ਸਭਿਆਚਾਰੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਭਿਆਚਾਰੀਕਰਨ

ਸੰਕਲਪ[ਸੋਧੋ]

(ਅੰਗਰੇਜ਼ੀ: Culturalization) ਸਭਿਆਚਾਰਕ ਪਰਿਵਰਤਨ ਦਾ ਇੱਕ ਸਰੂਪ ਜਿਸ ਵਿੱਚ ਦੋ ਸਭਿਆਚਾਰਾਂ ਦੇ ਇੱਕ ਦੂਜੇ ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਅਨੁਕੂਲਣ, ਪ੍ਰਤੀਕਰਮ ਜਾਂ ਟਕਰਾਅ ਪੈਦਾ ਹੁੰਦਾ ਹੈ।[1] ਇਸ ਵਰਤਾਰੇ ਵਿੱਚ ਕੋਈ ਸਭਿਆਚਾਰ ਆਪਣੀ ਤਾਕਤ ਅਤੇ ਬਹੁਗਿਣਤੀ ਕਰ ਕੇ ਇਸ ਸਥਿਤੀ ਵਿੱਚ ਆ ਜ਼ਾਦਾ ਹੈ ਕਿ ਉਹ ਸੰਪਰਕ ਵਿੱਚ ਆਉਣ ਵਾਲੇ ਸਭਿਆਚਾਰ ਨੂੰ ਆਪਣੇ ਮੂਲ ਤੱਤ ਛੱਡਣ ਲਈ ਮਜ਼ਬੂਰ ਕਰ ਦਿੰਦਾ ਹੈ।ਉਸ ਨੂੰ ਆਪਣੀ ਮੌਲਿਕਤਾ ਤੋ ਵਾਂਝਾ ਕਰ ਦਿੰਦਾ ਹੈ।ਆਪਣੇ ਕੁਝ ਤੱਤ ਉਸ ਉੱਪਰ ਥੋਪ ਦਿੰਦਾ ਹੈ ਅਤੇ ਉਸਨੂੰ ਆਪਣੀਆ ਚੰਗੀਆਂ ਮਾੜੀਆਂ ਆਦਤਾਂ ਕਬੂਲਣ ਲਈ ਮਜ਼ਬੂਰ ਕਰ ਦਿੰਦਾ ਹੈ। ਇਸਨੂੰ ਸਭਿਆਚਾਰੀਕਰਨ ਦਾ ਨਾਮ ਦਿੱਤਾ ਜ਼ਾਦਾ ਹੈ।ਦੋ ਵੱਖ-ਵੱਖ ਸਭਿਆਚਾਰਾਂ ਵਾਲੇ ਜਨ ਸਮੂਹਾਂ ਦੇ ਸਿਧੇ ਵੱਡੇ-ਪੈਮਾਨੇ ਉੱਤੇ ਕਾਫ਼ੀ ਅਰਸੇ ਤੱਕ ਸੰਪਰਕ ਨੂੰ ਅਤੇ ਇਸ ਸੰਪਰਕ ਤੋਂ ਨਿਕਲਦੇ ਸਿੱਟਿਆਂ ਨੂੰ ਸਭਿਆਚਾਰੀਕਰਨ ਕਹਿੰਦੇ ਹਨ।[2]

ਪ੍ਰੀਭਾਸ਼ਾ[ਸੋਧੋ]

ਇੰਗਲਿਸ਼ ਵਿਦਵਾਨ ਅੇਰਿਕ ਮਾਰਕ ਕਰਾਮੇਰ(Eric Mark Kramer) ਦੇ ਅਨੁਸਾਰ ਗਰੁੱਪ ਲੇਬਲ ਉੱਤੇ ਅਕਲਚਰੇਸ਼ਨ ਨੂੰ ਸਮਝਣ ਲਈ ਦੋਵੇ ਸਭਿਆਚਾਰਾਂ ਦੇ ਆਪਸ ਵਿੱਚ ਸੰਪਰਕ ਵਿੱਚ ਆਉਣ ਤੋੰ ਪਹਿਲਾ ਦੇ ਵੱਖਰੇ ਸੁਭਾਅ ਨੂੰ ਸਮਝਣਾ ਚਾਹੀਦਾ ਹੈ। [3] Acculturation ਸ਼ਬਦ ਦੇ ਅਗਲੇ ਅੱਖਰ Ac, culturation ਨਾਲ ਜੁੜੇ ਹਨ, ਜੋ ਨਕਾਰਾਤਮਕ ਪ੍ਰਭਾਵ ਜਾਂ ਸਥਿਤੀ ਨੂੰ ਦਰਸਾਉਂਦੇ ਹਨ। Ac- ਕੋਈ ਚੀਜ ਖੋਹ ਲੈਣੀ, ਖਤਮ ਕਰ ਦੇਣੀ ਜਾਂ ਵਿਛੁੰਨੀ ਜਾਣੀ ਆਦਿ ਨੂੰ ਪੇਸ਼ ਕਰਦਾ ਹੈ।

ਰਾਜਸੀ ਤੌਰ 'ਤੇ ਤਾਕਤਵਰ ਤੇ ਆਰਥਿਕ ਤੌਰ 'ਤੇ ਸੰਪੰਨ ਅਤੇ ਰਾਜਸੀ ਤੌਰ 'ਤੇ ਕਮਜੋਰ ਤੇ ਆਰਥਿਕ ਤੌਰ 'ਤੇ ਅਧੀਨ ਦੋ ਤਰ੍ਹਾਂ ਦੇ ਸਭਿਆਚਾਰ ਹੁੰਦੇ ਹਨ। ਅਕਸਰ ਅਧੀਨ ਸਭਿਆਚਾਰ ਨੂੰ ਤਾਕਤਵਰ ਸਭਿਆਚਾਰ ਵੱਲੋਂ ਜਤਾ ਦਿਤਾ ਜਾਂਦਾ ਹੈ ਕਿ ਉਹਨਾਂ ਦਾ ਸਭਿਆਚਾਰ ਵਧੀਆ ਨਹੀਂ। ਤਾਕਤਵਰ ਸਭਿਆਚਾਰ ਦੇ ਲੋਕਾਂ ਦੁਆਰਾ ਅਧੀਨ ਸਭਿਆਚਾਰ ਨੂੰ ਕਿਹਾ ਜਾਂਦਾ ਹੈ ਕਿ ਉਹ ਉਹਨਾਂ ਦਾ ਸਭਿਆਚਾਰ ਅਪਣਾ ਲੈਣ ਅਤੇ ਆਪਣਾ ਸਭਿਆਚਾਰ ਛੱਡ ਦੇਣ। ਜੇ ਅਧੀਨ ਸਭਿਆਚਾਰ ਦੇ ਲੋਕ ਤਾਕਤਵਰ ਸਭਿਆਚਾਰ ਨੂੰ ਅਪਣਾ ਲੈਣ ਜਾਂ ਅਪਣਾਉਣ ਲਈ ਮਜਬੂਰ ਕੀਤੇ ਜਾਣ ਜਾਂ ਅਪਣਾਉਣਾ ਸ਼ੁਰੂ ਕਰ ਦੇਣ, ਤਾਂ ਉਸਨੂੰ ਸਭਿਆਚਾਰੀਕਰਨ ਕਹਿੰਦੇ ਹਨ। ਨਾ ਵਰਤੋਂਯੋਗ ਜਾਂ ਨਿਰਾਰਥਕ ਚੀਜਾਂ ਨੂੰ ਤਿਆਗ ਕੇ ਉਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਸਾਰਥਕ ਚੀਜ ਨੂੰ ਅਪਣਾਉਣਾ ਤਾਂ ਠੀਕ ਹੈ(ਸਭਿਆਚਾਰਕ ਸੰਪਰਕ) ਪਰ ਜੇਕਰ ਅਸੀਂ ਉਹਨਾਂ ਚੀਜਾਂ ਨੂੰ ਤਿਆਗ ਦੇਈਏ ਜਿਹਨਾਂ ਦੀ ਸਾਡੇ ਜੀਵਨ ਵਿਚ ਸਾਪੇਖਤਾ ਜਾਂ ਸਾਰਥਕਤਾ ਹੈ, ਉਸ ਨੂੰ ਸਭਿਆਚਾਰੀਕਰਨ ਕਿਹਾ ਜਾਂਦਾ ਹੈ। [4]

ਪ੍ਰਕਿਰਿਆ[ਸੋਧੋ]

ਸਮਾਜ ਤੋਂ ਬਾਹਰ ਆਏ ਕਾਰਨਾਂ ਵਿੱਚ ਮਹੱਤਵਪੂਰਨ ਅਮਲ "ਸਭਿਆਚਾਰੀਕਰਨ" ਹੈ। ਸਭਿਆਚਾਰੀਕਰਨ ਦੂਜੇ ਸਭਿਆਚਾਰ ਨਾਲ ਸਿੱਧਾ, ਵਿਸ਼ਾਲ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤਕ ਸੰਪਰਕ ਵਿੱਚ ਆਉਣ ਦੇ ਅਮਲ ਨੂੰ ਕਹਿੰਦੇ ਹਨ। ਸਭਿਆਚਾਰੀਕਰਨ ਵਿੱਚ ਦੋ ਸਭਿਆਚਾਰਾਂ ਦਾ ਆਪਸੀ ਸੰਪਰਕ ਵਿੱਚ ਲੰਮੇ ਸਮੇਂ ਤੋਂ ਰਹਿਣਾ ਜ਼ਰੂਰੀ ਹੈ। ਸਭਿਆਚਾਰੀਕਰਨ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। “ਸਭਿਆਚਾਰੀਕਰਨ ਨੂੰ ਦੋ ਵੱਖ-ਵੱਖ ਸਭਿਆਚਾਰਾਂ ਵਾਲੇ ਜਨ-ਸਮੂਹਾਂ ਦੇ ਸਿੱਧੇ, ਵੱਡੇ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤੱਕ ਸੰਪਰਕ ਨੂੰ ਅਤੇ ਇਸ ਸੰਪਰਕ ਤੋਂ ਨਿਕਲਦੇ ਸਿੱਟਿਆਂ ਨੂੰ ਸਭਿਆਚਾਰੀਕਰਨ ਕਹਿੰਦੇ ਹਨ।"

ਸਭਿਆਚਾਰਕ ਪਰਿਵਰਤਨ ਦੇ ਇਸ ਸਰੂਪ ਦੀ ਵਿਲੱਖਣਤਾ ਇਹ ਹੈ ਕਿ ਜਦੋਂ ਦੋ ਸਭਿਆਚਾਰ ਇੱਕ ਦੂਜੇ ਦੇ ਸਿਧੇ ਸੰਪਰਕ ਵਿੱਚ ਆਉਂਦੇ ਹਨ ਤਾਂ ਅਨੁਕੁਲਣ ਪ੍ਰਤਿਕਰਮ ਜਾਂ ਟਕਰਾਅ ਉਤਪੰਨ ਹੁੰਦਾ ਹੈ, ਉਸ ਨੂੰ ਸਭਿਆਚਾਰੀਕਰਨ ਕਹਿੰਦੇ ਹਨ। ਸਭਿਆਚਾਰੀਕਰਨ ਦਾ ਮੁੱਖ ਆਧਾਰ ਇੱਕ ਸਭਿਆਚਾਰ ਦੀ ਦੂਸਰੇ ਉੱਤੇ ਰਾਜਸੀ ਜਿੱਤ, ਦਬਾਉ ਅਤੇ ਦਮਨ ਵਾਲਾ ਵੀ ਹੋ ਸਕਦਾ ਹੈ। ਇਹ ਪਰਿਵਰਤਨ ਸਹਿਜ ਵੀ ਅਤੇ ਆਰੋਪਤ ਜਾਂ ਦਬਾਉਪੂਰਣ ਦੋਹਾਂ ਤਰ੍ਹਾਂ ਦਾ ਹੋ ਸਕਦਾ ਹੈ, ਜਿਸ ਕਾਰਨ ਇਹ ਪ੍ਰਕਿਰਿਆ ਸੁਖਾਵੀਂ, ਸੁਭਾਵਕ ਅਤੇ ਸੰਤੁਲਿਤ ਹੋਣ ਦੀ ਥਾਂ ਕਈ ਵਾਰੀ ਵਿਨਾਸ਼ਮੂਲਕ, ਦਬਾਉਮੂਲਕ ਅਤੇ ਦਮਨ ਦਾ ਰੂਪ ਹੁੰਦੀ ਹੈ। ਜਿਸ ਤੋਂ ਵਿਭਿੰਨ ਵਿਪਰੀਤ ਪ੍ਰਭਾਵ, ਪ੍ਰਤਿਕਰਮ, ਵਿਰੋਧ ਟਕਰਾਉ, ਅਸੁੰਤਲਨ ਅਤੇ ਵਿਰੂਪਣ ਉਤਪੰਨ ਹੁੰਦੇ ਹਨ। ਸਭਿਆਚਾਰੀਕਰਨ ਵਿੱਚ ਦੋ ਸਭਿਆਚਾਰਾਂ ਦਾ ਆਪਸੀ ਸੰਪਰਕ ਇੱਕ ਜਨ-ਸਮੂਹ ਵੱਲੋਂ ਦੂਜੇ ਉੱਪਰ ਹਮਲਾ ਕਰਨ, ਦੂਜੇ ਨੂੰ ਅਧੀਨ ਕਰਨ, ਉਸ ਉੱਤੇ ਆਪਣਾ ਸਭਿਆਚਾਰ ਠੋਸਣ ਦੇ ਰੂਪ ਵਿੱਚ ਹੁੰਦਾ ਹੈ। ਇਹ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਦਾ ਵਿਜਈ ਧਿਰ ਦੇ ਸਭਿਆਚਾਰ ਨੇ ਹੀ ਜੇਤੂ ਬਣਨਾ ਹੈ ਸਮਾਂ ਪਾ ਕੇ ਸਭਿਆਚਾਰਕ ਪੱਧਰ ਉੱਤੇ ਇਹ ਪਾਸੇ ਪੁੱਠੇ ਵੀ ਪੈ ਜਾਂਦੇ ਹਨ। ਜੇ ਭਾਰਤ ਦੇ ਪ੍ਰਸੰਗ ਵਿੱਚ ਉੱਪਰੋਕਤ ਕਥਨਾਂ ਦੀਆਂ ਉਦਾਹਰਨਾਂ ਲੱਭਣੀਆਂ ਹੋਣ ਤਾਂ ਇੱਕ ਪਾਸੇ ਤਾਂ ਆਰੀਆ ਲੋਕ ਹਮਲਾਵਰ ਹੋਣ ਦੇ ਬਾਵਜੂਦ ਵੀ ਸਾਡੇ ਸਨਮਾਨਿਤ ਪੂਰਵਜ ਬਣੇ ਹੋਏ ਹਨ ਦੂਜੇ ਪਾਸੇ ਇਸੇ ਤਰ੍ਹਾਂ ਦੇ ਤਬਕੇ ਵੱਲੋਂ ਹੀ ਮੁਸਲਮਾਨਾਂ ਦੇ ਸਭਿਆਚਾਰੀਕਰਨ ਅਮਲ ਦੇ ਸਿੱਟੇ ਕਦੀ ਵੀ ਇੱਕ ਪਾਸੜ ਨਹੀਂ ਹੁੰਦੇ ਇਸ ਅਮਲ ਵਿੱਚ ਸ਼ਾਮਿਲ ਦੋਹਾਂ ਸਭਿਆਚਾਰਾਂ ਵਿੱਚ ਹੀ ਤਬਦੀਲੀਆਂ ਆਉਂਦੀਆਂ ਹਨ, ਭਾਵੇਂ ਇੱਕ ਪਾਸੇ ਇਹ ਤਬਦੀਲੀ ਬਹੁਤ ਉਘੜਵੀਂ ਹੋਵੇ ਅਤੇ ਦੂਜੇ ਪਾਸੇ ਨਾਮ-ਮਾਤਰ ਹੀ ਹੋਵੇ ਇਸ ਅਮਲ ਦਾ ਚਰਮ-ਸਿੱਟਾ ਇੱਕ ਸਭਿਆਚਾਰ ਦੇ ਦੂਜੇ ਸਭਿਆਚਾਰ ਵਿੱਚ ਜ਼ਜ਼ਬ ਹੋ ਜਾਣ ਵਿੱਚ ਵੀ ਨਿਕਲ ਸਕਦਾ ਹੈ ਜਿਹਨਾਂ ਨੂੰਅਕਲਚਰੇਸ਼ਨ ਦਾ ਨਾਂਅ ਦਿੱਤਾ ਜਾਂਦਾ ਹੈ। ਇਨ੍ਹਾਂ ਦੋਵਾਂ ਉੱਪਰੋਕਤ ਸਿੱਟਿਆਂ ਦੇ ਵਿਚਕਾਰਲਾ ਵੀ ਇੱਕ ਸਿੱਟਾ ਹੋ ਸਕਦਾ ਹੈ ਜਦੋਂ ਦੋਵੇ ਸਭਿਆਚਾਰ ਮਿਲ ਕੇ ਇੱਕ ਤੀਜੇ ਸਭਿਆਚਾਰ ਨੂੰ ਜਨਮ ਦੇ ਦੇਂਦੇ ਹਨ ਜਿਸ ਵਿੱਚ ਦੋਹਾਂ ਸੱਭਿਆਚਾਰਾਂ ਦੇ ਅੰਸ਼ ਪਾਏ ਜਾਂਦੇ ਹਨ ਅਤੇ ਜਿਸ ਦੀ ਆਪਣੀ ਨਿਵੇਕਲੀ ਹਸਤੀ ਵੀ ਹੁੰਦਾ ਹੈ। ਭਾਰਤ ਵਿਚਲੀ ਭਗਤੀ ਲਹਿਰ ਨੂੰ ਇਸ ਤਰ੍ਹਾਂ ਦੇ ਸੰਸਲਿਸ਼ਤ ਸਭਿਆਚਾਰ ਵੱਲ ਨੂੰ ਪਤਨ ਕਿਹਾ ਜਾ ਸਕਦਾ ਹੈ।[5]

ਐਮ ਐਨ ਸ਼੍ਰੀਨਵਾਸ ਅਨੁਸਾਰ[ਸੋਧੋ]

ਸਭਿਆਚਾਰੀਕਰਨਦਾ ਸੰਕਲਪ ਸ਼੍ਰੀਨਵਾਸ ਨੇ 1952 ਵਿੱਚ ਕੂਰਗਸ(ਸਥਾਨ ਦਾ ਨਾਮ) ਦੇ ਸਮਾਜਿਕ ਅਤੇ ਧਾਰਮਿਕ ਜੀਵਨ ਦਾ ਵਿਸ਼ਲੇਸ਼ਣ ਕਰਕੇ ਦਿੱਤਾ।ਪਹਿਲਾਂ ਸ਼੍ਰੀਨਵਾਸ ਨੇ ਇਸ ਸੰਕਲਪ ਨੂੰ ਬ੍ਰਾਹਮਣਵਾਦ ਦਾ ਨਾਮ ਦਿੱਤਾ ਸੀ,ਇਸ ਵਿੱਚ ਸਭਿਆਚਾਰੀਕਰਨ ਨੂੰ ਵਰਣ ਮਾਡਲ ਤਹਿਤ ਵਾਚਿਆ ਗਿਆ ਹੈ।ਪਹਿਲਾਂ ਤਾਂ ਇਸ ਸੰਕਲਪ ਵਿੱਚ ਸ਼੍ਰੀਨਵਾਸ ਨੇ ਦੱਸਿਆ ਕਿ ਜੋ ਕਾਰਜ ਕੋਈ ਇੱਕ ਵਿਅਕਤੀ ਨਹੀ ਸਗੋਂ ਪੂਰਾ ਕੋਈ ਕਬੀਲਾ,ਕੋਈ ਨੀਵੀ ਜਾਤ ਜਾਂ ਕੋਈ ਗਰੁੱਪ ਆਪਣੀਆਂ ਖਾਣ-ਪੀਣ ਸੰਬੰਧੀ ਆਦਤਾਂ ਤੇ ਧਾਰਮਿਕ ਅਮਲਾਂ ਨੂੰ ਬਦਲੇ ਤਾਂ ਉਹ ਇਸ ਪ੍ਰਕਿਰਿਆ ਨੂੰ ਨਿਭਾ ਰਿਹਾ ਹੈ,ਪਰ ਬਾਅਦ ਵਿੱਚ ਉਸਨੇ ਵਿਚਾਰਧਾਰਵਾ ਜਿਸਦੇ ਵਿੱਚ (ਕਾਮ,ਧਰਮ,ਪਾਪ,ਪੁੰਨ,ਮੋਕਸ਼ ਆਦਿ )ਵੀ ਸ਼ਾਮਿਲ ਕੀਤੇ ਗਏ। ਵੀਹਵੀਂ ਸਦੀ ਦੇ ਵਿੱਚ ਜਾਤੀ ਪ੍ਰਣਾਲੀ ਦੋ ਤਰੀਕੇ ਨਾਲ ਵੰਡੀ ਹੋਈ ਸੀ।[6]

  • ਵਰਣ ਸਿਸਟਮ
  • ਪੁਸ਼ਤੈਣੀ ਗਤੀਵਿਧੀਆਂ

ਜਰੂਰੀ ਨਹੀਂ ਕਿ ਨਿਮਨ ਵਰਗ ਹੇਠ ਹੀ ਰਹੇਗਾ ਸਗੋਂ ਉਹ ਆਪਣੇ ਵਿੱਚ ਸੁਧਾਰ ਲਿਆ ਕੇ(ਸ਼ਾਕਾਹਾਰੀ ਹੋ ਕੇ ਅਤੇ ਸ਼ਰਾਬ ਨੂੰ ਛੱਡ ਕੇ)ਉਹ ਇੱਕ ਦੋ ਪੀੜੀਆਂ ਦੇ ਵਿੱਚ ਆਪਣਾ ਰੁਤਬਾ ਵਧਾ ਸਕਦਾ ਹੈ,ਭਾਵ ਕਿ ਉਹ ਆਪਣੇ ਸਭਿਆਚਾਰ ਦੇ ਖੇਤਰ ਨੂੰ ਆਪਣੀ ਮਰਜ਼ੀ ਨਾਲ ਤਿਆਗ ਕੇ ਹੋਰ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਨੂੰ ਆਪਣਾ ਸਕਦਾ ਹੈ।[7] ਡੀ ਆਰ ਚੰਨਣ ਅਨੁਸਾਰ,"ਸੰਸਕ੍ਰਿਤੀਕਰਨ ਦਾ ਫੈਲਾਅ 1947 ਦੀ ਵੰਡ ਤੋਂ ਪਹਿਲਾਂ ਇਸਲਾਮ ਅਤੇ ਪਛਮੀ ਏਸ਼ੀਆ ਸਭਿਆਚਾਰ ਰਾਹੀਂ ਫੈਲ ਚੁੱਕਾ ਸੀ।"[8] ਸਭਿਆਚਾਰੀਕਰਨ ਭਾਰਤ ਵਿੱਚ ਸਭਿਆਚਾਰਕ ਬਦਲਾਅ ਲੈ ਕੇ ਆਉਣ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦਾ ਹੈ।ਇਹ ਭਾਰਤ ਦੇ ਹਰ ਇੱਕ ਹਿੱਸੇ ਵਿੱਚ ਹੋਇਆ,ਜਰੂਰੀ ਨਹੀਂ ਕਿ ਇਹ ਸਭਿਆਚਾਰੀਕਰਨ ਭਾਰਤ ਵਿੱਚ ਇਕੋ ਸਮੇ ਤੇ ਆਇਆ ਪਰ ਇਸਨੇ ਹਰ ਕਸਬੇ ਤੇ ਜਲਦੀ ਕਿਸੇ ਉੱਪਰ ਲੇਟ ਪ੍ਰਭਾਵ ਪਾਇਆ।ਪ੍ਰੰਤੂ ਭਾਰਤ ਦੇ ਹਰ ਇੱਕ ਕੋਨੇ ਤੇ ਇਸਦਾ ਬੋਲ ਬਾਲਾ ਜਰੂਰ ਸੀ। ਸ਼੍ਰੀਨਵਾਸ ਨੇ ਭਾਰਤ ਦੇ ਪਿੰਡ ਜਿਵੇ ਕਿ ਮਧੂਪੁਰ,ਮੈਸੁਰ ਤੇ ਰਾਮਪੁਰ ਦੀਆਂ ਉਦਾਹਰਣਾ ਦਿੱਤੀਆਂ ਹਨ। ਪੰਜਾਬ ਵਿੱਚ ਜਿਮੀਦਾਰ ਵਰਗ ਦਾ ਬੋਲਬਾਲਾ ਸੀ,ਜਿਸਦੇ ਕਰਨ ਇਥੇ ਜੱਟਾਂ ਦੀ ਸੱਤਾ ਦਾ ਰਾਜ ਸੀ,ਇਥੇ ਬ੍ਰਾਹਮਣ ਜਾਤ ਨੇ ਇਹਨਾ ਅਧੀਨ ਨੋਕਰੀ ਸ਼ੁਰੂ ਕੀਤੀ।ਜਿਸ ਨਾਲ ਵਰਣ ਵਿਵਸਥਾ ਟੁੱਟੀ ਐਵੇ ਹੀ ਹਰ ਖੇਤਰ ਵਿੱਚ ਇਹ ਵੱਖ-ਵੱਖ ਤਰੀਕੇ ਨਾਲ ਚਲ ਰਹੀ ਸੀ। ਮਧੂਪੁਰ ਜਿਥੇ ਠਾਕੁਰ ਸੱਤ ਸੀ,ਓਹ ਬ੍ਰਾਹਮਣ ਦਾ ਬਣਾਇਆ ਖਾਣਾ ਨਹੀਂ ਖਾਂਦੇ ਸੀ।ਸਭਿਆਚਾਰ ਵਿੱਚ ਇਹ ਗੱਲ ਹੋਈ ਕਿ ਇਹ ਸਾਰੀ ਵਰਣ ਵਿਵਸਥਾ ਮਿਲਗੋਭਾ ਹੋ ਗਈ।ਕੋਈ ਨਵੀਂ ਸ਼੍ਰੇਣੀ ਜਦੋਂ ਉਪਰਲੇ ਵਰਗ ਵਿੱਚ ਸ਼ਾਮਿਲ ਹੋਣ ਦੇ ਯਤਨ ਕਰ ਰਹੀ ਸੀ ਤੇ ਓਹਨਾਂ ਦੀਆਂ ਵਿਚਾਰਧਾਰਾਵਾਂ ,ਰਸਮਾਂ,ਰੀਤਾਂ ਨੂੰ ਮੰਨ ਰਹੀ ਸੀ ਤਾਂ ਸਾਰੀ ਵਰਣ ਵਿਵਸਥਾ ਖਤਮ ਹੋ ਰਹੀ ਸੀ। ਬਾਣੀਆਂ ਜਾਤੀ ਦਾ ਬ੍ਰਾਹਮਣ ਵਿੱਚ ਮਿਲ ਜਾਣਾ ਤੇ ਓਹਨਾਂ ਦੀ ਪਹਿਚਾਣ ਕਰਨਾ ਮੁਸ਼ਕਿਲ ਹੋ ਗਿਆ ਸੀ।[9] ਐਮ ਐਨ ਸ਼੍ਰੀਨਵਾਸ ਅਨੁਸਾਰ,"ਸਭਿਆਚਾਰੀਕਰਨ ਉਹ ਪ੍ਰਕਿਰਿਆ ਹੈ,ਜਿਸ ਵਿੱਚ ਹੇਠਲੀ ਜਾਤ ਜਾਂ ਹੇਠਲਾ ਤਬਕਾ ਆਪਣੇ ਰਸਮ ਰਿਵਾਜ,ਵਿਚਾਰਧਾਰਾ ਤੇ ਰਹਿਣ ਸਹਿਣ ਦਾ ਤਰੀਕਾ ਉੱਚੀ ਜਾਤ ਜਾ ਦ੍ਵਿਜ ਜਾਤ ਵਿੱਚ ਬਦਲ ਲਏ।"

  • ਸਭਿਆਚਾਰੀਕਰਨ ਵਿੱਚ ਨੀਵਾਂ ਵਰਗ ਉਪਰਲੇ ਵਰਗ ਦਾ ਸਭਿਆਚਾਰ ਆਪਣਾ ਲੈਂਦਾ ਹੈ।
  • ਸਭਿਆਚਾਰੀਕਰਨ ਇੱਕ ਪ੍ਰਕ੍ਰਿਆ ਹੈ ਜੋ ਸਭਿਆਚਾਰ ਦੇ ਬਦਲਾਅ ਦਾ ਦ੍ਵਿਜ ਜਾਤ ਵਿੱਚ ਬਦਲਣਾ ਹੈ।
  • ਸਭਿਆਚਾਰੀਕਰਨ ਨੀਵੀਂ ਜਾਤ ਦੀ ਸਮਾਜਿਕ ਗਤੀਸ਼ੀਲਤਾ ਵਿੱਚ ਮਦਦਗਾਰ ਹੁੰਦੀ ਹੈ।
  • ਸਭਿਆਚਾਰੀਕਰਨ ਦੀ ਪ੍ਰਕ੍ਰਿਆ ਕੇਵਲ ਜਾਤ ਸਿਰਫ ਰੁਤਬਾ ਬਦਲਣ ਦੀ ਕੋਸਿਸ ਕਰਦੀ ਹੈ,ਨਾ ਕਿ ਸਮਾਜਿਕ ਸੰਗਠਨ ਬਦਲਦੀ ਹੈ।
  • ਸਭਿਆਚਾਰੀਕਰਨ ਕਬੀਲਾ ਸਮਾਜ ਨੇ ਜਿਆਦਾਤਰ ਆਪਣਾਈ।
  • ਸਭਿਆਚਾਰੀਕਰਨ ਨੇ ਨਵੇਂ ਸੰਕਲਪ ਨੂੰ ਜਨਮ ਦਿੱਤਾ ਜਿਸਨੂੰ ਐਮ ਐਨ ਸ਼੍ਰੀਨਵਾਸ ਨੇ ਡੀਸੰਸਕ੍ਰਿਤਾਈਜ਼ੇਸ਼ਨ ਦੇ ਨਾਮ ਨਾਲ ਜਾਣੀਆ ਗਿਆ,ਜਿਸ ਦੇ ਵਿੱਚ ਉਪਰਲੇ ਵਰਗ ਦੇ ਲੋਕਾਂ ਨੇ ਉਦਾਹਰਣ ਵਜੋਂ ਬ੍ਰਾਹਮਣਾਂ ਨੇ ਮੀਟ ਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ,ਇਹਨਾ ਨੂੰ ਡੀਸੰਸਕ੍ਰਿਤਾਈਜ਼ੇਸ਼ਨ ਵਜੋਂ ਮਾਨਤਾ ਮਿਲੀ।[10]

ਸਭਿਆਚਾਰੀਕਰਨ ਦੇ ਕਾਰਕ[ਸੋਧੋ]

  • ਉਦਯੋਗੀਕਰਨ
  • ਰੁਜਗਾਰ ਵਿੱਚ ਗਤੀਸ਼ੀਲਤਾ
  • ਸਾਖਰਤਾ ਵਿੱਚ ਵਾਧਾ[11]

ਸਭਿਆਚਾਰੀਕਰਨ ਤੇ ਪ੍ਰਭਾਵ[ਸੋਧੋ]

  • ਸਮਾਜਿਕ ਪ੍ਰਭਾਵ
  • ਆਰਥਿਕ ਪ੍ਰਭਾਵ
  • ਧਾਰਮਿਕ ਪ੍ਰਭਾਵ
  • ਸਭਿਆਚਾਰਕ ਪ੍ਰਭਾਵ[12]

ਬੁਨਿਆਦੀ ਮਾਡਲ[ਸੋਧੋ]

  1. ਵਰਣ ਮਾਡਲ
  2. ਸਭਿਆਚਾਰਕ ਮਾਡਲ
  3. ਲੋਕਲ ਮਾਡਲ[13]

ਲੱਛਣ[ਸੋਧੋ]

  • ਸਭਿਆਚਾਰੀਕਰਨ ਵਿੱਚ ਆਰਥਿਕਤਾ, ਰਾਜਨੀਤੀ ਅਤੇ ਰੀਤੀ ਰਿਵਾਜ ਦੇ ਤਿੰਨ ਮੂਲ ਕਾਰਕ ਹਨ।ਇਹ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ।ਜੇਕਰ ਇੱਕ ਕਾਰਕ ਖਾਰਜ ਹੋ ਜਾਵੇ ਤਾਂ ਦੂਸਰੇ ਉਸ ਤੋਂ ਪ੍ਰਭਾਵਿਤ ਵੀ ਨਹੀ ਹੁੰਦੇ,ਬਲਕਿ ਆਪਣਾ ਕਾਰਜ ਜਾਰੀ ਰਖਦੇ ਹਨ।
  • ਸਭਿਆਚਾਰੀਕਰਨ ਦੀ ਗਤੀਸ਼ੀਲਤਾ ਕਿਸੇ ਗਰੁੱਪ,ਕਬੀਲੇ ਵਿੱਚ ਆਉਂਦੀ ਹੈ ਨਾ ਕਿ ਉਹ ਕਿਸੇ ਇੱਕ ਵਿਸ਼ੇਸ ਵਿਅਕਤੀ ਜਾਂ ਵਿਸ਼ੇਸ ਪਰਿਵਾਰ ਵਿੱਚ ਆਉਂਦੀ ਹੈ।
  • ਸਮਾਜਿਕ ਬਦਲਾਅ ਜੋ ਕਿ ਭਾਰਤ ਵਿੱਚ ਆਇਆ ਉਹ ਵਿਸ਼ੇਸ਼ ਤੋਰ ਤੇ ਸਭਿਆਚਾਰੀਕਰਨ ਅਤੇ ਪਛਮੀਕਰਨ ਦੁਆਰਾ ਆਉਂਦਾ ਹੈ,ਉਹ ਸਭਿਆਚਾਰਕ ਵਰਤਾਰੇ ਨਾਲ ਵਾਪਰਿਆ ਪਰ ਉਸ ਨਾਲ ਸੰਗਠਨਾਤਮਕ ਤਰੀਕੇ ਨਾਲ ਕੋਈ ਬਦਲਾਵ ਨਹੀਂ ਸੀ।
  • ਬ੍ਰਿਟਿਸ਼ ਦੇ ਭਾਰਤ ਵਿੱਚ ਆਉਣ ਨਾਲ ਭਾਰਤ ਦੀ ਰਾਜਨੀਤੀ ਕਮਜੋਰ ਹੋ ਗਈ,ਅੰਗ੍ਰੇਜ਼ਾ ਨੇ ਰਾਜਨੀਤੀ ਬਦਲਾਵ ਲਿਆਇਆ ਜੋ ਰਾਜਨੀਤੀ ਸਿਸਟਮ ਲੰਬਾਤਮਕ ਤਰੀਕੇ ਨਾਲ ਚਲ ਰਿਹਾ ਸੀ ਉਸ ਵਿੱਚ ਖਾਤਜੀ ਗਤੀਸ਼ੀਲਤਾ ਆ ਗਈ।

ਸਿੱਟਾ[ਸੋਧੋ]

ਇਸ ਤਰ੍ਹਾਂ ਸਭਿਆਚਾਰੀਕਰਨ ਬਾਹਰੀ ਪਰਿਵਰਤਨਾਂ ਦੇ ਕਾਰਨਾਂ ਵਿਚੋਂ ਬਹੁਤ ਮਹੱਤਵਪੂਰਨ ਅਮਲ ਹੈ। ਸਭਿਆਚਾਰੀਕਰਨ ਤੋਂ ਪੈਦਾ ਹੋਏ ਪਰਿਵਰਤਨ ਨੂੰ ਠੀਕ ਤਰ੍ਹਾਂ ਜਾਂਚਣ ਲਈ ਪੂਰੇ ਸੰਬੰਧਤ ਸਭਿਆਚਾਰਾਂ ਵਿੱਚ ਆਈਆਂ ਤਬਦੀਲੀਆਂ ਦਾ ਨਿਰੀਖਣ ਕਰਨਾ ਜ਼ਰੂਰੀ ਹੈ।

ਹਵਾਲੇ[ਸੋਧੋ]

  1. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਕ,ਸਭਿਆਚਾਰ ਅਤੇ ਪੰਜਾਬੀ ਸਭਿਆਚਾਰ
  2. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਕ- ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਪੰਨਾਂ ਨੰ. 61
  3. Kramer,Eric Mark,Postmodernism and Race
  4. Dr. Surjit singh,class lecture of M.A.2
  5. ਡਾ ਜਸਵਿੰਦਰ ਸਿੰਘ,ਪੰਜਾਬੀ ਸਭਿਆਚਾਰ ਪਛਾਣ-ਚਿੰਨ
  6. indian social system,ram ahuja,page no:352
  7. indian social system,ram ahuja,page no:353
  8. soical change in modern india,M N Srinivas,page no 17
  9. soical change in modern india,M N Srinivas,page no 12-23
  10. http://www.yourarticlelibrary.com/sanskritisation/sanskritization-meaning-characteristics-models-and-effects/47756/
  11. indian social system,ram ahuja,page no:356
  12. http://www.yourarticlelibrary.com/sanskritisation/sanskritization-meaning-characteristics-models-and-effects/47756/
  13. http://www.yourarticlelibrary.com/sanskritisation/sanskritization-meaning-characteristics-models-and-effects/47756/