ਗੁਰਸੇਵਕ ਸਿੰਘ ਪ੍ਰੀਤ
ਦਿੱਖ
ਗੁਰਸੇਵਕ ਸਿੰਘ ਪ੍ਰੀਤ | |
---|---|
ਜਨਮ | 13-03-1966 ਸ਼੍ਰੀ ਮੁਕਤਸਰ ਸਾਹਿਬ |
ਕਿੱਤਾ | ਲੇਖਕ, ਕਹਾਣੀਕਾਰ, ਪੱਤਰਕਾਰ, ਅਤੇ ਵਪਾਰ |
ਭਾਸ਼ਾ | ਪੰਜਾਬੀ |
ਕਾਲ | ਭਾਰਤ ਦੀ ਆਜ਼ਾਦੀ ਤੋਂ ਬਾਅਦ - ਹੁਣ ਤੱਕ |
ਸ਼ੈਲੀ | ਕਹਾਣੀ |
ਵਿਸ਼ਾ | ਸਮਾਜਕ, ਮਨੋਵਿਗਿਆਨਕ |
ਸਾਹਿਤਕ ਲਹਿਰ | ਸਮਾਜਵਾਦ |
ਗੁਰਸੇਵਕ ਸਿੰਘ ਪ੍ਰੀਤ (ਜਨਮ 13 ਮਾਰਚ 1966, ਸ਼੍ਰੀ ਮੁਕਤਸਰ ਸਾਹਿਬ) ਪੰਜਾਬੀ ਦਾ ਕਹਾਣੀਕਾਰ ਹੈ। ਉਹ ਪੇਸ਼ੇ ਤੋਂ ਪੱਤਰਕਾਰ (ਪੰਜਾਬੀ ਟ੍ਰਿਬਿਊਨ) ਹੈ ਅਤੇ ਵਸੀਕਾ ਨਵੀਸ ਵਜੋਂ ਸਵੈ ਕਿੱਤਾ ਕਰ ਰਿਹਾ ਹੈ। ਹੁਣ ਤੱਕ ਉs ਦੇ ਦੋ ਕਹਾਣੀ ਸੰਗ੍ਰਹਿ "ਘੋੜ ਦੌੜ ਜਾਰੀੇ ਹੈੇ" ਅਤੇ "ਮਿਹਣਾ" ਅਤੇ ਪਲੇਠਾ ਨਾਵਲ "ਸਵਾਹਾ" ਵੀ 2020 ਵਿੱਚ ਰਿਲੀਜ਼ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਹ ਅਖਬਾਰਾਂ ਲਈ ਲੇਖ ਰਚਨਾ ਵੀ ਕਰਦਾ ਹਨ।
ਜੀਵਨ
[ਸੋਧੋ]ਗੁਰਸੇਵਕ ਸਿੰਘ ਪ੍ਰੀਤ ਦਾ ਜਨਮ 13 ਮਾਰਚ 1966 ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਚੋਂ ਬੀ.ਏ., ਐਲ ਐਲ ਬੀ ਕਰਨ ਉਪਰੰਤ ਉਹ ਮੁਕਤਸਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਵੈ ਕਿੱਤਾ ਕਰਨ ਲੱਗੇ ਅਤੇ ਨਾਲ ਹੀ ਉਹਨਾਂ ਨੂੰ ਪੰਜਾਬੀ ਟ੍ਰਿਬਿਊਨ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦਾ ਨਿੱਜੀ ਪੱਤਰਕਾਰ ਨਿਯੁਕਤ ਕੀਤਾ ਗਿਆ।
ਰਚਨਾਵਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਘੋੜ ਦੌੜ ਜਾਰੀ ਹੈ (2011)
- ਮਿਹਨਾ (2018)
- ਸਵਾਹਾ (ਨਾਵਲ) 2020
ਇਨਾਮ
[ਸੋਧੋ]- 2013 ਸਾਹਿਤਿਕ ਕਲੱਬ ਸਾਦਿਕ ਵੱਲੋਂ ਸੰਤੋਖ ਸਿੰਘ ਧੀਰ ਪੁਰਸਕਾਰ
- 2013 ਕੇਂਦਰੀ ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਪ੍ਰਿੰਸੀਪਲ ਸੁਜਾਨ ਸਿਘ ਪੁਰਸਕਾਰ
- 2014 ਪੰਜਾਬ ਸਰਕਾਰ ਵੱਲੋਂ ਜਿਲੇ ਦਾ ਮਸ਼ਹੂਰ ਕਹਾਣੀਕਾਰ ਪੁਰਸਕਾਰ
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |