ਪਦਾਰਥ (ਦਰਸ਼ਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਦਾਰਥ ਬਾਹਰਮੁਖੀ ਯਥਾਰਥ ਹੈ ਤੇ ਇਸ ਦੀ ਹੋਂਦ ਮਨੁਖੀ ਚੇਤਨਤਾ ਤੋਂ ਸੁਤੰਤਰ ਹੈ ਅਤੇ ਮਨੁਖੀ ਚੇਤਨਾ ਇਸ ਨੂੰ ਪ੍ਰਤੀਬਿੰਬਿਤ ਕਰਦੀ ਹੈ। ਲੈਨਿਨ ਨੇ ਦਰਸ਼ਨ ਦੀ ਦ੍ਰਿਸ਼ਟੀ ਤੋਂ ਪਦਾਰਥ ਦੀ ਵਿਆਖਿਆ ਕੀਤੀ ਹੈ। ਉਹ ਕਹਿੰਦਾ ਹੈ ਕਿ ਪਦਾਰਥ ਇੱਕ ਦਾਰਸ਼ਨਿਕ ਸੰਕਲਪ ਹੈ ਜੋ ਮਨੁਖ ਨੂੰ ਬਾਹਰੀ ਯਥਾਰਥ ਦਾ ਅਨੁਭਵ ਉਸ ਦੀਆਂ ਸੰਵੇਦਨਾਵਾਂ ਰਾਹੀਂ ਕਰਾਉਂਦਾ ਹੈ। ਪਦਾਰਥ ਨੂੰ ਨਾ ਸਿਰਜਿਆ ਜਾ ਸਕਦਾ ਹੈ ਤੇ ਨਾ ਖਤਮ ਕੀਤਾ ਜਾ ਸਕਦਾ ਹੈ ਪਰ ਇਸ ਤੋਂ ਭਾਵ ੲਿਹ ਨਹੀਂ ਹੈ ਕਿ ਪਦਾਰਥ ਸਥਿਰ ਹੁੰਦਾ ਹੈ ੲਿਹ ਹਮੇਸ਼ਾ ਸਮੇਂ ਤੇ ਸਥਾਨ ਵਿੱਚ ਗਤੀਮਾਨ ਰਹਿੰਦਾ ਹੈ। ਅੰਗਰੇਜ਼ੀ ਵਿੱਚ ਇਸ ਲਈ ਸ਼ਬਦ matter ਲਾਤੀਨੀ ਸ਼ਬਦ māteria ਤੋਂ ਆਇਆ ਹੈ।[1]

ਹਵਾਲੇ[ਸੋਧੋ]