ਸਮੱਗਰੀ 'ਤੇ ਜਾਓ

ਸ਼ਾਖਾ ਪ੍ਰਸ਼ਾਖਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਾਖਾ ਪ੍ਰਸ਼ਾਖਾ
ਸ਼ਾਖਾ ਪ੍ਰਸ਼ਾਖਾ ਦਾ ਪੋਸਟਰ
ਨਿਰਦੇਸ਼ਕਸਤਿਆਜੀਤ ਰਾਏ
ਲੇਖਕਸਤਿਆਜੀਤ ਰਾਏ
ਸਿਤਾਰੇਹਰਧਨ ਬੈਨਰਜੀ
ਰਿਲੀਜ਼ ਮਿਤੀ
1990
ਦੇਸ਼ਭਾਰਤ
ਭਾਸ਼ਾਬੰਗਲਾ

ਸ਼ਾਖਾ ਪ੍ਰਸ਼ਾਖਾ (ਬੰਗਾਲੀ: শাখা প্রশাখা) 1990 ਵਿੱਚ ਬਣੀ ਬੰਗਲਾ ਭਾਸ਼ਾ ਦੀ ਫ਼ਿਲਮ ਹੈ। ਸਤਿਆਜੀਤ ਰਾਏ ਦੀ ਇਸ ਫ਼ਿਲਮ ਵਿੱਚ ਇੱਕ ਖਾਂਦੇ ਪੀਂਦੇ ਬੰਗਾਲੀ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਦੀ ਕਹਾਣੀ ਤੀਜੀ ਪੀੜ੍ਹੀ ਨੂੰ ਫੋਕਸ ਰੱਖ ਕੇ ਦਰਸਾਈ ਗਈ ਹੈ।

ਪਲਾਟ

[ਸੋਧੋ]

ਆਨੰਦ ਮਜੂਮਦਾਰ, ਇੱਕ ਅਮੀਰ, ਸੇਵਾਮੁਕਤ ਉਦਯੋਗਪਤੀ, ਆਪਣੇ 70ਵੇਂ ਜਨਮ ਦਿਨ ਦੇ ਸਮਾਰੋਹ ਦੌਰਾਨ ਅਚਾਨਕ ਬੀਮਾਰ ਹੋ ਜਾਂਦਾ ਹੈ। ਉਸ ਦੇ ਤਿੰਨ ਬੇਟੇ ਉਸ ਦੇ ਸਿਰਹਾਣੇ ਤੁਰੰਤ ਆ ਹਾਜਰ ਹੁੰਦੇ ਹਨ। ਚੌਥਾ ਪੁੱਤਰ, ਪ੍ਰਸ਼ਾਂਤ, ਆਪਣੇ ਪਿਤਾ ਦੇ ਨਾਲ ਹੀ ਰਹਿੰਦਾ ਹੈ। ਪਰਿਵਾਰ ਉਸਨੂੰ ਅਸਫਲ ਮੰਨਦਾ ਹੈ, ਉਹ ਸੰਗੀਤ ਸੁਣਨ ਵਿੱਚ ਆਪਣਾ ਬਤੀਤ ਕਰਦਾ ਹੈ ਅਤੇ ਉਸਨੂੰ ਮਾਨਸਿਕ ਬੀਮਾਰ ਮੰਨ ਲਿਆ ਗਿਆ ਹੈ।

ਦੋ ਵੱਡੇ ਪੁੱਤਰ ਬਿਜਨਸਮੈਨ ਹਨ ਅਤੇ ਭ੍ਰਿਸ਼ਟ ਜ਼ਿੰਦਗੀ ਬਤੀਤ ਕਰਦੇ ਹਨ, ਪਰ ਇਖਲਾਕੀ ਕੰਮ ਕਰਨ ਅਤੇ ਈਮਾਨਦਾਰੀ ਵਿੱਚ ਵਿਸ਼ਵਾਸ ਕਰਨ ਵਾਲੇ ਆਪਣੇ ਪਿਤਾ ਤੋਂ ਇਹ ਲੁਕਾਉਣਾ ਚਾਹੁੰਦੇ ਹਨ।