ਸੋਚ
ਦਿੱਖ
ਸੋਚ (Thought) ਵਿਚਾਰ-ਪ੍ਰਬੰਧ ਨੂੰ ਕਹਿੰਦੇ ਹਨ ਜੋ ਵਿਚਾਰ ਕਰਨ ਦੀ ਪ੍ਰਕਿਰਿਆ ਦਾ ਨਤੀਜਾ ਹੁੰਦਾ ਹੈ। ਭਾਵੇਂ ਸੋਚ ਇੱਕ ਬੁਨਿਆਦੀ ਮਨੁੱਖੀ ਸਰਗਰਮੀ ਹੈ ਜਿਸਨੂੰ ਹਰ ਕੋਈ ਜਾਣਦਾ ਹੈ, ਪਰ ਇਸ ਬਾਰੇ ਕੋਈ ਆਮ ਪ੍ਰਵਾਨਿਤ ਸਹਿਮਤੀ ਨਹੀਂ ਕਿ ਇਹ ਕੀ ਹੁੰਦੀ ਹੈ ਅਤੇ ਇਸਦੀ ਸਿਰਜਨਾ ਕਿਵੇਂ ਕੀਤੀ ਜਾਂਦੀ ਹੈ। ਇਹ ਆਪਮੁਹਾਰੀ ਜਾਂ ਇੱਛਿਤ ਮਨੁੱਖੀ ਮਾਨਸਿਕ ਸਰਗਰਮੀ ਦਾ ਨਤੀਜਾ ਹੁੰਦੀ ਹੈ। ਕਈ ਲੋਕ ਸੋਚਦੇ ਹਨ ਕਿ ਮਨ ਹੀ ਸੋਚ ਹੈ, ਜੋ ਗਲਤ ਹੈ। ਸੋਚ ਤਾਂ ਮਨੁੱਖੀ ਮਨ ਦਾ ਇੱਕ ਵਿਕਸਿਤ ਉਤਪਾਦ ਹੁੰਦੀ ਹੈ।
ਮਨੁੱਖੀ ਕਾਰ ਵਿਹਾਰ ਵਿੱਚ ਸੋਚ ਦੀ ਭੂਮਿਕਾ ਇੰਨੀ ਮਹੱਤਵਪੂਰਨ ਹੈ ਕਿ ਮਨੋਵਿਗਿਆਨ, ਨਿਊਰੋਵਿਗਿਆਨ, ਦਰਸ਼ਨ, ਬਣਾਉਟੀ ਅਕਲ, ਜੀਵ ਵਿਗਿਆਨ, ਸਮਾਜ ਸਾਸ਼ਤਰ ਅਤੇ ਬੋਧ ਵਿਗਿਆਨ ਸਮੇਤ ਅਨੇਕਾਂ ਵਿਗਿਆਨ ਇਸ ਦੇ ਭੌਤਿਕ ਅਤੇ ਅਭੌਤਿਕ ਸਰੂਪ ਨੂੰ ਸਮਝਣ ਸਮਝਾਉਣ ਵਿੱਚ ਲੱਗੇ ਹੋਏ ਹਨ।