ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/2 ਅਪਰੈਲ
ਦਿੱਖ
- 1679 – ਮੁਗਲ ਸ਼ਾਸਕ ਔਰੰਗਜ਼ੇਬ ਨੇ ਹਿੰਦੂਆਂ 'ਤੇ ਲਗਾਏ ਗਏ ਜਜ਼ੀਆ ਟੈਕਸ ਨੂੰ ਖਤਮ ਕੀਤਾ।
- 1912 – ਸਮੁੰਦਰੀ ਜਹਾਜ਼ ਟਾਈਟੈਨਿਕ ਨੇ ਆਪਣੀ ਸਮੁੰਦਰੀ ਯਾਤਰਾ ਸ਼ੁਰੂ ਕੀਤੀ।
- 1924 – ਗੁਰੂ ਕੇ ਬਾਗ਼ ਦਾ ਮੋਰਚਾ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਜਥੇਦਾਰ ਪ੍ਰਿਥੀਪਾਲ ਸਿੰਘ ਦਮ ਤੋੜ ਗਿਆ।
- 1942 – ਬ੍ਰਿਟਿਸ਼ ਭਾਰਤ ਦੇ ਲਗਾਏ ਗਏ ਕ੍ਰਿਪਸ ਪ੍ਰਸਤਾਵ ਨੂੰ ਕਾਂਗਰਸ ਨੇ ਖਾਰਜ ਕੀਤਾ।
- 1970 – ਮੇਘਾਲਿਆ ਨੂੰ ਆਸਾਮ ਦੇ ਅੰਦਰ ਹੀ ਸਵਾਇਤਸ਼ਾਸੀ ਪਹਾੜੀ ਰਾਜ ਦਾ ਦਰਜਾ ਦਿੱਤਾ ਗਿਆ।
- 1977 – ਸੁਮਿਤਾ ਸਿਨਹਾ ਨੇ ਆਪਣੇ ਸਰੀਰ ਦੇ ਉੱਪਰੋਂ 3200 ਕਿਲੋਗ੍ਰਾਮ ਵਜਨੀ ਟਰੱਕ ਨੂੰ ਲੰਘਣ ਦੀ ਮਨਜ਼ੂਰੀ ਦੇ ਕੇ ਰਿਕਾਰਡ ਬਣਾਇਆ।
- 1996 – 1990 ਤੋਂ 1995 ਤਕ ਪੋਲੈਂਡ ਦਾ ਰਾਸ਼ਟਰਪਤੀ ਰਹਿਣ ਵਾਲਾ ਲੇਚ ਵਾਲੇਸਾ ਰਾਸ਼ਟਰਪਤੀ ਜੋ ਦੂਜੀ ਚੋਣ ਵਿੱਚ ਮਾਮੂਲੀ ਫ਼ਰਕ ਨਾਲ ਹਾਰ ਗਿਆ ਸੀ, ਉਹ ਗਡਾਂਸਕ ਵਿੱਚ ਇੱਕ ਸਾਧਾਰਣ ਇਲੈਕਟ੍ਰੀਸ਼ੀਅਨ ਵਜੋਂ ਅਪਣੀ ਪੁਰਾਣੀ ਨੌਕਰੀ ਉੱਤੇ ਫਿਰ ਹਾਜ਼ਰ ਹੋ ਗਿਆ।