ਸਮੱਗਰੀ 'ਤੇ ਜਾਓ

ਜਗਬੀਰ ਸਿੰਘ ਛੀਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਗਬੀਰ ਸਿੰਘ ਛੀਨਾ
ਜਨਮ(1920-03-10)10 ਮਾਰਚ 1920
ਮੌਤ19 ਮਾਰਚ 2012(2012-03-19) (ਉਮਰ 92)
ਅੰਮ੍ਰਿਤਸਰ, ਪੰਜਾਬ, ਭਾਰਤ
ਪੇਸ਼ਾਰਾਜਨੇਤਾ

ਜਗਬੀਰ ਸਿੰਘ ਛੀਨਾ (10 ਮਾਰਚ 1920 - 19 ਮਾਰਚ 2012) ਇੱਕ ਆਜ਼ਾਦੀ ਘੁਲਾਟੀਆ ਸੀ ਜਿਸਨੇ ਆਪਣੇ ਚਾਚੇ ਕਾਮਰੇਡ ਅੱਛਰ ਸਿੰਘ ਛੀਨਾ ਦੇ ਨਾਲ ਆਜ਼ਾਦੀ ਅੰਦੋਲਨ ਦੇ ਦੌਰਾਨ ਕੰਮ ਕੀਤਾ।

ਜੀਵਨੀ

[ਸੋਧੋ]

ਜਗਬੀਰ ਸਿੰਘ ਛੀਨਾ ਦਾ ਜਨਮ 10 ਮਾਰਚ 1920 ਨੂੰ ਪਿੰਡ ਹਰਸ਼ਾ ਛੀਨਾ ਵਿਖੇ ਪਿਤਾ ਮਿਹਰ ਸਿੰਘ ਅਤੇ ਮਾਤਾ ਲਾਭ ਕੌਰ ਦੇ ਘਰ ਹੋਇਆ ਸੀ। ਉਸ ਨੇ ਆਪਣੇ ਚਾਚਾ ਕਾਮਰੇਡ ਅਛਰ ਸਿੰਘ ਛੀਨਾ ਦੀ ਪ੍ਰੇਰਨਾ ਨਾਲ 16 ਸਾਲ ਦੀ ਉਮਰ ਵਿੱਚ ਹੀ ਅਜ਼ਾਦੀ ਸੰਗਰਾਮ ਵਿੱਚ ਸਰਗਰਮ ਹੋ ਗਿਆ ਸੀ। 1938 ਵਿੱਚ ਉਸ ਨੇ ਫੱਤੇਵਾਲ ਕੇਸ ਵਿੱਚ ਅਛਰ ਸਿੰਘ ਛੀਨਾ ਦੇ ਸਿਆਸੀ ਮੁਕੱਦਮੇ ਦੀ ਪੈਰਵਾਈ ਕੀਤੀ। 1946 ਵਿੱਚ ਕਿਸਾਨੀ ਮੋਰਚਾ ਵਿੱਚ 950 ਦੇਸ਼ ਭਗਤਾਂ ਨਾਲ ਗ੍ਰਿਫਤਾਰੀ ਦਿੱਤੀ।[1]

ਹਵਾਲੇ

[ਸੋਧੋ]