ਸਮੱਗਰੀ 'ਤੇ ਜਾਓ

ਘਨਾਨੰਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਘਨਾਨੰਦ ਦਾ ਜਨਮ ਸੰਮਤ 1746 ਅਤੇ ਮੌਤ 1817 ਵਿੱਚ ਹੋਈ ਮੰਨਿਆ ਜਾਂਦਾ ਹੈ। ਆਨੰਦ, ਆਨੰਦਘਨ ਅਤੇ ਘਨਾਨੰਦ ਇੱਕੋ ਵਿਅਕਤੀ ਦੇ ਨਾਂ ਹਨ। ਰਾਗ ਕਲਪਦ੍ਰਮ ਵਿੱਚ ਅਨਾਨੰਦ ਅਤੇ ਆਨੰਦਘਨ ਨੂੰ ਇੱਕ ਹੀ ਸਮਝਿਆ ਜਾਂਦਾ ਹੈ। ਡਾ. ਗ੍ਰੀਅਰਸਨ ਦਾ ਵੀ ਇਹੀ ਮੰਨਣਾ ਹੈ। ਪਰ ਅਜੋਕੀ ਖੋਜ ਨੇ ਇੱਕ ਸਿੱਧ ਕਰ ਦਿੱਤਾ ਹੈ ਕਿ ਆਨੰਦ ਅਤੇ ਘਨਾਨੰਦ ਜਾਂ ਅਨਾਨੰਦ ਇੱਕ ਨਹੀਂ ਸਨ। ਆਨੰਦਘਨ ਵੀ ਦੋ ਮੰਨੇ ਜਾਂਦੇ ਹਨ ਇੱਕ ਵਰਿੰਦਾਵਨ ਵਾਲੇ ਅਤੇ ਦੂਜੇ ਜੈਨ ਮਾਰਗੀ। ਜੈਨ ਅਤੇ ਵਰਿੰਦਾਵਨ ਆਨੰਦਘਨ ਤੋਂ ਛੁੱਟ ਇੱਕ ਹੋਰ ਆਨੰਦਘਨ ਵੀ ਹਨ। ਇਹ ਆਨੰਦ ਗਾਉ ਦੇ ਵਾਸੀ ਸਨ। ਹਿੰਦੀ ਅਤੇ ਪੰਜਾਬੀ ਵਿੱਚ ਜੋ ਕਬਿਤ, ਸ੍ਵਯਏ, ਮਾਤ੍ਰਾ ਅਤੇ ਪਦ ਆਦਿ ਰਚਨਾਵਾਂ ਪ੍ਰਾਪਤ ਹੋਈਆਂ ਹਨ। ਇਹ ਰਚਨਾਵਾਂ ਵਾਸੀ ਆਨੰਦਘਨ ਦੀਆਂ ਹਨ। ਇਹ ਆਪਣੀ ਛਾਪ ਆਨੰਦਘਨ ਅਤੇ ਘਨਾਨੰਦ ਦੋਵਾਂ ਨਾਵਾਂ ਨਾਲ ਹੀ ਲੱਗਦੇ ਹਨ। ਉਂਝ ਇਹਨਾਂ ਦਾ ਨਾਂ ਅੰਨਾਨੰਦ ਹੀ ਸੀ। ਇਸ ਤੋਂ ਇਹ ਪਤਾ ਲਗਦਾ ਹੈ ਕਿ ਜੈਨ ਅਨੰਦਘਨ ਦੀਆਂ ਰਚਨਾਵਾਂ ਨੂੰ ਛੱਡ ਕੇ ਹਿੰਦੀ ਅਤੇ ਪੰਜਾਬੀ ਵਿੱਚ ਇਸ ਨਾਂ ਨਾਲ ਪ੍ਰਚਲਿਤ ਰਚਨਾਵਾਂ ਇੱਕ ਹੀ ਵਿਅਕਤੀ ਦੀਆਂ ਹਨ ਤੇ ਉਹ ਹਨ ਤੇ ਉਹ ਹਨ ਅੰਨਾਨੰਦ ਜਾਂ ਆਨੰਦਘਨ।[1]

ਰਚਨਾ

[ਸੋਧੋ]

ਘਨਾਨੰਦ ਦੀਆਂ 41 ਰਚਨਾਵਾਂ ਹਨ। ਇਹਨਾਂ ਵਿੱਚੋਂ ਪਰਮ ਹੰਸ- ਵੰਸ਼ਾਵਲੀ ਵਿੱਚ ਆਪਣੇ ਆਪਣੇ ਗੁਰੂ ਪਰੰਪਰਾ ਦਾ ਜਿਕਰ ਇਸ ਤਰ੍ਹਾ ਕੀਤਾ ਹੈ। ਨਰਾਇਣ, ਸਨਕਾਦਿ, ਨਿਮਬਾਦੀਤਯ, ਸ਼੍ਰੀ ਨਿਮਾਸਾਚਾਰੀਆ, ਵਿਸ਼ਵਚਾਰੀਆ, ਪੁਰਸ਼ਤੋਚਾਰੀਆ, ਵਿਲਾਸ਼ਾਚਾਰੀਆ, ਸਵੇਰੂਪਚਾਰੀਆ, ਮਧਵਾਚਾਰੀਆ, ਗੋਪਾਲਾਚਾਰੀਆ, ਸੁੰਦਰ ਭਟ, ਪਦਮ ਨਾਭ ਭਟ, ਸਵਰਨ ਭਟ, ਮਾਧਵ ਭਟ, ਸਿਆਮ ਭਟ, ਗੋਪਾਲ ਭਟ, ਗੋਪੀਨਾਥ ਭਟ, ਕੇਸ਼ਵ ਭਟ, ਮੰਗਲ ਭਟ, ਨਰਾਇਣ ਦੇਵ ਅਤੇ ਵਰਿੰਦਾਵਨ। ਘਨਾਨੰਦ ਦੀਆਂ ਰਚਨਾਵਾਂ ਦਾ ਮੁੱਖ ਵਿਸ਼ਾ ਕ੍ਰਿਸ਼ਨ ਭਗਤ ਹੈ। ਇਹਨਾਂ ਰਚਨਾਵਾਂ ਵਿੱਚ ਬ੍ਰਜ ਭਾਸ਼ਾ ਤੋਂ ਛੁੱਟ ਹੋਰ ਪੂਰਬੀ ਬੰਗਾਲੀ ਰਾਜਸਥਾਨੀ ਅਤੇ ਪੰਜਾਬੀ ਆਦਿ ਕੀ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ। ਪਰ ਮੁੱਖ ਭਾਸ਼ਾ ਪੰਜਾਬੀ ਹੈ। ਘਨਾਨੰਦ ਦੀ "ਇਸ਼ਕ਼ਲਤਾ" ਨਾਮੀ ਰਚਨਾ ਤਾਂ ਪੰਜਾਬੀ ਵਿੱਚ ਹੀ ਹੈ। ਭਾਵੇਂ ਇਹਨਾਂ ਵਿੱਚ ਦੋਹੇ ਬ੍ਰਜ ਭਾਸ਼ਾ ਦੇ ਹਨ।

ਨਮੂਨਾ ਰਚਨਾ

[ਸੋਧੋ]

ਅਸਾਨੂੰ ਚੇਟਕ ਲਾਇ ਗਿਆ ਕੀ ਕਰਾਂ ਕੁਝ ਹੋ ਨਾ ਸੁਝਦਾ
ਸਾਵਲਾ ਸੋਹਨ ਮੋਹਨ ਗਭਰੂ ਇਹ ਬਲ ਆਇ ਗਿਆ।
ਚੰਗੜ ਪਈ ਬਲਾਇ ਬਿਰਹ ਦੀ ਕਿਥੇ ਹਾਇ ਗਿਆ।
ਮੁਰਲੀ ਤਾਨ ਸੁਨਾਇ ਆਨੰਦਘਨ ਬਾਣ ਚਲਾਇ ਗਿਆ। (ਪਰਜ ਕਲਿੰਗ੍ਰਾ - ਚਰਚਰੀ ਤਾਲ)

ਮੁਰਲੀ ਵਾਲੇ ਨੇ ਸਾਡਾ ਦਿਲ ਲੀਤਾ ਨੀ।
ਰਾਤ ਦਿਹਾੜੇ ਦਿਖਾਈ ਨ ਲਗਦਾ ਕੀ ਜਾਨਾ ਕਿਆ ਕੀਤਾ ਨੀ।
ਸਾਵਲੀ ਸੂਰਤ ਭਾਂਤੀ ਅੱਖੀ ਡਾਢਾ ਚੇਟਕ ਕੀਤਾ ਨੀ।
ਅਨੰਦਘਨ ਬਲ ਹੋਯਾ ਪਪੀਹਾ ਇਸ਼ਕ਼- ਪਿਆਲਾ ਪੀਤਾ ਨੀ। (ਖੰਭਾਇਚੀ - ਇਸ਼ਕ਼ਲਤਾ)

ਹਵਾਲੇ

[ਸੋਧੋ]
  1. ਪੰਜਾਬੀ ਸਾਹਿਤ ਦਾ ਇਤਿਹਾਸ, ਸੁਰਿੰਦਰ ਸਿੰਘ ਕੋਹਲੀ, ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਉਰੋ, ਚੰਡੀਗੜ੍ਹ, 1987 ਪੰਨਾ 320