ਸਮੱਗਰੀ 'ਤੇ ਜਾਓ

ਕੋਲਾ ਖੇਤਰ ਐਕਸਪ੍ਰੈਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੋਲਾ ਖੇਤਰ ਐਕਸਪ੍ਰੈਸ ਭਾਰਤੀ ਰੇਲਵੇ ਦੀ ਮਹਤਵਪੂਰਣ ਸੁਪਰਫਾਸਟ ਰੇਲਗੱਡੀ ਹੈ ਜੋਕਿ ਕੋਲਕਾਤਾ ਦੇ ਸ਼ਹਿਰਾਂ ਨੂੰ ਉਦਯੋਗਿਕ ਕਸਬਿਆਂ ਅਤੇ ਦੁਰਗਾਪੁਰ, ਰਾਣੀਗੰਜ, ਅਸਾਨਸੋਲ, ਧੰਨਬਾਦ ਦੇ ਕੋਯਲੇ ਦੀ ਖਾਨਾਂ ਨਾਲ ਜੋੜਦੀ ਹੈ।।[1] ਇਹ ਧੰਨਬਾਦ ਅਤੇ ਹਾਵੜਾ ਰੇਲਵੇ ਸਟੇਸ਼ਨ ਵਿਚਕਾਰ ਚਲਣ ਵਾਲੀ ਸਭ ਤੋਂ ਵਧੀਆ ਟਰੇਨ ਸੇਵਾਵਾਂ ਵਿੱਚੋ ਇੱਕ ਹੈ।।

ਇਹ ਰੇਲਗੱਡੀ ਦਫ਼ਤਰੀ ਘੰਟਿਆਂ ਵੇਲੇ ਇੱਕ ਮਹਤਵਪੂਰਣ ਟਰੇਨ ਲਿੰਕ ਦੀ ਭੁਮਿਕਾ ਨਿਭਾਉਦੀ ਹੈ ਅਤੇ ਰੋਜ਼ਾਨਾ ਜਾਣ ਵਾਲੇ ਯਾਤਰੀ ਤੇ ਕਦੇ ਕਦਾਈਂ ਸਫ਼ਰ ਕਰਨ ਵਾਲੇ ਯਾਤਰੀ ਇਸ ਰੇਲਗੱਡੀ ਨੂੰ ਬਰਾਬਰ ਤਰਜੀਹ ਦਿੰਦੇ ਹਨ,। ਕਿਉਂਕਿ ਇਹ ਬਹੁਤ ਹੀ ਪ੍ਸਿਧ ਟਰੇਨ ਹੈ, ਇਸਲਈ ਜਿਆਦਾਤਰ ਇਸਦੇ ਡੱਬੇ ਯਾਤਰੀਆਂ ਨਾਲ ਭਰੇ ਹੀ ਮਿਲਦੇ ਹਨ।

ਕੋਲਫੀਲਡ ਐਕਸਪ੍ਰੈਸ ਗੋਮੋਹ/ਹਾਵੜਾ ਰੇਲਵੇ ਸਟੇਸ਼ਨ ਸ਼ੈਡ ਦੇ ਡਬਲਯੂ ਏ ਪੀ 7 ਕਲਾਸ ਬਿਜਲੀ ਦੇ ਇੰਜਣ ਨਾਲ ਖੀਚੀ ਜਾਂਦੀ ਹੈI ਅਤੇ ਇਸ ਟਰੇਨ ਵਿੱਚ ਏਸੀ ਕਾਰ, ਸੈਕੰਡ ਕਲਾਸ ਬੈਠਕ, ਜਨਰਲ ਕਲਾਸ ਉਪਲੱਬਧ ਹਨ, ਪਰ ਪੈਂਟਰੀ ਕਾਰ ਦੀ ਉਪਲੱਬਧ ਨਹੀਂ ਹੈI ਇਸ ਟਰੇਨ ਦੇ ਮਹਤਵਪੂਰਣ ਸਟੇਸ਼ਨ ਹਨ- ਦੁਰਗਾਪੁਰ, ਅਨਦਾਲ, ਰਾਣੀਗੰਜ, ਅਸਾਨਸੋਲ। 12339 ਕੋਲਾ ਖੇਤਰ ਐਕਸਪ੍ਰੈਸ ਹਾਵੜਾ ਟਰਮਿਨਲ ਦੇ ਪਲੈਟ ਫਾਰਮ ਨੰਬਰ 12 ਤੋਂ ਰੋਜ਼ਾਨਾ ਸ਼ਾਮ ਨੂੰ 5.20 ਬਜੇ ਰਵਾਨਾ ਹੁੰਦੀ ਹੈ ਅਤੇ ਉਸੀ ਦਿਹਾੜੀ ਸ਼ਾਮ ਨੂੰ 9:40 ਬਜੇ ਧੰਨਬਾਦ ਜੰਕਸ਼ਨ ਪਹੁੰਚਦੀ ਹੈ। 12340[2][3] ਕੋਲਫੀਲਡ ਐਕਸਪ੍ਰੈਸ ਰੋਜ਼ਾਨਾ ਸਵੇਰੇ 5:55 ਬਜੇ ਧੰਨਬਾਦ ਜੰਕਸ਼ਨ ਤੋਂ ਚਲਦੀ ਹੈ ਅਤੇ ਉਸੀ ਦਿਹਾੜੀ ਸਵੇਰੇ 10:25 ਬਜੇ ਹਾਵੜਾ ਪਹੁੰਚਦੀ ਹੈ। ਇਸ ਵਿੱਚ ਤਤਕਾਲ ਸੇਵਾ ਉਪਲੱਬਧ ਹੈ। ਦਫਤਰੀ ਸਮੇਂ ਦੀ ਟਰੇਨ ਹੋਣ ਕਰਕੇ, ਧੰਨਬਾਦ ਤੋਂ ਹਾਵੜਾ ਜਾਣ ਲਈ ਇਸਨੂੰ ਸਭ ਤੋਂ ਵੱਧ ਪਹਿਲ ਮਿਲਦੀ ਹੈ। ਇਹ ਰੇਲਗੱਡੀ ਆਪਣੇ ਡੱਬੇ ਅੱਗਨੀ ਵੀਨਾ ਐਕਸਪ੍ਰੈਸ ਅਤੇ ਸ਼ਕਤੀਨਿਕੇਤਨ ਐਕਸਪ੍ਰੈਸ ਨਾਲ ਵੰਡਦੀ ਹੈ। ਇਹ ਬਲੈਕ ਡਾਈਮੰਡ ਐਕਸਪ੍ਰੈਸ ਦੀ ਜੁੜਵਾ ਟਰੇਨ ਹੈ, ਜੋ ਕਿ ਧੰਨਬਾਦ ਤੋਂ ਹਾਵੜਾ ਵਿਚਕਾਰ ਹੀ ਚਲਦੀ ਹੈ।

ਇਹ ਟਰੇਨ ਹਾਵੜਾ ਬਰਦਮਾਨ ਕੋਰਡ਼ ਲਾਈਨ ਦੁਆਰਾ ਚਲਦੀ ਹੈ ਜਦਕਿ ਬਲੈਕ ਡਾਈਮੰਡ ਐਕਸਪ੍ਰੈਸ ਹਾਵੜਾ ਬਰਦਮਾਨ ਮੇਨ ਲਾਈਨ ਦੁਆਰਾ ਚਲਦੀ ਹੈ।

ਇਹ ਰੇਲਗੱਡੀ ਖਾਸ ਤੌਰ 'ਤੇ ਬਰਦਮਾਨ ਤੇ ਠਹਰਾਉ ਨਾ ਹੋਣ ਕਾਰਨ ਅਤੇ ਹਾਵੜਾ ਤੋਂ ਮੰਨਕਾਰ ਦਾ 132 ਕਿਮੀ ਦਾ ਸਫ਼ਰ 110 ਕਿਮੀ / ਘੰਟਾ ਦੀ ਤੇਜ਼ ਰਫ਼ਤਾਰ ਨਾਲ 1 ਘੰਟੇ 15 ਮਿੰਟ ਵਿੱਚ ਪੂਰਾ ਕਰਨ ਲਈ ਮਸ਼ਹੂਰ ਹੈ।

ਅਨੁਮਾਨ

[ਸੋਧੋ]

ਸਾਲ 2011 ਵਿੱਚ, ਇਹ ਟਰੇਨ ਯਾਤਰਾ ਦੇ ਦੌਰਾਨ ਗਲਤ ਪਟਰੀ ਤੇ ਕਈ ਕਿਲੋਮੀਟਰ ਦਾ ਸਫ਼ਰ ਕਰਨ ਵਜੋਂ ਖਬਰਾਂ ਵਿੱਚ ਆਈ। ਟਰੇਨ ਖਾਨਾ ਜੰਕਸ਼ਨ ਤੋਂ ਗਲਤ ਪਟਰੀ ਤੇ ਪੈ ਗਈ ਅਤੇ ਧੰਨਬਾਦ ਦੀ ਬਜਾਏ ਭੋਲਪੁਰ ਵੱਲ ਨੂੰ ਚਲੀ ਗਈ। ਜਦੋਂ ਕਿ ਤਲਿਤ ਸਟੇਸ਼ਨ ਦੇ ਸਟਾਫ਼ ਨੇ ਇਹ ਗਲਤੀ ਫੜੀ ਤਾਂ ਟਰੇਨ ਨੂੰ ਸਹੀ ਪਟਰੀ ਤੇ ਵਾਪਸ ਭੇਜਿਆ ਗਿਆ।[4]

1990 ਦੇ ਦਸ਼ਕ ਵਿੱਚ, ਬਰਦਵਾਨ ਜੰਕਸ਼ਨ ਟਰੇਨ ਦਾ ਤਹਿ ਠਹਰਾਓ ਸਟੇਸ਼ਨ ਸੀ। ਲੇਕਿਨ ਬਰਦਵਾਨ ਹਾਵੜਾ ਅਨੁਭਾਗ ਵਿੱਚ ਘਮੰਡੀ ਤੇ ਬਤਮੀਜ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀ ਜੋ ਦੁਜਿਆਂ ਯਾਤਰੀਆਂ ਨਾਲ ਗੰਭੀਰ ਬਿਹਸ ਕਰਦੇ ਰਹਿੰਦੇ ਸੀ, ਦੇ ਕਾਰਨ ਇਸ ਸਟੋਪ ਨੂੰ ਰਦ ਕਰ ਦਿੱਤਾ ਗਿਆ। ਇਸ ਸੇਵਾ ਦੀ ਪੂਰਤੀ ਲਈ ਰੋਜ਼ਾਨਾ ਦੇ ਯਾਤਰੀਆਂ ਲਈ ਬਰਦਵਾਨ ਤੋਂ ਹਾਵੜਾ ਤੱਕ ਦਿਨ ਦੇ ਉਹਨਾਂ ਖਾਸ ਘੰਟਿਆਂ ਲਈ ਈਐਸਯੂ (ਇਲੈਕਟ੍ਰਿਕ ਮਲਟੀਪਲ ਯੂਨਿਟ) ਇੱਕ ਲੋਕਲ ਟਰੇਨ ਚਲਾਈ ਗਈ। ਇਹਨਾਂ ਦੋਹਾਂ ਸਟੇਸ਼ਨਾਂ ਵਿਚਕਾਰ ਕੁਝ ਹੋਰ ਸਟੋਪ ਵੀ ਸਨ.।

ਹਵਾਲੇ

[ਸੋਧੋ]
  1. "12339/Coalfield Express". indiarailinfo.com. Retrieved 19 November 2015.
  2. "Coalfield Express (12340) Time Table / Route / Schedule". findtraininfo.in. Archived from the original on 22 ਨਵੰਬਰ 2015. Retrieved 19 November 2015.
  3. "Coalfield Express Time Table". cleartrip.com. Archived from the original on 29 ਅਕਤੂਬਰ 2015. Retrieved 19 November 2015. {{cite web}}: Unknown parameter |dead-url= ignored (|url-status= suggested) (help)
  4. "Alarm after।ndian train takes wrong turn". bbc.com. 13 December 2011. Retrieved 19 November 2015.