ਭਾਸ਼ਾ ਸੰਪਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਦੋਂ ਦੋ ਜਾਂ ਵਧੇਰੇ ਭਾਸ਼ਾਵਾਂ ਦਾ ਆਪਸ ਵਿੱਚ ਸੰਪਰਕ ਹੁੰਦਾ ਹੈ ਤਾਂ ਉਸਨੂੰ ਭਾਸ਼ਾ ਸੰਪਰਕ ਕਿਹਾ ਜਾਂਦਾ ਹੈ। ਭਾਸ਼ਾ ਸੰਪਰਕ ਦੇ ਅਧਿਐਨ ਨੂੰ ਸੰਪਰਕ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।

ਮਨੁੱਖੀ ਇਤਿਹਾਸ ਵਿੱਚ ਸ਼ੁਰੂ ਤੋਂ ਬਹੁਭਾਸ਼ਾਵਾਦ ਬਹੁਤ ਆਮ ਰਿਹਾ ਹੈ ਅਤੇ ਅੱਜ ਦੁਨੀਆ ਵਿੱਚ ਜ਼ਿਆਦਾਤਰ ਲੋਕ ਬਹੁਭਾਸ਼ਕ ਹਨ।[1]

ਜਦ ਦੋ ਭਾਸ਼ਾਵਾਂ ਦਾ ਸੰਪਰਕ ਹੁੰਦਾ ਹੈ ਤਾਂ ਇਹ ਸੁਭਾਵਕ ਜਿਹੀ ਗੱਲ ਹੈ ਕਿ ਉਹ ਦੋਨੋਂ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦਿਆਂ ਹਨ। ਭਾਸ਼ਾ ਸੰਪਰਕ ਵੱਖ-ਵੱਖ ਤਰ੍ਹਾਂ ਨਾਲ ਹੋ ਸਕਦਾ ਹੈ, ਜਿਵੇਂ ਕਿ ਭਾਸ਼ਾਈ ਹੱਦਾਂ ਵਿਚਕਾਰ[2], ਪਰਵਾਸ ਦੇ ਸਿੱਟੇ ਵਜੋਂ ਜਾਂ ਕਿਸੇ ਸਿਆਸੀ ਕਾਰਨਾਂ ਕਰ ਕੇ।

ਹਵਾਲੇ[ਸੋਧੋ]

  1. http://www.cal.org/resources/Digest/digestglobal.html Archived 2012-08-22 at the Wayback Machine. A Global Perspective on Bilingualism and Bilingual Education (1999), G. Richard Tucker, Carnegie Mellon University
  2. Hadzibeganovic, Tarik, Stauffer, Dietrich & Schulze, Christian (2008). Boundary effects in a three-state modified voter model for languages. Physica A: Statistical Mechanics and its Applications, 387(13), 3242–3252.