ ਕੀਤਾ ਸਭ ਤੋਂ ਕਮਾਲ ਦਾ ਅਕਲ ਤੇ ਸਿਆਣਪ ਦਾ ਇੱਕ ਨਗ ” ਕਿਹਾ ਸੀ।[1]

ਰਚਨਾਵਾਂ[ਸੋਧੋ]

ਹਵਾਲੇ[ਸੋਧੋ]

  1. 1.0 1.1 "ਬਾਇਉਗ੍ਰਾਫੀ, ਵਾਲਟ ਵਿਟਮੈਨ".
  2. "Walt Whitman, Author profile".