ਵਿਕੀਪੀਡੀਆ:ਤਕਨਾਲੋਜੀ/ਮੁੱਖਲੇਖ
ਨੈਨੋਤਕਨਾਲੋਜੀ ‘ਨੈਨੋ’ ਤੋਂ ਭਾਵ ਬਹੁਤ ਹੀ ਛੋਟੇ ਆਕਾਰ ਵਿੱਚ ਮਾਦੇ ਦਾ ਵਿਚਰਨਾ ਹੈ। ਜਿਸ ਪਦਾਰਥ ਨੂੰ ਅਸੀਂ ਨੰਗੀ ਅੱਖ ਨਾਲ ਦੇਖਦੇ ਹਾਂ ਉਸ ਦੀ ਨਾਪ-ਲੰਬਾਈ ਜਾਂ ਵਿਸਤਾਰ ਹੁੰਦਾ ਹੈ ਪਰ ਮਾਈਕਰੋ ਅਤੇ ਨੈਨੋ ਆਕਾਰ ਵਿੱਚ ਵਿਚਰਨ ਵਾਲਾ ਪਦਾਰਥ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਕਿਉਂਕਿ ਉਸ ਦਾ ਵਿਸਥਾਰ 10−6 ਮੀਟਰ ਤੋਂ ਲੈ ਕੇ 10−9 ਮੀਟਰ ਤਕ ਹੁੰਦਾ ਹੈ। ਨੈਨੋਮੀਟਰ ਵਿਗਿਆਨਿਕ ਨੋਟੇਸ਼ਨ ਵਿੱਚ 1×10−9 m ਹੈ। ਪਰਮਾਣੂ ਦੇ ਵਿਸਥਾਰ ਦੀ ਇਕਾਈ ਐਂਗਸਟਰੋਮ (1) ਹੁੰਦੀ ਹੈ। ਇੱਕ ਐਂਗਸਟਰੋਮ 10−10 ਮੀਟਰ ਦੇ ਬਰਾਬਰ ਹੁੰਦਾ ਹੈ ਮਤਲਬ ਇੱਕ ਨੈਨੋਮੀਟਰ ਲੰਮੇ-ਚੌੜੇ ਪਦਾਰਥ ਵਿੱਚ 10 ਪਰਮਾਣੂ ਫਿੱਟ ਹੋ ਸਕਦੇ ਹਨ। ਮਨੁੱਖੀ ਸਰੀਰ ਦੇ ਡੀ.ਐੱਨ.ਏ., ਪ੍ਰੋਟੀਨ, ਵਾਇਰਸ ਅਤੇ ਇਲੈਕਟਰੌਨਿਕ ਚਿੱਪਾਂ ਵਿੱਚ ਵਰਤੇ ਜਾਣ ਵਾਲੇ ਟਰਾਂਸਿਸਟਰ ਸਭ ਨੈਨੋਮੀਟਰ ਸਕੇਲ ਵਿੱਚ ਹੀ ਮਾਪੇ ਜਾ ਸਕਦੇ ਹਨ। ਇੱਕ ਬਾਇਓਲੋਜੀਕਲ ਸੈੱਲ ਇੱਕ ਨੈਨੋਮੀਟਰ ਤੋਂ ਦਸ ਹਜ਼ਾਰ ਗੁਣਾਂ ਵੱਡਾ ਹੁੰਦਾ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਨੈਨੋਤਕਨਾਲੋਜੀ ਵਿੱਚ ਵਰਤੇ ਜਾਣ ਵਾਲੇ ਪਦਾਰਥ ਦਾ ਆਕਾਰ 100 ਨੈਨੋਮੀਟਰ ਤੋਂ ਘੱਟ ਹੁੰਦਾ ਹੈ ਯਾਨੀ 100&10−9= 10−7 ਮੀਟਰ ਤੋਂ ਵੀ ਛੋਟਾ। ਅਜਿਹੀ ਤਕਨਾਲੋਜੀ ਰਾਹੀਂ ਪਦਾਰਥ ਦੀ ਅਤਿ ਸੂਖ਼ਮ ਪਰਮਾਣੂ ਸੰਰਚਨਾ ਅਤੇ ਕੁਆਂਟਮ ਪੱਧਰ ਦੀਆਂ ਚੁੰਬਕੀ, ਬਿਜਲਈ, ਪ੍ਰਕਾਸ਼ੀ ਅਤੇ ਯਾਂਤਰਿਕ ਵਿਗਿਆਨ ਸਬੰਧੀ ਵਿਸ਼ੇਸ਼ਤਾਵਾਂ ਦਾ ਨਿਰੀਖਣ ਅਤੇ ਪੜਚੋਲ ਕੀਤੀ ਜਾਂਦੀ ਹੈ।...