ਸਮੱਗਰੀ 'ਤੇ ਜਾਓ

ਸੇਹ ਦੀ ਦੁਬਿਧਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੋ ਉੱਤਰੀ ਅਮਰੀਕੀ ਕੰਡੈਲੇ.

ਸੇਹ ਦੀ ਦੁਬਿਧਾ ਮਨੁੱਖੀ ਦੋਸਤੀ ਦੀਆਂ ਚੁਣੌਤੀਆਂ ਦੇ ਬਾਰੇ ਇੱਕ ਅਲੰਕਾਰ ਹੈ। ਇੱਕ ਕਹਾਣੀ ਹੈ ਜਿਸਨੂੰ ਜਰਮਨ ਫ਼ਲਸਫ਼ੀ ਸ਼ੋਪੇਨਹਾਵਰ ਨੇ ਲਿਖਿਆ ਤੇ ਇਹ ਉਹਦੀ ਇੱਕ ਕਿਤਾਬ ਵਿੱਚ 1851 ਵਿੱਚ ਛਪੀ। ਏਸ ਕਹਾਣੀ ਨਾਲ਼ ਇਨਸਾਨੀ ਸੰਬੰਧਾਂ ਜਾਂ ਰਿਸ਼ਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨੇੜੇ ਹੋਣ ਨਾਲ਼ ਇਨਸਾਨਾਂ ਦੇ ਆਪਸੀ ਰਫੜਾਂ ਨੂੰ ਦੱਸਿਆ ਗਿਆ ਹੈ।

ਏਸ ਕਹਾਣੀ ਵਿੱਚ ਕੰਡਿਆਲੇ ਸੇਹ ਪਾਲੇ ਤੋਂ ਡਰਦੇ ਨੇੜੇ ਨੇੜੇ ਹੁੰਦੇ ਨੇ ਤਾਂ ਜੋ ਇੱਕ ਦੂਜੇ ਦੀ ਗਰਮੀ ਨਾਲ਼ ਪਾਲੇ ਨਾਲ ਮਰਨ ਤੋਂ ਬਚ ਸਕਣ। ਪਰ ਜਦੋਂ ਉਹ ਨੇੜੇ ਆ ਜਾਂਦੇ ਨੇ ਤੇ ਇੱਕ ਦੂਜੇ ਦੇ ਪਿੰਡੇ ਦੀ ਗਰਮੀ ਨਾਲ਼ ਔਖਾ ਵੇਲਾ ਲੰਘ ਗਿਆ ਤੇ ਉਨ੍ਹਾਂ ਦੇ ਪਿੰਡੇ ਤੇ ਲੱਗੇ ਹੋਏ ਕੰਡੇ ਉਨ੍ਹਾਂ ਨੂੰ ਚੁਭਣ ਲੱਗ ਗਏ। ਉਨ੍ਹਾਂ ਨੂੰ ਮਜਬੂਰੀ ਨਾਲ਼ ਇੱਕ ਦੂਜੇ ਤੋਂ ਪਾਸੇ ਹੋਣਾ ਪਿਆ। ਉਹ ਇੱਕ ਦੂਜੇ ਦੇ ਨੇੜੇ ਰਹਿਣ ਦੀ ਲੋੜ ਨੂੰ ਤੇ ਚੋਖੇ ਨੇੜੇ ਹੋਣ ਨਾਲ਼ ਇੱਕ ਦੂਜੇ ਨੂੰ ਚੁਭਣ ਦੇ ਰੱਫੜ ਨੂੰ ਸਮਝ ਗਏ। ਉਨ੍ਹਾਂ ਨੂੰ ਇਹ ਸੌਖਾ ਲੱਗਿਆ ਜੇ ਇੱਕ ਦੂਜੇ ਤੋਂ ਕੁਝ ਦੂਰ ਰਹਿਣ ਤਾਂ ਜੇ ਇੱਕ ਦੂਜੇ ਦੀ ਗਰਮੀ ਵੀ ਮਿਲੇ ਤੇ ਇੱਕ ਦੂਜੇ ਦੇ ਕੰਡਿਆਂ ਤੋਂ ਵੀ ਬਚ ਸਕਣ।

ਏਸ ਦਾਰਸ਼ਨਿਕ ਕਹਾਣੀ ਕੰਡਿਆਲੇ ਸੇਹ ਇਨਸਾਨ ਨੇ ਜਿਹੜੇ ਇੱਕ ਦੂਜੇ ਤੋਂ ਦੂਰ ਨਹੀਂ ਰਹਿ ਸਕਦੇ ਪਰ ਉਨ੍ਹਾਂ ਫ਼ਿਤਰਤ ਐਸੀ ਹੈ ਕਿ ਇੱਕ ਦੂਜੇ ਦੇ ਚੋਖਾ ਨੇੜੇ ਹੋਣ ਤੇ ਇੱਕ ਦੂਜੇ ਨੂੰ ਨੁਕਸਾਨ ਦਿੰਦੇ ਹਨ।

ਇਹ ਕਹਾਣੀ ਸ਼ੋਪੇਨਹਾਵਰ ਨੇ 1851 ਵਿੱਚ ਲਿਖੀ। ਬਾਅਦ ਵਿੱਚ ਇਸਨੂੰ ਸਿਗਮੰਡ ਫ਼੍ਰਾਇਡ ਨੇ 1921 ਵਿੱਚ ਇੱਕ ਆਰਟੀਕਲ ਦੇ ਥੱਲੇ ਲਿਖਿਆ।