ਸਮੱਗਰੀ 'ਤੇ ਜਾਓ

ਜੋਗਿੰਦਰ ਸਿੰਘ ਪਾਂਧੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋਗਿੰਦਰ ਸਿੰਘ ਪਾਂਧੀ ਕਸ਼ਮੀਰ ਦੀਆਂ ਵਾਦੀਆਂ ਵਿੱਚ ਪੰਜਾਬੀ ਸਾਹਿਤ ਦਾ ਅਹਿਮ ਹਸਤਾਖ਼ਰ ਹੈ। ਉਸਦਾ ਜਨਮ 1 ਫ਼ਰਵਰੀ, 1943 ਨੂੰ ਪਿੰਡ ਨਜੀਭਟ, ਜ਼ਿਲ਼੍ਹਾ ਬਾਰਾਮੂਲਾ ਵਿਖੇ ਸਾਧੂ ਸਿੰਘ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ ਸਿੰਘਪੁਰਾ ਤੋਂ ਪ੍ਰਾਪਤ ਕੀਤੀ। ਬੀ.ਏ. ਸੈਂਟ ਜੋਜ਼ਿਫ਼ ਕਾਲਜ ਤੋਂ ਕੀਤੀ ਅਤੇ 1966 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਵਕਾਲਤ ਦੀ ਪੜ੍ਹਾਈ ਹਾਸਲ ਕਰਕੇ ਸਰਕਾਰੀ ਵਕੀਲ ਦੇ ਤੌਰ 'ਤੇ ਵਕਾਲਤ ਦਾ ਪੇਸ਼ਾ ਸ਼ੁਰੂ ਕੀਤਾ। ਵਰਤਮਾਨ ਸਮੇਂ ਵਿੱਚ ਲੇਖਕ ਬਾਰਾਮੂਲਾ ਵਿੱਚ ਰਹਿ ਰਿਹਾ ਹੈ।

ਰਚਨਾਵਾਂ

[ਸੋਧੋ]

ਨਾਵਲ

[ਸੋਧੋ]
  • ਪਰਬਤਵਾਸੀ (1999)

ਕਾਵਿ-ਸੰਗ੍ਰਹਿ

[ਸੋਧੋ]
  • ਹੱਡੀਆਂ ਦੇ ਖੰਡਰ (1975)
  • ਅੱਗ ਦੇ ਜੋਗੀ (1983)
  • ਚੁਰਾਹੇ ਦਾ ਉਦਾਸ ਰੁੱਖ (1992)