ਭਾਰਤ ਭੂਸ਼ਣ
ਭਾਰਤ ਭੂਸ਼ਣ | |
---|---|
ਜਨਮ | |
ਮੌਤ | 27 ਜਨਵਰੀ 1992 | (ਉਮਰ 71)
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਐਕਟਰ |
ਸਰਗਰਮੀ ਦੇ ਸਾਲ | 1941–1992 |
ਲਈ ਪ੍ਰਸਿੱਧ | ਬੈਜੂ ਬਾਵਰਾ |
ਪੁਰਸਕਾਰ | ਫਿਲਮਫੇਅਰ ਸਰਬੋਤਮ ਐਕਟਰ ਇਨਾਮ, 1954 (ਚੈਤੰਨਿਆ ਮਹਾਪ੍ਰਭੂ) |
ਭਾਰਤ ਭੂਸ਼ਣ (14 ਜੂਨ 1920 – 27 ਜਨਵਰੀ 1992) ਹਿੰਦੀ ਫ਼ਿਲਮਾਂ ਦੇ ਇੱਕ ਅਦਾਕਾਰ ਸੀ।
ਵਿਅਕਤੀਗਤ ਜੀਵਨ
[ਸੋਧੋ]ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ 14 ਜੂਨ 1920 ਨੂੰ ਜਨਮਿਆ ਭਾਰਤ ਭੂਸ਼ਣ ਗਾਇਕ ਬਨਣ ਦਾ ਸੁਪਨਾ ਲੈਕੇ ਮੁੰਬਈ ਗਿਆ ਸੀ, ਲੇਕਿਨ ਜਦੋਂ ਇਸ ਖੇਤਰ ਵਿੱਚ ਉਸ ਨੂੰ ਮੌਕਾ ਨਹੀਂ ਮਿਲਿਆ ਤਾਂ ਉਸ ਨੇ ਨਿਰਮਾਤਾ ਤੇ ਨਿਰਦੇਸ਼ਕ ਕੇਦਾਰ ਸ਼ਰਮਾ ਦੀ 1941 ਵਿੱਚ ਬਣੀ ਫਿਲਮ ਚਿੱਤਰ ਲੇਖਾ ਵਿੱਚ ਇੱਕ ਛੋਟੀ ਭੂਮਿਕਾ ਨਾਲ ਆਪਣੇ ਅਭਿਨੇ ਦੀ ਸ਼ੁਰੂਆਤ ਕਰ ਦਿੱਤੀ। 1951 ਤੱਕ ਐਕਟਰ ਦੇ ਰੂਪ ਵਿੱਚ ਉਸ ਦੀ ਕੋਈ ਖਾਸ ਪਛਾਣ ਨਾ ਬਣ ਸਕੀ। ਇਸ ਦੌਰਾਨ ਉਸ ਨੇ ਭਗਤ ਕਬੀਰ (1942), ਭਾਈਚਾਰਾ (1943), ਸੁਹਾਗਰਾਤ (1948), ਉਧਾਰ (1949), ਰੰਗੀਲਾ ਰਾਜਸਥਾਨ (1949), ਏਕ ਥੀ ਲੜਕੀ (1949), ਰਾਮ ਦਰਸ਼ਨ (1950), ਕਿਸੀ ਕੀ ਯਾਦ (1950), ਭਾਈ - ਬਹਿਨ (1950), ਆਂਖੇਂ (1950), ਸਾਗਰ (1951), ਹਮਾਰੀ ਸ਼ਾਨ (1951), ਆਨੰਦਮਠ ਅਤੇ ਮਾਂ (1952) ਫ਼ਿਲਮਾਂ ਵਿੱਚ ਕੰਮ ਕੀਤਾ। ਭਾਰਤ ਭੂਸ਼ਣ ਦੀ ਅਦਾਕਾਰੀ ਦਾ ਸਿਤਾਰਾ ਨਿਰਮਾਤਾ - ਨਿਰਦੇਸ਼ਕ ਵਿਜੈ ਭੱਟ ਦੀ ਕਲਾਸਿਕ ਫਿਲਮ ਬੈਜੂ ਬਾਵਰਾ ਨਾਲ ਚਮਕਿਆ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |