ਅੱਡਾ ਖੱਡਾ
ਅੱਡਾ ਖੱਡਾ, ਦ ਗੇਮ ਆੱਫ ਲਾਈਫ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖੋਜਾਰਥੀ ਪਰਮਜੀਤ ਸਿੰਘ ਕੱਟੂ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤ ਗਈ ਇੱਕ ਸ਼ਾਰਟ ਫਿਲਮ ਹੈ। ਅੱਡਾ ਖੱਡਾ ਬੱਚੀਆਂ ਦੀ ਲੋਕ ਖੇਡ ਹੈ। ਇਸ ਦਾ ਹੋਰ ਨਾਂ ਪੀਚੋ, ਛਟਾਪੂ ਵੀ ਹੈ ਅਤੇ ਇਹ ਫ਼ਿਲਮ ਇਸ ਖੇਡ ਦੇ ਜ਼ਰੀਏ ਔਰਤ ਦੀ ਗ਼ੁਲਾਮੀ ਵਾਲ਼ੀ ਜ਼ਿੰਦਗੀ ਨੂੰ ਪੇਸ਼ ਕਰਦੀ ਹੈ। ਇਹ ਖੇਡ ਅਸਲ ਵਿੱਚ ਔਰਤ ਨੂੰ ਗੁਲਾਮ ਬਣਾਉਂਣ ਦੇ ਰਾਹ ’ਤੇ ਤੋਰਦੀ ਹੈ ਤੇ ਇਸ ਖੇਡ ਦਾ ਹਰ ਖਾਨਾ ਸਮਾਜਿਕ ਬੰਧਨਾਂ ਦਾ ਚਿੰਨ੍ਹ ਹੈ। ਇੱਕ ਲੱਤ ਦੇ ਭਾਰ ਖੇਡਦੀ ਬੱਚੀ (ਜੋ ਔਰਤ ਦੁਆਰਾ ਅਪੂਰਨ ਜ਼ਿੰਦਗੀ ਜਿਉਣ ਦਾ ਚਿੰਨ੍ਹ ਹੈ) ਇਨ੍ਹਾਂ ਖਾਨਿਆਂ ਦੀ ਕਿਸੇ ਵੀ ਲੀਕ ਨੂੰ ਨਹੀਂ ਛੋਹੇਗੀ (ਭਾਵ ਸਮਾਜ ਦੀ ਤਥਾ-ਕਥਿਤ ਮਰਿਆਦਾ ਨੂੰ ਨਹੀਂ ਤੋੜੇਗੀ) ਜ਼ਿੰਦਗੀ ਦੀਆਂ ਇੱਛਾਵਾਂ, ਸੁਪਨਿਆਂ ਦੀ ਚਿੰਨ੍ਹ ਡੀਟੀ ਨੂੰ ਉਹ ਖਾਨਿਆਂ ਭਾਵ ਸਮਾਜਿਕ ਬੰਧਨਾਂ ਤੋਂ ਬਚਾਉਂਦੀ ਹੋਈ ਜੇ ਆਪਣੀ ਵਾਰੀ ਪੂਰੀ ਕਰ ਲੈਂਦੀ ਹੈ ਤਾਂ ਹੀ ਉਸ ਨੂੰ ਸਮਾਜਿਕ ਮਾਨਤਾ ਮਿਲਦੀ ਹੈ। ਕਮਾਲ ਦੀ ਗੱਲ ਇਹ ਵੀ ਹੈ ਕਿ ਖੇਡ ਦੌਰਾਨ ਜਿਸ ਜਗ੍ਹਾ ਤੇ ਕੁੜੀ ਦੋ ਪੈਰਾਂ ਉੱਤੇ ਖੜ੍ਹੀ ਹੋ ਸਕਦੀ ਹੈ ਉਹ ਰੱਬ ਘਰ ਹੈ। ਰੱਬ ਜਾਂ ਧਰਮ ਦਾ ਵਿਚਾਰ ਬੱਚੇ ਦੇ ਮਨ ਵਿੱਚ ਪਾਉਣ ਦਾ ਏਨਾ ਕਾਰਗਰ ਢੰਗ ਮੈਨੂੰ ਕਿਧਰੇ ਨਹੀਂ ਦਿਸਿਆ। ਇਹੀ ਨਹੀਂ ਆਪਣੀ ਵਾਰੀ ਪੂਰੀ ਕਰਨ ’ਤੇ ਕੁੜੀ ਨੇ ਜੋ ਘਰ ਰੋਕਣਾ ਹੈ ਉਹ ਵੀ ਬਹੁਤ ਵਿਚਾਰਧਾਰਕ ਕਾਰਜ ਹੈ ਕਿ ਕੁੜੀ ਨੇ ਘਰ ਰੋਕਣ ਲਈ ਡੀਟੀ ਨੂੰ ਸਿਰ ਦੇ ਉਤੋਂ ਦੀ ਪਿਛਲੇ ਪਾਸੇ ਸੁੱਟਣਾ ਹੁੰਦਾ ਹੈ ਜਿਸ ਪਾਸੇ ਉਸਦੀ ਪਿੱਠ ਹੁੰਦੀ ਹੈ ਭਾਵ ਐਨੀਆਂ ਮੁਸ਼ਕਲਾਂ ਪਾਰ ਕਰਨ ਤੋਂ ਬਾਅਦ ਵੀ ਕੁੜੀ ਦਾ ਘਰ ਰੋਕਣ ਦਾ ਕਾਰਜ ਉਦ੍ਹੇ ਵਸ ਚ ਨਹੀਂ। ਇਸ ਤੋਂ ਬਿਨਾਂ ਹੋਰ ਵੀ ਕਈ ਮਸਲੇ ਇਸ ਖੇਡ ਨਾਲ ਜੁੜੇ ਹੋਏ ਹਨ। ਭਾਵ ਇਹ ਖੇਡ ਛੋਟੀਆਂ ਅਨਭੋਲ ਬੱਚੀਆਂ ਦੇ ਅਵਚੇਤਨ ਵਿੱਚ ਹੀ ਧਰਮ, ਅਪੂਰਨਤਾ, ਅਧੀਨਗੀ, ਗੁਲਾਮੀ, ਬੰਧਨਾਂ ਦੇ ਬੀਜ ਬੋਅ ਦਿੰਦੀ ਹੈ। ਇਸ ਗੱਲ ਨੂੰ ਫਿਲਮਾਉਣ ਲਈ ਇੱਕ ਕਹਾਣੀ ਸਿਰਜੀ ਗਈ। ਜਿਸ ਕਹਾਣੀ ਦੀ ਸ਼ੁਰੂਆਤ ਖੇਡ ਦੇ ਬਹੁਤੇ ਵਿਚਾਰਧਾਰਕ ਪੱਖਾਂ ਨੂੰ ਚਿੰਨ੍ਹਮਈ ਢੰਗ ਨਾਲ ਫਿਲਮਾਇਆ ਗਿਆ ਹੈ ਤੇ ਇੱਕ ਕੁੜੀ ਦੀ ਜ਼ਿੰਦਗੀ ਵਿੱਚ ਇਹ ਸਭ ਕੁਝ ਵਾਪਰਦਾ ਵਿਖਾਇਆ ਗਿਆ ਹੈ।[1][2][3]
ਬਾਹਰੀ ਕੜੀਆਂ
[ਸੋਧੋ]- ਪੰਜਾਬੀ ਟ੍ਰਿਬਿਊਨ - ਫਿਲਮਨਾਮਾ Archived 2016-03-05 at the Wayback Machine.
- ਅੱਡਾ ਖੱਡਾ ਯੂਟਿਊਬ ’ਤੇ
ਹਵਾਲੇ
[ਸੋਧੋ]- ↑ http://punjabitribuneonline.com/2012/02/%E0%A8%AB%E0%A8%BF%E0%A8%B2%E0%A8%AE-%E2%80%98%E0%A8%85%E0%A9%B1%E0%A8%A1%E0%A8%BE-%E0%A8%96%E0%A9%B1%E0%A8%A1%E0%A8%BE-%E0%A8%A6%E0%A8%BF-%E0%A8%97%E0%A9%87%E0%A8%AE-%E0%A8%86%E0%A8%AB-%E0%A8%B2/
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2012-08-30.
- ↑ http://www.bestfilmsabout.com/UFO/tag/Paramjit%20Kattu[permanent dead link]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |