ਸ਼ੁਤਰਮੁਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਤੁਰਮੁਰਗ
Temporal range: 15–0 Ma
Early Miocene-Present
ਨਰ (ਖੱਬੇ) ਅਤੇ ਮਾਦਾ
Scientific classification
Kingdom:
ਜਾਨਵਰ
Phylum:
ਚੋਰਡੇਟ
Subphylum:
ਵਰਟੇਬ੍ਰੇਟ
Class:
ਪੰਛੀ
Superorder:
ਪਾਲੀਓਗਨਾਥੇ
Order:
ਸਟਰੂਥੀਓਨੀਫਾਰਮਜ਼
Family:
ਸਟਰੂਥੀਓਨੀਡੀਓ
Genus:
ਸਟਰੂਥੀਓ
Species:
ਐਸ.ਕੈਮਲਸ
Binomial name
ਸਟਰੂਥੀਓ ਕੈਮਲਸ
ਕਾਰਲ ਲਿਨਾਇਅਸ, 1758
ਨਕਸ਼ਾ
  ਐਸ. ਸੀ. ਕੈਮਲਸ   ਐਸ. ਮੋਲੀਬਡੋਫਾਨਸ
  ਐਸ. ਸੀ. ਮਾਸਾਈਕਸ   ਐਸ.ਸੀ. ਆਸਟ੍ਰੇਲੀਅਸ

ਸ਼ਤੁਰਮੁਰਗ (en:ostrich) ਜਾਂ common ostrich (Struthio camelus) ਅਫਰੀਕਾ ਮੂਲ ਦਾ ਬਿਨਾ ਉੱਡਣ ਵਾਲਾ ਪੰਛੀ ਹੈ।[2] ਇਹ ਦੁਨੀਆ ਦਾ ਸਭ ਤੋਂ ਵੱਡਾ ਪੰਛੀ ਹੈ, ਜਿਸ ਦੀ ਉੱਚਾਈ 2.5 ਮੀਟਰ ਅਤੇ ਭਾਰ 125 ਕਿਲੋਗ੍ਰਾਮ ਤੱਕ ਹੁੰਦਾ ਹੈ। ਇਹ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦਾ ਹੈ। ਸ਼ੁਤਰਮੁਰਗ ਸੰਸਾਰ ਦਾ ਸਭ ਤੋਂ ਵੱਡਾ ਪੰਛੀ ਹੈ। ਇਹ ਜ਼ਿਆਦਾਤਰ ਅਫ਼ਰੀਕਾ ਮਹਾਦੀਪ ਵਿੱਚ ਪਾਇਆ ਜਾਂਦਾ ਹੈ। ਇਸ ਦੀਆਂ ਪਰ੍ਹਾ ਦੀਆਂ ਪੇਸ਼ੀਆਂ ਦਾ ਵਿਕਸਤ ਨਾ ਹੋਣ ਕਾਰਨ ਇਹ ਅਜਿਹਾ ਪੰਛੀ ਹੈ ਜੋ ਉੱਡ ਨਹੀਂ ਸਕਦਾ। ਇਸ ਦਾ ਪੰਜਾ ਵੀ ਬਹੁਤ ਛੋਟਾ ਹੁੰਦਾ ਹੈ, ਜੋ ਇਸ ਦੇ ਉੱਡਣ ਵਿੱਚ ਵੀ ਸਹਾਇਕ ਨਹੀਂ ਹੈ। ਇਸ ਦੇ ਪੈਰ ਬਹੁਤ ਮਜ਼ਬੂਤ ਹੁੰਦੇ ਹਨ। ਇਹ ਰੇਗਿਸਤਾਨ ਵਿੱਚ ਵੀ ਬਹੁਤ ਤੇਜ਼ ਦੌੜ ਸਕਦਾ ਹੈ। ਇਸ ਦੇ ਪੈਰ ਵੀ ਘੋੜੇ ਦੇ ਖੁਰਾਂ ਵਰਗੇ ਹੁੰਦੇ ਹਨ, ਬਾਕੀ ਜਾਨਵਰਾਂ ਵਾਂਗ ਪੰਜੇਨੁਮਾ ਨਹੀਂ। ਇਹ ਕਈ ਦਿਨਾਂ ਤਕ ਬਿਨਾਂ ਪਾਣੀ ਪੀਤੇ ਰਹਿ ਸਕਦਾ ਹੈ। ਇਹ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਪ੍ਰਕਾਰ ਦਾ ਪੰਛੀ ਹੈ। ਆਪਣੇ ਖਾਣੇ ਵਿੱਚ ਇਹ ਕੋਹੜ ਕਿਰਲੀਆਂ, ਕੀੜੇ, ਛੋਟੇ-ਛੋਟੇ ਸੱਪ, ਪੌਦਿਆਂ ਦੇ ਪੱਤੇ ਅਤੇ ਪੱਥਰਾਂ ਦੇ ਕੰਕਰ ਵੀ ਖਾ ਜਾਂਦਾ ਹੈ। ਨਰ ਅਤੇ ਮਾਦਾ ਸ਼ੁਤਰਮੁਰਗ ਵੇਖਣ ਨੂੰ ਇੱਕੋ ਜਿਹੇ ਹੁੰਦੇ ਹਨ।

ਅਗਲੀ ਪੀੜ੍ਹੀ[ਸੋਧੋ]

ਮਾਦਾ ਸ਼ੁਤਰਮੁਰਗ ਰੇਤ ਵਿੱਚ ਖੁੱਡ ਬਣਾ ਕੇ ਆਂਡੇ ਦਿੰਦੀ ਹੈ। ਇਸ ਦੇ ਆਂਡੇ ਸਖ਼ਤ ਛਿਲਕੇ ਵਾਲੇ ਬਹੁਤ ਵੱਡੇ ਹੁੰਦੇ ਹਨ। ਆਂਡੇ ਦੇਣ ਤੋਂ ਬਾਅਦ ਮਾਦਾ ਸ਼ੁਤਰਮੁਰਗ ਉਨ੍ਹਾਂ ਨੂੰ ਰੇਤ ਨਾਲ ਢਕ ਦਿੰਦੀ ਹੈ ਅਤੇ ਉਸ ਦੇ ਆਲੇ-ਦੁਆਲੇ ਕੰਕਰ, ਪੱਥਰ ਰੱਖ ਕੇ ਆਲ੍ਹਣਾ ਬਣਾ ਲੈਂਦੀ ਹੈ। ਧੁੱਪ ਤੋਂ ਗਰਮੀ ਮਲਣ ਨਾਲ ਹੀ ਇਹਨਾਂ 'ਚ ਬੱਚੇ ਨਿਕਦੇ ਹਨ। ਆਂਡਿਆਂ ਵਿੱਚੋਂ ਨਿਕਲਣ ਤੋਂ ਬਾਅਦ ਇਨ੍ਹਾਂ ਦੇ ਬੱਚੇ ਚਾਰ-ਪੰਜ ਦਿਨਾਂ ਵਿੱਚ ਹੀ ਆਤਮ-ਨਿਰਭਰ ਹੋ ਜਾਂਦੇ ਹਨ। ਆਂਡਿਆਂ ਅਤੇ ਬੱਚਿਆਂ ਦਾ ਨਰ ਅਤੇ ਮਾਦਾ ਦੋਵੇਂ ਹੀ ਖਿਆਲ ਰੱਖਦੇ ਹਨ। ਇਸ ਪੰਛੀ ਨੂੰ ਜਦੋਂ ਕੋਈ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਇਹ ਆਪਣਾ ਸਿਰ ਰੇਤ ਵਿੱਚ ਛੁਪਾ ਲੈਂਦਾ ਹੈ। ਅਫ਼ਰੀਕਨ ਆਦਿਵਾਸੀ ਇਸ ਦੇ ਟੁੱਟੇ ਹੋਏ ਆਂਡਿਆਂ ਦੇ ਛਿਲਕਿਆਂ ਨੂੰ ਭਾਂਡਿਆਂ ਦੇ ਰੂਪ ਵਿੱਚ ਵਰਤਦੇ ਹਨ।

ਹਵਾਲੇ[ਸੋਧੋ]

  1. BirdLife International (2012). "Struthio camelus". IUCN Red List of Threatened Species. Version 2013.2. International Union for Conservation of Nature. Retrieved 17 November 2015. {{cite web}}: Invalid |ref=harv (help)
  2. "Struthio molybdophanes". IUCN Red List of Threatened Species. Version 2014.2. International Union for Conservation of Nature. 2014. Retrieved 17 November 2015. {{cite web}}: Invalid |ref=harv (help)