ਪ੍ਰੋਟੀਨ

ਮਾਇਓਗਲੋਬੀਨ ਪ੍ਰੋਟੀਨ ਦੇ ਤਿੰਨ-ਪਾਸੀ ਢਾਂਚੇ ਦਾ ਵਰਣਨ ਜੀਹਦੇ ਵਿੱਚ ਫ਼ਿਰੋਜ਼ੀ ਅਲਫ਼ਾ ਹੀਲਿਕਸ ਵਿਖਾਏ ਗਏ ਹਨ। ਇਹ ਪ੍ਰੋਟੀਨ ਐਕਸ-ਕਿਰਨ ਕ੍ਰਿਸਟਲੋਗਰਾਫ਼ੀ ਰਾਹੀਂ ਆਪਣਾ ਢਾਂਚਾ ਹੱਲ ਕਰਾਉਣ ਵਾਲ਼ਾ ਪਹਿਲਾ ਪ੍ਰੋਟੀਨ ਸੀ। ਕੁੰਡਲਾਂ ਵਿੱਚ ਵਿਚਕਾਰ ਸੱਜੇ ਪਾਸੇ ਹੀਮ ਸਮੂਹ (ਭੂਸਲੇ ਰੰਗ ਵਿੱਚ) ਨਾਮਕ ਇੱਕ ਅੰਗੀ ਸਮੂਹ ਆਕਸੀਜਨ ਅਣੂ (ਲਾਲ) ਨਾਲ਼ ਜੁੜਿਆ ਵਿਖਾਈ ਦੇ ਰਿਹਾ ਹੈ।
ਪ੍ਰੋਟੀਨ (/ˈproʊˌtiːnz/ ਜਾਂ /ˈproʊti.[invalid input: 'ɨ']nz/) ਵੱਡੇ ਜੀਵਾਣੂ ਜਾਂ ਵਿਸ਼ਾਲ ਅਣੂ ਹੁੰਦੇ ਹਨ ਜਿਹਨਾਂ ਵਿੱਚ ਅਮੀਨੋ ਤਿਜ਼ਾਬ ਦੇ ਫੋਗਾਂ ਦੀਆਂ ਇੱਕ ਜਾਂ ਇੱਕ ਤੋਂ ਵੱਧ ਲੜੀਆਂ ਹੁੰਦੀਆਂ ਹਨ। ਪ੍ਰੋਟੀਨ ਜ਼ਿੰਦਾ ਪ੍ਰਾਣੀਆਂ ਵਿੱਚ ਕਈ ਕਿਸਮਾਂ ਦੇ ਕੰਮ ਕਰਦੇ ਹਨ ਜਿਹਨਾਂ ਵਿੱਚ ਖੁਰਾਕ ਪਾਚਕ ਕਿਰਿਆਵਾਂ ਨੂੰ ਤੇਜ਼ ਕਰਨਾ, ਡੀ.ਐੱਨ.ਏ. ਦੀ ਨਕਲ ਕਰਨੀ, ਚੋਭਾਂ ਦਾ ਜੁਆਬ ਦੇਣਾ ਅਤੇ ਅਣੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਹੈ। ਪ੍ਰੋਟੀਨ ਇੱਕ ਦੂਜੇ ਤੋਂ ਮੁੱਖ ਤੌਰ ਉੱਤੇ ਆਪਣੇ ਅਮੀਨੋ ਤਿਜ਼ਾਬਾਂ ਦੀ ਤਰਤੀਬ ਦੇ ਅਧਾਰ ਉੱਤੇ ਵੱਖਰੇ ਹੁੰਦੇ ਹਨ ਜਿਹਨਾਂ ਦੀ ਉਸਾਰੀ ਜੀਨਾਂ ਦੀ ਨਿਊਕਲੀਓਟਾਈਡ ਤਰਤੀਬ ਮੁਤਾਬਕ ਹੁੰਦੀ ਹੈ ਅਤੇ ਜਿਹਨਾਂ ਦੇ ਨਤੀਜੇ ਵਜੋਂ ਪ੍ਰੋਟੀਨ ਨੂੰ ਵਲ਼ ਦੇ ਕੇ ਇੱਕ ਖ਼ਾਸ ਤਿੰਨ-ਪਾਸਾਈ ਢਾਂਚਾ ਬਣਾ ਦਿੱਤਾ ਜਾਂਦਾ ਹੈ ਜਿਸ ਨਾਲ਼ ਉਹਦੇ ਕੰਮ ਮੁਕੱਰਰ ਹੁੰਦੇ ਹਨ।