ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ, 2014
ਦਿੱਖ
ਸਕਾਟਲੈਂਡ ਆਜ਼ਾਦੀ ਲੋਕਮੱਤ 2014 18 ਸਤੰਬਰ 2014 ਨੂੰ ਸਕਾਟਲੈਂਡ ਦੀ ਆਜ਼ਾਦੀ ਦੇ ਮਸਲੇ ਨੂੰ ਲੈਕੇ ਕਰਵਾਇਆ ਗਿਆ ਜਿਸਦਾ ਨਤੀਜਾ ਇਹ ਨਿਕਲਿਆ ਕਿ ਸਕਾਟਲੈਂਡ ਨੂੰ ਇੰਗਲੈਂਡ ਨਾਲੋਂ ਵੱਖ ਨਾ ਕੀਤਾ ਜਾਵੇ। ਸਕਾਟਲੈਂਡ ਵਿੱਚੋਂ ਉੱਠੀ ਆਜ਼ਾਦੀ ਦੀ ਲਹਿਰ ਨੇ ਸਮੁੱਚੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। 18 ਸਤੰਬਰ ਨੂੰ ਇੰਗਲੈਂਡ ਨਾਲੋਂ ਤੋੜ ਵਿਛੋੜੇ ਸੰਬੰਧੀ ਲਹਿਰ ਬਾਰੇ ਲੋਕ ਰਾਏ ਜਾਨਣ ਲਈ ਰਾਏਸ਼ੁਮਾਰੀ ਕਰਵਾਈ ਗਈ। ਸਕਾਟਲੈਂਡ ਦੇ ਲੋਕਾਂ ਨੇ ਇੰਗਲੈਂਡ ਨਾਲ ਇਲਹਾਕ ਨੂੰ ਪਹਿਲ ਦਿੱਤੀ ਹੈ। 55.42 ਫੀਸਦੀ (1914187) ਲੋਕਾਂ ਨੇ ‘ਆਜ਼ਾਦੀ’ ਦੀ ਮੰਗ ਨੂੰ ਨਕਾਰਿਆ ਜਦ ਕਿ 44.58 ਫੀਸਦੀ (1539920) ਲੋਕਾਂ ਨੇ ਆਜ਼ਾਦੀ ਦੇ ਹੱਕ ਵਿੱਚ ਫ਼ਤਵਾ ਦਿੱਤਾ।