ਸ਼ਤਰੰਜ ਕੇ ਖਿਲਾੜੀ (ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਸ਼ਤਰੰਜ ਕੇ ਖਿਲਾੜੀ"
ਲੇਖਕ ਪ੍ਰੇਮਚੰਦ
ਮੂਲ ਸਿਰਲੇਖशतरंज के खिलाड़ी
ਦੇਸ਼ਭਾਰਤ
ਭਾਸ਼ਾਹਿੰਦੀ
ਪ੍ਰਕਾਸ਼ਨਮਾਧੁਰੀ
ਪ੍ਰਕਾਸ਼ਨ ਕਿਸਮਪੀਰਓਡੀਕਲ
ਪ੍ਰਕਾਸ਼ਨ ਮਿਤੀ1924

ਸ਼ਤਰੰਜ ਕੇ ਖਿਲਾੜੀ (ਹਿੰਦੀ ਮੂਲ: शतरंज के खिलाड़ी) ਮੁਨਸ਼ੀ ਪ੍ਰੇਮਚੰਦ ਦੀ ਹਿੰਦੀ ਕਹਾਣੀ ਹੈ। ਇਸਦੀ ਰਚਨਾ ਉਨ੍ਹਾਂ ਨੇ ਅਕਤੂਬਰ 1924 ਵਿੱਚ ਕੀਤੀ ਸੀ ਅਤੇ ਇਹ ਮਾਧੁਰੀ ਪਤ੍ਰਿਕਾ ਵਿੱਚ ਛਪੀ ਸੀ। ਪ੍ਰੇਮਚੰਦ ਨੇ ਇਸਦਾ ਉਰਦੂ ਰੂਪਾਂਤਰਨ "ਸ਼ਤਰੰਜ ਕੀ ਬਾਜ਼ੀ" ਨਾਮ ਹੇਠ ਪ੍ਰਕਾਸ਼ਿਤ ਕੀਤਾ ਸੀ।

ਕਹਾਣੀ ਦੀ ਰੂਪ ਰੇਖਾ[ਸੋਧੋ]

ਇਸ ਦੀ ਕਹਾਣੀ ਈਸਟ ਇੰਡੀਆ ਕੰਪਨੀ ਵਲੋਂ ਅਵਧ ਦੇ ਰਾਜ ਨੂੰ ਆਪਣੇ ਅਧੀਨ ਕਰਨ ਦੀ ਇਤਿਹਾਸਕ ਘਟਨਾ ਨਾਲ ਸਬੰਧਤ ਹੈ। ਕਹਾਣੀ ਵਿੱਚ ਦੋ ਪਾਤਰ, ਅਵਧ ਦੇ ਨਵਾਬ-ਜਗੀਰਦਾਰ -ਮਿਰਜ਼ਾ ਸੱਜਾਦ ਅਲੀ ਅਤੇ ਮੀਰ ਰੋਸ਼ਨ ਅਲੀ- ਸ਼ਤਰੰਜ ਖੇਡਣ ਵਿੱਚ ਇਸ ਤਰ੍ਹਾਂ ਮਸਤ ਹਨ ਕਿ ਉਹਨਾਂ ਨੂੰ ਆਪਣੇ ਘਰ ਅਤੇ ਰਾਜ ਦੇ ਕਿਸੇ ਵੀ ਕੰਮ ਵਿੱਚ ਕੋਈ ਦਿਲਚਸਪੀ ਨਹੀਂ। ਉਹ ਜ਼ਿੰਦਗੀ ਵਿੱਚ ਖਾਦੇ-ਪੀਂਦੇ ਹਨ ਅਤੇ ਸ਼ਤਰੰਜ ਖੇਡਦੇ ਹਨ। ਜਦੋਂ ਉਹ ਇਹ ਖੇਡ ਨਹੀਂ ਖੇਡ ਰਹੇ ਹੁੰਦੇ, ਉਦੋਂ ਵੀ ਉਹ ਇਸ ਬਾਰੇ ਸੋਚ ਰਹੇ ਹੁੰਦੇ ਹਨ ਅਤੇ ਨਵੀਂਆਂ ਚਾਲਾਂ ਘੜ ਰਹੇ ਹੁੰਦੇ ਹਨ ਤਾਂਕਿ ਅਗਲੀ ਬਾਜ਼ੀ ਵਿੱਚ ਆਪਣੇ ਵਿਰੋਧੀ ਨੂੰ ਹਰਾਇਆ ਜਾ ਸਕੇ। 7 ਫਰਵਰੀ 1856 ਨੂੰ ਕੰਪਨੀ ਬਹਾਦਰ ਬਿਨਾਂ ਕੋਈ ਗੋਲੀ ਚਲਾਇਆਂ ਅਵਧ ਨੂੰ ਆਪਣੇ ਅਧੀਨ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ।

ਫਿਲਮ[ਸੋਧੋ]

1977 ਵਿੱਚ ਸਤਿਅਜੀਤ ਰਾਏ ਨੇ ਇਸੇ ਨਾਮ ਤੇ ਇਸ ਕਹਾਣੀ ਉੱਤੇ ਆਧਾਰਿਤ ਇੱਕ ਹਿੰਦੀ ਫਿਲਮ ਬਣਾਈ।[1]

ਹਵਾਲੇ[ਸੋਧੋ]

  1. "The Chess Players (1977)".