ਸਮੱਗਰੀ 'ਤੇ ਜਾਓ

ਪ੍ਰੇਮਚੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰੇਮਚੰਦ
ਜਨਮਧਨਪਤ ਰਾਏ ਸ਼੍ਰੀਵਾਸਤਵ
(1880-07-31)31 ਜੁਲਾਈ 1880
ਲਮਹੀ, ਬਨਾਰਸ ਰਾਜ, ਬ੍ਰਿਟਿਸ਼ ਇੰਡੀਆ
ਮੌਤ8 ਅਕਤੂਬਰ 1936(1936-10-08) (ਉਮਰ 56)
ਬਨਾਰਸ, ਬਨਾਰਸ ਰਾਜ, ਬ੍ਰਿਟਿਸ਼ ਇੰਡੀਆ
ਕਲਮ ਨਾਮਪ੍ਰੇਮਚੰਦ, ਨਵਾਬ ਰਾਏ
ਕਿੱਤਾਨਾਵਲਕਾਰ, ਛੋਟੀ ਕਹਾਣੀ ਲੇਖਕ
ਭਾਸ਼ਾਹਿੰਦੀ, ਉਰਦੂ
ਰਾਸ਼ਟਰੀਅਤਾਭਾਰਤੀ
ਸਰਗਰਮੀ ਦੇ ਸਾਲ1920–1936
ਪ੍ਰਮੁੱਖ ਕੰਮਗੋਦਾਨ (ਨਾਵਲ), ਬਾਜ਼ਾਰ-ਏ-ਹੁਸਨ, ਕਰਮਭੂਮੀ, "ਸ਼ਤਰੰਜ ਕੇ ਖਿਲਾੜੀ", ਗਬਨ, ਮਨਸਰੋਵਰ, ਈਦਗਾਹ
ਜੀਵਨ ਸਾਥੀਪਹਿਲੀ ਪਤਨੀ (m. 1895; estranged)
ਸ਼ਿਵਾਰਨੀ ਦੇਵੀ
(ਵਿ. 1906; ਮੌਤ 1936)
[1]
ਬੱਚੇਅੰਮ੍ਰਿਤ ਰਾਏ
ਦਸਤਖ਼ਤ

ਧਨਪਤ ਰਾਏ ਸ਼੍ਰੀਵਾਸਤਵ[2] (31 ਜੁਲਾਈ 1880 – 8 ਅਕਤੂਬਰ 1936), ਆਪਣੇ ਕਲਮੀ ਨਾਮ ਪ੍ਰੇਮਚੰਦ ਨਾਲ ਜਾਣਿਆ ਜਾਂਦਾ ਹੈ[3][4] (ਉਚਾਰਨ [preːm t͡ʃənd̪] ( ਸੁਣੋ)), ਇੱਕ ਭਾਰਤੀ ਲੇਖਕ ਸੀ ਜੋ ਆਪਣੇ ਆਧੁਨਿਕ ਹਿੰਦੁਸਤਾਨੀ ਸਾਹਿਤ ਲਈ ਮਸ਼ਹੂਰ ਸੀ। ਪ੍ਰੇਮਚੰਦ ਹਿੰਦੀ ਅਤੇ ਉਰਦੂ ਸਮਾਜਿਕ ਗਲਪ ਦਾ ਮੋਢੀ ਸੀ। ਉਹ 1880 ਦੇ ਦਹਾਕੇ ਦੇ ਅਖੀਰ ਵਿੱਚ ਸਮਾਜ ਵਿੱਚ ਪ੍ਰਚਲਿਤ ਜਾਤੀ ਸ਼੍ਰੇਣੀਆਂ ਅਤੇ ਔਰਤਾਂ ਅਤੇ ਮਜ਼ਦੂਰਾਂ ਦੀਆਂ ਦੁਰਦਸ਼ਾਵਾਂ ਬਾਰੇ ਲਿਖਣ ਵਾਲੇ ਪਹਿਲੇ ਲੇਖਕਾਂ ਵਿੱਚੋਂ ਇੱਕ ਸੀ।[5] ਉਹ ਭਾਰਤੀ ਉਪਮਹਾਂਦੀਪ ਦੇ ਸਭ ਤੋਂ ਮਸ਼ਹੂਰ ਲੇਖਕਾਂ ਵਿੱਚੋਂ ਇੱਕ ਹੈ, ਅਤੇ ਵੀਹਵੀਂ ਸਦੀ ਦੇ ਸ਼ੁਰੂਆਤੀ ਹਿੰਦੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[6][7] ਉਸ ਦੀਆਂ ਰਚਨਾਵਾਂ ਵਿੱਚ ਗੋਦਾਨ, ਕਰਮਭੂਮੀ, ਗਬਨ, ਮਾਨਸਰੋਵਰ, ਈਦਗਾਹ ਸ਼ਾਮਲ ਹਨ। ਉਸਨੇ ਆਪਣਾ ਪਹਿਲਾ ਪੰਜ ਕਹਾਣੀਆਂ ਦਾ ਸੰਗ੍ਰਹਿ 1907 ਵਿੱਚ ਸੋਜ਼-ਏ-ਵਤਨ ਨਾਮਕ ਕਿਤਾਬ ਵਿੱਚ ਪ੍ਰਕਾਸ਼ਿਤ ਕੀਤਾ।

ਉਸਨੇ "ਨਵਾਬ ਰਾਏ" ਦੇ ਕਲਮੀ ਨਾਮ ਨਾਲ ਲਿਖਣਾ ਸ਼ੁਰੂ ਕੀਤਾ, ਪਰ ਬਾਅਦ ਵਿੱਚ "ਪ੍ਰੇਮਚੰਦ" ਵਿੱਚ ਬਦਲ ਗਿਆ। ਇੱਕ ਨਾਵਲ ਲੇਖਕ, ਕਹਾਣੀਕਾਰ ਅਤੇ ਨਾਟਕਕਾਰ, ਉਸਨੂੰ ਹਿੰਦੀ ਲੇਖਕਾਂ ਦੁਆਰਾ "ਉਪਨਿਆਸ ਸਮਰਾਟ" (ਨਾਵਲਕਾਰਾਂ ਵਿੱਚ ਸਮਰਾਟ) ਕਿਹਾ ਗਿਆ ਹੈ। ਉਸ ਦੀਆਂ ਰਚਨਾਵਾਂ ਵਿੱਚ ਇੱਕ ਦਰਜਨ ਤੋਂ ਵੱਧ ਨਾਵਲ, ਲਗਭਗ 300 ਛੋਟੀਆਂ ਕਹਾਣੀਆਂ, ਕਈ ਲੇਖ ਅਤੇ ਕਈ ਵਿਦੇਸ਼ੀ ਸਾਹਿਤਕ ਰਚਨਾਵਾਂ ਦੇ ਹਿੰਦੀ ਵਿੱਚ ਅਨੁਵਾਦ ਸ਼ਾਮਲ ਹਨ।

ਜੀਵਨ[ਸੋਧੋ]

ਪ੍ਰੇਮਚੰਦ ਦਾ ਜਨਮ 31 ਜੁਲਾਈ 1880 ਨੂੰ ਵਾਰਾਣਸੀ ਤੋਂ ਚਾਰ ਮੀਲ ਦੂਰ ਲਮਹੀ ਪਿੰਡ ਵਿੱਚ ਹੋਇਆ ਸੀ।[8] ਉਹ ਵੱਡੇ ਖਾਨਦਾਨ ਵਿੱਚੋਂ ਸਨ, ਜਿਹੜਾ ਛੇ ਬਿਘੇ ਜਮੀਨ ਦਾ ਮਾਲਕ ਸੀ।[9] ਉਸਦਾ ਦਾਦਾ ਗੁਰ ਸ਼ੇ ਲਾਲ ਪਟਵਾਰੀ ਸੀ। ਉਹਨਾਂ ਦੀ ਮਾਤਾ ਦਾ ਨਾਮ ਆਨੰਦੀ ਦੇਵੀ ਸੀ ਅਤੇ ਪਿਤਾ ਦਾ ਮੁਨਸ਼ੀ ਅਜਾਇਬ ਰਾਏ। ਉਹ ਲਮਹੀ ਵਿੱਚ ਡਾਕ ਮੁਨਸ਼ੀ ਸਨ।

ਸਿੱਖਿਆ ਅਤੇ ਨੌਕਰੀ[ਸੋਧੋ]

ਉਹਨਾਂ ਦੀ ਸਿੱਖਿਆ ਦਾ ਆਰੰਭ ਉਰਦੂ, ਫ਼ਾਰਸੀ ਪੜ੍ਹਨ ਤੋਂ ਹੋਇਆ ਅਤੇ ਰੁਜ਼ਗਾਰ ਦਾ ਪੜ੍ਹਾਉਣ ਤੋਂ। ਪੜ੍ਹਨ ਦਾ ਸ਼ੌਕ ਉਹਨਾਂ ਨੂੰ ਬਚਪਨ ਤੋਂ ਹੀ ਹੋ ਗਿਆ ਸੀ। 13 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਉਰਦੂ ਦੇ ਮਸ਼ਹੂਰ ਰਚਨਾਕਾਰ ਰਤਨਨਾਥ ਸ਼ਰਸਾਰ, ਮਿਰਜਾ ਰੁਸਬਾ ਅਤੇ ਮੌਲਾਨਾ ਸ਼ਰਰ ਦੇ ਨਾਵਲ ਪੜ੍ਹ ਲਏ ਸਨ। 1898 ਵਿੱਚ ਮੈਟਰਿਕ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਹ ਇੱਕ ਸਥਾਨਕ ਪਾਠਸ਼ਾਲਾ ਵਿੱਚ ਅਧਿਆਪਕ ਨਿਯੁਕਤ ਹੋ ਗਏ। ਨੌਕਰੀ ਦੇ ਨਾਲ ਹੀ ਉਹਨਾਂ ਨੇ ਪੜ੍ਹਾਈ ਜਾਰੀ ਰੱਖੀ। 1910 ਵਿੱਚ ਉਹਨਾਂ ਨੇ ਅੰਗਰੇਜ਼ੀ, ਦਰਸ਼ਨ, ਫ਼ਾਰਸੀ ਅਤੇ ਇਤਹਾਸ ਦੇ ਵਿਸ਼ੇ ਲੈ ਕੇ ਇੰਟਰ ਪਾਸ ਕੀਤਾ ਅਤੇ 1919 ਵਿੱਚ ਬੀ.ਏ. ਪਾਸ ਕਰਨ ਦੇ ਬਾਅਦ ਸਕੂਲਾਂ ਦੇ ਡਿਪਟੀ ਸਭ-ਇੰਸਪੈਕਟਰ ਪਦ ਉੱਤੇ ਨਿਯੁਕਤ ਹੋਏ। ਸੱਤ ਸਾਲ ਦੀ ਉਮਰ ਸੀ ਜਦੋਂ ਉਹਨਾਂ ਦੀ ਮਾਤਾ ਦੀ ਮੌਤ ਹੋ ਗਈ ਅਤੇ ਜਲਦ ਹੀ ਉਹਦੀ ਦਾਦੀ, ਜਿਸਨੇ ਉਸਨੂੰ ਸਾਂਭਿਆ ਸੀ, ਵੀ ਸ੍ਵਰਗ ਸਿਧਾਰ ਗਈ।[10] ਅਤੇ ਚੌਦਾਂ ਸਾਲ ਦੀ ਉਮਰ ਵਿੱਚ ਪਿਤਾ ਦਾ ਦੇਹਾਂਤ ਹੋ ਗਿਆ। ਇਸ ਕਾਰਨ ਉਹਨਾਂ ਦਾ ਆਰੰਭਕ ਜੀਵਨ ਸੰਘਰਸ਼ਮਈ ਰਿਹਾ।

ਵਿਆਹ[ਸੋਧੋ]

ਉਹਨਾਂ ਦਾ ਪਹਿਲਾ ਵਿਆਹ ਪੰਦਰਾਂ ਸਾਲ ਦੀ ਉਮਰ ਵਿੱਚ ਹੋਇਆ ਜੋ ਅਸਫਲ ਰਿਹਾ। ਉਹ ਉਸ ਸਮੇਂ ਦੇ ਵੱਡੇ ਸਮਾਜੀ ਧਾਰਮਿਕ ਅੰਦੋਲਨ ਆਰੀਆ ਸਮਾਜ ਤੋਂ ਪ੍ਰਭਾਵਿਤ ਰਹੇ। ਉਹਨਾਂ ਨੇ ਵਿਧਵਾ-ਵਿਆਹ ਦਾ ਸਮਰਥਨ ਕੀਤਾ ਅਤੇ 1906 ਵਿੱਚ ਦੂਜਾ ਵਿਆਹ ਬਾਲ-ਵਿਧਵਾ ਸ਼ਿਵਰਾਨੀ ਦੇਵੀ ਨਾਲ ਕੀਤਾ। ਉਹਨਾਂ ਦੇ ਤਿੰਨ ਬੱਚੇ ਹੋਏ-ਸਰੀਪਤ ਰਾਏ, ਅਮ੍ਰਿਤ ਰਾਏ ਅਤੇ ਕਮਲਾ ਦੇਵੀ। 1910 ਵਿੱਚ ਉਹਨਾਂ ਦੀ ਰਚਨਾ 'ਸੋਜੇ ਵਤਨ' ਲਈ ਹਮੀਰਪੁਰ ਦੇ ਜਿਲ੍ਹੇ ਦੇ ਕਲੈਕਟਰ ਨੇ ਉਹਨਾਂ ਉੱਤੇ ਜਨਤਾ ਨੂੰ ਭੜਕਾਉਣ ਦਾ ਇਲਜ਼ਾਮ ਲਗਾਇਆ। ਸੋਜੇ ਵਤਨ ਦੀਆਂ ਸਾਰੀਆਂ ਕਾਪੀਆਂ ਜਬਤ ਕਰਕੇ ਨਸ਼ਟ ਕਰ ਦਿੱਤੀਆਂ ਗਈਆਂ। ਕਲੈਕਟਰ ਨੇ ਨਵਾਬਰਾਏ ਨੂੰ ਤਾੜਨਾ ਕੀਤੀ ਕੀ ਅੱਗੋਂ ਤੋਂ ਜੇਕਰ ਕੁਝ ਵੀ ਲਿਖਿਆ ਤਾਂ ਜੇਲ੍ਹ ਭੇਜ ਦਿੱਤੇ ਜਾਣਗੇ। ਇਸ ਸਮੇਂ ਤੱਕ ਉਹ, ਧਨਪਤ ਰਾਏ ਨਾਂ ਨਾਲ ਲਿਖਦੇ ਸਨ। ਉਰਦੂ ਦੀ ਜ਼ਮਾਨਾ ਪਤ੍ਰਿਕਾ ਦੇ ਸੰਪਾਦਕ ਅਤੇ ਉਹਨਾਂ ਦੇ ਦੋਸ‍ਤ ਮੁਨਸ਼ੀ ਦਯਾਨਾਰਾਇਣ ਨਿਗਮ ਨੇ ਉਹਨਾਂ ਨੂੰ ਪ੍ਰੇਮਚੰਦ ਨਾਂ ਨਾਲ ਲਿਖਣ ਦੀ ਸਲਾਹ ਦਿੱਤੀ। ਇਸਦੇ ਬਾਅਦ ਉਹ ਪ੍ਰੇਮਚੰਦ ਦੇ ਨਾਂ ਨਾਲ ਲਿਖਣ ਲੱਗੇ। ਜੀਵਨ ਦੇ ਅੰਤਮ ਦਿਨਾਂ ਵਿੱਚ ਉਹ ਗੰਭੀਰ ਤੌਰ 'ਤੇ ਬੀਮਾਰ ਪਏ। ਉਹਨਾਂ ਦਾ ਨਾਵਲ ਮੰਗਲਸੂਤਰ ਅਧੂਰਾ ਹੀ ਰਹਿ ਗਿਆ ਅਤੇ ਲੰਬੀ ਬਿਮਾਰੀ ਦੇ ਬਾਅਦ 8 ਅਕਤੂਬਰ 1936 ਨੂੰ ਉਹਨਾਂ ਦੀ ਮੌਤ ਹੋ ਗਈ।

ਰਚਨਾਵਾਂ[ਸੋਧੋ]

ਨਾਵ ਸਾਹਿਤਪ੍ਰਕਾਰ ਭਾਸ਼ਾ ਪ੍ਰਕਾਸ਼ਨ ਪ੍ਰਕਾਸ਼ਨ ਵਰ੍ਸ਼ (ਇ.ਸ.)
ਅਸਰਾਰੇ ਮੁਆਬਿਦ ਨਾਵਲ ਉਰਦੂ
ਪ੍ਰਤਾਪਚੰਦਰ ਨਾਵਲ ਹਿੰਦੀ ਡਾਇਮੰਡ ਬੁਕਸ, ਦਿੱਲੀ
ਸ਼ਿਆਮਾ ਨਾਵਲ ਹਿੰਦੀ ਡਾਇਮੰਡ ਬੁਕਸ, ਦਿੱਲੀ
ਪ੍ਰੇਮਾ ਨਾਵਲ ਹਿੰਦੀ 1907
ਕ੍ਰਿਸ਼ਣਾ ਨਾਵਲ ਹਿੰਦੀ
ਵਰਦਾਨ ਨਾਵਲ ਹਿੰਦੀ
ਪ੍ਰਤਿਗਿਆ ਨਾਵਲ ਹਿੰਦੀ
ਸੇਵਾਸਦਨ ਨਾਵਲ ਹਿੰਦੀ
ਪ੍ਰੇਮਾਸ਼੍ਰਮ ਨਾਵਲ ਹਿੰਦੀ
ਨਿਰਮਲਾ ਨਾਵਲ ਹਿੰਦੀ
ਰੰਗਭੂਮੀ ਨਾਵਲ ਹਿੰਦੀ
ਕਾਇਆਕਲਪ ਨਾਵਲ ਹਿੰਦੀ
ਗਬਨ ਨਾਵਲ ਹਿੰਦੀ
ਕਰਮਭੂਮੀ ਨਾਵਲ ਹਿੰਦੀ ਵਾਣੀ ਪ੍ਰਕਾਸ਼ਨ 1932
ਗੋਦਾਨ ਨਾਵਲ ਹਿੰਦੀ 1936
ਮੰਗਲਸੂਤ੍ਰ ਨਾਵਲ ਹਿੰਦੀ
ਸਪਤਸਰੋਜ ਕਹਾਣੀ ਸੰਗ੍ਰਹਿ ਹਿੰਦੀ
ਨਮਕ ਕਾ ਦਰੋਗਾ ਕਹਾਣੀ ਸੰਗ੍ਰਹਿ ਹਿੰਦੀ
ਪ੍ਰੇਮ ਪਚੀਸੀ ਕਹਾਣੀ ਸੰਗ੍ਰਹਿ ਹਿੰਦੀ
ਪ੍ਰੇਮ ਪ੍ਰਸੂਨ ਕਹਾਣੀ ਸੰਗ੍ਰਹਿ ਹਿੰਦੀ
ਸੋਜ਼ੇ ਵਤਨ ਕਹਾਣੀ ਸੰਗ੍ਰਹਿ ਉਰਦੂ 1908
ਨਵਨਿਧਿ ਕਹਾਣੀ ਸੰਗ੍ਰਹਿ ਹਿੰਦੀ
ਪ੍ਰੇਮ ਪੂਰਣਿਮਾ ਕਹਾਣੀ ਸੰਗ੍ਰਹਿ ਹਿੰਦੀ
ਪ੍ਰੇਮ ਦ੍ਵਾਦਸ਼ੀ ਕਹਾਣੀ ਸੰਗ੍ਰਹਿ ਹਿੰਦੀ
ਪ੍ਰੇਮ ਪ੍ਰਤਿਮਾ ਕਹਾਣੀ ਸੰਗ੍ਰਹਿ ਹਿੰਦੀ
ਪ੍ਰੇਮ ਪ੍ਰਮੋਦ ਕਹਾਣੀ ਸੰਗ੍ਰਹਿ ਹਿੰਦੀ
ਪ੍ਰੇਮ ਤੀਰਥ ਕਹਾਣੀ ਸੰਗ੍ਰਹਿ ਹਿੰਦੀ
ਪਾਂਚ ਫੂਲ ਕਹਾਣੀ ਸੰਗ੍ਰਹਿ ਹਿੰਦੀ
ਪ੍ਰੇਮ ਚਤੁਰਥੀ ਕਹਾਣੀ ਸੰਗ੍ਰਹਿ ਹਿੰਦੀ
ਪ੍ਰੇਮ ਪ੍ਰਤਿਗਿਆ ਕਹਾਣੀ ਸੰਗ੍ਰਹਿ ਹਿੰਦੀ
ਸਪਤ ਸੁਮਨ ਕਹਾਣੀ ਸੰਗ੍ਰਹਿ ਹਿੰਦੀ
ਪ੍ਰੇਮ ਪੰਚਮੀ ਕਹਾਣੀ ਸੰਗ੍ਰਹਿ ਹਿੰਦੀ
ਪ੍ਰੇਰਣਾ ਕਹਾਣੀ ਸੰਗ੍ਰਹਿ ਹਿੰਦੀ
ਸਮਰ ਯਾਤ੍ਰਾ ਕਹਾਣੀ ਸੰਗ੍ਰਹਿ ਹਿੰਦੀ
ਪੰਚ ਪ੍ਰਸੂਨ ਕਹਾਣੀ ਸੰਗ੍ਰਹਿ ਹਿੰਦੀ
ਨਵਜੀਵਨ ਕਹਾਣੀ ਸੰਗ੍ਰਹਿ ਹਿੰਦੀ
ਬੈਂਕ ਕਾ ਦਿਵਾਲਾ ਕਹਾਣੀ ਸੰਗ੍ਰਹਿ ਹਿੰਦੀ
ਸ਼ਾਨਤੀ ਕਹਾਣੀ ਸੰਗ੍ਰਹਿ ਹਿੰਦੀ
ਅਗਨੀ ਸਮਾਧੀ ਕਹਾਣੀ ਸੰਗ੍ਰਹਿ ਹਿੰਦੀ
ਤਾਲਸਤਾਏ ਕੀ ਕਹਾਨੀਆਂ ਅਨੁਵਾਦ ਹਿੰਦੀ
ਸੁਖਦਾਸ ਅਨੁਵਾਦ ਹਿੰਦੀ
ਅਹੰਕਾਰ ਅਨੁਵਾਦ ਹਿੰਦੀ
ਚਾਂਦੀ ਕੀ ਡਿਬੀਆ ਅਨੁਵਾਦ ਹਿੰਦੀ
ਨਿਆਇ ਅਨੁਵਾਦ ਹਿੰਦੀ
ਹੜਤਾਲ ਅਨੁਵਾਦ ਹਿੰਦੀ
ਪਿਤਾ ਕੇ ਪਤ੍ਰ ਪੁਤ੍ਰੀ ਕੇ ਨਾਮ ਅਨੁਵਾਦ ਹਿੰਦੀ
ਸ੍ਰਿਸ਼ਟੀ ਕਾ ਆਰੰਭ ਅਨੁਵਾਦ ਹਿੰਦੀ
ਕੁੱਤੇ ਕੀ ਕਹਾਨੀ ਬਾਲਸਾਹਿਤ ਹਿੰਦੀ
ਜੰਗਲ ਕੀ ਕਹਾਨੀਆਂ ਬਾਲਸਾਹਿਤ ਹਿੰਦੀ
ਰਾਮਚਰਚਾ ਬਾਲਸਾਹਿਤ ਹਿੰਦੀ
ਮਨਮੋਦਕ ਬਾਲਸਾਹਿਤ ਹਿੰਦੀ
ਦੁਰਗਾਦਾਸ ਬਾਲਸਾਹਿਤ ਹਿੰਦੀ
ਸ੍ਵਰਾਜ ਕੇ ਫਾਇਦੇ ਬਾਲਸਾਹਿਤ ਹਿੰਦੀ
ਮਹਾਤਮਾ ਸ਼ੇਖਸਾਦੀ ਚਰਿਤ੍ਰ ਹਿੰਦੀ

ਨੋਟ[ਸੋਧੋ]

  1. Kumar, Kuldeep (6 February 2020). "Not just Premchand's wife". The Hindu. Retrieved 30 August 2021.
  2. Premchand; Gopal, Madan (2006). My Life and Times, Premchand: An Autobiographical Narrative, Recreated from His Works. New Delhi: Lotus Collection, Roli Books. p. 1. ISBN 978-81-7436-432-6. I was called Dhanpat Rai.
  3. Balin, V. I. (1979). "Premchand". Great Soviet Encyclopedia (3rd ed.). https://encyclopedia2.thefreedictionary.com/Premchand. Retrieved 25 August 2021. 
  4. "Premchand | Indian author". Encyclopædia Britannica. 27 July 2021. https://www.britannica.com/biography/Premchand. Retrieved 25 August 2021. 
  5. "Premchand, the man who wrote on women's plights and caste hierarchy ahead of its time". India Today (in ਅੰਗਰੇਜ਼ੀ). August 11, 2016. Retrieved 25 November 2021.
  6. Sollars, Michael D.; Jennings, Arbolina Llamas, eds. (2008). The Facts on File Companion to the World Novel: 1900 to the Present. Infobase Publishing. pp. 631–633. ISBN 978-0-8160-6233-1.
  7. Swan, Robert O. (1969). Munshi Premchand of nami Village. Duke University Press.
  8. http://www.aazad.com/munshi-premchand.html#page=Hindi
  9. Gupta 1998, p. 7
  10. "Munshi Premchand: The Great Novelist". Press Information Bureau, Government of India. Retrieved 2012-01-13.

ਹਵਾਲੇ[ਸੋਧੋ]

ਹੋਰ ਪੜ੍ਹੋ[ਸੋਧੋ]

ਬਾਹਰੀ ਲਿੰਕ[ਸੋਧੋ]