ਸੁਪਰ ਕੰਪਿਊਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਈਬੀਐਮ ਸੁਪਰ ਕੰਪਿਊਟਰ[1]

ਸੁਪਰ ਕੰਪਿਊਟਰ (ਅੰਗ੍ਰੇਜ਼ੀ:Super Computer) ਉਹਨਾਂ ਕੰਪਿਊਟਰਾਂ ਨੂੰ ਕਿਹਾ ਜਾਂਦਾ ਹੈ ਜੋ ਵਰਤਮਾਨ ਸਮੇਂ ਵਿੱਚ ਗਿਣਤੀ-ਸ਼ਕਤੀ ਅਤੇ ਕੁੱਝ ਹੋਰ ਮਾਮਲੀਆਂ ਵਿੱਚ ਸਭ ਤੋਂ ਅੱਗੇ ਹੁੰਦੇ ਹਨ। ਆਧੁਨਿਕ ਤਕਨੀਕਾਂ ਨਾਲ ਲੈਸ ਸੁਪਰ ਕੰਪਿਊਟਰ ਸੂਖਮ ਗਣਨਾਵਾਂ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਹੱਲ ਕਰ ਸਕਦਾ ਹੈ। ਇਸ ਵਿੱਚ ਕਈ ਮਾਇਕਰੋਪ੍ਰੋਸੈਸਰ ਇਕੱਠੇ ਕੰਮ ਕਰਦੇ ਹੋਏ ਕਿਸੇ ਵੀ ਔਖੀ ਸਮੱਸਿਆ ਦਾ ਤੁਰੰਤ ਹੱਲ ਕੱਢ ਲੈਂਦੇ ਹਨ। ਵਰਤਮਾਨ ਵਿੱਚ ਉਪਲੱਬਧ ਕੰਪਿਊਟਰਾਂ ਵਿੱਚ ਸੁਪਰ ਕੰਪਿਊਟਰ ਸਭ ਤੋਂ ਜਿਆਦਾ ਤੇਜ ਸਮਰੱਥਾ ਵਾਲੇ ਕੰਪਿਊਟਰ ਹਨ। ਆਧੁਨਿਕ ਪਰਿਭਾਸ਼ਾ ਦੇ ਅਨੁਸਾਰ, ਉਹ ਹਰ ਕੰਪਿਊਟਰ ਜੋ 500 ਮੇਗਾਫਲਾਪ ਦੀ ਸਮਰੱਥਾ ਨਾਲ ਕਾਰਜ ਕਰ ਸਕਦਾ ਹੋਵੇ, ਸੁਪਰ ਕੰਪਿਊਟਰ ਹੁੰਦਾ ਹੈ। ਸੁਪਰ ਕੰਪਿਊਟਰ ਇੱਕ ਸੈਕਿੰਡ ਵਿੱਚ ਇੱਕ ਅਰਬ ਗਣਨਾਵਾਂ ਕਰ ਸਕਦਾ ਹੈ। ਇਸਦੀ ਰਫ਼ਤਾਰ ਨੂੰ ਮੇਗਾ ਫਲਾਪ ਨਾਲ ਮਾਪਦੇ ਹਨ।

ਸੁਪਰ ਕੰਪਿਊਟਰ (ਟਾਪ500 ਸੂਚੀ)[ਸੋਧੋ]

ਜੂਨ 2013 ਤੋਂ ਵਿਸ਼ਵ ਵਿਚ ਸਿਖਰ ਦੇ 20 ਸੁਪਰ ਕੰਪਿਊਟਰ
ਸਾਲ ਸੁਪਰ ਕੰਪਿਊਟਰ ਫਲਾਪ/ਪੀਕ ਗਤੀ ਲੋਕੇਸ਼ਨ
2016 ਸੰਨਵੇ ਟਾਈਹੂਲਾਈਟ 93.01 ਪੀਫਲਾਪ ਚੀਨ
2013 ਰੱਖਿਆ ਤਕਨਾਲੋਜੀ ਦੀ ਰਾਸ਼ਟਰੀ ਯੂਨੀਵਰਸਿਟੀ ਤੀਆਨਹੀ-2 33.86 ਪੀਫਲਾਪ ਚੀਨ
2012 ਕਰੇ ਟਾਈਟਨ 17.59 ਪੀਫਲਾਪ ਯੂ.ਐਸ
2012 ਆਈਬੀਐਮ ਆਈਬੀਐਮ ਸਿਕੋਇਆ 17.17 ਪੀਫਲਾਪ ਯੂ.ਐਸ
2011 ਫੁਜੀਸਤੁ ਕੇ ਕੰਪਿਊਟਰ 10.51 ਪੀਫਲਾਪ ਜਪਾਨ
2010 ਤੀਆਨਹੀ-1 2.566 ਪੀਫਲਾਪ ਚੀਨ
2009 ਕਰੇ ਜੈਗੁਆਰ 1.759 ਪੀਫਲਾਪ ਯੂ.ਐਸ
2008 ਆਈਬੀਐਮ ਰੋਡਰਨਰ 1.026 ਪੀਫਲਾਪ ਯੂ.ਐਸ
1.105 ਪੀਫਲਾਪ

ਹਵਾਲੇ[ਸੋਧੋ]

  1. "IBM Blue gene announcement". 03.ibm.com. 26 June 2007. Retrieved 9 June 2012.