ਮੱਖਣ ਸਿੰਘ (ਕੀਨਿਆ ਦਾ ਟ੍ਰੇਡ ਯੂਨੀਅਨਿਸਟ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੱਖਣ ਸਿੰਘ
ਜਨਮ(1913-12-27)27 ਦਸੰਬਰ 1913
ਮੌਤ1973
ਪੇਸ਼ਾਟ੍ਰੇਡ ਯੂਨੀਅਨਿਸਟ
ਲਈ ਪ੍ਰਸਿੱਧAnti-colonialist

ਮੱਖਣ ਸਿੰਘ (27 ਦਸੰਬਰ 1913 – 18 ਮਈ 1973) ਇੱਕ ਭਾਰਤੀ ਮੂਲ ਦਾ ਮਜ਼ਦੂਰ ਆਗੂ ਸੀ ਜਿਸ ਨੂੰ ਕੀਨੀਆ ਵਿੱਚ ਟ੍ਰੇਡ ਯੂਨੀਅਨ ਦੀਆਂ ਬੁਨਿਆਦਾਂ ਰੱਖਣ ਦਾ ਮਾਣ ਪ੍ਰਾਪਤ ਹੈ। ਪੰਜਾਬੀ ਨਾਟਕਕਾਰ ਡਾ. ਆਤਮਜੀਤ ਸਿੰਘ ਨੇ ਮੱਖਣ ਸਿੰਘ ਦੇ ਜੀਵਨ ਨੂੰ ਆਧਾਰ ਬਣਾਕੇ ‘ਮੁੰਗੂ ਕਾਮਰੇਡ’ ਨਾਮ ਦਾ ਪੰਜਾਬੀ ਨਾਟਕ ਲਿਖਿਆ ਹੈ।[1]

ਜੀਵਨੀ[ਸੋਧੋ]

ਮੱਖਣ ਸਿੰਘ ਦਾ ਜਨਮ 27 ਦਸੰਬਰ 1913 ਨੂੰ ਪਿੰਡ ਘਰਜਖ, ਜ਼ਿਲ੍ਹਾ ਗੁਜਰਾਂਵਾਲਾ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਪਿਤਾ ਸੁੱਧ ਸਿੰਘ ਦੇ ਘਰ ਹੋਇਆ ਸੀ। ਉਹ1927 ਵਿੱਚ 13 ਸਾਲਾਂ ਦੀ ਉਮਰ ਵਿੱਚ ਪੰਜਾਬ ਤੋਂ ਕੀਨੀਆ ਗਿਆ ਅਤੇ ਉਥੇ ਉਸਨੇ ਉਸ ਮੁਲਕ ਦੇ ਮਜ਼ਦੂਰਾਂ ਨੂੰ ਸੰਗਠਿਤ ਕੀਤਾ। ਉਸ ਨੇ ਕੀਨੀਆ ਦੀ ਫਰੰਗੀਆਂ ਤੋਂ ਸੰਪੂਰਨ ਆਜ਼ਾਦੀ ਦਾ ਝੰਡਾ ਚੁੱਕਿਆ।

ਉਸ ਨੇ 1930 ਵਿੱਚ ਨੈਰੋਬੀ ਦੇ ਇੱਕ ਸਕੂਲ ਵਿੱਚੋਂ ਲੰਡਨ ਦੀ ਮੈਟ੍ਰਿਕ ਪਾਸ ਕੀਤੀ। ਉਹ ਬੜਾ ਲਾਇਕ ਵਿਦਿਆਰਥੀ ਸੀ ਅਤੇ ਉੱਚ ਸਿੱਖਿਆ ਲਈ ਬਰਤਾਨੀਆ ਜਾਣਾ ਚਾਹੁੰਦਾ ਸੀ ਪਰ ਸੁੱਧ ਸਿੰਘ ਨੇ ਆਪਣੀ ਆਰਥਿਕ ਤੰਗੀ ਕਰ ਕੇ ਉਸਨੂੰ ਆਪਣੀ ਪ੍ਰਿੰਟਿੰਗ ਪ੍ਰੈੱਸ ਆਪਣੇ ਨਾਲ ਕੰਮ ਤੇ ਲਾਉਣ ਦਾ ਯਤਨ ਕੀਤਾ। ਮੱਖਣ ਸਿੰਘ ਨੇ ਉਜਰਤੀ ਮਜ਼ਦੂਰ ਵਜੋਂ ਕੰਮ ਕਰਨਾ ਮੰਨਿਆ।

1935 ਵਿੱਚ ਮੱਖਣ ਸਿੰਘ ਨੇ ਕੀਨੀਆ ਦੇ ਲੇਬਰ ਟਰੇਡ ਯੂਨੀਅਨ ਦਾ ਗਠਨ ਕੀਤਾ।

ਹਵਾਲੇ[ਸੋਧੋ]