ਸਮੱਗਰੀ 'ਤੇ ਜਾਓ

ਸ਼ਿਵ ਨਾਡਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਿਵ ਨਾਡਾਰ
ਜਨਮ (1945-07-14) 14 ਜੁਲਾਈ 1945 (ਉਮਰ 79)[1]
ਮੂਲਾਪੋਜ਼ੀ, ਠੁਟੁਕੂਨਡੀ ਜ਼ਿਲ੍ਹਾ, ਮਦਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ (ਹੁਣ ਤਾਮਿਲ ਨਾਡੂ), ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਪੀ ਐਸ ਜੀ ਕਾਲਜ ਆਫ ਤਕਨਾਲੋਜੀ
ਪੇਸ਼ਾਐਚ ਸੀ ਐੱਲ ਟੈਕਨੋਲੋਜੀਜ਼ ਦੇ ਬਾਨੀ ਅਤੇ ਚੇਅਰਮੈਨ
ਐਸ ਐਸ ਐਨ ਕਾਲਜ ਆਫ ਇੰਜੀਨੀਅਰਿੰਗ ਦੇ ਸੰਸਥਾਪਕ
ਜੀਵਨ ਸਾਥੀਕਿਰਨ ਨਾਡਾਰ
ਬੱਚੇਰੋਸ਼ਨੀ ਨਾਦਰ
Parent(s)ਸ਼ਿਵਸ਼ੂਬਰਾਮਨੀਅਨ ਨਾਡਾਰ
ਵਮਸੁੰਦਰੀ ਦੇਵੀ
ਪੁਰਸਕਾਰਪਦਮ ਭੂਸ਼ਣ (2008)

ਸ਼ਿਵ ਨਾਡਾਰ (ਤਮਿਲ਼: சிவ நாடார்; ਜਨਮ 14 ਜੁਲਾਈ 1945) ਭਾਰਤ ਦਾ ਪ੍ਰਮੁੱਖ ਉਦਮੀ ਅਤੇ ਸਮਾਜਸੇਵੀ ਹੈ। ਉਹ ਐਚਸੀਐਲ ਟਕਨਾਲੋਜੀਜ ਦਾ ਬਾਨੀ, ਚੇਅਰਮੈਨ ਅਤੇ ਪ੍ਰਮੁੱਖ ਰਣਨੀਤੀ ਅਧਿਕਾਰੀ ਹੈ। 2015 ਤੱਕ , ਉਸ ਦੀ ਵਿਅਕਤੀਗਤ ਜਾਇਦਾਦ 13.7 ਬਿਲੀਅਨ ਅਮਰੀਕੀ ਡਾਲਰ ਦੇ ਤੁਲ ਹੈ।[3] ਉਸ ਨੂੰ ਸੰਨ 2008 ਵਿੱਚ ਭਾਰਤ ਸਰਕਾਰ ਨੇ ਉਦਯੋਗ ਅਤੇ ਵਪਾਰ ਦੇ ਖੇਤਰ ਵਿੱਚ ਯੋਗਦਾਨ ਲਈ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਪੰਜ ਦੇਸ਼ਾਂ ਵਿੱਚ, 100 ਤੋਂ ਜ਼ਿਆਦਾ ਦਫ਼ਤਰ, 30 ਹਜ਼ਾਰ ਤੋਂ ਜ਼ਿਆਦਾ ਕਰਮਚਾਰੀ - ਅਧਿਕਾਰੀ ਅਤੇ ਦੁਨੀਆ ਭਰ ਦੇ ਕੰਪਿਊਟਰ ਵਿਵਸਾਈਆਂ, ਉਪਭੋਗਤਾਵਾਂ ਦਾ ਵਿਸ਼ਵਾਸ - ਸ਼ਿਵ ਨਾਡਾਰ ਜੇਕਰ ਸਭ ਦੀਆਂ ਉਮੀਦਾਂ ਉੱਤੇ ਖਰੇ ਉਤਰਦੇ ਹਨ, ਤਾਂ ਇਸਦੇ ਕੇਂਦਰ ਵਿੱਚ ਉਸ ਦੀ ਮਿਹਨਤ, ਯੋਜਨਾ ਅਤੇ ਸੂਝ ਹੀ ਹੈ।

ਜਾਣ ਪਛਾਣ

[ਸੋਧੋ]

ਸ਼ਿਵ ਨਾਡਾਰ ਨੇ ਅਗਸਤ 1976 ਵਿੱਚ ਇੱਕ ਗੈਰੇਜ ਵਿੱਚ ਐਚਸੀਐਲ ਇੰਟਰਪ੍ਰਾਈਜਜ ਦੀ ਸਥਾਪਨਾ ਕੀਤੀ, ਤਾਂ 1991 ਵਿੱਚ ਉਹ ਐਚਸੀਐਲ ਟਕਨਾਲੋਜੀ ਦੇ ਨਾਲ ਬਾਜ਼ਾਰ ਵਿੱਚ ਇੱਕ ਨਵੇਂ ਰੂਪ ਵਿੱਚ ਹਾਜਰ ਹੋਏ। ਪਿਛਲੇ ਤਿੰਨ ਦਹਾਕਿਆਂ ਵਿੱਚ ਭਾਰਤ ਵਿੱਚ ਤਕਨੀਕੀ ਕੰਪਨੀਆਂ ਦਾ ਹੜ੍ਹ ਜਿਹਾ ਆ ਗਿਆ ਹੈ, ਲੇਕਿਨ ਐਚਸੀਐਲ ਨੂੰ ਸਿਖਰਾਂ ਤੱਕ ਲੈ ਜਾਣ ਦੇ ਪਿੱਛੇ ਸ਼ਿਵ ਨਾਡਾਰ ਦੀ ਅਗਵਾਈ ਹੀ ਪ੍ਰਮੁੱਖ ਹੈ। ਨਾਡਾਰ ਦੀ ਕੰਪਨੀ ਵਿੱਚ ਵੱਡੇ ਪਦ ਤੱਕ ਪੁੱਜਣਾ ਵੀ ਆਸਾਨ ਨਹੀਂ ਹੁੰਦਾ। ਸ਼ਿਵ ਨੇ ਇੱਕ ਵਾਰ ਕਿਹਾ ਸੀ, ਮੈਂ ਅਗਵਾਈ ਦੇ ਮੌਕੇ ਨਹੀਂ ਦਿੰਦਾ, ਸਗੋਂ ਉਨ੍ਹਾਂ ਲੋਕਾਂ ਉੱਤੇ ਨਜ਼ਰ ਰੱਖਦਾ ਹਾਂ, ਜੋ ਕਮਾਨ ਸੰਭਾਲ ਸਕਦੇ ਹਾਂ।

ਹਵਾਲੇ

[ਸੋਧੋ]
  1. Sharma, Vishwamitra (2003). Famous Indians of the 20th century. New Delhi: Pustak Mahal. p. 220. ISBN 81-223-0829-5.
  2. "Mr Shiv Nadar". Forbes. Retrieved 8 August 2017.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Forbes, August 2015