ਸਮੁੰਦਰੀ ਮੁਰਗਾਬੀ (ਨਾਟਕ)
ਦਿੱਖ
ਸਮੁੰਦਰੀ ਮੁਰਗਾਬੀ | |
---|---|
ਲੇਖਕ | ਐਂਤਨ ਚੈਖਵ |
ਪ੍ਰੀਮੀਅਰ ਦੀ ਤਾਰੀਖ | 17 ਅਕਤੂਬਰ 1896 |
ਪ੍ਰੀਮੀਅਰ ਦੀ ਜਗਾਹ | ਅਲੈਗਜ਼ੈਂਡਰਿੰਸਕੀ ਥੀਏਟਰ, ਸੇਂਟ ਪੀਟਰਜਬਰਗ, ਰੂਸ |
ਮੂਲ ਭਾਸ਼ਾ | ਰੂਸੀ |
ਵਿਧਾ | ਕਮੇਡੀ |
ਸੈੱਟਿੰਗ | ਸੋਰਿਨ ਦੀ ਦਿਹਾਤੀ ਜਾਗੀਰ |
IBDB profile |
ਸਮੁੰਦਰੀ ਮੁਰਗਾਬੀ (ਰੂਸੀ: Чайка, ਚਾਇਕਾ), (ਅੰਗਰੇਜ਼ੀ:The Seagull, ਸੀਗਲ) ਰੂਸੀ ਲੇਖਕ ਐਂਤਨ ਚੈਖਵ ਚਾਰ ਮਹਾਨ ਨਾਟਕਾਂ ਵਿੱਚੋਂ ਪਹਿਲਾ ਹੈ। ਇਹ 1895 ਵਿੱਚ ਲਿਖਿਆ ਗਿਆ ਅਤੇ 1896 ਵਿੱਚ ਪਹਿਲੀ ਵਾਰ ਖੇਡਿਆ ਗਿਆ। ਇਸ ਵਿੱਚ ਚਾਰ ਪਾਤਰਾਂ ਦੀਆਂ ਰੋਮਾਂਟਿਕ ਅਤੇ ਕਲਾਤਮਿਕ ਵਿਵਾਦਾਂ ਨੂੰ ਨਾਟਕੀ ਰੂਪ ਦਿੱਤਾ ਗਿਆ ਹੈ। ਪਹਿਲਾ ਪਾਤਰ ਪ੍ਰਸਿੱਧ ਕਹਾਣੀਕਾਰ ਬੋਰਿਸ ਟ੍ਰਿਗੋਰਿਨ ਹੈ; ਦੂਜੀ, ਸਰਲ ਸਿਧੀ, ਨੀਨਾ; ਫਿਰ ਢਲਦੀ ਉਮਰ ਦੀ ਅਭਿਨੇਤਰੀ, ਇਰੀਨਾ ਅਰਕਾਦਿਨਾ, ਅਤੇ ਚੌਥਾ ਉਹਦਾ ਪੁੱਤਰ ਰੂਸੀ ਪ੍ਰਤੀਕਵਾਦੀ ਨਾਟਕਕਾਰ, ਕੋਂਸਤਾਂਤਿਨ ਤਰੈਪਲੋਵ।