ਸੇਹ ਦੀ ਦੁਬਿਧਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੇਹ ਦੀ ਦੁਬਿਧਾ ਮਨੁੱਖੀ ਦੋਸਤੀ ਦੀਆਂ ਚੁਣੌਤੀਆਂ ਦੇ ਬਾਰੇ ਇੱਕ ਅਲੰਕਾਰ ਹੈ। ਇੱਕ ਕਹਾਣੀ ਹੈ ਜਿਸਨੂੰ ਜਰਮਨ ਫ਼ਲਸਫ਼ੀ ਸ਼ੋਪੇਨਹਾਵਰ ਨੇ ਲਿਖਿਆ ਤੇ ਇਹ ਉਹਦੀ ਇਕ ਕਿਤਾਬ ਵਿਚ 1851 ਵਿਚ ਛਪੀ। ਏਸ ਕਹਾਣੀ ਨਾਲ਼ ਇਨਸਾਨੀ ਸੰਬੰਧਾਂ ਜਾਂ ਰਿਸ਼ਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨੇੜੇ ਹੋਣ ਨਾਲ਼ ਇਨਸਾਨਾਂ ਦੇ ਆਪਸੀ ਰਫੜਾਂ ਨੂੰ ਦੱਸਿਆ ਗਿਆ ਹੈ।

ਏਸ ਕਹਾਣੀ ਵਿਚ ਕੰਡਿਆਲੇ ਸੇਹ ਪਾਲੇ ਤੋਂ ਡਰਦੇ ਨੇੜੇ ਨੇੜੇ ਹੁੰਦੇ ਨੇ ਤਾਂ ਜੋ ਇਕ ਦੂਜੇ ਦੀ ਗਰਮੀ ਨਾਲ਼ ਪਾਲੇ ਨਾਲ ਮਰਨ ਤੋਂ ਬਚ ਸਕਣ। ਪਰ ਜਦੋਂ ਉਹ ਨੇੜੇ ਆ ਜਾਂਦੇ ਨੇ ਤੇ ਇਕ ਦੂਜੇ ਦੇ ਪਿੰਡੇ ਦੀ ਗਰਮੀ ਨਾਲ਼ ਔਖਾ ਵੇਲਾ ਲੰਘ ਗਿਆ ਤੇ ਉਨ੍ਹਾਂ ਦੇ ਪਿੰਡੇ ਤੇ ਲੱਗੇ ਹੋਏ ਕੰਡੇ ਉਨ੍ਹਾਂ ਨੂੰ ਚੁਭਣ ਲੱਗ ਗਏ। ਉਨ੍ਹਾਂ ਨੂੰ ਮਜਬੂਰੀ ਨਾਲ਼ ਇਕ ਦੂਜੇ ਤੋਂ ਪਾਸੇ ਹੋਣਾ ਪਿਆ। ਉਹ ਇਕ ਦੂਜੇ ਦੇ ਨੇੜੇ ਰਹਿਣ ਦੀ ਲੋੜ ਨੂੰ ਤੇ ਚੋਖੇ ਨੇੜੇ ਹੋਣ ਨਾਲ਼ ਇਕ ਦੂਜੇ ਨੂੰ ਚੁਭਣ ਦੇ ਰੱਫੜ ਨੂੰ ਸਮਝ ਗਏ। ਉਨ੍ਹਾਂ ਨੂੰ ਇਹ ਸੌਖਾ ਲੱਗਿਆ ਜੇ ਇਕ ਦੂਜੇ ਤੋਂ ਕੁਝ ਦੂਰ ਰਹਿਣ ਤਾਂ ਜੇ ਇਕ ਦੂਜੇ ਦੀ ਗਰਮੀ ਵੀ ਮਿਲੇ ਤੇ ਇਕ ਦੂਜੇ ਦੇ ਕੰਡਿਆਂ ਤੋਂ ਵੀ ਬਚ ਸਕਣ।

ਏਸ ਦਾਰਸ਼ਨਿਕ ਕਹਾਣੀ ਕੰਡਿਆਲੇ ਸੇਹ ਇਨਸਾਨ ਨੇ ਜਿਹੜੇ ਇਕ ਦੂਜੇ ਤੋਂ ਦੂਰ ਨਹੀਂ ਰਹਿ ਸਕਦੇ ਪਰ ਉਨ੍ਹਾਂ ਫ਼ਿਤਰਤ ਐਸੀ ਹੈ ਕਿ ਇਕ ਦੂਜੇ ਦੇ ਚੋਖਾ ਨੇੜੇ ਹੋਣ ਤੇ ਇਕ ਦੂਜੇ ਨੂੰ ਨੁਕਸਾਨ ਦਿੰਦੇ ਹਨ।

ਇਹ ਕਹਾਣੀ ਸ਼ੋਪੇਨਹਾਵਰ ਨੇ 1851 ਵਿਚ ਲਿਖੀ। ਬਾਅਦ ਵਿੱਚ ਇਸਨੂੰ ਸਿਗਮੰਡ ਫ਼੍ਰਾਇਡ ਨੇ 1921 ਵਿਚ ਇਕ ਆਰਟੀਕਲ ਦੇ ਥੱਲੇ ਲਿਖਿਆ।