ਰੋਮੇਸ਼ ਚੰਦਰ
ਰੋਮੇਸ਼ ਚੰਦਰ | |
---|---|
ਜਨਮ | |
ਮੌਤ | 4 ਜੁਲਾਈ 2016 ਮੁੰਬਈ , ਮਹਾਰਾਸ਼ਟਰ, ਭਾਰਤ | (ਉਮਰ 97)
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਭਾਰਤੀ ਕਮਿਊਨਿਸਟ ਪਾਰਟੀ ਪ੍ਰਧਾਨ ਸੰਸਾਰ ਅਮਨ ਲਹਿਰ |
ਰੋਮੇਸ਼ ਚੰਦਰ (30 ਮਾਰਚ 1919 - 4 ਜੁਲਾਈ 2016) ਭਾਰਤੀ ਮਜ਼ਦੂਰ ਜਮਾਤ ਅੰਦੋਲਨ ਅਤੇ ਸੰਸਾਰ ਅਮਨ ਲਹਿਰ ਦੇ ਆਗੂ ਅਤੇ ਕਮਿਊਨਿਸਟ ਪੱਤਰਕਾਰ ਸੀ। ਉਸਨੇ ਭਾਰਤ ਦੇ ਕੌਮੀ ਆਜ਼ਾਦੀ ਲਈ ਸੰਘਰਸ਼ ਵਿੱਚ ਸਰਗਰਮ ਹਿੱਸਾ ਲਿਆ ਸੀ।[1]
ਜੀਵਨੀ
[ਸੋਧੋ]ਰਾਮੇਸ਼ ਚੰਦਰ ਦਾ ਜਨਮ 30 ਮਾਰਚ 1919 ਨੂੰ ਲਾਇਲਪੁਰ ਵਿੱਚ ਹੋਇਆ ਸੀ। ਚੰਦਰ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਅਤੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਉਚੇਰੀ ਵਿਦਿਆ ਪ੍ਰਾਪਤ ਕੀਤੀ। 1934 ਤੋਂ 1941 ਤੱਕ ਉਹ ਲਾਹੌਰ 'ਚ ਵਿਦਿਆਰਥੀ' ਯੂਨੀਅਨ ਦੇ ਆਗੂ ਸਨ। ਉਹ 1939 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ। 1952 ਵਿੱਚ ਭਾਕਪਾ ਦੀ ਕੇਂਦਰੀ ਕਮੇਟੀ ਲਈ ਚੁਣਿਆ ਗਿਆ, ਅਤੇ 1958 ਵਿੱਚ ਕੇਂਦਰੀ ਕਾਰਜਕਾਰੀ ਕਮੇਟੀ ਮੈਂਬਰ ਲਿਆ ਗਿਆ। 1963 ਤੋਂ 1967 ਤੱਕ ਉਹ ਭਾਕਪਾ ਦੀ ਕੌਮੀ ਪ੍ਰੀਸ਼ਦ ਦੇ ਸਕੱਤਰੇਤ ਦਾ ਮੈਂਬਰ ਸੀ। 1963 ਤੋਂ 1966 ਤੱਕ ਚੰਦਰ ਭਾਕਪਾ ਦੇ ਕੇਂਦਰੀ ਤਰਜਮਾਨ ਨਿਊ ਏਜ (ਅਖਬਾਰ) ਨਿਊ ਏਜ ਦਾ ਸੰਪਾਦਕ ਰਿਹਾ ਸੀ।
ਉਹ ਭਾਰਤ ਅਮਨ ਪ੍ਰੀਸ਼ਦ ਦਾ ਬਾਨੀ ਅਤੇ ਇਸ ਦਾ ਲੰਮੇ ਸਮੇਂ ਲਈ ਜਨਰਲ ਸਕੱਤਰ ਸੀ। ਫਿਰ ਉਸਨੂੰ ਵਿਸ਼ਵ ਅਮਨ ਪ੍ਰੀਸ਼ਦ ਵਿੱਚ ਸ਼ਾਮਲ ਸਰਗਰਮ ਆਗੂ ਚੁਣ ਲਿਆ ਗਿਆ, ਅਤੇ 1966 ਵਿੱਚ ਉਹ ਇਸ ਦਾ ਜਨਰਲ ਸਕੱਤਰ ਅਤੇ ਇਸ ਦੇ ਪ੍ਰਜੀਡੀਅਮ ਦਾ ਮੈਂਬਰ ਬਣ ਗਿਆ। 1966 ਤੋਂ 1977 ਤੱਕ ਉਸਨੇ ਪ੍ਰੀਸ਼ਦ ਦੇ ਜਨਰਲ ਸਕੱਤਰ ਦੇ ਤੌਰ ਤੇ ਸੇਵਾ ਕੀਤੀ। 1977 ਵਿੱਚ ਉਸਨੂੰ ਸੰਗਠਨ ਦਾ ਪ੍ਰਧਾਨ ਚੁਣ ਲਿਆ ਗਿਆ ਸੀ ਅਤੇ 1989 ਤੱਕ ਉਹ ਇਸ ਅਹੁਦੇ ਤੇ ਰਿਹਾ।
1964 ਵਿੱਚ ਉਸਨੂੰ ਐੱਫ਼ ਜੋਲੀਓ ਕਿਊਰੀ ਗੋਲਡ ਪੀਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਚੰਦਰ ਨੂੰ 1968 ਵਿੱਚ ਰਾਸ਼ਟਰਾਂ ਵਿੱਚ ਅਮਨ ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਲੈਨਿਨ ਪੁਰਸਕਾਰ ਮਿਲਿਆ ਅਤੇ ਉਸਨੂੰ 1975 'ਚ ਆਰਡਰ ਆਫ਼ ਫ੍ਰੈਂਡਸ਼ਿਪ ਆਫ਼ ਪੀਪਲਜ਼ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ।