ਪ੍ਰਕਾਸ਼ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਕਾਸ਼ ਕੌਰ
Parkash Kaur ( extracted from image of three).jpg
Parkash Kaur Punjabi Folk Singer
ਜਾਣਕਾਰੀ
ਜਨਮ ਦਾ ਨਾਂਪ੍ਰਕਾਸ਼ ਕੌਰ
ਜਨਮ(1919-09-19)19 ਸਤੰਬਰ 1919[1]
ਮੂਲਲਹੌਰ, ਬਰਤਾਨਵੀ ਭਾਰਤ
ਮੌਤ2 ਨਵੰਬਰ 1982(1982-11-02) (ਉਮਰ 63)
ਵੰਨਗੀ(ਆਂ)ਲੋਕ ਗੀਤ, ਫ਼ਿਲਮੀ
ਕਿੱਤਾਗਾਇਕਾ,

ਪ੍ਰਕਾਸ਼ ਕੌਰ (19 ਸਤੰਬਰ 1919 - 2 ਨਵੰਬਰ 1982) ਪੰਜਾਬੀ, ਲੋਕ ਗੀਤ ਅਤੇ ਫ਼ਿਲਮੀ ਗਾਇਕਾ ਸੀ। ਉਸਨੇ ਪਸ਼ਤੋ ਵਿੱਚ ਵੀ ਕੁਝ ਲੋਕ ਗੀਤ ਗਾਏ ਹਨ।[2]

ਮੁੱਢਲਾ ਜੀਵਨ[ਸੋਧੋ]

ਪ੍ਰਕਾਸ਼ ਕੌਰ, ਦੀਦਾਰ ਸਿੰਘ ਪਰਦੇਸ਼ੀ ਅਤੇ ਸੁਰਿੰਦਰ ਕੌਰ ਨੌਰੋਬੀ ਵਿਚ 1967 ਦੌਰਾਨ।

ਕੌਰ ਦਾ ਜਨਮ ਪੰਜਾਬੀ ਪਰਵਾਰ ਵਿੱਚ ਲਾਹੌਰ, ਬਰਤਾਨਵੀ ਪੰਜਾਬ ਵਿੱਚ 19 ਸਤੰਬਰ 1919 ਨੂੰ ਹੋਇਆ। ਉਹ ਪੰਜਾਬ ਦੀ ਕੋਇਲ[3] ਕਹੀ ਜਾਂਦੀ ਗਾਇਕਾ ਸੁਰਿੰਦਰ ਕੌਰ ਦੀ ਵੱਡੀ ਭੈਣ ਸੀ। ਪ੍ਰਕਾਸ਼ ਕੌਰ'ਦੀਆਂ 4 ਭੈਣਾਂ ਉੱਤੇ 5 ਭਰਾ ਸਨ। ਦੋਨਾਂ ਭੈਣਾਂ ਸੁਰਿੰਦਰ ਅਤੇ ਪ੍ਰਕਾਸ਼ ਦਾ ਪਹਿਲਾ ਤਵਾ 1943 ਵਿੱਚ ਆਇਆ ਜਿਸ ਦਾ ਗੀਤ "ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ " ਬਹੁਤ ਪ੍ਰਸਿੱਧ ਹੋਇਆ।[1][3]

ਹਵਾਲੇ[ਸੋਧੋ]