ਸਮੱਗਰੀ 'ਤੇ ਜਾਓ

ਪ੍ਰੇਤ (ਨਾਟਕ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰੇਤ (ਨਾਟਕ)
(Gengangere)
ਬਰਲਿਨ ਵਿੱਚ ਪ੍ਰੇਤ ਦਾ ਮੰਚਨ, 1983
ਲੇਖਕਹੈਨਰਿਕ ਇਬਸਨ
ਪ੍ਰੀਮੀਅਰ ਦੀ ਤਾਰੀਖ1881 ਵਿੱਚ ਲਿਖਿਆ ਅਤੇ 1882 ਵਿੱਚ ਪਹਿਲਾ ਮੰਚਨ
ਮੂਲ ਭਾਸ਼ਾਡੈਨਿਸ਼
ਵਿਧਾਡਰਾਮਾ

ਪ੍ਰੇਤ (ਮੂਲ ਡੈਨਿਸ਼: Gengangere ਅਤੇ ਅੰਗਰੇਜ਼ੀ:Ghosts) ਨਾਰਵੇ ਦੇ ਨਾਟਕਕਾਰ ਹੈਨਰਿਕ ਇਬਸਨ ਦਾ ਨਾਟਕ ਹੈ। ਇਹ 1881 ਵਿੱਚ ਲਿਖਿਆ ਅਤੇ 1882 ਵਿੱਚ ਪਹਿਲੀ ਵਾਰ ਇਹਦਾ ਮੰਚਨ ਹੋਇਆ ਸੀ।[1] ਇਬਸਨ ਦੇ ਹੋਰ ਮਸ਼ਹੂਰ ਨਾਟਕਾਂ ਵਾਂਗ, ਪ੍ਰੇਤ 19ਵੀਂ-ਸਦੀ ਦੀ ਨੈਤਿਕਤਾ ਉੱਤੇ ਤਿੱਖੀਆਂ ਟਿੱਪਣੀਆਂ ਨਾਲ ਭਰਪੂਰ ਸੀ।

ਇਹ ਨਾਟਕ ਮੂਲ ਤੌਰ 'ਤੇ ਡੈਨਿਸ਼ ਵਿੱਚ ਲਿਖਿਆ ਗਿਆ ਸੀ। "Gengangere" ਨਾਰਵੇਜੀਆਈ ਸ਼ਬਦ ਨਹੀਂ। ਨਾਰਵੇਜੀਆਈ ਸ਼ਬਦ "Gjengangere" ਹੈ ਪਰ ਅਨੁਵਾਦ ਢੁਕਵਾਂ ਹੈ। ਇਹਦਾ ਸ਼ਾਬਦਿਕ ਅਨੁਵਾਦ "ਮੁੜ ਆਉਣ ਵਾਲੇ" ਹੈ। ਨਾਰਵੇਜੀਆਈ ਲੋਕ ਉਹਨਾਂ ਲੋਕਾਂ ਲਈ ਵੀ ਇਸ ਸ਼ਬਦ ਦੀ ਵਰਤੋਂ ਕਰਦੇ ਹਨ ਜਿਹੜੇ ਉਹਨਾਂ ਹੀ ਥਾਵਾਂ ਤੇ ਪੱਬਾਂ, ਪਾਰਟੀਆਂ ਅਤੇ ਹੋਰ ਉਤਸਵੀ ਮੌਕਿਆਂ ਤੇ ਵਾਰ ਵਾਰ ਨਜਰ ਪੈਂਦੇ ਰਹਿੰਦੇ ਹਨ।

ਲਿਖਣਾ

[ਸੋਧੋ]

ਪ੍ਰੇਤ 1881 ਦੀ ਪਤਝੜ ਦੌਰਾਨ ਲਿਖਿਆ ਗਿਆ ਸੀ ਅਤੇ ਉਸੇ ਸਾਲ ਦਸੰਬਰ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਉਦੋਂ ਇਬਸਨਰੋਮ ਵਿੱਚ ਰਹਿ ਰਿਹਾ ਸੀ। ਜਦ ਨਵੰਬਰ 1880 ਵਿੱਚ ਇਬਸਨ ਰੋਮ ਵਿੱਚ ਰਹਿ ਰਿਹਾ ਸੀ ਉਸ ਨੇ ਇੱਕ ਨਵੇਂ ਨਾਟਕ ਤੇ ਸੋਚ-ਵਿਚਾਰ ਕੀਤਾ ਸੀ।

ਪੰਜਾਬੀ ਅਨੁਵਾਦ

[ਸੋਧੋ]

ਇਬਸਨ ਦੇ ਡੈਨਿਸ਼ ਨਾਟਕ ਦਾ ਪੰਜਾਬੀ ਅਨੁਵਾਦ ਅਮਰੀਕ ਸਿੰਘ ਨੇ ਕੀਤਾ ਸੀ, ਜਿਸ ਨੂੰ 1971.ਵਿੱਚ ਸਾਹਿਤ ਅਕਾਦੇਮੀ, ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ ਸੀ। [2]

ਪਾਤਰ

[ਸੋਧੋ]
  • ਸ੍ਰੀਮਤੀ ਹੈਲਨ ਐਲਵਿੰਗ, ਇੱਕ ਵਿਧਵਾ
  • ਓਸਵਾਲਡ ਐਲਵਿੰਗ, ਉਸ ਦਾ ਪੁੱਤਰ, ਇੱਕ ਚਿੱਤਰਕਾਰ
  • ਪਾਦਰੀ ਮੈਂਡਰਜ਼
  • ਯੈਕਬ ਐਂਗਸਟਰੈਂਡ, ਇੱਕ ਤਰਖਾਣ
  • ਰੇਜੀਨਾ ਐਂਗਸਟਰੈਂਡ ਉਹ ਯਾਕੂਬ ਐਂਗਸਟਰੈਂਡ ਦੀ ਧੀ ਹੈ, ਪਰ ਅਸਲ ਵਿੱਚ ਕੈਪਟਨ ਐਲਵਿੰਗ ਦੀ ਔਲਾਦ
  • ਕੈਪਟਨ ਐਲਵਿੰਗ

ਹਵਾਲੇ

[ਸੋਧੋ]
  1. "Ibsen.net". Archived from the original on 2012-02-13. Retrieved 2013-06-04.
  2. http://webopac.puchd.ac.in/w27/Result/Dtl/w21OneItem.aspx?xC=295475