ਯਾਸਨਾਇਆ ਪੋਲੀਆਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਾਸਨਾਇਆ ਪੋਲਿਆਨਾ ਵਿੱਚ ਤਾਲਸਤਾਏ ਦਾ ਘਰ, ਹੁਣ ਇੱਕ ਗਿਰਜਾਘਰ

ਯਾਸਨਾਇਆ ਪੋਲੀਆਨਾ (ਰੂਸੀ: Я́сная Поля́на, ਅਰਥ: "ਧੁਪੀਲਾ ਜੰਗਲੀ ਮੈਦਾਨ") ਲਿਓ ਤਾਲਸਤਾਏ ਦਾ ਘਰ ਸੀ, ਜਿੱਥੇ ਉਹ ਪੈਦਾ ਹੋਇਆ ਸੀ, 'ਜੰਗ ਤੇ ਅਮਨ (1865-69) ਅਤੇ ਅੰਨਾ ਕਰੇਨਿਨਾ (1875-77) ਵਰਗੇ ਨਾਵਲ ਲਿਖੇ। ਇੱਥੇ ਹੀ ਉਹ ਦਫਨ ਹੈ। ਤਾਲਸਤਾਏ ਯਾਸਨਾਇਆ ਪੋਲੀਆਨਾ ਨੂੰ ਆਪਣਾ "ਦੁਰਗਮ ਸਾਹਿਤਕ ਗੜ" ਕਿਹਾ ਕਰਦਾ ਸੀ।[1] ਇਹ ਰੂਸ ਦੇ ਦੱਖਣ ਪੱਛਮ ਵਿੱਚ ਤੁੱਲਾ ਤੋਂ ਇਹ 12 ਕਿਲੋਮੀਟਰ (7.5 ਮੀਲ) ਅਤੇ ਮਾਸਕੋ ਤੋਂ 200 ਕਿਲੋਮੀਟਰ (120 ਮੀਲ) ਦੂਰ ਸਥਿਤ ਹੈ।

ਹਵਾਲੇ[ਸੋਧੋ]

  1. Suzanne Massie, Land of the Firebird, p. 308