ਸਮੱਗਰੀ 'ਤੇ ਜਾਓ

ਕਮਲਜੀਤ ਸੰਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਮਲਜੀਤ ਸੰਧੂ ਇੱਕ ਸਾਬਕਾ ਭਾਰਤੀ ਔਰਤ ਐਥਲੀਟ ਹੈ ਜਿਸਨੇ 400 ਮੀਟਰ ਦੀ ਦੌੜ ਲਈ 1970 ਦੀ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ (ਗੋਲਡ ਮੈਡਲ) ਜਿੱਤਿਆ। ਕਮਲਜੀਤ ਪਹਿਲੀ ਭਾਰਤੀ ਔਰਤ ਖਿਡਾਰੀ ਸੀ ਜਿਸਨੇ ਕਿਸੇ ਏਸ਼ੀਆਈ ਖੇਡ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਹ ਪੰਜਾਬ, ਭਾਰਤ ਦੀ ਰਹਿਣ ਵਾਲੀ ਸੀ। ਇਸਨੂੰ 1971 ਵਿੱਚ ਪਦਮ ਸ਼੍ਰੀ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ। ਕਮਲਜੀਤ ਪਹਿਲੀ ਔਰਤ ਖਿਡਾਰੀ ਸੀ ਜੋ ਓਲੰਪਿਕ ਐਥੇਲੇਟਿਕ ਇਵੈਂਟ ਦੇ ਫਾਇਨਲ ਤੱਕ ਪਹੁੰਚੀ ਸੀ। ਇਸਨੇ 1972 ਓਲੰਪਿਕ ਵਿੱਚ ਹਿੱਸਾ ਪਾਇਆ ਸੀ।

ਹਵਾਲੇ

[ਸੋਧੋ]