ਜੰਗ ਤੇ ਅਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੰਗ ਤੇ ਅਮਨ
Front page of War and Peace, first edition, 1869 (Russian)
ਲੇਖਕਲਿਉ ਤਾਲਸਤਾਏ
ਮੂਲ ਸਿਰਲੇਖВойна и миръ
ਦੇਸ਼ਰੂਸ
ਭਾਸ਼ਾ(ਰੂਸੀ, ਕੁਝ ਕੁਝ ਫਰਾਂਸੀਸੀ
ਵਿਧਾਐਪਿਕ ਨਾਵਲ
ਪ੍ਰਕਾਸ਼ਕਦ ਰਸੀਅਨ ਮੈਸੰਜਰ (ਲੜੀਵਾਰ)
ਪ੍ਰਕਾਸ਼ਨ ਦੀ ਮਿਤੀ
1869
ਮੀਡੀਆ ਕਿਸਮਪ੍ਰਿੰਟ (ਹਾਰਡਬੈਕ ਅਤੇ ਪੇਪਰਬੈਕ) ਅਤੇ ਆਡੀਓ ਬੁੱਕ
ਸਫ਼ੇ1,225 (ਪਹਿਲਾ ਅਡੀਸ਼ਨ)
ਲੇਖਕ: ਤਾਲਸਤਾਏ ਦੀ ਇੱਕੋ ਇੱਕ ਰੰਗੀਨ ਫੋਟੋ ਜੋ ਉਸਦੀ ਯਾਸਨਾਇਆ ਪੋਲੀਆਨਾ ਜਾਗੀਰ ਵਿਖੇ 1908 ਵਿੱਚ ਗੋਰਸਕੀ ਨੇ ਉਤਾਰੀ ਸੀ

ਜੰਗ ਤੇ ਅਮਨ (ਰੂਸੀ: Война и миръ, ਵੋਇਨਾ ਈ ਮੀਰ) ਰੂਸੀ ਲੇਖਕ ਲਿਉ ਤਾਲਸਤਾਏ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਪਹਿਲੀ ਵਾਰ 1869 ਵਿੱਚ ਛਪਿਆ। ਇਸਨੂੰ ਸੰਸਾਰ ਸਾਹਿਤ ਦੀਆਂ ਸਭ ਤੋਂ ਮਹੱਤਵਪੂਰਨ ਰਚਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1][2][3] ਇਹ ਸਧਾਰਨ ਨਾਵਲ ਨਾ ਹੋ ਕੇ ਹੈਰਾਨੀਜਨਕ ਐਪਿਕਤਾ ਨਾਲ ਓਤਪੋਤ ਹੈ। ਇਸ ਵਿੱਚ 500 ਤੋਂ ਵੱਧ ਜਿਉਂਦੇ ਜਾਗਦੇ ਪਾਤਰ ਹਨ।[4] ਇਸੇ ਸਮਗਰ ਐਪਿਕਤਾ ਕਰਕੇ ਲੈਨਿਨ ਨੇ ਤਾਲਸਤਾਏ ਨੂੰ 'ਰੂਸੀ ਇਨਕਲਾਬ ਦਾ ਸ਼ੀਸ਼ਾ' ਕਿਹਾ ਸੀ।[5] ਇਸਨੂੰ ਤਾਲਸਤਾਏ ਦੀ ਦੂਜੀ ਰਚਨਾ ਅੰਨਾ ਕਾਰੇਨੀਨਾ (1873–1877) ਸਮੇਤ ਸਭ ਤੋਂ ਵਧੀਆ ਪ੍ਰਾਪਤੀ ਮੰਨਿਆ ਜਾਂਦਾ ਹੈ।

ਜੰਗ ਤੇ ਅਮਨ ਵਿੱਚ ਹਮਲੇ ਨਾਲ ਜੁੜੀਆਂ ਘਟਨਾਵਾਂ, ਅਤੇ ਜਾਰਸ਼ਾਹੀ ਸਮਾਜ ਉੱਤੇ ਨੈਪੋਲਨੀ ਦੌਰ ਦੇ ਅਸਰਾਂ ਨੂੰ, ਪੰਜ ਰੂਸੀ ਕੁਲੀਨ ਘਰਾਣਿਆਂ ਦੀ ਦ੍ਰਿਸ਼ਟੀ ਤੋਂ ਨਿੱਕੇ ਨਿੱਕੇ ਵੇਰਵਿਆਂ ਤੱਕ ਚਿਤਰਿਆ ਗਿਆ ਹੈ। ਇਸ ਨਾਵਲ ਦੇ ਇੱਕ ਪਹਿਲਾਂ ਵਾਲੇ ਵਰਸਨ, ਜਿਸਦਾ ਨਾਮ ਉਦੋਂ ਦ ਯੀਅਰ 1805 ਸੀ,[6] ਦੇ ਕੁਝ ਹਿੱਸੇ 1865 ਅਤੇ 1867 ਦੇ ਦਰਮਿਆਨ ਰੂਸੀ ਮੈਗਜ਼ੀਨ, ਦ ਰਸੀਅਨ ਮੈਸੰਜਰ ਵਿੱਚ ਲੜੀਵਾਰ ਛਪੇ ਸਨ। ਪੂਰਾ ਨਾਵਲ ਪਹਿਲੀ ਵਾਰ 1869 ਵਿੱਚ ਛਪਿਆ ਸੀ।[7] Newsweek in 2009 ranked it first in its list of the Top 100 Books.[8] 2003 ਵਿੱਚ, ਬੀ ਬੀ ਸੀ ਦੇ ਸਰਵੇ ਦ ਬਿੱਗ ਰੀਡ ਨੇ ਇਸ ਨਾਵਲ ਨੂੰ 20ਵੇਂ ਨੰਬਰ ਤੇ ਆਪਣੀ ਸੂਚੀ ਵਿੱਚ ਦਰਜ ਕੀਤਾ।[9]

ਹਵਾਲੇ[ਸੋਧੋ]

  1. Moser, Charles. 1992. Encyclopedia of Russian Literature. Cambridge University Press. pp. 298–300.
  2. Thirlwell, Adam "A masterpiece in miniature." The Guardian (London, UK) October 8, 2005
  3. Briggs, Anthony. 2005. "Introduction" to War and Peace. Penguin Classics.
  4. ਪਵਿੱਤਰ ਪਾਪੀ ਟਾਲਸਟਾਏ - ਪੰਜਾਬੀ ਟ੍ਰਿਬਿਊਨ,28ਅਗਸਤ 2011
  5. Tolstoy as the Mirror of the Russian Revolution
  6. Pevear, Richard (2008). "Introduction". War and Peace. Trans. Pevear; Volokhonsky, Larissa. New York City, New York: Vintage Books. pp. VIII–IX. ISBN 978-1-4000-7998-8.
  7. Knowles, A.V. Leo Tolstoy, Routledge 1997.
  8. Newsweek's Top 100 Books: The Meta-List,
  9. "BBC - The Big Read". BBC. April 2003, Retrieved October 27, 2012