ਪਦਾਰਥ (ਦਰਸ਼ਨ)
ਦਿੱਖ
ਪਦਾਰਥ ਬਾਹਰਮੁਖੀ ਯਥਾਰਥ ਹੈ ਤੇ ਇਸ ਦੀ ਹੋਂਦ ਮਨੁਖੀ ਚੇਤਨਤਾ ਤੋਂ ਸੁਤੰਤਰ ਹੈ ਅਤੇ ਮਨੁਖੀ ਚੇਤਨਾ ਇਸ ਨੂੰ ਪ੍ਰਤੀਬਿੰਬਿਤ ਕਰਦੀ ਹੈ। ਲੈਨਿਨ ਨੇ ਦਰਸ਼ਨ ਦੀ ਦ੍ਰਿਸ਼ਟੀ ਤੋਂ ਪਦਾਰਥ ਦੀ ਵਿਆਖਿਆ ਕੀਤੀ ਹੈ। ਉਹ ਕਹਿੰਦਾ ਹੈ ਕਿ ਪਦਾਰਥ ਇੱਕ ਦਾਰਸ਼ਨਿਕ ਸੰਕਲਪ ਹੈ ਜੋ ਮਨੁਖ ਨੂੰ ਬਾਹਰੀ ਯਥਾਰਥ ਦਾ ਅਨੁਭਵ ਉਸ ਦੀਆਂ ਸੰਵੇਦਨਾਵਾਂ ਰਾਹੀਂ ਕਰਾਉਂਦਾ ਹੈ। ਪਦਾਰਥ ਨੂੰ ਨਾ ਸਿਰਜਿਆ ਜਾ ਸਕਦਾ ਹੈ ਤੇ ਨਾ ਖਤਮ ਕੀਤਾ ਜਾ ਸਕਦਾ ਹੈ ਪਰ ਇਸ ਤੋਂ ਭਾਵ ਇਹ ਨਹੀਂ ਹੈ ਕਿ ਪਦਾਰਥ ਸਥਿਰ ਹੁੰਦਾ ਹੈ ਇਹ ਹਮੇਸ਼ਾ ਸਮੇਂ ਤੇ ਸਥਾਨ ਵਿੱਚ ਗਤੀਮਾਨ ਰਹਿੰਦਾ ਹੈ। ਅੰਗਰੇਜ਼ੀ ਵਿੱਚ ਇਸ ਲਈ ਸ਼ਬਦ matter ਲਾਤੀਨੀ ਸ਼ਬਦ māteria ਤੋਂ ਆਇਆ ਹੈ।[1]
ਹਵਾਲੇ
[ਸੋਧੋ]- ↑ Oxford English Dictionary: "matter"