ਸਮੱਗਰੀ 'ਤੇ ਜਾਓ

ਗੁਰਚਰਨ ਸਿੰਘ ਜਸੂਜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰਚਰਨ ਸਿੰਘ ਜਸੂਜਾ (1 ਮਈ 1925) ਦੂਸਰੀ ਪੀੜ੍ਹੀ ਦਾ ਪੰਜਾਬੀ ਨਾਟਕਕਾਰ ਹੈ। ਇਸਨੂੰ 1983-84 ਵਿੱਚ ਪੰਜਾਬੀ ਅਕਾਦਮੀ ਦਿੱਲੀ ਵਲੋਂ ਅਤੇ 1992 ਵਿੱਚ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਕੀਤਾ ਗਿਆ। 1998 ਵਿੱਚ ਇਸਨੂੰ ਫੁੱਲ ਮੈਮੋਰੀਅਲ ਮੰਚਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

ਜੀਵਨ

[ਸੋਧੋ]

ਗੁਰਚਰਨ ਸਿੰਘ ਜਸੂਜਾ ਦਾ ਜਨਮ 1 ਮਈ 1925 ਨੂੰ ਅੰਮ੍ਰਿਤਸਰ ਵਿਖੇ ਹੋਇਆ। ਇਸ ਦੀ ਮਾਤਾ ਦਾ ਨਾਮ ਗਿਆਨ ਕੌਰ ਅਤੇ ਪਿਤਾ ਦਾ ਨਾਮ ਮੋਹਨ ਸਿੰਘ ਜਸੂਜਾ ਸੀ। ਭਾਈ ਵੀਰ ਸਿੰਘ, ਮੋਹਨ ਸਿੰਘ ਵੈਦ ਉਹਨਾਂ ਦੇ ਪਿਤਾ ਦੇ ਚੰਗੇ ਮਿੱਤਰ ਸਨ ਜਿਹਨਾਂ ਤੋਂ ਗੁਰਚਰਨ ਸਿੰਘ ਜਸੂਜਾ ਨੂੰ ਸਿੱਖਿਆ ਮਿਲੀ। ਜਸੂਜਾ ਦਾ ਵਿਆਹ ਸ੍ਰੀ ਮਤੀ ਮਹਿੰਦਰ ਕੌਰ ਨਾਲ ਹੋਇਆ ਅਤੇ ਦੋ ਸਪੁੱਤਰ ਕੁਲਵਿੰਦਰ ਸਿੰਘ, ਕਰਨਜੀਤ ਸਿੰਘ ਪੈਦਾ ਹੋਏ। ਸਭ ਤੋਂ ਪਹਿਲਾਂ ਕਵਿਤਾ ਲਿਖਣੀ ਸ਼ੁਰੂ ਕੀਤੀ ਪਰ ਬਾਅਦ ਵਿੱਚ ਨਾਟਕ ਦੇ ਖੇਤਰ ਵਿੱਚ ਵੱਡਾ ਨਾਮ ਕਮਾਇਆ।

ਰਚਨਾਵਾਂ

[ਸੋਧੋ]

ਪੂਰੇ ਨਾਟਕ

[ਸੋਧੋ]
  • ਮੱਕੜੀ ਦਾ ਜਾਲ (1957)
  • ਕੰਧਾਂ ਰੇਤ ਦੀਆਂ (1963)
  • ਅੰਧਕਾਰ (1964)
  • ਚੜਿਆ ਸੋਧਣ ਲੁਕਾਈ (1969)
  • ਇੱਕ ਹੀਰੋ ਦੀ ਤਲਾਸ਼ (1977)
  • ਰਚਨਾ ਰਾਮ ਬਣਾਈ (1980)
  • ਬਾਦਸ਼ਾਹ ਦਰਵੇਸ (1983)
  • ਜਿਸ ਡਿਠੈ ਸਭਿ ਦੁਖਿ ਜਾਇ (1983)
  • ਪਾਰਸ ਦੀ ਛੁਹ (1983)
  • ਕਰਤਾਰਪੁਰ ਦੀ ਅਮਰ ਕਥਾ (1983)
  • ਸੁਖਮਨੀ ਦੇ ਚਾਨਣ ਵਿੱਚ (1983)
  • ਗੁਰੂ ਗਰੀਬ ਨਿਵਾਜ਼ (1986)
  • ਜੰਗਲ (1986)
  • ਮੱਖਣ ਸ਼ਾਹ (1990)
  • ਪਰੀਆਂ (2000)

ਇਕਾਂਗੀ-ਸੰਗ੍ਰਹਿ

[ਸੋਧੋ]
  • ਗਊਮੁਖਾ ਸ਼ੇਰਮੁਖਾ (1955)
  • ਚਾਰ ਦੀਵਾਰੀ (1964)
  • ਪਛਤਾਵਾ (1965)
  • ਆਪਬੀਤੀ ਜਗਬੀਤੀ (1975)
  • ਸਿਖਰ ਦੁਪਹਿਰ ਅਤੇ ਹਨ੍ਹੇਰਾ (1983)

ਆਲੋਚਨਾ

[ਸੋਧੋ]
  • ਪੰਜਾਬੀ ਸਾਹਿਤਕਾਰ (1948)
  • ਪੰਜਾਬੀ ਨਾਟਕ-ਸਿਧਾਂਤ ਤੇ ਤਕਨੀਕ (1987)

ਬਾਲ ਸਾਹਿਤ

[ਸੋਧੋ]
  • ਆਸਮਾਨ ਡਿਗ ਪਿਆ (ਕਾਵਿ ਨਾਟਕ)

ਅਨੁਵਾਦਿਤ ਨਾਟਕ

[ਸੋਧੋ]
  • ਵਾਲਪੋਨੀ (ਬੇਨ ਜੌਨਸਨ)
  • ਪਹਿਲਾ ਰਾਜਾ (ਜੇ.ਸੀ. ਮਾਥੁਰ)
  • ਆਧੇ ਅਧੂਰੇ (ਮੋਹਨ ਰਾਕੇਸ਼)

ਸਨਮਾਨ

[ਸੋਧੋ]
  1. ਸਾਹਿਤਕ ਪੁਰਸਕਾਰ-ਵੱਲੋਂ ਪੰਜਾਬੀ ਅਕੈਡਮੀ, ਨਵੀਂ ਦਿੱਲੀ 1983
  2. ਦਿੱਲੀ ਨਾਟਯ ਸੰਘ ਸਨਮਾਨ 1987
  3. ਕਰਤਾਰ ਸਿੰਘ ਧਾਲੀਵਾਲ ਐਵਾਰਡ 1991
  4. ਸ੍ਰੋਮਣੀ ਪੰਜਾਬੀ ਨਾਟਕਾਰ 1993
  5. ਲੋਕ ਕਲਾ ਮੰਚ ਅੰਮ੍ਰਿਤਸਰ ਵੱਲੋਂ ਸਨਮਾਨ
  6. ਪੰਜਾਬੀ ਲੇਖਕ ਸਭਾ ਨਵੀਂ ਦਿੱਲੀ ਵੱਲੋਂ ਸਨਮਾਨ
  7. ਕੇਂਦਰੀ ਪੰਜਾਬੀ ਸਾਹਿਤ ਸੰਮੇਲਨ, ਦਿੱਲੀ ਵੱਲੋਂ ਸਨਮਾਨ

ਹਵਾਲੇ

[ਸੋਧੋ]