ਸ਼ਿਖਾ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਖਾ ਸ਼ਰਮਾ
ਜਨਮਨਵੰਬਰ 19, 1958
ਰਾਸ਼ਟਰੀਅਤਾਭਾਰਤੀ
ਪੇਸ਼ਾਬੈਂਕਰ
ਮਾਲਕਐਕਸਿਸ ਬੈਂਕ

ਸ਼ਿਖਾ ਸ਼ਰਮਾ ਇੱਕ ਭਾਰਤੀ ਅਰਥਸ਼ਾਸਤਰੀ ਅਤੇ ਬੈਂਕਰ ਹੈ। ਉਹ 1994 ਵਿੱਚ ਸਥਾਪਤ ਐਕਸਿਸ ਬੈਂਕ, ਭਾਰਤ ਦੀ ਤੀਜੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ ਵਿਚੋਂ ਇੱਕ, ਦੀ ਮੈਨੇਜਿੰਗ ਡਾਇਰੈਕਟਰ ਅਤੇ​ ਸੀ.ਈ.ਓ. ਹੈ, ਜੋ 2009-2018 ਤੱਕ ਇਸ ਅਹੁਦੇ 'ਤੇ ਰਹੀ ਹੈ।[1] ਸ਼ਰਮਾ ਐਕਸਿਸ ਬੈਂਕ ਵਿੱਚ 2009 'ਚ ਦਾਖਿਲ ਹੋਈ ਅਤੇ ਆਪਣੀ ਰਿਟੇਲ ਲੈਂਡਿੰਗ ਫ੍ਰੈਂਚਾਇਜ਼ੀ ਨੂੰ ਮਜ਼ਬੂਤ ਕਰਨ, ਇਸ ਦੇ ਨਿਵੇਸ਼ ਬੈਂਕਿੰਗ ਤੇ ਸਲਾਹਕਾਰੀ ਸਮਰੱਥਾਵਾਂ ਨੂੰ ਵਧਾਉਣ ਅਤੇ ਉਤਪਾਦਾਂ ਦਾ ਇੱਕ ਵਿਸ਼ਾਲ ਪੋਰਟਫੋਲੀਓ ਵਿਕਸਿਤ ਕਰਨ 'ਤੇ ਕੇਂਦ੍ਰਤ ਕੀਤਾ।

ਮੁੱਢਲਾ ਜੀਵਨ[ਸੋਧੋ]

ਭਾਰਤੀ ਫੌਜ ਵਿੱਚ ਇੱਕ ਅਧਿਕਾਰੀ ਦੀ ਧੀ, ਸ਼ਿਖਾ ਦਾ ਜਨਮ 19 ਨਵੰਬਰ 1958 ਨੂੰ ਹੋਇਆ ਸੀ।[2][3] ਉਸ ਦੇ ਪਿਤਾ ਇੱਕ ਫੌਜੀ ਸਨ, ਇਸ ਲਈ ਸ਼ਰਮਾ ਪਰਿਵਾਰ ਨੇ ਸਾਰੇ ਦੇਸ਼ ਦੀ ਯਾਤਰਾ ਕੀਤੀ ਅਤੇ ਸ਼ਿਖਾ ਨੇ ਆਪਣੀ ਸਕੂਲ ਦੀ ਪੜ੍ਹਾਈ ਦਿੱਲੀ ਦੇ ਲੋਰੇਟੋ ਕਾਨਵੈਂਟ ਤੋਂ ਖਤਮ ਕਰਨ ਤੋਂ ਪਹਿਲਾਂ ਕਈ ਸ਼ਹਿਰਾਂ ਦੇ ਸੱਤ ਸਕੂਲ ਵਿੱਚ ਪੜ੍ਹਾਈ ਕੀਤੀ।[4] ਉਹ ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਫਾਰ ਵੂਮੈਨ (ਐਲ.ਐਸ.ਆਰ.) ਤੋਂ ਅਰਥ ਸ਼ਾਸਤਰ ਵਿੱਚ ਬੀ.ਏ. (ਆਨਰਜ਼) ਅਤੇ ਆਈ.ਆਈ.ਐਮ. ਅਹਿਮਦਾਬਾਦ ਤੋਂ ਐਮ.ਬੀ.ਏ. ਕਰਨ ਲਈ ਗਈ ਸੀ। ਉਸ ਨੇ ਮੁੰਬਈ ਦੇ ਨੈਸ਼ਨਲ ਸੈਂਟਰ ਫਾਰ ਸਾੱਫਟਵੇਅਰ ਟੈਕਨੋਲੋਜੀ ਤੋਂ ਸਾੱਫਟਵੇਅਰ ਟੈਕਨੋਲੋਜੀ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਵੀ ਪ੍ਰਾਪਤ ਕੀਤਾ ਹੈ।

ਇੱਕ ਬਿਜਨਸ ਸਟੈਂਡਰਡ ਦੀ ਰਿਪੋਰਟ ਦੇ ਅਨੁਸਾਰ, "ਇੱਕ ਅੰਡਰਗ੍ਰੈਜੁਏਟ ਕੋਰਸ ਲਈ ਭੌਤਿਕ ਵਿਗਿਆਨ ਉਸ ਦੀ ਪਹਿਲੀ ਪਸੰਦ ਸੀ ਪਰ ਉਹ ਅਰਥ-ਸ਼ਾਸਤਰ ਲਈ ਸੈਟਲ ਹੋ ਗਈ ਕਿਉਂਕਿ ਪਹਿਲਾਂ ਐਲ.ਐਸ.ਆਰ. ਦੁਆਰਾ ਪੇਸ਼ਕਸ਼ ਨਹੀਂ ਕੀਤੀ ਗਈ ਸੀ। ਪਰ ਉਸ ਨੂੰ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਅਰਥਸ਼ਾਸਤਰ ਨੇ ਉਸ ਨੂੰ ਗਣਿਤ ਵਿੱਚ ਆਪਣਾ ਜ਼ਬਰਦਸਤ ਹੁਨਰ ਸਾਬਤ ਕਰਨ ਲਈ ਮੌਕਾ ਦਿੱਤਾ - ਇਹ ਵਿਸ਼ਾ ਉਸ ਦੇ ਦਿਲ ਦੇ ਬਹੁਤ ਨੇੜੇ ਹੈ।"[5]

ਪਰਿਵਾਰ[ਸੋਧੋ]

ਸ਼ਰਮਾ ਦਾ ਵਿਆਹ ਆਈ.ਆਈ.ਐਮ.-ਏ ਵਿਖੇ ਉਸ ਦੇ ਬੈਚ-ਮੇਟ ਸੰਜੇ ਸ਼ਰਮਾ ਨਾਲ ਹੋਇਆ ਹੈ। ਸੰਜੈ ਟਾਟਾ ਇੰਟਰਐਕਟਿਵ ਪ੍ਰਣਾਲੀਆਂ ਦੇ ਸਾਬਕਾ ਸੀ.ਈ.ਓ. ਹਨ। ਇਸ ਜੋੜੇ ਦੇ ਦੋ ਬੱਚੇ, ਤਿਲਕ ਅਤੇ ਤਵੀਸ਼ਾ, ਹਨ।[6] ਸ਼ਰਮਾ ਦੇ ਦੋ ਛੋਟੇ ਭਰਾ ਹਨ ਜੋ ਦਿਲ ਦੇ ਮਾਹਰ ਹਨ।

ਕੈਰੀਅਰ[ਸੋਧੋ]

ਸ਼ਰਮਾ ਦਾ ਵਿੱਤੀ ਖੇਤਰ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ। ਉਸ ਨੇ ਆਈ.ਸੀ.ਆਈ.ਸੀ.ਆਈ. ਬੈਂਕ ਨਾਲ 1980 ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਆਈ.ਸੀ.ਆਈ.ਸੀ.ਆਈ. ਲਈ ਵੱਖ-ਵੱਖ ਸਮੂਹ ਕਾਰੋਬਾਰ ਸਥਾਪਤ ਕਰਨ ਤੋਂ ਇਲਾਵਾ, ਨਿਵੇਸ਼ ਬੈਂਕਿੰਗ ਅਤੇ ਪ੍ਰਚੂਨ ਵਿੱਤ ਸਮੇਤ ਆਈ.ਸੀ.ਆਈ.ਸੀ.ਆਈ. ਵਿੱਚ ਆਪਣੀ ਆਖਰੀ ਜ਼ਿੰਮੇਵਾਰੀ ਵਿਚ, ਆਈ.ਸੀ.ਆਈ.ਸੀ.ਆਈ. ਪ੍ਰੂਡੇਂਟਲ ਲਾਈਫ ਇੰਸ਼ੋਰੈਂਸ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਵਜੋਂ, ਉਸਨੇ ਇਸ ਨੂੰ ਭਾਰਤ ਵਿੱਚ ਪਹਿਲੀ ਨੰਬਰ ਦੀ ਨਿੱਜੀ ਬੀਮਾ ਕੰਪਨੀ ਨੂੰ ਵਧੀਆ ਢੰਗ ਨਾਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।[7]

ਪ੍ਰਾਪਤੀਆਂ[ਸੋਧੋ]

ਐਕਸਿਸ ਬੈਂਕ ਦੇ ਐਮ.ਡੀ. ਅਤੇ ਸੀ.ਈ.ਓ. ਵਜੋਂ 2009 ਦੀ ਨਿਯੁਕਤੀ ਤੋਂ ਬਾਅਦ, ਬੈਂਕ ਦੇ ਸਟਾਕ ਵਿੱਚ 90% ਤੋਂ ਵੱਧ ਦਾ ਵਾਧਾ ਹੋਇਆ ਹੈ।[8] ਐਕਸਿਸ ਬੈਂਕ ਨੇ ਐਮ.ਡੀ. ਅਤੇ ਸੀ.ਈ.ਓ. ਵਜੋਂ ਉਸ ਦੀ ਨਿਯੁਕਤੀ ਦੇ ਡੇਢ ਸਾਲ ਬਾਅਦ ਐਨਾਮ ਸਿਕਉਰਟੀਜ਼ ਹਾਸਲ ਕੀਤੀਆਂ। 2014-15 ਦੇ ਅੰਤ ਵਿੱਚ ਤਿੰਨ ਸਾਲਾਂ ਦੌਰਾਨ ਬੈਂਕ ਦੀ ਮਿਸ਼ਰਿਤ ਸਾਲਾਨਾ ਸ਼ੁੱਧ ਲਾਭ ਦੀ ਦਰ 20% ਤੋਂ ਉੱਪਰ ਸੀ। ਮਾਰਚ, 2015 ਤੱਕ ਬੈਂਕ ਦਾ ਸ਼ੁੱਧ ਗੈਰ-ਕਾਰਗੁਜ਼ਾਰੀ ਜਾਇਦਾਦ ਅਨੁਪਾਤ 1.34% ਸੀ, ਜੋ ਕਿ ਸਮੁੱਚੇ ਬੈਂਕਿੰਗ ਸੈਕਟਰ ਲਈ 4.4% ਨਾਲੋਂ ਬਹੁਤ ਘੱਟ ਹੈ। ਸਾਲ 2015-16 ਵਿੱਚ ਸ਼ੁੱਧ ਲਾਭ 18.3% ਵਧ ਕੇ 7,358 ਕਰੋੜ ਰੁਪਏ ਰਿਹਾ, ਓਪਰੇਟਿੰਗ ਲਾਭ 24% ਵਧ ਕੇ 3,582 ਕਰੋੜ ਰੁਪਏ ਰਿਹਾ, ਜਦੋਂਕਿ ਸ਼ੁੱਧ ਵਿਆਜ ਆਮਦਨੀ 19% ਵਧ ਕੇ 14,224 ਕਰੋੜ ਰੁਪਏ ਰਹੀ। ਸਾਲ ਦੌਰਾਨ ਅਡਵਾਂਸਾਂ ਵਿੱਚ 22 ਪ੍ਰਤੀਸ਼ਤ ਵਾਧਾ ਹੋਇਆ ਹੈ ਅਤੇ ਜਮ੍ਹਾਂ ਰਕਮਾਂ ਵਿੱਚ 15 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਇਹ ਦੋਵੇਂ ਉਦਯੋਗ ਨਾਲੋਂ ਵੱਧ ਹਨ। ਘੱਟ ਕੀਮਤ ਵਾਲੇ ਕਰੰਟ ਅਕਾਉਂਟ ਸੇਵਿੰਗ ਅਕਾਉਂਟ (ਸੀ.ਏ.ਐੱਸ.ਏ.) ਜਮ੍ਹਾ ਦਾ ਹਿੱਸਾ 45 ​​ਪ੍ਰਤੀਸ਼ਤ 'ਤੇ ਸਥਿਰ ਰਿਹਾ, ਇਹ ਉੱਚ ਅਨੁਪਾਤ ਹੈ।[9] ਬੈਂਕ ਨੇ ਸਾਲ ਦੇ ਦੌਰਾਨ ਆਪਣੇ ਅੰਤਰਰਾਸ਼ਟਰੀ ਵਿਸਥਾਰ ਨੂੰ ਜਾਰੀ ਰੱਖਿਆ ਅਤੇ ਢਾਕਾ ਵਿੱਚ ਇੱਕ ਪ੍ਰਤੀਨਿਧੀ ਦਫਤਰ ਖੋਲ੍ਹਿਆ।[10]

ਸ਼ਰਮਾ ਦੀ ਅਗਵਾਈ ਹੇਠ, ਐਕਸਿਸ ਬੈਂਕ ਨੂੰ ਫਾਈਨੈਸ਼ਿਅਲ ਟਾਈਮਜ਼, "ਦਿ ਬੈਂਕਰ ਮੈਗਜ਼ੀਨ" ਦੁਆਰਾ "ਸਾਲ 2014 ਲਈ ਵਿਸ਼ੇਸ਼ ਤੌਰ 'ਤੇ "ਬੈਂਕ ਆਫ ਦਿ ਈਅਰ" ਦਾ ਸਨਮਾਨ ਹਾਸਿਲ ਹੋਇਆ। ਬੈਂਕ ਨੂੰ ਸਾਲ 2015 ਲਈ ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ (ਆਈ.ਸੀ.ਐਸ.ਆਈ.) ਦੁਆਰਾ ਕਾਰਪੋਰੇਟ ਗਵਰਨੈਂਸ ਵਿੱਚ ਉੱਤਮਤਾ ਲਈ ਪ੍ਰਮਾਣ ਪੱਤਰ ਦਾ ਸਨਮਾਨ ਕੀਤਾ ਗਿਆ ਸੀ।.[11] ਬ੍ਰਾਂਡ ਇਕੁਇਟੀ, ਇਕਨਾਮਿਕ ਟਾਈਮਜ਼ ਦੁਆਰਾ ਕਰਵਾਏ ਗਏ, 'ਮੋਸਟ ਟਰੱਸਟਡ ਬ੍ਰਾਂਡ ਸਰਵੇ' - ਬੈਂਕ ਨੂੰ ਲਗਾਤਾਰ ਦੂਜੇ ਸਾਲ 'ਮੋਸਟ ਟਰੱਸਟਡ ਪ੍ਰਾਈਵੇਟ ਸੈਕਟਰ ਬੈਂਕ' ਵਜੋਂ ਦਰਜਾ ਦਿੱਤਾ ਗਿਆ।[12] ਐਕਸਿਸ ਬੈਂਕ ਨੂੰ - "ਬਿਜ਼ਨਸ ਟੂਡੇ" ਦੁਆਰਾ 2013 ਵਿੱਚ ਕੀਤੇ ਗਏ ਸਰਵੇਖਣ ਵਿੱਚ "ਕੰਮ ਕਰਨ ਲਈ ਸਰਬੋਤਮ ਕੰਪਨੀਆਂ" ਵਿਚੋਂ ਬੀ.ਐਫ.ਐਸ.ਆਈ. ਸੈਕਟਰ ਵਿੱਚ ਕੰਮ ਕਰਨ ਲਈ ਨੰਬਰ 1 ਕੰਪਨੀ ਦਾ ਦਰਜਾ ਦਿੱਤਾ ਗਿਆ।[13] ਉਸ ਦੇ ਯਤਨਾਂ ਦੀ ਪੁਸ਼ਟੀ ਵਜੋਂ, ਹਾਰਵਰਡ ਬਿਜਨਸ ਸਕੂਲ ਨੇ ਐਕਸਿਸ ਬੈਂਕ ਵਿਖੇ ਪ੍ਰਬੰਧਨ ਤਬਦੀਲੀ ਬਾਰੇ ਇੱਕ ਕੇਸ ਅਧਿਐਨ 2013 ਵਿੱਚ ਪ੍ਰਕਾਸ਼ਤ ਕੀਤਾ ਸੀ।[14]

ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਹੋਰ ਕਾਰਨਾਂ ਦੇ ਨਾਲ-ਨਾਲ ਬੈਂਕ ਦੀਆਂ ਜਾਇਦਾਦਾਂ ਦੀ ਗੁਣਵੱਤਾ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ, ਬੈਂਕ ਦੇ ਬੋਰਡ ਨੂੰ ਸ਼ਰਮਾ ਦੇ ਤਿੰਨ ਸਾਲਾ ਮੁੜ-ਚੋਣ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ, ਪਰ 'ਸ਼ਾਨਦਾਰ ਕੈਰੀਅਰ' ਦਾ ਅੰਤ ਇੱਕ ਉਦਾਸ ਅੰਤ ਸੀ। ਇਸ ਦੇ ਬਾਅਦ ਸ਼ਰਮਾ ਨੇ ਬੋਰਡ ਨੂੰ ਆਪਣਾ ਕਾਰਜਕਾਲ 7 ਮਹੀਨੇ ਕਰਨ ਲਈ ਕਿਹਾ। ਸ਼ਰਮਾ 31 ਦਸੰਬਰ 2018 ਨੂੰ ਸੇਵਾਮੁਕਤ ਹੋਈ, ਅਤੇ ਅਮਿਤਾਭ ਚੌਧਰੀ ਨੇ ਐਮ.ਡੀ. ਅਤੇ ਸੀ.ਈ.ਓ. ਦਾ ਅਹੁਦਾ ਸੰਭਾਲਿਆ।

ਇਨਾਮ[ਸੋਧੋ]

  • 'Banker of the Year' for 2014-15 by Business Standard[15]
  • AIMA - JRD Tata Corporate Leadership Award for the Year 2014[16]
  • 'India's Best Woman CEO' by Business Today- 2013[17]
  • 'Transformational Business Leader of the Year’ at AIMA's Managing India Awards – 2012[18]
  • Woman Leader of the year’ at Bloomberg - UTV Financial Leadership Awards – 2012[19]
  • Businessworld's Banker of the Year Award - 2012[20]
  • Forbes List of Asia's 50 Power Business Women - 2012[21]
  • Indian Express Most Powerful Indians – 2012[22]
  • India Today Power List of 25 Most Influential Women - 2012[23]
  • Finance Asia's Top 20 Women in Finance - 2011[24]
  • Business Today ‘Hall of Fame' – 2011[24]
  • Fortune Global and India list of 50 Most Powerful Women in Business – 2011[24]
  • Businesswoman of the Year at the Economic Times Awards – 2008[24]
  • Entrepreneur of the Year – Manager at the E&Y Entrepreneur Awards - 2007[24]
  • Outstanding Businesswoman of the Year, CNBC TV 18's Business Leader Awards[24]

ਹਵਾਲੇ[ਸੋਧੋ]

  1. "Chairperson of AAMCL". Archived from the original on 2014-06-26. Retrieved 2015-10-10. {{cite web}}: Unknown parameter |dead-url= ignored (|url-status= suggested) (help)
  2. "The Liberal Banker". Mint. 14 June 2014.
  3. "Bankable Star - Shikha Sharma". Business Today. 18 September 2011.
  4. "Prudent gleanings: Shikha Sharma's success story". The Economic Times. 27 September 2008. Retrieved 27 January 2014.
  5. "Lunch with BS: Shikha Sharma". Business Standard. 16 February 2010. Retrieved 27 January 2014.
  6. "Head to head!". DNA. 27 June 2007. Retrieved 27 January 2014.
  7. "The Axis Bank MD and CEO's achievements are formidable". www.businesstoday.in. Retrieved 2016-02-09.
  8. "Shikha Sharma gets a salary hike". Business Standard. 16 May 2013. Retrieved 27 January 2014.
  9. "A new template for success". Retrieved 2016-02-09.
  10. "Axis Bank enters Bangladesh, opens representative office in Dhaka". The Hindu (in Indian English). 2015-11-22. ISSN 0971-751X. Retrieved 2016-02-09.
  11. "Axis Bank receives Certificate of Recognition for excellence in Corporate Governance by the Institute of Company Secretaries of India (ICSI)" (PDF).
  12. "Most trusted brands ranked by category". timesofindia-economictimes. Retrieved 2016-02-09.
  13. "Why Axis Bank is among the best companies to work for". www.businesstoday.in. Retrieved 2016-02-09.
  14. Case Study, HBR (March 28, 2014). "Managing Change at Axis Bank". Harvard Business Review.
  15. "BS Banker of the Year is Shikha Sharma". Retrieved 2016-02-09.
  16. "AIMA - JRD TATA Corporate Leadership Award 2014". www.aima.in. Archived from the original on 2018-12-25. Retrieved 2016-02-09. {{cite web}}: Unknown parameter |dead-url= ignored (|url-status= suggested) (help)
  17. "Business Today listing of India's Best CEOs in 2013". www.businesstoday.in. Retrieved 2016-02-09.
  18. "AIMA acknowledges the excellence of India". All India Management Association. 18 ਅਪਰੈਲ 2012. Archived from the original on 2 ਫ਼ਰਵਰੀ 2014. Retrieved 27 ਜਨਵਰੀ 2014.
  19. "BloombergUTV honours India's financial leaders and visionaries". afaqs.com. 10 April 2012. Retrieved 27 January 2014.
  20. "MAGNA AWARDS 2012". Business World. 8 ਜਨਵਰੀ 2013. Archived from the original on 4 ਫ਼ਰਵਰੀ 2014. Retrieved 27 ਜਨਵਰੀ 2014.
  21. "Asia's Women In The Mix, 2013: The Year's Top 50 for Achievement In Business". Forbes. 27 February 2013. Retrieved 27 January 2014.
  22. "Most Powerful Women". Business Today. August 2013. Retrieved 27 January 2014.
  23. "25 power women and their inspiring stories". India Today. 9 May 2012. Retrieved 27 January 2014.
  24. 24.0 24.1 24.2 24.3 24.4 24.5 "Shikha Sharma" (PDF). NASSCOM. 2012. Archived from the original (PDF) on 25 ਦਸੰਬਰ 2018. Retrieved 27 January 2014. {{cite news}}: Unknown parameter |dead-url= ignored (|url-status= suggested) (help)