ਮੇਰਾ ਨਾਨਕਾ ਪਿੰਡ
ਲੇਖਕ | ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ |
---|---|
ਦੇਸ਼ | ਪੰਜਾਬ, ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਲੋਕਧਾਰਾ |
ਪ੍ਰਕਾਸ਼ਨ | 2001 |
ਪ੍ਰਕਾਸ਼ਕ | ਆਰਸੀ ਪਬਲਿਸ਼ਰਜ਼, ਚਾਂਦਨੀ ਚੌਕ, ਦਿੱਲੀ -6 |
ਮੀਡੀਆ ਕਿਸਮ | ਪ੍ਰਿੰਟ |
ਮੇਰਾ ਨਾਨਕਾ ਪਿੰਡ ਕਿਤਾਬ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਇਕ ਸ੍ਵੈਜੀਵਨੀ ਦੇ ਤੌਰ ਤੇ ਲਿਖੀ ਗਈ ਮੰਨੀ ਜਾਂਦੀ ਹੈ। ਇਸ ਕਿਤਾਬ ਵਿਚ ਵਣਜਾਰਾ ਬੇਦੀ ਨੇ ਆਪਣੇ ਨਾਨਕੇ ਪਿੰਡ ਗੁੱੜ੍ਹਾ ਉੱਤਮ ਸਿੰਘ ਦੇ ਲੋਕਾ ਦੇ ਰਹਿਣ ਸਹਿਣ ਬਾਰੇ ਵਿਸਥਾਰ ਸਹਿਤ ਦੱਸਿਆ ਹੈ। ਉਹਨਾ ਦੇ ਜਿਉਣ ਢੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਜਾਂ ਨੂੰ ਦਿਖਾਇਆ ਹੈ। ਇਹ ਕਿਤਾਬ ਪਿੰਡਾ ਵਿਚ ਰਹਿੰਦੇ ਲੋਕਾਂ ਦੀ ਮਾਨਸਿਕਤਾ ਨੂੰ ਬਾਖੂਬੀ ਬਿਆਨ ਕਰਦੀ ਹੈ। ਇਸ ਕਿਤਾਬ ਵਿਚ ਲੋਕਾਂ ਦੇ ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ ਅਤੇ ਸਭਿਆਚਾਰਕ ਜੀਵਨ ਨੂੰ ਬਿਆਨਿਆ ਗਿਆ ਹੈ। ਇਸ ਕਿਤਾਬ ਵਿਚ 23 ਅਧਿਆਇ ਤੇ 138 ਪੰਨੇ ਹਨ ।
ਅਧਿਆਇ ਵੰਡ
[ਸੋਧੋ]ਮੇਰਾ ਨਾਨਕਾ ਪਿੰਡ-ਗੁੱੜ੍ਹਾ ਉੱਤਮ ਸਿੰਘ
[ਸੋਧੋ]ਇਸ ਅਧਿਆਇ ਵਿਚ ਵਣਜਾਰਾ ਬੇਦੀ ਨੇ ਆਪਣੇ ਨਾਨਕੇ ਪਿੰਡ ਦੀ ਰੂਪ ਰੇਖਾ ਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਪਿੰਡ ਬਾਰੇ ਬਹੁਤ ਕਥਾਵਾਂ, ਘਟਨਾਵਾਂ ਜੁੜੀਆਂ ਹੋਈਆਂ ਹਨ। ਵਣਜਾਰਾ ਬੇਦੀ ਆਪਣੇ ਪਿੰਡ ਦੇ ਇਤਿਹਾਸਕ ਪਾਤਰਾਂ ਦੀ ਸ਼ਖਸੀਅਤ ਨੂੰ ਉਭਾਰਦਾ ਹੈ।
ਸਾਡੇ ਨਿੱਕੇ ਵੱਡੇ ਰੱਬ
[ਸੋਧੋ]ਵਣਜਾਰਾ ਬੇਦੀ ਨੇ ਇਸ ਅਧਿਆਇ ਵਿਚ ਆਪਣੇ ਨਾਨਕੇ ਪਿੰਡ ਦੇ ਲੋਕਾਂ ਦੀ ਧਾਰਮਿਕ ਮਾਨਸਿਕਤਾ ਬਾਰੇ ਚਰਚਾ ਕੀਤੀ ਹੈ। ਪਿੰਡਾਂ ਵਿਚ ਰਹਿੰਦੇ ਲੋਕ ਕਦੇ ਇਕ ਧਰਮ ਨੂੰ ਨਹੀ ਮੰਨਦੇ। ਕਿਉਂਕਿ ਪਿੰਡਾਂ ਦੇ ਲੋਕ ਵਿਧਾਰਮਿਕ ਹੁੰਦੇ ਹਨ। ਉਹ ਸਨਾਤਨ ਧਰਮ ਨੂੰ ਛੱਡ ਕੇ ਪਿੰਡ ਵਿਚ ਮੜ੍ਹੀਆਂ, ਜੰਡੀਆਂ ਤੇ ਹੋਰ ਬਹੁਤ ਜਠੇਰਿਆਂ ਨੂੰ ਪੂਜਦੇ ਹਨ। ਉਹ ਆਪਣੀਆਂ ਸਾਰੀਆਂ ਸਮੱਸਿਆ ਦਾ ਹੱਲ ਇਹਨਾਂ ਕੋਲ ਲੱਭਦੇ ਹਨ। ਉਹ ਸਨਾਤਨ ਧਰਮ ਨੂੰ ਛੱਡ ਕੇ ਆਪਣੇ ਛੋਟੇ ਛੋਟੇ ਇਸ਼ਟਾ ਨੂੰ ਸਿਮਰਦੇ ਤੇ ਪਤਿਆਂਦੇ ਨੇ। ਇਹਨਾਂ ਦੇ ਤਿੱਥ ਤਿਉਹਾਰ ਮਨਾਏ ਜਾਂਦੇ ਹਨ। ਇਹਨਾਂ ਇੱਸ਼ਟਾਂ ਨੂੰ ਜਾਤ, ਵਰਗ ਤੇ ਕੰਮ ਦੇ ਆਧਾਰ ਤੇ ਵੰਡਿਆ ਗਿਆ ਹੈ। ਇਹਨਾਂ ਵਿੱਚ ਪ੍ਰਕਿਰਤੀ ਦੀਆਂ ਵਸਤੂਆਂ ਨੂੰ ਜਿਆਦਾ ਪੂਜਿਆ ਜਾਂਦਾ ਹੈ ।
ਅਗਲਾ ਜਹਾਨ
[ਸੋਧੋ]ਵਣਜਾਰਾ ਬੇਦੀ ਅਨੁਸਾਰ ਸਾਰੇ ਲੋਕ, ਭਾਵੇਂ ਉਹ ਕਿਸੇ ਵੀ ਦੀਨ ਧਰਮ ਦੇ ਹਨ,ਅਗਲੇ ਜਹਾਨ ਵਿਚ ਪੂਰਾ ਵਿਸ਼ਵਾਸ ਰੱਖਦੇ ਹਨ। ਲੋਕਾਂ ਦੀ ਇਹ ਮਾਨਸਿਕਤਾ ਬਣੀ ਹੋਈ ਹੈ ਕਿ ਇਸ ਜਹਾਨ ਤੋਂ ਵੀ ਵੱਖਰਾ ਜਹਾਨ ਹੈ। ਇਸ ਕਿਤਾਬ ਵਿਚ ਬਹੁਤ ਹੀ ਹਾਸੇ ਠੱਠੇ ਨਾਲ ਗੱਲ ਕੀਤੀ ਗਈ ਹੈ ਤੇ ਵੱਖ ਵੱਖ ਤਰ੍ਹਾਂ ਦੇ ਬਿਰਤਾਂਤ ਸਿਰਜੇ ਗਏ ਹਨ। ਇਸ ਅਧਿਆਇ ਵਿਚ ਇਕ ਪਾਤਰ ਲਭੋ ਹੈ ਜੋ ਦਾਅਵਾ ਕਰਦੀ ਕਿ ਉਸ ਅਗਲਾ ਜਹਾਨ ਦੇਖਿਆ ਹੈ। ਤੇ ਉਹ ਪਿੰਡ ਵਾਲਿਆ ਨੂੰ ਤਰ੍ਹਾਂ ਤਰ੍ਹਾਂ ਦੇ ਬਿਰਤਾਂਤ ਸੁਣਾਉਂਦੀ ਹੈ। ਇਸ ਤਰ੍ਹਾਂ ਕਈ ਕਿਸਮ ਦੇ ਭੁਲੇਖੇ ਸਿਰਜੇ ਜਾਂਦੇ ਹਨ।
ਲੋਕ ਵਿਸ਼ਵਾਸ
[ਸੋਧੋ]ਇਸ ਅਧਿਆਇ ਵਿਚ ਵਣਜਾਰਾ ਬੇਦੀ ਨੇ ਲੋਕ ਵਿਸ਼ਵਾਸਾਂ ਬਾਰੇ ਚਰਚਾ ਕੀਤੀ ਹੈ। ਲੋਕ ਆਪਣੇ ਨਿੱਤ ਦੇ ਕੰਮ ਸੰਬੰਧੀ ਬਹੁਤ ਸਾਰੇ ਲੋਕ ਵਿਸ਼ਵਾਸ ਸਿਰਜ ਲਗਦੈ ਹਨ। ਲੋਕ ਵਿਸ਼ਵਾਸਾਂ ਬਾਰੇ ਵਣਜਾਰਾ ਬੇਦੀ ਨੇ ਕਿਹਾ ਹੈ ਕਿ "ਲੋਕ ਵਿਸ਼ਵਾਸ ਸਦੀਆਂ ਦੇ ਸਮੂਹਿਕ ਅਨੁਭਵ ਦੇ ਫਲ ਹੁੰਦੇ ਹਨ, ਇੰਨ੍ਹਾਂ ਨੂੰ ਪਰੰਪਰਾ ਤੋਂ ਸ਼ਕਤੀ ਮਿਲਦੀ ਹੈ।" ਲੋਕ ਇਨ੍ਹਾਂ ਨਾਲ ਮਾਨਸਿਕ ਤੌਰ ਤੇ ਬੱਝੇ ਹੁੰਦੇ ਹਨ। ਲੋਕ ਆਪਣੇ ਨਾਲ ਸੰਬੰਧਤ ਘਟਨਾਵਾਂ ਨਾਲ ਬਹੁਤ ਸਾਰੇ ਵਿਸ਼ਵਾਸ ਜੋੜ ਲੇਦੈ ਹਨ। ਇਸ ਅਧਿਆਇ ਵਿਚ ਬਹੁਤ ਸਾਰੇ ਲੋਕ ਵਿਸ਼ਵਾਸ ਦੀ ਗੱਲ ਕੀਤੀ ਗਈ ਹੈ, ਕਿ ਗ੍ਰਹਿਆਂ ਨਾਲ ਸਬੰਧਿਤ, ਸੂਰਜ, ਤਾਰਿਆਂ ਨਾਲ ਸਬੰਧਿਤ,ਕੰਮ ਕਾਜ ਨਾਲ ਸਬੰਧਿਤ, ਜਨਮ, ਵਿਆਹ, ਮੋਤ ਨਾਲ ਸਬੰਧਿਤ ਅਤੇ ਕਿਸੇ ਖਾਸ ਵਿਅਕਤੀ ਨਾਲ ਸਬੰਧਿਤ ਲੋਕ ਵਿਸ਼ਵਾਸ ਸ਼ਾਮਲ ਹਨ ਤੇ ਨਾਲ ਹੀ ਵਹਿਮਾਂ ਭਰਮਾਂ ਬਾਰੇ ਵੀ ਦੱਸਿਆ ਹੈ, ਜਿਵੇਂ ਕਿਸੇ ਵਿਅਕਤੀ ਦਾ ਮੱਥੇ ਲੱਗਣਾ, ਕਿਸੇ ਦੀ ਪੈੜ ਨਾਲ ਸਬੰਧਿਤ ਵਹਿਮ ਭਰਮ ਆਦਿ। ਲੋਕਾਂ ਦੁਆਰਾ ਇਨ੍ਹਾਂ ਲੋਕ ਵਿਸ਼ਵਾਸ ਤੇ ਵਹਿਮਾਂ ਭਰਮਾਂ ਦੇ ਹੁੰਦਿਆਂ ਹੋਇਆਂ ਇਕ ਸਾਝਾਂ ਸਭਿਆਚਾਰ ਸਿਰਜਿਆ ਗਿਆ ਹੈ।[1]
ਨਜ਼ਰਬੱਟੂ
[ਸੋਧੋ]ਇਸ ਅਧਿਆਇ ਵਿਚ ਵਣਜਾਰਾ ਬੇਦੀ ਨੇ ਨਜ਼ਰਬੱਟੂ ਬਾਰੇ ਕਿਹਾ ਹੈ ਕਿ ਇਕ ਵਾਰ ਮੈਂ ਨਾਨਕੇ ਘਰ ਸੀ ਤਾਂ ਨਾਨੀ ਨੇ ਇਕ ਕਾਲੇ ਰੰਗ ਨਾਲ ਇਕ ਭੈੜੀ ਸ਼ਕਲ ਦਾ ਨਜ਼ਰਬੱਟੂ ਬਣਾਇਆ ਤੇ ਕਿਹਾ ਕਿ ਇਸ ਨਾਲ ਕੋਈ ਨਵੀਂ ਚੀਜ਼ ਨੂੰ ਨਜ਼ਰ ਨਹੀਂ ਲਗਦੀ। ਲੋਕਾਂ ਦਾ ਮੰਨਣਾ ਹੈ ਕਿ ਸੱਪ ਦਾ ਡੰਗਿਆ ਤਾ ਬਚ ਜਾਂਦਾ ਹੈ ਪਰ ਨਜ਼ਰ ਦਾ ਡੰਗਿਆ ਨਹੀਂ ਬਚਦਾ। ਪਿੰਡਾ ਵਿਚ ਕੁਝ ਬੰਦੇ ਅਜਿਹੇ ਹੁੰਦੇ ਹਨ ਜਿੰਨ੍ਹਾ ਦੀ ਨਜ਼ਰ ਮਾੜੀ ਸਮਝੀ ਜਾਂਦੀ ਹੈ ਉਹਨਾਂ ਬਾਰੇ ਗੱਲ ਕੀਤੀ ਗਈ ਹੈ ਤੇ ਉਹਨਾਂ ਦੀ ਨਜ਼ਰ ਆਪਣੀ ਮਨਪਸੰਦ ਜਾਂ ਖਾਸ ਚੀਜ਼ ਤੇ ਨਹੀਂ ਦਿੱਤੀ ਜਾਂਦੀ। ਕੁਝ ਅਜਿਹੇ ਪਾਤਰਾਂ ਦੀ ਗੱਲ ਕੀਤੀ ਗਈ ਹੈ। ਪਿੰਡਾਂ ਦੇ ਲੋਕ ਕਿਸ ਤਰ੍ਹਾਂ ਇਹਨਾਂ ਤੋ ਆਪਣੀ ਰੱਖਿਆ ਕਰਦੇ ਹਨ, ਬਾਰੇ ਦੱਸਿਆ ਗਿਆ ਹੈ।
ਮਾਸੀ ਮੈਨਾ ਦਾ ਵਿਆਹ
[ਸੋਧੋ]ਇਸ ਅਧਿਆਇ ਵਿਚ ਵਣਜਾਰਾ ਬੇਦੀ ਨੇ ਭੂਤਾਂ, ਪ੍ਰੇਤਾਂ,ਤੇ ਚੁੜੇਲਾ ਬਾਰੇ ਦੱਸਿਆ ਹੈ। ਪਿੰਡਾਂ ਦੇ ਲੋਕਾਂ ਦੀ ਮਾਨਸਿਕਤਾ ਵਿਚ ਇਹ ਗੱਲ ਅਕਸਰ ਹੁੰਦੀ ਹੈ ਕਿ ਜੋ ਵਿਅਕਤੀ ਆਪਣੀ ਉਮਰ ਤੋਂ ਪਹਿਲਾ ਮਰ ਜਾਂਦੇ ਹਨ ਉਹ ਭੂਤ, ਪ੍ਰੇਤ ਬਣਦੇ ਹਨ। ਇਸ ਅਧਿਆਇ ਵਿਚ ਵੀ ਇਕ ਅਜਿਹੀ ਕਹਾਣੀ ਪੇਸ਼ ਕੀਤੀ ਗਈ ਹੈ। ਇਕ ਰਾਮ ਦੁਲਾਰੀ ਦਾ ਵਿਆਹ ਇਕ ਮੈਨਾ ਨਾਲ ਹੁੰਦਾ ਹੈ। ਉਸ ਦੀ ਪਹਿਲੀ ਪਤਨੀ ਮੰਗੀ ਹੁੰਦੀ ਹੈ ਤੇ ਉਹ ਆਪਣੀ ਪਤਨੀ ਦੇ ਸਾਏ ਤੋਂ ਬਚਣ ਲਈ ਇਕ ਮੈਨਾ ਨਾਲ ਵਿਆਹ ਕਰਵਾਉਂਦਾ ਹੈ। ਫਿਰ ਇਕ ਔਰਤ ਨਾਲ ਵਿਆਹ ਕਰਵਾਇਆ । ਪਿੰਡ ਵਿਚ ਰਹਿੰਦੇ ਹੋਰ ਪਾਤਰਾਂ ਰਾਹੀਂ ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ ਗਈਆਂ ਹਨ। ਬਹੁਤ ਸਾਰੀਆਂ ਕਹਾਣੀਆਂ ਮਿਥਿਹਾਸ ਵਿਚੋਂ ਸੁਣਾਈਆਂ ਹਨ।
ਰੁੱਖਾਂ ਦਾ ਸਫਰ
[ਸੋਧੋ]ਇਸ ਅਧਿਆਇ ਵਿਚ ਵਣਜਾਰਾ ਬੇਦੀ ਨੇ ਰੁੱਖਾਂ ਦੇ ਸਫਰ, ਤੇ ਇਤਿਹਾਸ ਬਾਰੇ ਦੱਸਿਆ ਹੈ। ਵਣਜਾਰਾ ਬੇਦੀ ਨੇ ਆਪਣੇ ਨਾਨਾ ਜੀ ਤੋਂ ਇਕ ਅੰਬ ਦੇ ਬੂਟੇ ਬਾਰੇ ਪੁਛਿਆ ਕਿ ਇਸ ਬੂਟੇ ਨੂੰ ਅੰਬ ਕਿਉਂ ਨਹੀਂ ਲਗਦੇ ਤਾ ਨਾਨਾ ਜੀ ਨੇ ਰੁੱਖਾਂ ਦੇ ਇਤਿਹਾਸ ਬਾਰੇ ਦੱਸਿਆ। ਕਿਉਂਕਿ ਇਹ ਰੁੱਖ ਪਹਿਲਾ ਚਲਦੇ ਹੁੰਦੇ ਸੀ ਤੇ ਕਈ ਰੁੱਖ ਹਾਲੇ ਵੀ ਚੱਲਦੇ ਹਨ ਤਾ ਹੀ ਇਹਨਾਂ ਰੁੱਖਾਂ ਨੂੰ ਫਲ ਨਹੀਂ ਲਗਦੇ। ਰੁੱਖ ਦੀਆਂ ਬਹੁਤ ਸਾਰੀਆਂ ਕਹਾਣੀਆਂ ਬਾਰੇ ਦੱਸਿਆ ਹੈ। ਰੁੱਖਾਂ ਦੇ ਜਨਮ ਬਾਰੇ ਵੱਖ ਵੱਖ ਬਿਰਤਾਂਤ ਸਿਰਜੇ ਗਏ ਹਨ। ਜਿਵੇਂ ਆਂਵਲੇ ਦਾ ਰੁੱਖ ਬ੍ਰਹਮਾ ਦੀ ਲਾਰ ਵਿਚੋਂ ਪੈਦਾ ਹੋਇਆ ਹੈ, ਕੇਲੇ ਦਾ ਮੁਢ ਸ਼ਿਵ ਨਾਲ ਜੁੜਿਆ ਹੋਇਆ ਹੈ, ਪਿਪਲੀ ਦਾ ਇਤਿਹਾਸ ਦੇਵਤਿਆਂ ਨਾਲ ਜੁੜਿਆ ਜਾਂਦਾ ਹੈ। ਬਹੁਤ ਸਾਰੇ ਰੁੱਖ ਜਿਨ੍ਹਾਂ ਪੂਜਾ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਬਾਰੇ ਜਾਣਕਾਰੀ ਦਿੱਤੀ ਗਈ ਹੈ । ਜਿਵੇਂ ਜੰਡੀ ਦਾ ਰੁੱਖ ।
ਤੁਲਸਾਂ
[ਸੋਧੋ]ਇਸ ਅਧਿਆਇ ਵਿਚ ਵਣਜਾਰਾ ਬੇਦੀ ਨੇ ਹਿੰਦੂਆਂ ਦੇ ਮੰਨੇ ਜਾਂਦੇ ਪਵਿੱਤਰ ਪੌਦੇ ਤੁਲਸਾਂ ਬਾਰੇ ਗੱਲ ਕੀਤੀ ਹੈ । ਹਿੰਦੂ ਮਿਥਿਹਾਸ ਅਨੁਸਾਰ ਤੁਲਸਾਂ ਤੁਲਸਾਂ ਬਹੁਤ ਸੋਹਣੀ ਕੰਨਿਆ ਸੀ। ਉਸ ਬਾਰੇ ਬਹੁਤ ਸਾਰੀਆਂ ਮਿੱਥਾਂ ਪ੍ਰਚਲਿਤ ਹਨ। ਇਕ ਮਿੱਥ ਅਨੁਸਾਰ ਤੁਲਸਾਂ ਨੇ ਵਿਸ਼ਨੂੰ ਨੂੰ ਪਤੀ ਦੇ ਰੂਪ ਵਿਚ ਗ੍ਰਹਿਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਦੋਂ ਲੱਛਮੀ ਨੂੰ ਪਤਾ ਲੱਗਿਆ ਤਾਂ ਲੱਛਮੀ ਨੇ ਕਰੋਧ ਵਿਚ ਆ ਕੇ ਉਸ ਨੂੰ ਨਦੀ ਦੇ ਕਿਨਾਰੇ ਉਘੇ ਝਾੜੀ ਦਾ ਪੌਦਾ ਬਣਾ ਦਿੱਤਾ। ਜਦੋ ਵਿਸ਼ਨੂੰ ਨੂੰ ਪਤਾ ਲੱਗਿਆ ਤਾ ਉਸ ਨੇ ਤੁਲਸਾਂ ਨੂੰ ਵਰਦਾਨ ਦਿੱਤਾ ਕਿ ਮੈਨੂੰ ਸਾਲਗਰਾਮ ਤੇ ਤੈਨੂੰ ਤੁਲਸਾਂ ਦੇ ਤੌਰ ਤੇ ਪੂਜਿਆ ਕਰਨਗੇ।
ਝੂਠ ਬੋਲਣ ਵਾਲਾ ਫੁੱਲ
[ਸੋਧੋ]ਇਸ ਅਧਿਆਇ ਵਿਚ ਸਾਡੀ ਲੋਕਧਾਰਾ ਵਿਚ ਆਉਂਦੇ ਵੱਖ ਵੱਖ ਫੁੱਲਾਂ ਬਾਰੇ ਗੱਲ ਕੀਤੀ ਗਈ ਹੈ। ਕਈ ਫੁੱਲਾ ਨੂੰ ਝੂਠ ਬੋਲਣ ਵਾਲਾ ਦੱਸਿਆ ਗਿਆ ਹੈ। ਜਿਵੇਂ ਕੇਕੜੇ ਦੇ ਫੁੱਲ ਬਾਰੇ ਇਕ ਮਿੱਥਕ ਕਥਾ ਪ੍ਰਚਲਿਤ ਹੈ। ਇਕ ਵਾਰ ਵਿਸ਼ਨੂੰ ਤੇ ਬ੍ਰਹਮਾ ਜੰਗਲ ਵਿਚ ਆਪਣੀ ਸ਼ਕਤੀ ਵਧਾਉਣ ਵਾਸਤੇ ਭਗਤੀ ਕਰ ਰਹੇ ਸਨ। ਉਹਨਾਂ ਦਾ ਆਪਸ ਵਿਚ ਟਕਰਾਅ ਹੋ ਗਿਆ ਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲੱਗੇ ਕਿ ਕਿਹੜਾ ਜਿਆਦਾ ਸ਼ਕਤੀਸ਼ਾਲੀ ਹੈ। ਫਿਰ ਇਕ ਆਕਾਸ਼ ਬਾਣੀ ਹੋਈ ਕਿ ਜਿਹੜਾ ਸ਼ਿਵ ਲਿੰਗ ਦਾ ਉਪਰਾਲਾ ਤੇ ਹੇਠਲਾ ਸਿਰਾ ਛੁਹ ਕੇ ਪਹਿਲਾ ਆ ਗਿਆ ਉਹ ਵੱਡਾ ਦੇਵਤਾ ਹੈ। ਇਸ ਤਰ੍ਹਾਂ ਕੇਕੜੇ ਨੇ ਬ੍ਰਹਮਾ ਵਾਲਾ ਪਾਸਾ ਲੈ ਲਿਆ ਸੀ। ਜਿਥੇ ਉਸ ਨੇ ਝੂਠ ਬੋਲਿਆ ਸੀ। ਹੋਰ ਬਹੁਤ ਸਾਰੇ ਫੁੱਲਾ ਬਾਰੇ ਦੱਸਿਆ ਹੈ ਜਿਵੇਂ ਕਿ ਢਾਕਾ ਦਾ ਫੁੱਲ, ਅੱਕ ਦਾ ਫੁੱਲ, ਸੂਰਜ ਮੁਖੀ ਦਾ ਫੁੱਲ ਆਦਿ। ਇਹ ਵੀ ਮਿਥਿਹਾਸਕ ਪਾਤਰ ਹਨ। ਪਹਿਲਾਂ ਇਹ ਅਪਸਰਾਂ ਸੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਸਰਾਪ ਮਿਲੇ ਤੇ ਇਹ ਫੁੱਲਾਂ ਦੇ ਰੂਪ ਵਿਚ ਰੂਪਾਂਤਰ ਹੋ ਗਈਆਂ। ਇੰਨ੍ਹਾਂ ਨਾਲ ਵੀ ਬਹੁਤ ਸਾਰੀਆਂ ਮਿੱਥਕ ਕਥਾਵਾਂ ਜੁੜੀਆਂ ਹੋਇਆਂ ਹਨ।
ਜਦੋਂ ਕੁੱਤਾ ਹਵਂਕਿਆ.....
[ਸੋਧੋ]ਇਸ ਅਧਿਆਇ ਵਿਚ ਕੁੱਤੇ ਦੇ ਸਬੰਧੀ ਜੁੜੇ ਲੋਕ ਵਿਸ਼ਵਾਸ ਤੇ ਹੋਰ ਪਸ਼ੂ ਪੰਛੀਆਂ ਨਾਲ ਜੁੜੇ ਲੋਕ ਵਿਸ਼ਵਾਸ ਬਾਰੇ ਚਰਚਾ ਕੀਤੀ ਗਈ ਹੈ। ਕੁੱਤੇ ਨੂੰ ਭੈਰੋਂ ਦਾ ਰੂਪ ਸਮਝਿਆ ਜਾਂਦਾ ਹੈ। ਕਈ ਕਹਾਣੀਆਂ ਰਾਹੀਂ ਇਹ ਦੱਸਿਆ ਗਿਆ ਹੈ ਕਿ ਕੁੱਤੇ ਨੂੰ ਮੌਤ ਜਮ ਪਹਿਲਾ ਹੀ ਦਿਸ ਪੈਦੇਂ ਨੇ ।ਕੁੱਤੇ ਨੂੰ ਵੱਖ ਵੱਖ ਰੂਪਾਂ ਵਿਚ ਦੇਖਿਆ ਗਿਆ ਹੈ। ਕੁੱਤੇ ਨਾਲ ਕਈ ਤਰ੍ਹਾਂ ਦੀਆਂ ਮਿੱਥਾਂ ਜੋੜੀਆਂ ਜਾਂਦੀਆਂ ਹਨ। ਹੋਰ ਬਹੁਤ ਸਾਰੇ ਜਾਨਵਰਾਂ ਬਾਰੇ ਗੱਲ ਕੀਤੀ ਗਈ ਹੈ। ਜਿਵੇਂ ਊਂਠ, ਬਿੱਲੀ, ਖੋਤਾ, ਸੱਪ, ਘੋੜਾ, ਗਿੱਧ ਅਤੇ ਹਿਰਨ ਆਦਿ। ਇਹਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ ।ਇਹਨਾਂ ਦਾ ਸਥਾਨ ਨਿਸਚਿਤ ਕੀਤਾ ਗਿਆ ਹੈ।
ਬੱਦਲ ਚੜਿਆ ਟਿੱਲਿਉਂ
[ਸੋਧੋ]ਵਣਜਾਰਾ ਬੇਦੀ ਨੇ ਆਪਣੇ ਨਾਨਕੇ ਪਿੰਡ ਦੇ ਬਾਰੇ ਲਿਖਿਆ ਹੈ ਕਿ ਪਿੰਡ ਦੇ ਇਕ ਪਾਸੇ ਇਕ ਟਿੱਲਾ ਹੈ, ਇਸ ਦੇ ਪਿੱਛੋਂ ਜਿਹੜਾ ਵੀ ਬੱਦਲ ਚੜ੍ਹਦਾ ਹੈ, ਉਹ ਹਮੇਸ਼ਾ ਮੀਂਹ ਲੈ ਕੇ ਆਉਂਦਾ ਹੈ। ਪਿੰਡ ਵਿਚ ਵੱਖ ਵੱਖ ਧਰਮਾ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦੀਆਂ ਮੀਂਹ ਪ੍ਰਤੀ ਵੱਖ ਵੱਖ ਧਾਰਨਾਵਾਂ ਹਨ। ਮੁਸਲਮਾਨਾਂ ਦੀ ਧਾਰਨਾ ਹੈ ਕਿ ਮੀਂਹ ਪਹਿਲੀ ਵਾਰ ਜੁਮੇਂ (ਸ਼ੁਕਰਵਾਰ)ਨੂੰ ਹੀ ਵਰਸਿਆ ਸੀ। ਇਸ ਵਿਚ ਦਸਿਆ ਗਿਆ ਹੈ ਕਿ ਮੀਂਹ ਦਾ ਹਰ ਇਕ ਵਰਗ ਤੇ ਜਾਤ ਲਈ ਮਹੱਤਵ ਹੈ। ਬੱਚੇ, ਜਵਾਨ, ਮੁਟਿਆਰਾਂ ਤੇ ਸਿਆਣੇ ਬੰਦੇ ਮੀਂਹ ਵਿਚ ਵੱਖ ਵੱਖ ਤਰ੍ਹਾਂ ਭਾਗ ਲੈਂਦੇ ਹਨ। ਮੀਂਹ ਪਵਾਉਣ ਲਈ ਵੱਖ ਵੱਖ ਤਰ੍ਹਾਂ ਦੇ ਢੋਗ ਰਚਦੇ ਹਨ। ਜੇ ਮੀਂਹ ਜਿਆਦਾ ਆ ਜਾਵੇ। ਤਾਂ ਉਹਨਾਂ ਕੋਲ ਉਸ ਤੋਂ ਬਚਣ ਦੇ ਵੱਖ ਵੱਖ ਕਿਸਮ ਦੇ ਉਪਾਅ ਹਨ, ਬਾਰੇ ਗੱਲਾਂ ਕੀਤੀਆ ਹਨ।
ਸਾਡੇ ਚੁੱਲ੍ਹੇ ਦੀ ਅੱਗ
[ਸੋਧੋ]ਇਸ ਅਧਿਆਇ ਵਿਚ ਅੱਗ ਦੇ ਇਤਿਹਾਸ ਤੇ ਵਿਕਾਸ ਬਾਰੇ ਗੱਲ ਕੀਤੀ ਗਈ ਹੈ। ਅੱਗ ਨੇ ਮਨੁੱਖ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅੱਗ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਤੇ ਅੱਗ ਹਰ ਇਕ ਚੀਜ਼ ਨੂੰ ਪਵਿੱਤਰ ਕਰ ਦਿੰਦੀ ਹੈ। ਮਨੁੱਖ ਨੇ ਜਿਸ ਦਿਨ ਅੱਗ ਨੂੰ ਪੈਦਾ ਕੀਤਾ ਸੀ, ਉਹ ਦਿਨ ਮਨੁੱਖ ਲਈ ਬਹੁਤ ਰੰਗੀਨ ਦਿਹਾੜਾ ਸੀ। ਅੱਗ ਲੋਕਧਾਰਾ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਵਣਜਾਰਾ ਬੇਦੀ ਦੱਸਦਾ ਹੈ ਕਿ ਮੇਰੇ ਨਾਨਕੇ ਪਿੰਡ ਦੀਆਂ ਔਰਤਾਂ ਅੱਗ ਨੂੰ ਕਿਵੇਂ ਸਾਂਭ ਕੇ ਰੱਖਦੀਆਂ ਸੀ। ਇਸ ਅੱਗ ਨੂੰ ਉਹ ਮੰਨਦੇ ਹਨ ਕਿ ਇਹ ਉਹਨਾਂ ਦੇ ਪੁਰਖਿਆਂ ਜਲਦੀ ਆ ਰਹੀ ਆ। ਆਪਣੇ ਧਰਮ ਨਾਲ ਜੋੜਨ ਕੇ ਵੱਖ ਵੱਖ ਤਿਉਹਾਰ ਮਨਾਉਂਦੇ ਹਨ ।
ਸਾਡੇ ਵਿਹੜੇ ਦਾ ਚੰਨ
[ਸੋਧੋ]ਚੰਨ ਭਾਵੇਂ ਇਕ ਹੀ ਹੈ ਪਰ ਇਸ ਦੇ ਵਧਣ ਘਟਣਾ ਬਾਰੇ ਵੱਖ ਵੱਖ ਲੋਕਾਂ ਨੇ ਵੱਖ ਵੱਖ ਵਿਚਾਰ ਦਿੱਤੇ ਹਨ। ਪਿੰਡ ਦੇ ਲੋਕ ਚੰਨ ਬਾਰੇ ਕੀ ਸੋਚਦੇ ਹਨ, ਵਣਜਾਰਾ ਬੇਦੀ ਨੇ ਇਸ ਅਧਿਆਇ ਵਿਚ ਦਸਿਆ ਹੈ। ਹਰ ਵਿਅਕਤੀ ਨੇ ਚੰਨ ਨੂੰ ਆਪਣੇ ਧਰਮ ਨਾਲ ਜੋੜਿਆ ਹੋਇਆ ਹੈ। ਉਹਨਾਂ ਦੇ ਅਨੁਸਾਰ ਚੰਨ ਦੀ ਆਕ੍ਰਿਤੀ ਉਨ੍ਹਾਂ ਦੇ ਈਸ਼ਟ ਨੇ ਤੈਅ ਕੀਤੀ ਹੈ। ਚੰਨ ਦੇ ਮਾਧਿਅਮ ਰਾਹੀਂ ਵਣਜਾਰਾ ਬੇਦੀ ਨੇ ਚੰਨ ਪ੍ਰਤੀ ਜੁੜੀ ਲੋਕਾਂ ਦੀ ਮਾਨਸਿਕਤਾ ਨੂੰ ਦਰਸਾਇਆ ਹੈ। ਪਿੰਡ ਦੇ ਲੋਕਾਂ ਦੁਆਰਾ ਚੰਨ ਨਾਲ ਸਬੰਧਿਤ ਬਹੁਤ ਸਾਰੀਆਂ ਮਿੱਥਕ ਕਥਾਵਾਂ ਸੁਣਾਈਆਂ ਗਈਆਂ ਹਨ ਚੰਨ ਨਾਲ ਸਬੰਧਿਤ ਜਿਹੜੇ ਅਨੁਸ਼ਾਸਨ ਕਰਦੇ ਹਨ, ਉਨ੍ਹਾਂ ਬਾਰੇ ਦੱਸਿਆ ਹੈ।
ਤਾਰਿਆਂ ਨਾਲ ਗੱਲਾਂ
[ਸੋਧੋ]ਇਸ ਅਧਿਆਇ ਵਿਚ ਵਣਜਾਰਾ ਬੇਦੀ ਨੇ ਤਾਰਿਆਂ ਨਾਲ ਜੁੜੀਆਂ ਮਿੱਥਕ ਕਥਾਵਾਂ ਤੇ ਤਾਰਿਆਂ ਦੀ ਮਹੱਤਤਾ ਬਾਰੇ ਦੱਸਿਆ ਹੈ। ਤਾਰਿਆਂ ਨਾਲ ਸਬੰਧਿਤ ਸ਼ਗਨ ਅਪਸ਼ਗਨ ਬਾਰੇ ਗੱਲ ਕੀਤੀ ਹੈ। ਕਈ ਤਾਰੇ ਜਿਵੇਂ ਸਪਤ ਰੀਸ਼ੀ ਤਾਰਾ, ਧਰੁਵ ਤਾਰਾ ਤੇ ਸ਼ੁਕਰ ਤਾਰਾ। ਪਿੰਡਾਂ ਦੇ ਲੋਕ ਵੀ ਇਹਨਾਂ ਨੂੰ ਦੇਖ ਕੇ ਕੰਮ ਕਰਦੇ ਹਨ। ਵਿਆਹ ਸਮੇਂ ਇਨ੍ਹਾਂ ਤਾਰਿਆਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਬਹੁਤ ਸਾਰੇ ਤਿਉਹਾਰ ਇਹਨਾਂ ਨੂੰ ਦੇਖ ਕੇ ਮਨਾਏ ਜਾਂਦੇ ਹਨ।
ਦਾਣਿਆਂ ਦੀ ਭੱਠੀ
[ਸੋਧੋ]ਇਸ ਅਧਿਆਇ ਵਿਚ ਵਣਜਾਰਾ ਬੇਦੀ ਨੇ ਦਾਣਿਆਂ ਦੀ ਭੱਠੀ ਦੀ ਗੱਲ ਕੀਤੀ ਹੈ। ਪਿੰਡ ਵਿਚ ਦਾਣਿਆਂ ਦੀ ਭੱਠੀ ਇਕ ਸਾਂਝੀ ਜਗ੍ਹਾ ਹੁੰਦੀ ਹੈ। ਜਿਥੇ ਹਰ ਵਰਗ ਤੇ ਉਮਰ ਦੇ ਲੋਕ ਆਉਂਦੇ ਹਨ। ਇੱਥੇ ਮੁੰਡੇ, ਕੁੜੀਆਂ, ਗੱਭਰੂ ਜੁਆਨ, ਮੁਟਿਆਰਾਂ, ਬੱਚੇ, ਸਿਆਣੇ ਬਜੁਰਗ ਆਉਂਦੇ ਹਨ। ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆ ਕਰਦੇ ਹਨ। ਇੱਥੇ ਬੱਚੇ ਆਪਣੇ ਦਿਲ ਪ੍ਰਚਾਵੇ ਦੀਆਂ ਖੇਡਦੇ ਹਨ। ਇੱਥੇ ਬਹਿ ਕੇ ਔਰਤਾਂ ਪੁਰਾਣੀ ਸੰਸਕ੍ਰਿਤੀ ਦੀਆਂ ਗੱਲਾਂ ਕਰਦੀਆਂ ਹਨ। ਅਤੇ ਨਾਲ ਹੀ ਦੰਦ ਕਥਾਵਾਂ ਬਾਰੇ ਵੀ ਦੱਸਿਆ ਗਿਆ ਹੈ। ਇਕ ਕਹਾਣੀ ਹੈ ਹੈਦਰ ਤੇ ਫਾਤਿਮਾ ਦੀ ।ਬਹੁਤ ਸਾਰੇ ਇਸ਼ਕ ਇਸੇ ਭੱਠੀ ਤੇ ਪੁਰ ਚੜੇ।
ਹਊਆ ਤੇ ਭੂਤ ਪ੍ਰੇਤ
[ਸੋਧੋ]ਇਸ ਅਧਿਆਇ ਵਿਚ ਵਣਜਾਰਾ ਬੇਦੀ ਨੇ ਭੂਤਾਂ ਪ੍ਰੇਤਾਂ ਬਾਰੇ ਦੱਸਿਆ ਹੈ। ਪਿੰਡਾਂ ਵਿੱਚ ਰਹਿੰਦੇ ਲੋਕ ਕਿਸ ਤਰ੍ਹਾਂ ਭੂਤਾਂ ਪ੍ਰੇਤਾਂ ਬਾਰੇ ਸੋਚਦੇ ਹਨ। ਇਹਨਾਂ ਨਾਲ ਸਬੰਧਿਤ ਇਕ ਸ਼ਬਦ ਹੈ, ਹਉਆ। ਜਿਸ ਨਾਲ ਛੋਟੇ ਹੁੰਦੇ ਬੱਚਿਆਂ ਨੂੰ ਡੇਰਿਆ ਜਾਦਾ ਹੈ। ਹੋਰ ਬਹੁਤ ਸਾਰੇ ਭੂਤਾਂ ਪ੍ਰੇਤਾਂ ਦੀ ਗੱਲ ਕੀਤੀ ਗਈ ਹੈ। ਇਸ ਅਧਿਆਇ ਵਿਚ ਲੋਕਾਂ ਦੀ ਮਾਨਸਿਕਤਾ ਨੂੰ ਪਕੜਿਆ ਗਿਆ ਹੈ। ਉਹ ਆਪਣੀ ਮਾਨਸਿਕਤਾ ਦੇ ਆਧਾਰਿਤ ਭੂਤਾਂ ਪ੍ਰੇਤਾਂ ਨੂੰ ਸਿਰਜ ਲੈਦੇ ਹਨ। ਜਿਸ ਵਿਚ ਛਲੇਡਾ ਇਹੋ ਜਿਹਾ ਪ੍ਰੇਤ ਹੈ ਜੋ ਕਿ ਹਰ ਇਕ ਵਿਅਕਤੀ ਦਾ ਅੱਡ ਅੱਡ ਹੁੰਦਾ ਹੈ। ਇਹ ਹਰ ਇਕ ਵਿਅਕਤੀ ਦੀ ਮਾਨਸਿਕਤਾ ਅਨੁਸਾਰ ਰੂਪ ਬਦਲਦਾ ਹੈ। ਪਿੰਡਾਂ ਦੇ ਲੋਕ ਡਾਇਣਾਂ, ਚੁੜੇਲਾ ਤੇ ਭੂਤਨੀਆਂ ਤੋਂ ਵੀ ਬਹੁਤ ਡਰਦੇ ਹਨ।
ਹਵਾਲੇ
[ਸੋਧੋ]- ↑ ਸੋਹਿੰਦਰ ਸਿੰਘ ਵਣਜਾਰਾ ਬੇਦੀ, ਮੇਰਾ ਨਾਨਕਾ ਪਿੰਡ, ਆਰਸ਼ੀ ਪਬਲਿਸ਼ਰਜ਼ ਚਾਂਦਨੀ ਚੌਕ, ਦਿੱਲੀ, 2001