ਅਰਪਨ
ਅਰਪਨ ਇੱਕ ਅਜਿਹੀ ਸੰਸਥਾ ਹੈ ਜੋ ਕਿ 2006 ਤੋਂ ਵੱਡੇ ਪੱਧਰ ਤੇ ਬੱਚਿਆਂ ਨਾਲ ਜਿਨਸੀ ਪੱਧਰ ਤੇ ਹੋਣ ਵਾਲੇ ਦੁਰਵਿਵਹਾਰ ਦੇ ਮਸਲਿਆਂ ਨਾਲ ਨਜਿੱਠਦੀ ਹੈ। ਅਰਪਨ ਅਜੋਕੇ ਸਮੇਂ ਵੁਿਚ ਮੁੰਬਈ ਅਤੇ ਥਾਨਾ (ਮਹਾਂਰਾਸ਼ਟਰਾ) ਵਿੱਚ ਕਾਰਜਸ਼ੀਲ ਹੈ। ਇਹ ਸੰਸਥਾ ਸ਼ਿਕਾਰ ਹੋਏ ਬੱਚਿਆਂ ਦੀ ਹਰ ਪੱਧਰ ਤੇ ਸਹਾਇਤਾ ਕਰਦੀ ਹੈ ਅਤੇ ਮਾਹਿਰ ਅਧਿਆਪਕਾਂ, ਮਨੋਵਿਗਿਆਨਿਕਾਂ ਦੁਆਰਾ ਸ਼ਿਕਾਰ ਹੋਏ ਬੱਚਿਆਂ ਅਤੇ ਉਹਨਾ ਦੇ ਪਰਿਵਾਰ ਨਾਲ ਤਾਲਮੇਲ ਬਿਠਾ ਕੇ, ਹਰ ਸੰਭਵ ਯਤਨ ਕੀਤਾ ਜਾਂਦਾ ਹੈ ਤਾਂ ਜੋ ਬੱਚਿਆਂ ਨੂੰ ਦੋਬਾਰਾ ਜਿੰਦਗੀ ਨਾਲ ਜੋੜਿਆ ਜਾ ਸਕੇ|
ਸੰਸਥਾਪਕ
[ਸੋਧੋ]ਅਰਪਨ ਸੰਸਥਾ ਦੀ ਸੰਸਥਾਪਕ ਪੂਜਾ ਤਾਪਾਰਿਆ ਹੈ | ਪੂਜਾ ਬੱਚਿਆਂ ਨਾਲ ਹੋਣ ਵਾਲੇ ਜਿਨਸੀ ਦੁਰਵਿਵਹਾਰ ਦੇ ਖ਼ਿਲਾਫ 2006 ਤੋਂ ਕਾਰਜਸ਼ੀਲ ਹੈ ਅਤੇ ਇਸੇ ਕੰਮ ਦੀ ਲੜੀ ਨੂ ਅੱਗੇ ਵਧਾਉਂਦੇ ਹੋਏ ਅੱਜ ਅਰਪਨ ਸੰਸਥਾ ਕੋਲ 60 ਮਾਹਿਰ ਵਿਅਕਤੀਆਂ ਦੀ ਟੀਮ ਹੈ ਜੋ ਕੇ ਭਾਰਤ ਦੀਆਂ ਗੈਰ -ਸਰਕਾਰੀ ਸੰਸਥਾਵਾਂ ਦੀਆ ਟੀਮਾਂ ਵਿਚੋਂ ਸਭ ਤੋਂ ਵੱਡੀ ਟੀਮ ਹੈ |[1] ਬਣ
ਸੇਵਾਵਾਂ
[ਸੋਧੋ]ਅਰਪਨ ਸੰਸਥਾ ਬੱਚਿਆਂ ਦੇ ਪਰਿਵਾਰਾਂ ਨੂੰ, ਵਿਦਿਆਰਥੀਆਂ ਨੂੰ, ਸਕੂਲਾਂ ਨੂੰ ਅਤੇ ਬਾਲਗ ਬੱਚਿਆਂ ਨੂੰ ਲੋੜ ਅਨੁਸਾਰ ਸਹਿਯੋਗ ਪਰਦਾਨ ਕਰਦੀ ਹੈ | ਬੱਚਿਆਂ ਦੇ ਪਰਿਵਾਰਾਂ ਲਈ ਜਾਗਰੂਕਤਾ ਦੇਣ ਵਾਲੇ ਸਮਾਗਮਾ ਦਾ ਪਰਬੰਧ ਕਰਦੀ ਹੈ ਤਾ ਜੋ ਮਾਤਾ -ਪਿਤਾ ਬੱਚਿਆਂ ਨਾਲ ਹੋਣ ਵਾਲੇ ਜਿਨਸੀ ਦੁਰਵਿਵਹਾਰ ਵਾਰੇ ਜਾਗਰੂਕ ਹੋ ਸਕਣ ਅਤੇ ਇਸ ਤੋਂ ਇਲਾਵਾ ਬੱਚਿਆਂ ਨਾਲ ਹੋਣ ਵਾਲੇ ਜਿਨਸੀ ਦੁਰਵਿਵਹਾਰ ਦੇ ਬੁਰੇ ਪ੍ਰਭਾਵ ਦੇ ਨਾਲ-ਨਾਲ ਬੱਚਿਆਂ ਨੂੰ ਸੁਰੱਖਿਅਤ ਰਖਣ ਲਈ ਸੁਝਾਅ ਦਿਤੇ ਜਾਂਦੇ ਹਨ |[2]
ਹਵਾਲੇ
[ਸੋਧੋ]- ↑ 1.0 1.1 towards freedom from child abuse, arpan (2014). "the founder". arpan.org.in. arpan. Archived from the original on 3 ਮਈ 2017. Retrieved 15 April 2017.
{{cite web}}
: Unknown parameter|dead-url=
ignored (|url-status=
suggested) (help) - ↑ http://arpan.org.in/for-children/