ਪ੍ਰਕਾਸ਼ ਸਿੱਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਕਾਸ਼ ਸਿੱਧੂ ਵੀਹਵੀਂ ਸਦੀ ਦੀ ਪੰਜਾਬੀ ਗਾਇਕਾ ਹੈ। ਪ੍ਰਕਾਸ਼ ਕੌਰ, ਸੁਰਿੰਦਰ ਕੌਰ ਉਸ ਦੀਆਂ ਸਮਕਾਲੀ ਗਾਇਕਾਵਾਂ ਸਨ।

ਜੀਵਨ ਤੇੇ ਸੰਗੀਤਕ ਸਫਰ[ਸੋਧੋ]

ਪ੍ਰਕਾਸ਼ ਸਿੱਧੂ ਦਾ ਜਨਮ 1947 ਵਿੱਚ ਲਹੌਰ ਵਿਖੇ ਪਿਤਾ ਗੁਰਦਿਆਲ ਸਿੰਘ ਸਿੱਧੂ ਦੇ ਘਰ ਮਾਤਾ ਸਵਿੰਦਰ ਕੌਰ ਦੀ ਕੁੱਖੋਂ ਹੋਇਆ। ਵੰਡ ਦੌਰਾਨ ਮਾਤਾ ਪਿਤਾ ਕਤਲ ਹੋ ਗਏ ਤੇ ਤਾਇਆ ਗੁਰਮੁਖ ਸਿੰਘ ਉਸਨੂੰ ਬਚਾ ਕੇ ਦਿੱਲੀ ਲੈ ਆਇਆ। ਮੋਤੀ ਬਾਗ ਦਿੱਲੀ ਦੇ ਸਰਕਾਰੀ ਵਿਦਿਆ ਨਿਕੇਤਨ ਸਕੂਲ ਵਿੱਚੋਂ ਪ੍ਰਕਾਸ਼ ਸਿੱਧੂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਬਚਪਨ ਤੋਂ ਹੀ ਉਸਨੂੰ ਸੰਗੀਤ ਨਾਲ ਪਿਆਰ ਸੀ ਜਿਸ ਲਈ ਉਸਨੇ ਕੀਰਾਨਾ ਸੰਗੀਤ ਘਰਾਣਾ ਆਗਰਾ ਨਾਲ ਸੰਬੰਧਿਤ ਪ੍ਰਸਿੱਧ ਸੰਗੀਤਕਾਰ ਜੀਵਨ ਲਾਲ ਮੱਟੂ ਪਾਸੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਇਸੇ ਸੁਿਲਸਲੇ ਵਿੱਚ ਉਸਨੇ ਪ੍ਰਭਾਕਰ (ਬੀਏ) ਪ੍ਰਯਾਗ ਯੂਨੀਵਰਸਿਟੀ ਇਲਾਹਾਬਾਦ ਤੋਂ ਅਤੇ ਵਿਸ਼ਾਰਦ (ਐਮਏ) ਪ੍ਰਚਾਨ ਕਲਾ ਕੇਂਦਰ ਚੰਡੀਗੜ੍ਹ ਤੋਂ ਕੀਤੀ। ਆਪਣੀ ਰਿਕਾਰਡਿੰਗ ਗਾਇਕੀ ਦੀ ਸ਼ੁਰੂਆਤ ਉਸਨੇ ਦਿੱਲੀ ਰੇਡਿੳ ਸਟੇਸ਼ਨ ਤੋਂ ਕੀਤੀ ਜਿੱਥੇ ਉਸਨੇ ਪਹਿਲੀ ਵਾਰ ਚੌਦਾਂ ਸਾਲ ਦਿ ਉਮਰ ਵਿੱਚ ਗੀਤ ਗਾਇਆ। ਇਸਤੋੋਂ ਬਾਅਦ ਉਸਨੇ ਮੁਹਮੰਦ ਰਫੀ, ਮਹਿੰਦਰ ਕਪੂਰ, ਆਸ਼ਾ ਭੋਂਸਲੇ, ਸ਼ਮਸ਼ਾਦ ਬੇਗਮ ਨਾਲ ਕੋਰਸ ਗਾਏ। ਦੋਗਾਣਾ ਕੈਸਟ ਦੇ ਰੂਪ ਵਿੱਚ ਉਸਦੀ ਪਹਿਲੀ ਰਿਕਾਰਡਿੰਗ ਅਜੀਤ ਸਿੰਘ ਰੰਗੀਲੇ ਜੱਟ ਨਾਲ ਹੋਈ। ਉਸ ਤੋਂ ਬਾਅਦ ਪ੍ਰਕਾਸ਼ ਚੰਦ ਚਮਨ, ਕਰਮ ਚੰਦ ਜਲੰਧਰੀ, ਗੁਰਮੇਲ ਪੰਛੀ ਤੇ ਕੁਲਦੀਪ ਮਾਣਕ ਨਾਲ ਵੀ ਤਵੇ ਰਿਕਾਰਡ ਕਰਵਾਏ। ਸੰਗੀਤਕਾਰ ਦਰਸ਼ਨ ਸਿੰਘ ਗਿੱਲ ਦੇ ਗਰੁੱਪ ਵਿੱਚ ਲੰਮਾ ਸਮਾਂ ਕੰਮ ਕਰਨ ਤੋਂ ਬਾਅਦ ਉਸਨੇ ਦਰਸ਼ਨ ਗਿੱਲ ਨਾਲ ਹੀ ਵਿਆਹ ਕਰਵਾ ਲਿਆ। ਉਹਨਾਂ ਦੇ ਬੱਚੇ ਵੀ ਅੱਜ ਸੰਗੀਤ ਦੀ ਦੁਨੀਆ ਵਿੱਚ ਕੰੰਮ ਕਰ ਰਹੇ ਹਨ। ਅੱਜ ਕੱਲ ਪ੍ਰਕਾਸ਼ ਕੌਰ ਦਿੱਲੀ ਦੀਆਂ ਸੰਗੀਤਕ ਸੰਸਥਾਂਵਾਂ ਨਾਲ ਜੁੜ ਕੇ ਕੰਮ ਕਰ ਰਹੀ ਹੈ।[1]

ਪ੍ਰਸਿੱਧ ਗੀਤ[ਸੋਧੋ]

  • ਮੇਰੇ ਪੱਲੇ ਪੈ ਗਿਆ ਅਮਲੀ

ਨੀ ਮੈਂ ਰੋ ਰੋ ਹੋ ਗਈ ਕਮਲੀ

  • ਮੇਰਾ ਆਸ਼ਕ ਲੁੱਡਾ ਚਾਂਦੀ ਦਾ

ਸਿਰ ਦੁੱਖਦਾ ਸਹੁਰੇ ਜਾਂਦੀ ਦਾ

  • ਮੈਂ ਰਹੀ ਤਖਤੇ ਦੇ ਉਹਲੇ

ਤੂੰ ਸਾਰੀ ਰਾਤ ਲੱਭਦਾ ਰਿਹਾ

  • ਤੈਨੂੰ ਆ ਜੇ ਕਿਸੇ ਦੀ ਆਈ

ਵੇ ਨਿੱਤ ਦਾ ਸਿਆਪਾ ਮੁੱਕ ਜੇ

ਹਵਾਲੇ[ਸੋਧੋ]

  1. ਥੂਹੀ, ਹਰਦਿਆਲ ਸਿੰਘ. "ਸੰਗੀਤ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਪ੍ਰਕਾਸ਼ ਸਿੱਧੂ".