ਸੁਪਰ ਕੰਪਿਊਟਰ
ਦਿੱਖ
ਸੁਪਰ ਕੰਪਿਊਟਰ (ਅੰਗ੍ਰੇਜ਼ੀ:Super Computer) ਉਹਨਾਂ ਕੰਪਿਊਟਰਾਂ ਨੂੰ ਕਿਹਾ ਜਾਂਦਾ ਹੈ ਜੋ ਵਰਤਮਾਨ ਸਮੇਂ ਵਿੱਚ ਗਿਣਤੀ-ਸ਼ਕਤੀ ਅਤੇ ਕੁੱਝ ਹੋਰ ਮਾਮਲੀਆਂ ਵਿੱਚ ਸਭ ਤੋਂ ਅੱਗੇ ਹੁੰਦੇ ਹਨ। ਆਧੁਨਿਕ ਤਕਨੀਕਾਂ ਨਾਲ ਲੈਸ ਸੁਪਰ ਕੰਪਿਊਟਰ ਸੂਖਮ ਗਣਨਾਵਾਂ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਹੱਲ ਕਰ ਸਕਦਾ ਹੈ। ਇਸ ਵਿੱਚ ਕਈ ਮਾਇਕਰੋਪ੍ਰੋਸੈਸਰ ਇਕੱਠੇ ਕੰਮ ਕਰਦੇ ਹੋਏ ਕਿਸੇ ਵੀ ਔਖੀ ਸਮੱਸਿਆ ਦਾ ਤੁਰੰਤ ਹੱਲ ਕੱਢ ਲੈਂਦੇ ਹਨ। ਵਰਤਮਾਨ ਵਿੱਚ ਉਪਲੱਬਧ ਕੰਪਿਊਟਰਾਂ ਵਿੱਚ ਸੁਪਰ ਕੰਪਿਊਟਰ ਸਭ ਤੋਂ ਜਿਆਦਾ ਤੇਜ ਸਮਰੱਥਾ ਵਾਲੇ ਕੰਪਿਊਟਰ ਹਨ। ਆਧੁਨਿਕ ਪਰਿਭਾਸ਼ਾ ਦੇ ਅਨੁਸਾਰ, ਉਹ ਹਰ ਕੰਪਿਊਟਰ ਜੋ 500 ਮੇਗਾਫਲਾਪ ਦੀ ਸਮਰੱਥਾ ਨਾਲ ਕਾਰਜ ਕਰ ਸਕਦਾ ਹੋਵੇ, ਸੁਪਰ ਕੰਪਿਊਟਰ ਹੁੰਦਾ ਹੈ। ਸੁਪਰ ਕੰਪਿਊਟਰ ਇੱਕ ਸੈਕਿੰਡ ਵਿੱਚ ਇੱਕ ਅਰਬ ਗਣਨਾਵਾਂ ਕਰ ਸਕਦਾ ਹੈ। ਇਸਦੀ ਰਫ਼ਤਾਰ ਨੂੰ ਮੇਗਾ ਫਲਾਪ ਨਾਲ ਮਾਪਦੇ ਹਨ।
ਸੁਪਰ ਕੰਪਿਊਟਰ (ਟਾਪ500 ਸੂਚੀ)
[ਸੋਧੋ]ਸਾਲ | ਸੁਪਰ ਕੰਪਿਊਟਰ | ਫਲਾਪ/ਪੀਕ ਗਤੀ | ਲੋਕੇਸ਼ਨ |
---|---|---|---|
2016 | ਸੰਨਵੇ ਟਾਈਹੂਲਾਈਟ | 93.01 ਪੀਫਲਾਪ | ਚੀਨ |
2013 | ਰੱਖਿਆ ਤਕਨਾਲੋਜੀ ਦੀ ਰਾਸ਼ਟਰੀ ਯੂਨੀਵਰਸਿਟੀ ਤੀਆਨਹੀ-2 | 33.86 ਪੀਫਲਾਪ | ਚੀਨ |
2012 | ਕਰੇ ਟਾਈਟਨ | 17.59 ਪੀਫਲਾਪ | ਯੂ.ਐਸ |
2012 | ਆਈਬੀਐਮ ਆਈਬੀਐਮ ਸਿਕੋਇਆ | 17.17 ਪੀਫਲਾਪ | ਯੂ.ਐਸ |
2011 | ਫੁਜੀਸਤੁ ਕੇ ਕੰਪਿਊਟਰ | 10.51 ਪੀਫਲਾਪ | ਜਪਾਨ |
2010 | ਤੀਆਨਹੀ-1 | 2.566 ਪੀਫਲਾਪ | ਚੀਨ |
2009 | ਕਰੇ ਜੈਗੁਆਰ | 1.759 ਪੀਫਲਾਪ | ਯੂ.ਐਸ |
2008 | ਆਈਬੀਐਮ ਰੋਡਰਨਰ | 1.026 ਪੀਫਲਾਪ | ਯੂ.ਐਸ |
1.105 ਪੀਫਲਾਪ |
ਹਵਾਲੇ
[ਸੋਧੋ]- ↑ "IBM Blue gene announcement". 03.ibm.com. 26 June 2007. Retrieved 9 June 2012.