ਨਕਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਸਾਨ-1 ਲਈ ਬਿੰਦੁ-A ਤੋਂ ਲੈਕੇ ਬਿੰਦੁ-B ਤੱਕ ਦੇ ਪਾਣੀ ਨੂੰ ਨਕਾਲ ਕਿਹਾ ਜਾਂਦਾ ਹੈ

ਨਕਾਲ ਖੇਤੀਬਾੜੀ ਵਿੱਚ ਨਹਿਰੀ ਪਾਣੀ ਦੀ ਵੰਡ ਨਾਲ ਸੰਬੰਧਿਤ ਸ਼ਬਦ ਹੈ| ਖਾਲ਼ ਜਾਂ ਸ਼ਾਖ ਦੇ ਅੰਤ ਵਿੱਚ ਪਾਣੀ ਲਾਉਣ ਵਾਲ਼ੇ ਹੱਕਦਾਰ ਦੀ ਵਾਰੀ ਦਾ ਸਮਾਂ ਸਮਾਪਤ ਹੋਣ ਤੋਂ ਬਾਅਦ ਜੋ ਪਾਣੀ ਖਾਲ਼ ਵਿੱਚ ਮੌਜੂਦ ਹੁੰਦਾ ਹੈ, ਉਸ ਨੂੰ ਨਕਾਲ ਕਿਹਾ ਜਾਂਦਾ ਹੈ। ਨਕਾਲ ਦਾ ਪਾਣੀ ਓਸੇ ਹੱਕਦਾਰ ਦਾ ਹੁੰਦਾ ਹੈ ਤੇ ਇਸ ਵਾਧੂ ਪਾਣੀ ਦੀ ਉਪਲਬਧੀ ਕਾਰਣ ਉਸ ਹੱਕਦਾਰ ਦੀ ਵਾਰੀ ਦੇ ਸਮੇਂ ਵਿੱਚੋਂ ਮੁਜਰਾਈ ਕੱਟ ਲਈ ਜਾਂਦੀ ਹੈ।

ਚਿਤ੍ਰ ਚ' ਜੇ ਕਿਸੇ ਕਿਸਾਨ-2 ਨੇ A ਬਿੰਦੁ ਤੇ ਪਾਣੀ ਵੱਡਿਆ ਹੈ(ਵਾਰੀ ਵੱਡੀ ਗਈ ਹੈ) ਤਾਂ ਜਿਹੜਾ ਕਿਸਾਨ-1, ਕਿਸਾਨ-2 ਤੋਂ ਪਹਿਲਾਂ ਬਿੰਦੁ-B ਤੇ ਪਾਣੀ ਲਾ ਰਿਹਾ ਸੀ| ਕਿਸਾਨ-1 ਲਈ ਬਿੰਦੁ-A ਤੋਂ ਲੈਕੇ ਬਿੰਦੁ-B ਤੱਕ ਦੇ ਪਾਣੀ ਨੂੰ ਨਕਾਲ ਕਿਹਾ ਜਾਂਦਾ ਹੈ।