ਕਾਰਲਾ ਗੁਫ਼ਾਵਾਂ
Karla Caves | |
---|---|
ਪਤਾ | Karli, India Maharashtra, India |
ਭੂ-ਵਿਗਿਆਨ | Basalt |
ਪ੍ਰਵੇਸ਼ | 16 |
ਮੁਸ਼ਕਲਾਂ | easy |
ਕਾਰਲਾ ਦੀਆਂ ਗੁਫ਼ਾਵਾਂ ਮਹਾਰਾਸ਼ਟਰ ਦੇ ਲੋਨਾਵਾਲਾ ਸ਼ਹਿਰ ਦੇ ਕਾਰਲੀ ਇਲਾਕੇ ਵਿੱਚ ਸਥਿਤ ਹੈ। ਕਾਰਲਾ ਦੀਆਂ ਗੁਫ਼ਾਵਾਂ ਸੰਜੇ ਗਾਂਧੀ ਨੇਸ਼ਨਲ ਪਾਰਕ ਵਿੱਚ ਸਥਿਤ ਹੈ। ਪਹਾੜੀ ਨੂੰ ਕੱਟ ਕੇ ਬਣਾਇਆਂ ਗਈਆਂ ਇਨ੍ਹਾਂ ਗੁਫਾਵਾਂ ਵਿੱਚ ਬੁੱਧ ਧਰਮ ਦੇ ਪਸਾਰ ਸਮੇਂ ਬੋਧੀ ਭਿਖਸ਼ੂਆ ਦੇ ਜੀਵਨ ਨੂੰ ਰੂਪਮਾਨ ਕੀਤਾ ਗਿਆ ਹੈ। ਪਹਾੜੀ ਨੂੰ ਕੱਟ ਕੇ ਬਣਾਈਆਂ ਪੌੜੀਆਂ ਸਾਨੂੰ ਉਹਨਾਂ ਅਨੇਕਾਂ ਗੁਫ਼ਾਵਾਂ ’ਚ ਲੈ ਜਾਂਦੀਆਂ ਹਨ ਜਿਹਨਾਂ ਵਿੱਚ ਬੋਧੀ ਭਿਖਸ਼ੂਆਂ ਦੇ ਰਹਿਣ ਅਤੇ ਸਾਧਨਾ ਕਰਨ ਜਾਂ ਪੜ੍ਹਨ-ਲਿਖਣ ਦੇ ਕਮਰੇ ਹਨ। ਕੁਝ ਵੱਡੇ-ਵੱਡੇ ਚੈਤਯ (ਸਭਾ ਮੰਡਪ) ਵੀ ਹਨ ਜਿਸ ’ਚ ਖੜ੍ਹ ਕੇ ਭਿਖਸ਼ੂ ਆਚਾਰੀਆ ਆਪਣੇ ਚੇਲਿਆਂ ਨੂੰ ਉਪਦੇਸ਼ ਦਿੰਦੇ ਸਨ। ਕਈ ਗੁਫ਼ਾਵਾਂ ਵਿੱਚ ਮਹਾਤਮਾ ਬੁੱਧ ਦੇ ਬੁੱਤ ਵੀ ਵੇਖਣ ਨੂੰ ਮਿਲਦੇ ਹਨ। ਕੁੱਲ ਮਿਲਾ ਕੇ ਇੱਥੇ 70 ਦੇ ਕਰੀਬ ਛੋਟੀਆਂ-ਵੱਡੀਆਂ ਗੁਫ਼ਾਵਾਂ ਹਨ।ਕਹਿਣ ਨੂੰ ਹੀ ਇਹ ਗੁਫ਼ਾ ਹੈ ਕਿਉਂਕਿ ਇਸ ਨੂੰ ਇੱਕ ਪਹਾੜ ਦੀ ਚੱਟਾਨ ’ਚੋਂ ਛੈਣੀਆਂ ਨਾਲ ਕੱਟ-ਕੱਟ ਕੇ ਘੜਿਆ ਗਿਆ ਹੈ, ਪਰ ਅੰਦਰੋਂ ਇਸ ਦਾ ਆਕਾਰ ਬਹੁਤ ਵੱਡਾ ਹੈ। ਫਰਸ਼ ਤੋਂ ਲੈ ਕੇ ਘੋੜੇ ਦੇ ਖੁਰ ਦੀ ਸ਼ਕਲ ਦੀ ਛੱਤ ਦੀ ਉਚਾਈ 46 ਫੁੱਟ, ਲੰਬਾਈ 124 ਫੁੱਟ ਅਤੇ ਚੌਡ਼ਾਈ ਤਕਰੀਬਨ 50 ਫੁੱਟ ਹੈ। ਇਸ ਚੈਤਯ (ਸਭਾ ਮੰਡਪ) ਦੇ ਦੋਵੇਂ ਪਾਸੇ ਅਨੇਕਾਂ ਸਤੰਭ ਹਨ ਅਤੇ ਸਤੰਭਾਂ ਦੇ ਉਪਰਲੇ ਹਿੱਸੇ ’ਤੇ ਹਾਥੀਆਂ ਉੱਤੇ ਬੈਠੇ ਸਵਾਰਾਂ ਨੂੰ ਚੱਟਾਨਾਂ ਵਿੱਚੋਂ ਕੱਟ ਕੇ ਘੜੀਆਂ ਗਿਆ। ਕਾਰਲਾ ਦੀਆਂ ਦੋ ਮੁੱਖ ਵਿਸ਼ੇਸ਼ਤਾਵਾਂ ’ਚੋਂ ਇੱਕ ਗੁਫ਼ਾ ਦੇ ਦੁਆਰ ਕੋਲ ਇੱਕ ਪਤੀ-ਪਤਨੀ ਦੀ ਆਦਮ ਕੱਦ ਮੂਰਤੀ ਕੰਧ ਵਿੱਚ ਖੁਣੀ ਦਿੱਸਦੀ ਹੈ। ਸ਼ਾਇਦ ਇਸ ਗੁਫ਼ਾ ਦੇ ਨਿਰਮਾਣ ਲਈ ਇਨ੍ਹਾਂ ਨੇ ਸਭ ਤੋਂ ਵੱਧ ਯੋਗਦਾਨ ਦਿੱਤਾ ਸੀ। ਦੂਜੀ ਵਿਸ਼ੇਸ਼ਤਾ ਇਸ ਗੁਫ਼ਾ ਦੇ ਬਾਹਰ ਇੱਕ ਸਤੰਭ ਹੈ ਜਿਸ ਦੇ ਸਿਖਰ ’ਤੇ ਚਾਰ ਸ਼ੇਰਾਂ ਦੇ ਮੂੰਹ ਤਰਾਸੇ ਦਿਸਦੇ ਹਨ। [1]
ਸ਼ਿਲਪਕਾਰੀ
[ਸੋਧੋ]-
Chaitygruha at Karla Caves
-
Inscription on pillar
-
Carving on pillar
-
Carving
-
Carving
-
Carving
-
Exterior of Main Chaitygruha
-
Pillar at entry of Main Chaitygruha
-
Exterior of the cave complex in 2007
-
Elephant motif with buddhas above
ਹੋਰ ਵੇਖੋ
[ਸੋਧੋ]- Bhaja Caves
- Bedse Caves