ਸਮੱਗਰੀ 'ਤੇ ਜਾਓ

ਮੁਕਤੇਸ਼ਵਰ ਮਹਾਦੇਵ ਮੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੁਕਤੇਸ਼ਵਰ ਮਹਾਦੇਵ ਮੰਦਰ ਪ੍ਰਭੂ ਸ਼ਿਵ ਦਾ ਇੱਕ ਪ੍ਰਸਿੱਧ ਅਸਥਾਨ ਹੈ। ਇਸ ਨੂੰ ਮੁਕੇਸਰਨ ਮੰਦਰ ਦੇ ਨਾਮ ਨਾਲ ਵੀ ਜਾਣੀਆ ਜਾਂਦਾ ਹੈ ਜੋ ਕਿ ਪਠਾਨਕੋਟ ਸਿਟੀ ਦੇ ਨੇੜੇ ਸ਼ਾਹਪੁਰ ਕੰਢੀ ਡੈਮ ਸੜਕ 'ਤੇ ਸਥਿਤ ਹੈ। ਇਹ ਹਿੰਦੂ ਧਰਮ ਦਾ ਪਵਿੱਤਰ ਮੰਦਰ ਹੈ ਜਿੱਥੇ ਕਿ ਭਗਵਾਨ ਗਣੇਸ਼, ਪ੍ਰਭੂ ਬਰਮ੍ਹਾ, ਪ੍ਰਭੂ ਵਿਸ਼ਨੂੰ, ਪ੍ਰਭੂ ਹਨੂੰਮਾਨ ਅਤੇ ਦੇਵੀ ਪਾਰਵਤੀ ਦੀਆ ਮੂਰਤੀਆ ਮੌਜੂਦ ਹਨ। ਇਹ ਮੰਦਰ ਨੂੰ ਪਠਾਨਕੋਟ ਦੇ ਆਲੇ-ਦੁਆਲੇ ਸਭ ਪਵਿੱਤਰ ਸਥਾਨ ਦਾ ਇੱਕ ਹੈ। ਇਸਦੇ ਨਾਲ ਮਹਾਭਾਰਤ ਦੇ ਸਮੇਂ ਦੀਆ ਕੁੱਛ ਗੁਫਾਵਾ ਵੀ ਮੋਜੂਦ ਹਨ। ਕੁੱਛ ਇਤਿਹਾਸਕ ਵਿਸ਼ਲੇਸ਼ਕਾ ਦੇ ਅਨੁਸਾਰ ਪਾਂਡਵਾ ਆਪਣੇ ਅਗਿਆਤਵਾਸ ਦੇ ਦੋਰਾਨ ਇਹਨਾਂ ਗੁਫਾਵਾ ਵਿੱਚ ਰਹੇ ਸਨ. ਸਥਾਨਕ ਵਸਨੀਕ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਗੁਫਾਵਾ ਮਹਾਭਾਰਤ ਦੇ ਸਮੇਂ ਦੇ ਹਨ। ਇਹ ਗੁਫਾਵਾ ਸ਼ਾਹਪੁਰ ਕੰਢੀ ਕਰਨ ਦੇ ਰਾਹ 'ਤੇ ਹਨ ਅਤੇ ਰਾਵੀ ਦਰਿਆ ਦੇ ਕੰਢੇ ਤੇ ਪਠਾਨਕੋਟ ਸਿਟੀ ਤੱਕ 22 ਕਿਲੋਮੀਟਰ ਡੋੰਗ ਪਿੰਡ ਵਿੱਚ ਹਨ।

ਇਹ ਗੁਫਾਵਾ ਅਤੇ ਮੰਦਿਰ ਇੱਕ ਪੱਥਰੀਲੀ ਪਹਾੜੀ ਦੇ ਉਤੇ ਉਕੇਰੇ ਹੋਏ ਹਨ। ਇਹ ਮੰਦਰ ਪਹਾੜੀ ਚੋਟੀ 'ਤੇ ਲੰਬਾ ਖੜ੍ਹਾ ਹੈ ਅਤੇ ਇਹ ਸ਼ਹਿਰ ਦਾ ਇੱਕ ਸਮਾਰਿਕ ਹੈ। ਮੁਕਤੇਸ਼ਵਰ ਮਹਾਦੇਵ ਮੰਦਰ ਪਹਾੜੀ 'ਤੇ ਸਥਿਤ ਹੈ ਅਤੇ ਇਸ ਵਿੱਚ ਇੱਕ ਚਿੱਟਾ ਸੰਗਮਰਮਰ ਦਾ ਇੱਕ ਸ਼ਿਵਲਿੰਗ ਹੈ। ਇਹ ਸਿਵਲਿੰਗ ਪ੍ਰਭੂ ਬ੍ਰਹਮਾ, ਪ੍ਰਭੂ ਵਿਸ਼ਨੂੰ, ਦੇਵੀ ਪਾਰਵਤੀ, ਪ੍ਰਭੂ ਹਨੂੰਮਾਨ ਅਤੇ ਭਗਵਾਨ ਗਣੇਸ਼ ਦੀ ਮੂਰਤੀ ਨਾਲ ਘਿਰਿਆ ਹੋਇਆ ਹੈ। ਅਪ੍ਰੈਲ ਵਿੱਚ ਵਿਸਾਖੀ ਤੋ ਬਾਦ ਮੁਕੇਸਰਾਂ ਦਾ ਮੇਲਾ ਇਸ ਸਥਾਨ 'ਤੇ ਸਾਲਾਨਾ ਆਯੋਜਿਤ ਕੀਤਾ ਜਾਂਦਾ ਹੈ। ਇਸ ਤੋ ਇਲਾਵਾ ਹਰ ਸਾਲ ਸ਼ਿਵਰਾਤਰੀ ਤੇ ਬਹੁਤ ਵਡਾ ਮੇਲਾ ਵੀ ਇਥੇ ਭਰਦਾ ਹੈ, ਸ਼ਿਵਰਾਤਰੀ ਤੋ ਇੱਕ ਮਹੀਨੇ ਬਾਦ ਚੈਤਰਾ ਛੋਡਿਆ ਦੇ ਨਾਮ ਦੇ ਤਿਨ ਦਿਨਾ ਦੇ ਮੇਲੇ ਅਤੇ ਨਵਰਾਤਰੇ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਸੋਮਵਤੀ ਅਮਾਵਸ ਨਾਮ ਦੇ ਇੱਕ ਹੋਰ ਵੱਡੇ ਮੇਲੇ ਦਾ ਆਯੋਜਨ ਮੰਦਰ ਦੇ ਕਮੇਟੀ ਦੁਆਰਾ ਕੀਤਾ ਜਾਂਦਾ ਹੈ। ਪੰਜਾਬ ਅਤੇ ਨੇੜਲੇ ਸੂਬੇ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਦੇ ਸ਼ਰਧਾਲੂ ਬਹੁਤ ਹੀ ਵੱਡੀ ਸੰਖਿਆ ਵਿੱਚ ਖਾਸ ਤੋਰ ਤੇ ਮੁਕੇਸਰਨ ਅਤੇ ਸ਼ਿਵਰਾਤੀ ਦੇ ਮੇਲੇ ਤੇ ਇਥੇ ਪ੍ਰਬੁ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ।

ਮੁਕਤੇਸ਼ਵਰ ਮਹਾਦੇਵ ਮੰਦਰ ਦੀ ਚੜਾਈ ਚੜਨ ਵਾਸਤੇ ਬਹੁਤ ਸਾਰਿਆ ਪੋੜਿਆ ਹਨ

ਮਹੱਤਤਾ

[ਸੋਧੋ]

ਇਹ ਸਾਰਿਆ ਗੁਫਾਵਾ 5500 ਸਾਲ ਪੁਰਾਣਿਆ ਹਨ ਅਤੇ ਇਹ ਮੰਦਰ ਪਾਂਡਵਾ ਦੁਆਰਾ ਬਣਾਇਆ ਹੋਇਆ ਹੈ। ਹਿੰਦੂ ਵਿਸ਼ਵਾਸ ਤੇ ਅਨੁਸਾਰ, ਇਹ ਗੁਫਾਵਾ ਮਹਾਭਾਰਤ ਦੇ ਸਮੇਂ ਦੀਆ ਹਨ। ਅਤੇ ਪਾਂਡਵਾ ਨੇ ਇਹਨਾਂ ਨੂੰ ਅਗਿਆਤਵਾਸ ਦੇ ਦੋਰਾਨ ਬਣਾਇਆ ਸੀ, ਜੋ ਕਿ ਹਿੰਦੂ ਮਿਥੀਹਾਸ ਦੇ ਅਨੁਸਾਰ ਹੈ। ਇਹਨਾਂ ਗੁਫਾਵਾ ਨੂੰ ਪਾਂਡਵਾ ਨੇ ਆਪਣੇ ਘਰ ਦੇ ਤੋਰ ਤੇ ਵਰਤਿਆ ਸੀ. ਇਸ ਅਗਿਆਤਵਾਸ ਦੇ ਦੋਰਾਨ ਉਹ ਛੇ ਮਹੀਨੇ ਤਕ ਇਹਨਾਂ ਗੁਫਾਵਾ ਵਿੱਚ ਰਹੇ ਸੀ.

ਇਹਨਾ ਛੇ ਮਹੀਨੇਆ ਦੇ ਦੋਰਾਨ ਹੀ ਉਹਨਾਂ ਨੇ ਚਾਰ ਗੁਫਾਵਾ ਦਾ ਅਤੇ ਮੰਦਿਰ ਦਾ ਨਿਰਮਾਣ ਕੀਤਾ ਸੀ. ਉਹਨਾਂ ਨੇ ਮੰਦਿਰ ਵਿੱਚ ਮੋਜੂਦ ਸ਼ਿਵਲਿੰਗ ਦਾ ਵੀ ਨਿਰਮਾਣ ਕੀਤਾ ਸੀ ਅਤੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਸੀ. ਉਹਨਾਂ ਦੇ ਦਵਾਰਾ ਬਣਾਈਆ ਗਿਆ ਹਵਨ ਕੁੰਡ ਅਜੇ ਵੀ ਇਸ ਮੰਦਿਰ ਵਿੱਚ ਮੋਜੂਦ ਹੈ। ਇਸ ਜਗਹ ਨੂੰ ਛੋਟੇ ਹਰਿ ਦਵਾਰ ਦੇ ਨਾਮ ਨਾਲ ਵੀ ਜਾਣੇਆ ਜਾਂਦਾ ਹੈ। ਜੋ ਲੋਕ ਹਰਿ ਦਵਾਰ ਵਿੱਚ ਅਸਥਿਆ ਪਾਉਣ ਨਹੀਂ ਜਾ ਸਕਦੇ ਉਹ ਰਾਵੀ ਨਹੀਂ ਦੇ ਕੰਡੇ ਤੇ ਬਣੇ ਇਸ ਮੁਕਤੇਸ਼ਵਰ ਮਹਾਦੇਵ ਮੰਦਰ ਵਿੱਚ ਅਸਥਿਆ ਦਾ ਵਿਸਰ੍ਜਨ ਕਰਦੇ ਹਨ।[1]

ਇਤਿਹਾਸ

[ਸੋਧੋ]

ਇਸ ਇਤਿਹਾਸਕ ਮੰਦਿਰ ਦਾ ਇਤਿਹਾਸ ਦਸਦਾ ਹੈ ਇਹ ਇੱਕ 55 ਸੋ ਸਾਲ ਪੁਰਾਣਾ ਮੰਦਿਰ ਹੈ ਜੋ ਕਿ ਮਹਾਭਾਰਤ ਦੇ ਸਮੇਂ ਤੋ ਇਸ ਧਰਤੀ ਤੇ ਮੋਜੂਦ ਹੈ।

ਹਵਾਲੇ

[ਸੋਧੋ]