ਵਿਲੀਅਮ ਆਰ ਬਾਸਕਮ
ਵਿਲੀਅਮ ਬਾਸਕਮ | |
---|---|
ਜਨਮ | 23 May 1912 |
ਮੌਤ | 11 ਸਤੰਬਰ 1981 |
ਰਾਸ਼ਟਰੀਅਤਾ | ਯੂ.ਐਸ |
ਅਲਮਾ ਮਾਤਰ | ਉੱਤਰ-ਪੱਛਮੀ ਯੂਨੀਵਰਸਿਟੀ |
ਲਈ ਪ੍ਰਸਿੱਧ | ਯੋਰੁਬਾ ਸਭਿਆਚਾਰ ਤੇ ਧਰਮ ਦਾ ਅਧਿਐਨ ਅਤੇ ਲੋਕਧਾਰਾ ਦੇ ਚਾਰ ਕੰਮ |
ਵਿਗਿਆਨਕ ਕਰੀਅਰ | |
ਖੇਤਰ | ਲੋਕਧਾਰਾ, ਸਭਿਆਚਾਰ - ਮਾਨਵਵਿਗਿਆਨ |
ਅਦਾਰੇ | ਲੋਈ ਮਾਨਵਵਿਗਿਆਨ ਅਜਾਇਬਘਰ, ਬਰਕਲੀ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਮੈਲਵਿਲ ਜੇ ਹਰਸਕੋਵਿੱਟਜ਼ |
ਵਿਲੀਅਮ ਆਰ . ਬਾਸਕਮ (1912-1981) ਇੱਕ ਅਮਰੀਕਨ ਲੋਕਧਾਰਾ -ਮਾਨਵਵਿਗਿਆਨੀ ਅਤੇ ਅਜਾਇਬ-ਘਰ ਦਾ ਸੰਚਾਲਕ ਸੀ। ਵਿਲੀਅਮ ਆਰ . ਬਾਸਕਮ ਸਭਿਆਚਾਰ ਦੇ ਸੰਬੰਧ ਵਿੱਚ ਲਿਖਦੇ ਹਨ ਕਿ ਸਭਿਆਚਾਰ ਮਨੁਖ ਦੀ 'ਸਮਾਜਿਕ ਵਿਰਾਸਤ' ਅਤੇ 'ਲੋੜਾਂ ਦਾ ਮਨੁਖ-ਸਿਰਜਿਤ ਭਾਗ' ਹੈ। ਇਸ ਵਿੱਚ ਵਿਵਹਾਰ ਦੇ ਸਾਰੇ ਰੂਪ,ਜੋ ਕੇ ਸਿਖਲਾਈ ਰਾਹੀਂ ਗ੍ਰਹਿਣ ਕੀਤੇ ਹੋਣ ਅਤੇ ਖਾਸ ਪੈਟਰਣ ਜੋ ਪ੍ਰਵਾਨਿਤ ਪ੍ਰਤਿਮਾਨਾਂ ਅਨੁਰੂਪ ਬਣੇ ਹੋਣ,ਲਾਜ਼ਮੀ ਤੋਰ ਤੇ ਵਿਦਮਾਨ ਹੁੰਦੇ ਹਨ।
ਜੀਵਨ
[ਸੋਧੋ]ਵਿਲੀਅਮ ਆਰ . ਬਾਸਕਮ ਨੇ ਵਿਸਕੋਂਸਿਲ-ਮੈਡੀਸਨ ਦੀ ਯੂਨੀਵਰਸਿਟੀ ਤੋਂ ਬੀ.ਏ ਪਾਸ ਕੀਤੀ ਅਤੇ 1939 ਈ.ਵਿਚ ਮੈਲਵਿਲੀ ਜੇ.ਹਿਰਲਕੋਵੀਤਸ ਦੀ ਨਿਗਰਾਨੀ ਹੇਠ ਮਾਨਵਵਿਗਿਆਨ ਉਤੇ ਨੋਰਥਵੈਸਟਰਨ ਯੂਨੀਵਰਸਿਟੀ ਤੋਂ ਪੀ.ਐਚ.ਡੀ ਕੀਤੀ। ਉਨ੍ਹਾ ਨੇ ਨੋਰਥਵੈਸਟਰਨ, ਕੈਮਬਰਿਜ ਯੂਨੀਵਰਸਿਟੀ ਅਤੇ ਬਰਕਲੀ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਪੜਾਇਆ। ਜਿਥੇ ਉਹ ਮਾਨਵਵਿਗਿਆਨ ਦੇ ਲੈਵੀ ਅਜਾਇਬਘਰ ਦੇ ਸੰਚਾਲਕ ਵੀ ਸਨ। ਬਾਸਕਮ ਪੱਛਮੀ-ਅਫਰੀਕਾ-ਡਇਸਪੋਰਾ, ਵਿਸ਼ੇਸ਼ਕਰ ਨਾਇਜੀਰਿਆ ਵਿਚਲੇ ਯੁਰੋਬਾ ਦੇ ਕਲਾ ਅਤੇ ਸਭਿਆਚਾਰ ਦੇ ਮਾਹਿਰ ਸੀ।
ਲੋਕਧਾਰਾ ਦੇ ਪ੍ਰਕਾਰਜ
[ਸੋਧੋ]ਇਸ ਲੇਖ ਰਾਹੀਂ "ਬਾਸਕਮ" ਲੋਕਧਾਰਾ ਦੇ ਪ੍ਰਮੁੱਖ ਕਾਰਜ ਨਿਰਧਾਰਿਤ ਕਰਦਾ ਹੈ। ਉਸ ਦੇ ਅਨੁਸਾਰ ਲੋਕਧਾਰਾ ਦੇ ਵੱਖ-ਵੱਖ ਰੂਪਾਂ ਜਿਵੇਂ ਮਿੱਥ, ਕਹਾਣੀ,ਪਰੀ-ਕਹਾਣੀ, ਬੁਝਾਰਤਾਂ, ਮੁਹਾਵਰੇ ਆਦਿ ਦੇ ਵੱਖਰੇ-ਵੱਖਰੇ ਤੌਰ'ਤੇ ਬਹੁਤ ਸਾਰੇ ਕਾਰਜ ਹੋ ਸਕਦੇ ਹਨ। ਲੋਕਧਾਰਾ ਦੇ ਸਾਰੇ ਰੂਪ ਆਪਣੀ ਵੱਖਰੀ-ਵੱਖਰੀ ਭੂਮਿਕਾ ਨਿਭਾਉਂਦੇ ਹਨ। ਕਈ ਵਾਰ ਇਹਨਾਂ ਦਾ ਕਾਰਜ ਬਦਲ ਜਾਂਦਾ ਹੈ ਪਰ ਰੂਪ ਓਹੀ ਰਹਿੰਦਾ ਹੈ ਜਾਂ ਰੂਪ ਬਦਲ ਜਾਂਦਾ ਹੈ ਤੇ ਕਾਰਜ ਓਹੀ ਰਹਿੰਦਾ ਹੈ। ਜਿਵੇਂ ਇੱਕ ਕਾਰਜੀ ਗੀਤ ਜਿਹੜਾ ਕਾਮਿਆਂ ਦੀਆਂ ਕੋਸ਼ਿਸ਼ਾਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਦਾ ਹੈ,ਹੋ ਸਕਦਾ ਹੈ ਓਹੀ ਗੀਤ ਗਰਮੀਆਂ ਦੇ ਕੈਂਪ ਵਿੱਚ ਬੱਚਿਆਂ ਦੁਆਰਾ ਆਪਣੇ ਮਨੋਰੰਜਨ ਲਈ ਗਾਇਆ ਜਾਵੇ। ਇਥੇ ਰੂਪ ਓਹੀ ਹੋਵੇਗਾ ਪਰ ਕਾਰਜ ਵੱਖਰਾ ਹੋਵੇਗਾ। ਲੋਕਧਾਰਾ ਦੀ ਕਿਸੇ ਵੀ ਵੰਨਗੀ ਦੀ ਕੇਵਲ ਰੂਪ ਪੱਖੋਂ ਗੱਲ ਨਹੀਂ ਕੀਤੀ ਜਾ ਸਕਦੀ ਸਗੋਂ ਉਸਦੇ ਪਿੱਛੇ ਲੁਕੇ ਸੰਦਰਭੀ ਕਾਰਜ ਬਾਰੇ ਵੀ ਚਰਚਾ ਲਾਜ਼ਮੀ ਹੈ। ਬਾਸਕਮ ਅਨੁਸਾਰ ਜਦੋਂ ਲੋਕਧਾਰਾ ਨਾਲ ਸੰਬੰਧਿਤ ਕੋਈ ਵੀ ਮੌਖਿਕ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਤਾਂ ਉਸ ਨੂੰ ਰਿਕਾਰਡ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਕਿਸੇ ਚੀਜ਼ ਨੂੰ ਉਸ ਦੇ ਸਮਾਜਿਕ ਸੰਦਰਭ ਤੋਂ ਹਟਾ ਕੇ ਇਸ ਤਰ੍ਹਾਂ ਪੇਸ਼ ਕੀਤਾ ਜਾਵੇ ਤਾਂ ਲੋਕਧਾਰਾ ਵਿਗਿਆਨੀ ਕੋਲ ਇੱਕ ਮੌਕਾ ਹੁੰਦਾ ਹੈ ਇਹ ਸਮਝਣ ਦਾ ਕਿ ਇੱਕ ਖਾਸ ਵਸਤੂ, ਕਿਸੇ ਖਾਸ ਸਥਿਤੀ ਵਿੱਚ ਅਤੇ ਖਾਸ ਲੋੜ ਲਈ ਕਿਉਂ ਵਰਤੀ ਗਈ ਹੈ?
ਆਪਣੇ ਇਸ ਲੇਖ ਵਿੱਚ "ਬਾਸਕਮ" ਨੇ "ਮੈਲਿਨੋਵਸਕੀ" ਦੇ ਮਿੱਥ ਬਾਰੇ ਦਿਤੇ ਵਿਚਾਰਾਂ ਨੂੰ ਵੀ ਅਧਾਰ ਬਣਾਇਆ ਹੈ ਅਤੇ ਹੋਰ ਵੀ ਬਹੁਤ ਸਾਰੇ ਵਿਦਵਾਨਾਂ ਦੀ ਵਿਚਾਰਧਾਰਾ ਦੇ ਹਵਾਲੇ ਦਿੱਤੇ ਹਨ। ਉਸ ਨੇ ਲੋਕਧਾਰਾ ਵੱਲ ਮਾਨਵਤਾਵਾਦੀ ਅਤੇ ਮਨੁੱਖਤਾਵਾਦੀ ਦ੍ਰਿਸ਼ਟੀਕੋਣ ਵਿਚਲੇ ਖਲਾਅ ਨੂੰ ਭਰਨ ਲਈ, ਸਾਂਝੀਆਂ ਸਮੱਸਿਆਵਾਂ ਲਈ, ਸਾਂਝੀਆਂ ਚਿੰਤਾਂਵਾਂ ਪੇਸ਼ ਕਰਨ ਲਈ ਸੱਦਾ ਦਿੱਤਾ। ਉਸ ਨੇ ਲੋਕਧਾਰਾ ਤੱਕ ਮਾਨਵ ਵਿਗਿਆਨਕ ਪਹੁੰਚ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਬਾਸਕਮ ਨੇ ਲੋਕਧਾਰਾ ਦੇ ਹੇਠ ਲਿਖੇ ਪੱਖਾਂ ਬਾਰੇ ਵੀ ਚਰਚਾ ਕੀਤੀ ਹੈ-
- ਲੋਕਧਾਰਾ ਦਾ ਸਮਾਜਿਕ ਸੰਦਰਭ
- ਲੋਕਧਾਰਾ ਦਾ ਸਭਿਆਚਾਰ ਨਾਲ ਸੰਬੰਧ
- ਲੋਕਧਾਰਾ ਦੇ ਪ੍ਰਕਾਰਜ
ਉਹ ਆਪਣੇ ਵਿਚਾਰਾਂ ਨੂੰ "ਹੈਲੋਵੈੱਲ" ਦੇ ਹਵਾਲੇ ਨਾਲ ਪੇਸ਼ ਕਰਦਾ ਹੈ। ਉਸ ਦੇ ਅਨੁਸਾਰ ਲੋਕਾਂ ਦੇ ਮੌਖਿਕ ਤੱਥਾ ਨੂੰ ਇਕੱਠਾ ਕਰਨ ਲਈ, ਖਾਸ ਤੌਰ ਤੇ ਰਵਾਇਤਾਂ ਨੂੰ ਪੇਸ਼ ਕਰਨ ਵਾਲੇ ਮੋਢੀ ਤੱਥਾਂ ਨੂੰ ਇਕੱਠਾ ਕਰਨ ਵਿੱਚ ਅਤੇ ਅਧਿਐਨ ਕਰਨ ਵਿੱਚ ਲੰਬਾ ਸਮਾਂ ਲਗਦਾ ਹੈ। ਇਹ ਇੱਕ ਖੁੱਲ੍ਹਾ ਰਹੱਸ ਹੈ ਕਿ ਇਸ ਤਰ੍ਹਾਂ ਰਿਕਾਰਡ ਕੀਤੇ ਗਏ ਮੈਟੀਰੀਅਲ ਨੂੰ ਬਾਅਦ ਵਿੱਚ ਬਹੁਤ ਘੱਟ ਵਰਤਿਆ ਜਾ ਸਕਦਾ ਹੈ। ਅਸਲ ਵਿੱਚ ਇਹ ਪੁਰਾਲੇਖ ਸੰਗ੍ਰਹਿ ਇੱਕ ਵਾਰ ਪਬਲਿਸ਼ ਕੀਤੇ ਜਾਂਦੇ ਸੀ ਅਤੇ ਫਿਰ ਪ੍ਰੋਫੈਸ਼ਨਲ ਫੋਕਲੋਰਿਸਟ ਜਾਂ ਕਿਸੇ ਅਜਿਹੇ ਵਿਅਕਤੀ ਦਾ ਇੰਤਜ਼ਾਰ ਕਰਦੇ ਜੋ ਇਹਨਾਂ ਨੂੰ ਧੁੰਦਲੇ ਦਿਸਦੇ ਭਵਿੱਖ ਵਿੱਚ ਵਰਤ ਸਕੇ। ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਮਾਨਵ ਵਿਗਿਆਨੀਆਂ ਲਈ ਲੋਕਧਾਰਾ ਸਭਿਆਚਾਰ ਦਾ ਅਸਥਾਈ ਰੁੜ੍ਹਵਾ (floating) ਹਿੱਸਾ ਬਣ ਜਾਂਦੀ ਹੈ ਅਤੇ ਲੋਕਾਂ ਦੇ ਮੌਖਿਕ ਤੱਥਾਂ ਦਾ ਧਿਆਨ ਨਾਲ ਅਧਿਐਨ ਕਰਨ ਵਿੱਚ ਦਿਲਚਸਪੀ ਬਹੁਤ ਮਾਮੂਲੀ ਜਿਹੀ ਰਹਿ ਜਾਂਦੀ ਹੈ।
ਇਹ ਸੀਮਾਵਰਤੀ ਸਥਿਤੀ ਜੋ ਮੌਖਿਕ ਤੱਥਾਂ ਨੇ ਮਾਨਵ ਵਿਗਿਆਨ ਵਿੱਚ ਪ੍ਰਾਪਤ ਕੀਤੀ ਹੈ, ਉਹ ਸਮੱਗਰੀ ਦੇ ਅੰਦਰੂਨੀ ਪ੍ਰਕਿਰਤੀ ਦੇ ਕਾਰਨ ਨਹੀਂ ਬਲਕਿ ਅਜਿਹੇ ਡਾਟਾ ਦੀਆਂ ਸੰਭਾਵਨਾਵਾਂ ਦੀ ਪੂਰੀ ਵਰਤੋਂ ਕਰਨ ਵਿੱਚ ਅਸਫਲ ਰਹਿਣ ਕਰਕੇ ਹੈ। ਸਾਹਿਤਕ ਇਤਿਹਾਸਕ ਪ੍ਰਕਿਰਤੀ ਦੀਆਂ ਸਮੱਸਿਆਵਾਂ ਰਵਾਇਤੀ ਜ਼ੋਰ ਦਿੱਤੇ ਜਾਣਾ ਸਾ਼ਇਦ ਇਸ ਦੀ ਮੁੱਖ ਰੁਕਾਵਟ ਹੈ ਸੋ ਕਿ ਹੋਰ ਕਿਸਮ ਦੀਆਂ ਸਮੱਸਿਆਵਾਂ ਦੀ ਜਾਂਚ ਤੋਂ ਬਾਹਰ ਹੈ।
"ਬਾਸਕਮ" ਨੇ ਲੋਕਧਾਰਾ ਦੇ ਸਮਾਜਿਕ ਇਤਿਹਾਸਕ ਅਧਿਐਨ ਦੇ ਨਾਲ ਨਾਲ ਇਸ ਦੇ ਸਮਾਜਿਕ ਸੰਦਰਭ ਅਤੇ ਮਨੋਵਿਗਿਆਨਕ ਅਧਿਐਨ ਉਪਰ ਵੀ ਜ਼ੋਰ ਦਿੱਤਾ ਹੈ ਤਾਂ ਜੋ ਲੋਕਾਂ ਦੀਆਂ ਮਾਨਸਿਕ ਸਮੱਸਿਆਵਾਂ ਨੂੰ ਸਮਝਿਆਂ ਜਾ ਸਕੇ ਪਰ ਉਸ ਦੇ ਅਨੁਸਾਰ ਇਹ ਇੱਕ ਅਲੱਗ ਵਿਸ਼ਾ ਹੈ। ਮਨੋਵਿਗਿਆਨੀਆਂ ਨੂੰ ਮੌਖਿਕ ਤੱਥਾਂ ਦੀ ਵਰਤੋਂ ਨਾਲ ਇਸ ਨੂੰ ਸਮਝਾਉਣਾ ਚਾਹੀਦਾ ਹੈ। ਅਜਿਹੇ ਅਧਿਐਨ ਨੂੰ ਸਿਰਫ ਸਾਹਿਤਕ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਦੇਖਣਾ ਚਾਹੀਦਾ ਸਗੋਂ ਵਿਆਪਕ ਅਧਾਰ ਤੇ ਰੱਖਣਾ ਚਾਹੀਦਾ ਹੈ।
ਸਭ ਤੋਂ ਪਹਿਲੀ ਗੱਲ ਜੋ ਬਾਸਕਮ ਕਰਦਾ ਹੈ ਉਹ ਹੈ ਲੋਕਧਾਰਾ ਦਾ ਸਮਾਜਿਕ ਸੰਦਰਭ- ਇਸ ਦਾ ਰੋਜ਼ਾਨਾ ਜੀਵਨ ਵਿੱਚ ਸਥਾਨ। ਉਸ ਦੇ ਅਨੁਸਾਰ ਇਸ ਨਾਲ ਜੁੜੇ ਹੋਏ ਤੱਥਾਂ ਨੂੰ ਲਿਖਣ ਦੇ ਨਾਲ-ਨਾਲ ਰਿਕਾਰਡ ਕੀਤਾ ਜਾਣਾ ਚਾਹੀਦਾ ਹੈ, ਜੇਕਰ ਲੋਕਧਾਰਾ, ਸਭਿਆਚਾਰ, ਲੋਕਧਾਰਾ ਦੇ ਪ੍ਰਕਾਰਜ ਆਦਿ ਦੇ ਸੰਬੰਧਾਂ ਵਿੱਚ ਸਮੱਸਿਆਵਾਂ ਆਉਂਦੀਆਂ ਹਨ ਤਾਂ ਇਹਨਾਂ ਤੱਥਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਇਹ ਤੱਥ ਹਨ-
- ਲੋਕਧਾਰਾ ਦੇ ਵੱਖ-ਵੱਖ ਰੂਪ ਕਿਵੇਂ ਤੇ ਕਿੱਥੇ ਹੋਂਦ ਵਿੱਚ ਆਏ ?
- ਇਹਨਾਂ ਨੂੰ ਕੌਣ ਕਹਿੰਦਾ ਸੀ ਅਤੇ ਸ੍ਰੋਤੇ ਕੌਣ ਸਨ?
- ਬਿਰਤਾਂਤਕ ਦੁਆਰਾ ਵਰਤੇ ਗਏ ਨਾਟਕੀ ਅੰਸ਼ ਜਿਵੇਂ ਚਿਹਰੇ ਦੇ ਹਾਵ ਭਾਵ, ਸਰੀਰਕ ਹਰਕਤਾਂ ਆਦਿ।
- ਹਾਸਿਆਂ ਵਿੱਚ ਸ੍ਰੋਤਿਆਂ ਦੀ ਭਾਗੀਦਾਰੀ, ਆਲੋਚਨਾ, ਗਾਉਣਾ ਜਾਂ ਨੱਚਣਾ ਅਤੇ ਕਹਾਣੀ ਦੇ ਕੁਝ ਹਿੱਸੇ ਨੂੰ ਨਾਟਕੀ ਢੰਗ ਨਾਲ ਪੇਸ਼ ਕਰਨਾ।
- ਲੋਕਧਾਰਾ ਦੀਆਂ ਸ਼੍ਰੇਣੀਆਂ ਜਿਹਨਾਂ ਨੂੰ ਲੋਕ ਆਪ ਮੰਨਦੇ ਹਨ ਜਾਂ ਯਾਦ ਰੱਖਦੇ ਹਨ ਅਤੇ ਇਹਨਾਂ ਸ਼੍ਰੇਣੀਆਂ ਵੱਲ ਲੋਕਾਂ ਦੇ ਰਵੱਈਏ।
ਇਹ ਤੱਥ ਲੰਬੇ ਸਮੇਂ ਦੌਰਾਨ ਰਿਕਾਰਡ ਕੀਤੇ ਗਏ, ਭਾਵੇਂ ਇਹ ਅਜੀਬ ਅਤੇ ਅਧੂਰੇ ਹਨ ਪਰ ਇਹਨਾਂ ਦਾ ਮਹੱਤਵ ਲੋਕਧਾਰਾ ਦੇ ਸਮਾਜਿਕ ਪ੍ਰਸੰਗ ਨੂੰ ਸਮਝਣ ਲਈ ਹੈ,ਅਸਲ ਜੀਵਨ ਵਿੱਚ ਇਸ ਦੀ ਸਥਾਪਤੀ ਲਈ ਹੈ। ਇਸ ਤਰ੍ਹਾਂ ਦੇ ਅਧਿਐਨ ਉਪਰ ਸਭ ਤੋਂ ਵੱਧ ਜ਼ੋਰ ਮੈਲੀਨੋਵਸਕੀ ਨੇ ਆਪਣੇ ਲੇਖ myth in primitive psychology ਵਿੱਚ ਵਾਰ ਵਾਰ ਦਿੱਤਾ ਹੈ। ਉਸ ਦੇ ਅਨੁਸਾਰ ਮਿੱਥ ਦੇ ਸਿਰਫ਼ ਪਾਠਾਂ ਦੇ ਅਧਿਐਨ ਤੇ ਜ਼ੋਰ ਨਾ ਦੇ ਕੇ ਅਸਲ ਜੀਵਨ ਵਿੱਚ ਇਸ ਦੇ ਪ੍ਰਸੰਗਾਂ ਨੂੰ ਵੀ ਸਮਝਣਾ ਚਾਹੀਦਾ ਹੈ।
ਮੈਲੀਨੋਵਸਕੀ ਦੀਆਂ ਟਿੱਪਣੀਆਂ ਲੋਕਧਾਰਾ ਦੇ ਪ੍ਰਕਾਰਜ ਨੂੰ, ਲੋਕਧਾਰਾ ਅਤੇ ਸਭਿਆਚਾਰ ਦੇ ਸੰਬੰਧਾਂ ਨੂੰ ਅਤੇ ਲੋਕਧਾਰਾ ਦੇ ਸਮਾਜਿਕ ਸੰਦਰਭ ਨੂੰ ਛੋਂਹਦੀਆਂ ਹਨ।
"ਪਰੀ ਕਹਾਣੀਆਂ" ਬਾਰੇ ਉਹ ਕਹਿੰਦਾ ਹੈ ਕਿ ਇਹ ਕਾਲਪਨਿਕ ਹਨ ਅਤੇ ਨਾਟਕੀ ਢੰਗ ਨਾਲ ਕਹੀਆਂ ਜਾਂਦੀਆਂ ਹਨ। ਵਕਤਾ ਲੌੜ ਅਤੇ ਮਰਜ਼ੀ ਨਾਲ ਇਹਨਾਂ ਵਿੱਚ ਤਬਦੀਲੀ ਕਰ ਸਕਦਾ ਹੈ। ਮਹਾਨ ਵਿਅਕਤੀਆਂ"ਨਾਇਕਾਂ" ਦੀਆਂ ਕਹਾਣੀਆਂ ਬਾਰੇ ਉਹ ਕਹਿੰਦਾ ਹੈ ਕਿ ਇਹ ਮਹੱਤਵਪੂਰਨ ਅਤੇ ਤੱਥਪੂਰਕ ਜਾਣਕਾਰੀ ਵਾਲੀਆਂ ਮੰਨੀਆਂ ਜਾਂਦੀਆਂ ਹਨ। ਇਹਨਾਂ ਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ। "ਮਿੱਥਾਂ"ਨੂੰ ਕੇਵਲ ਸੱਚ ਹੀ ਨਹੀਂ ਮੰਨਿਆ ਜਾਂਦਾ ਸਗੋਂ ਆਦਰਯੋਗ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਇਹ ਉਦੋਂ ਸੁਣਾਈਆਂ ਜਾਂਦੀਆਂ ਹਨ ਜਦੋਂ ਅਨੁਸ਼ਠਾਨਾਂ ਨੂੰ ਨਿਭਾਉਣਾ ਹੁੰਦਾ ਹੈ ਜਾਂ ਜਦੋਂ ਅਨੁਸ਼ਠਾਨਾਂ ਦੀ ਪ੍ਰਕਿਰਿਆ ਤੇ ਸਵਾਲ ਉਠਾਏ ਜਾਂਦੇ ਹਨ।
ਬਾਸਕਮ ਆਪਣੇ ਲੇਖ ਵਿੱਚ ਲੋਕਧਾਰਾ ਦੇ ਹੇਠ ਲਿਖੇ ਪ੍ਰਕਾਰਜਾਂ ਬਾਰੇ ਗੱਲ ਕਰਦਾ ਹੈ: "ਫਰਾਈਡ"ਦੇ ਲੋਕਧਾਰਾ ਦੇ ਸਿਧਾਂਤ ਅਨੁਸਾਰ ਲੋਕਧਾਰਾ ਵਿਅਕਤੀ ਨੂੰ ਘੋਰ ਨਿਰਾਸ਼ਾ,ਜ਼ਬਰ ਜਦੋਂ ਸਮਾਜ ਦੁਆਰਾ ਉਸ ਉਪਰ ਥੋਪਿਆ ਜਾਂਦਾ ਹੈ, ਉਸ ਤੋਂ ਕਲਪਨਾ ਰਾਹੀਂ ਭਜਣ ਦੀ ਕੋਸ਼ਿਸ਼ ਕਰਦਾ ਹੈ। ਇਹ ਜ਼ਬਰ ਜਿਨਸੀ ਵੀ ਹੋ ਸਕਦਾ ਹੈ, ਕਿਸੇ ਵਿਅਕਤੀ ਨਾਲ ਦੁਰਵਿਵਹਾਰ ਅਤੇ ਉਸ ਉਪਰ ਹੱਸਣਾ ਜਾਂ ਮਖੌਲ ਉਡਾਉਣਾ ਵੀ ਹੋ ਸਕਦਾ ਹੈ, ਜਾਂ ਫਿਰ ਉਹ ਮਨਾਹੀਆਂ ਜੋ ਵਰਜਿਤ ਹਨ। ਵਿਅਕਤੀ ਲੋਕਧਾਰਾ ਵਿੱਚ ਕਲਪਨਾ ਰਾਹੀਂ ਇਹਨਾਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ।
ਬਾਸਕਮ ਅਨੁਸਾਰ ਲੋਕਧਾਰਾ ਸਿਰਫ ਮੰਨੋਰੰਜਨ ਲਈ ਨਹੀਂ ਹੈ। ਮਨੋਰੰਜਨ ਸਪਸ਼ਟ ਤੋਰ ਤੇ ਲੋਕਧਾਰਾ ਦੇ ਕੰਮਾਂ ਵਿੱਚੋਂ ਇੱਕ ਹੈਂ ਪਰ ਸਿਰਫ ਮੰਨੋਰੰਜ਼ਨ ਲਈ ਲੋਕਧਾਰਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਹ ਪ੍ਰੱਤਖ ਹੁੰਦਾ ਹੈ ਕਿ ਬਹੁਤ ਸਾਰੇ ਹਾਸੇ - ਮਖੋਲਾਂ ਦੇ ਥੱਲੇ ਡੂੰਘਾ ਅਰਥ ਹੁੰਦਾ ਹੈ।
ਲੋਕਧਾਰਾ ਦਾ ਦੂਜਾ ਕੰਮ ਇਹ ਹੈ ਕਿ ਇਹ ਸਭਿਆਚਾਰ ਨੂੰ ਪਰਪੱਕਤਾ ਪ੍ਰਦਾਨ ਕਰਦੀ ਹੈ, ਇਸਦੇ ਰੀਤੀ ਰਿਵਾਜਾਂ ਅਤੇ ਸੰਸਥਾਵਾਂ ਨੂੰ ਸਥਾਪਿਤ ਕਰਦੀ ਹੈ। ਇਹ ਮਿਥਿਕ ਕਥਾਵਾਂ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਇਹ ਵਿਸ਼ਵਾਸਾਂ ਨੂੰ ਬਿਆਨ ਕਰਦੀ ਹੈ, ਵਧਾਉਂਦੀ ਹੈ ਅਤੇ ਕੋਡਿੰਗ ਕਰਦੀ ਹੈ। ਮਿਥਾਂ ਨੈਤਿਕਤਾ ਤੇ ਜ਼ੋਰ ਦਿੰਦਿਆਂ ਹਨ ਅਤੇ ਸੁਰੱਖਿਅਤਾ ਪ੍ਰਦਾਨ ਕਰਦੀਆਂ ਹਨ।
ਜਦੋਂ ਚਲੇ ਆ ਰਹੇ ਪੈਟਰਨਾਂ ਨਾਲ ਅਸਿਹਮਤੀ ਪ੍ਰਗਟਾਈ ਜਾਂਦੀ ਹੈ ਜਾਂ ਇਸਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ,ਪ੍ਰਸ਼ਨ ਉਠਾਏ ਜਾਂਦੇ ਹਨ, ਭਾਵੇਂ ਇਹ ਧਾਰਮਿਕ ਹੋਣ ਜਾਂ ਧਰਮ ਨਿਰਪੱਖ, ਆਮ ਤੌਰ ਤੇ ਮਿੱਥ ਜਾਂ ਮਹਾਨ ਵਿਅਕਤੀਆਂ ਦੀਆਂ ਕਹਾਣੀਆਂ ਹੀ ਇਹਨਾਂ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦੀਆਂ ਹਨ ਜਾਂ ਫਿਰ ਕਿਸੇ ਨੈਤਿਕ ਜਾਨਵਰ ਦੀ ਕਹਾਣੀ, ਇੱਕ ਮੁਹਾਵਰਾ ਜਾਂ ਅਖਾਉਤਾਂ, ਇਸ ਕਾਰਜ ਨੂੰ ਪੂਰਾ ਕਰਦੀਆਂ ਹਨ। ਮੈਲੀਨੋਵਸਕੀ ਦੀ ਇਹ ਟਿੱਪਣੀ ਵੱਡੇ ਪੱਧਰ ਤੇ ਸਵਿਕਾਰ ਕੀਤੀ ਗਈ ਹੈ ਕਿ ਇਸਨੂੰ ਹੋਰ ਵਿਚਾਰਨ ਦੀ ਲੋੜ ਨਹੀਂ ਹੈ।
ਲੋਕਧਾਰਾ ਦਾ ਤੀਜਾ ਕਾਰਜ ਇਹ ਹੈ ਕਿ ਵਿੱਦਿਅਕ ਪ੍ਰਬੰਧ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ, ਲੋਕਧਾਰਾ ਸਿੱਖਿਆ ਦਾ ਪ੍ਰਮੁੱਖ ਪ੍ਰਬੰਧ ਰਹੀ ਹੈ। ਇਹ ਗੱਲ ਮਿਥਿਕ ਕਥਾਵਾਂ ਬਾਰੇ ਵਿਸ਼ੇਸ਼ ਰੂਪ ਵਿੱਚ ਕਹੀ ਜਾ ਸਕਦੀ ਹੈ। ਚੰਗੇ ਮਾੜੇ ਕੰਮਾਂ ਦਾ ਫਲ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਗੱਲ ਕੀ ਜ਼ਿੰਦਗੀ ਦੇ ਹਰ ਮਸਲੇ ਬਾਰੇ ਲੋਕਧਾਰਾ ਲੋੜੀਂਦਾ ਗਿਆਨ ਮੁਹੱਈਆ ਕਰਵਾਉਂਦੀ ਰਹੀ ਹੈ। ਉਦਾਹਰਣ ਦੇ ਤੌਰ ਤੇ ਲੜਕੀਆਂ ਨੂੰ ਬਚਪਨ ਤੋਂ ਹੀ ਲੋਕ-ਗੀਤਾਂ ਰਾਹੀਂ ਵਿਆਹ ਕੇ ਦੂਜੇ ਘਰ ਜਾਣ ਲਈ ਪੱਕਾ ਕਰ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਅਖੌਤਾਂ, ਮੁਹਾਵਰਿਆਂ ਅਤੇ ਲੋਕ ਕਥਾਵਾਂ ਦੁਆਰਾ ਗਿਆਨ ਦਾ ਪਾਸਾਰ ਹੁੰਦਾ ਰਿਹਾ ਹੈ। ਫੋਕਲੋਰ ਇੱਕ ਪੈਡਾਗੋਜੀ ਯੰਤਰ ਹੈ ਜਿਹੜਾ ਨੈਤਿਕਤਾ ਅਤੇ ਕਦਰਾ ਕੀਮਤਾ ਨੂੰ ਮਜ਼ਬੂਤ ਬਣਾਉਂਦਾ ਹੈ।
ਚੌਥੇ ਸਥਾਨ ਤੇ ਲੋਕਧਾਰਾ ਸਵੀਕਾਰ ਕੀਤੇ ਗਏ ਪੈਟਰਨਾਂ ਦੇ ਮਹੱਤਵਪੂਰਨ ਕਾਰਜ ਦੀ ਸਾਰਥਕਤਾ ਬਰਕਰਾਰ ਰੱਖਣ ਵਿੱਚ ਸਹਾਇਤਾ ਕਰਦੀ ਹੈ ਸਮਾਜਿਕ ਪ੍ਰਬੰਧ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਲਈ ਕੁਝ ਨਿਯਮਾਂ ਅਤੇ ਬੰਦਸ਼ਾਂ ਦੀ ਸਿਰਜਣਾ ਕਰਨੀ ਪੈਂਦੀ ਹੈ।ਲੋਕਧਾਰਾ ਇਹਨਾਂ ਨਿਯਮਾਂ ਅਤੇ ਬੰਦਸ਼ਾਂ ਦਾ ਪ੍ਰਤੀਕਰਮ ਪ੍ਰਗਟਾਉਣ ਅਤੇ ਪ੍ਰਚਾਰਨ ਦਾ ਪ੍ਰਮੁੱਖ ਵਸੀਲਾ ਹੈ।ਇਸ ਤਰ੍ਹਾਂ ਲੋਕਧਾਰਾ ਸਭਿਆਚਾਰ ਦੇ ਨਿਯਮਾਂ ਨੂੰ ਪਰਪੱਕਤਾ ਪ੍ਰਦਾਨ ਕਰਦੀ ਹੈ।ਉਹ ਰਿਸ਼ਤੇ ਜਿਹੜੇ ਸਮਾਜਿਕ ਅਸੂਲ ਵਿੱਚ ਸਾਕਾਰ ਹਨ, ਪਰ ਅਣਮਨੁੱਖੀ ਹਨ ਉਹਨਾਂ ਪ੍ਰਤੀ ਲੋਕਧਾਰਾ ਸਮੂਹ ਦੀਆਂ ਭਾਵਨਾਵਾਂ ਨੂੰ ਉਭਾਰਦੀ ਹੈ।ਲੋਕਧਾਰਾ ਜੀਵਨ ਦੀ ਸਿਰਫ ਵਿਆਖਿਆਂ ਹੀ ਨਹੀਂ ਕਰਦੀ, ਸਗੋਂ ਪਥ ਪਰਦਰਸ਼ਨ ਵੀ ਕਰਦੀ ਹੈ।
ਭਾਵੇਂ ਕਿ ਬਾਸਕਮ ਨੇ ਸਿੱਧੇ ਤੌਰ ਤੇ ਲੋਕਧਾਰਾ ਦੇ ਕਾਰਜਾ ਬਾਰੇ ਗੱਲ ਕੀਤੀ ਹੈ ਪਰ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਮਿੱਥ,ਨਾਇਕ, ਕਹਾਣੀਆਂ,ਅਖਾਉਤਾਂ, ਬੁਝਾਰਤਾਂ, ਲੋਕ ਗੀਤ ਅਤੇ ਲੋਕਧਾਰਾ ਦੀਆਂ ਹਰ ਇੱਕ ਵੰਨਗੀ ਦਾ ਵੱਖਰਾ ਕਾਰਜ ਹੈ ਅਤੇ ਜਿਸਦਾ ਵੱਖਰੇ ਤੌਰ ਤੇ ਅਧਿਐਨ ਕੀਤਾ ਜਾਣਾ ਚਾਹੀਦਾ ਹੈ।
ਲੋਕਧਾਰਾ ਨੂੰ ਸਹੀ ਅਤੇ ਪੂਰੀ ਤਰ੍ਹਾਂ ਸਮਝਣ ਲਈ ਅਤੇ ਮਨੁੱਖ ਦੇ ਜੀਵਨ ਵਿੱਚ ਇਸਦੀ ਭੂਮਿਕਾ ਨੂੰ ਸਮਝਣ ਲਈ ਲੋਕਧਾਰਾ ਦੀ ਹਰ ਇੱਕ ਵੰਨਗੀ ਦੇ ਕਾਰਜ ਨੂੰ ਸਮਝਣਾ ਅਤੇ ਉਸ ਬਾਰੇ ਗਿਆਨ ਹਾਸਿਲ ਕਰਨਾ ਜ਼ਰੂਰੀ ਹੈ।
ਇਸ ਚਾਨਣ ਵਿੱਚ ਦੇਖਣ ਤੇ ਪਤਾ ਲੱਗਦਾ ਹੈ ਕਿ ਲੋਕਧਾਰਾ ਸਭਿਆਚਾਰ ਦੀ ਸਥਿਰਤਾ ਨੂੰ ਬਣਾਈ ਰੱਖਣ ਲਈ ਇੱਕ ਮਹੱਤਵਪੂਰਨ ਪ੍ਰਣਾਲੀ ਹੈ।ਇਹ ਨੋਜਵਾਨਾਂ ਦੇ ਰੀਤੀ-ਰਿਵਾਜ ਅਤੇ ਨੈਤਿਕਤਾ ਦੇ ਮਿਆਰਾਂ ਨੂੰ ਉਭਾਰਨ ਲਈ ਵਰਤੀ ਜਾਂਦੀ ਹੈ। ਅਸਲ ਵਿੱਚ ਲੋਕਧਾਰਾ ਸਭਿਆਚਾਰਕ ਸੰਸਥਾਵਾਂ ਨੂੰ ਸੰਚਾਰਨ ਅਤੇ ਸਾਂਭਣ ਵਿੱਚ ਵੱਡਾ ਰੋਲ ਅਦਾ ਕਰਦੀ ਹੈ।
ਮੋਲਿਕ ਰਚਨਾਵਾਂ
[ਸੋਧੋ]- ਦਾ ਰਿਲੇਸ਼ਨਸ਼ਿਪ ਆਫ ਯੁਰੋਬਾ ਟੂ ਡੀਵਾਈਨਿੰਗ, ਅਮਰੀਕਨ ਲੋਕਧਾਰਾ ਦਾ ਜਨਰਲ (1943)
- ਫੋਰ ਫੰਕਸ਼ਨਸ ਆਫ ਫੋਕਲੋਰ,ਅਮਰੀਕਨ ਲੋਕਧਾਰਾ ਦਾ ਜਰਨਲ (1954)
- ਅਰਬਨਾਈਜੇਸ਼ਨ ਅਮੰਗ ਦ ਯੁਰੋਬਾ, ਸਮਾਜ -ਵਿਗਿਆਨ ਦਾ ਅਮਰੀਕਨ (1955)
- ਵਰਬਲ ਆਰਟ, ਅਮਰੀਕਨ ਲੋਕਧਾਰਾ ਦਾ ਜਰਨਲ (1955)
- ਅਮਰੀਕਨ ਸਭਿਆਚਾਰ ਵਿੱਚ ਲਗਾਤਾਰਤਾ ਅਤੇ ਤਬਦੀਲੀ - ਮੈਲਵਿਲੀ ਜੇ. ਹਿਰਸਕੋਵਿਤ੍ਸ ਨਾਲ ਸਹੀ-ਸੰਪਾਦਕ
- ਦ ਫੋਰਮਸ ਆਫ ਫੋਕਲੋਰ: ਪ੍ਰੋਜ ਨੇਰੇਟੀਵਸ, ਅਮਰੀਕਨ ਲੋਕਧਾਰਾ ਦਾ ਜਨਰਲ (1965)
- ਦ ਯੋਰੋਬਾ ਆਫ ਸਾਉਥਵੇਸਟਰਨ ਨਾਈਜਿਰੀਆ (1975)
- ਅਫ੍ਰੀਕਨ ਆਰਟ ਇਨ ਕਲਚਰਲ ਪਰਸਪੈਕਟਿਵ: ਐਨ ਇੰਟਰੋਡਕਸਨ (1973)
- ਫੋਕਲੋਰ, ਵਰਬਲ ਆਰਟ ਐਂਡ ਕਲਚਰ, ਅਮਰੀਕਨ ਲੋਕਧਾਰਾ ਦਾ ਜਰਨਲ(1973)
ਸੰਪਾਦਿਤ ਪੁਸਤਕਾਂ
[ਸੋਧੋ]- ਸੰਪਾਦਕ, ਅਮਰੀਕਨ ਡੀਲਮੀਨਾ ਟੇਲਸ(1975)
- ਸੰਪਾਦਕ, ਫਰੰਟਾਇਅਰਸ ਆਫ ਫੋਕਲੋਰ (1977)